1
|
ਮੈਗਸਥਨੀਜ਼
|
ਇਹ ਚੰਦਰਗੁਪਤ ਮੌਰਿਆ ਦੇ ਦਰਬਾਰ ਵਿੱਚ 305 ਈ.ਪੁ. ਵਿੱਚ ਸੈਲਿਉਕਸ ਦਾ ਰਾਜਦੂਤ ਬਣਕੇ ਆਇਆ ਸੀ |
ਇਸਨੇ “ ਇੰਡੀਕਾ ” ਨਾਂ ਦੀ ਕਿਤਾਬ ਲਿਖੀ ਹੈ ਜਿਸ ਵਿੱਚ ਉਸ ਸਮੇਂ ਦੀ
ਕਾਫੀ ਜਾਣਕਾਰੀ ਪ੍ਰਾਪਤ ਹੁੰਦੀ ਹੈ |
|
2
|
ਫਾਹਿਯਾੰਨ
|
ਇਹ ਇੱਕ ਚੀਨੀ ਯਾਤਰੀ ਸੀ ਜਿਸਨੇ ਭਾਰਤ ਦੀ ਯਾਤਰਾ
ਚੰਦਰਗੁਪਤ ਵਿਕ੍ਰਮਾਦਿਤ ਸਮੇਂ ਕੀਤੀ | ਇਸਦੇ ਬਿਰਤਾਂਤ ਤੋਂ ਸਾਨੂੰ ਗੁਪਤ ਕਾਲ ਦੇ ਸਮੇਂ ਦੀ
ਕਾਫੀ ਜਾਣਕਾਰੀ ਪ੍ਰਾਪਤ ਹੁੰਦੀ ਹੈ |
|
3
|
ਹਿਉਨਸਾੰਗ
|
ਇਹ ਹਰਸ਼ ਵਰਧਨ ਦੇ ਰਾਜਕਾਲ ਸਮੇਂ ਭਾਰਤ ਵਿੱਚ ਆਇਆ ਸੀ
| ਇਹ ਵੀ ਇੱਕ ਪ੍ਰਸਿੱਧ ਚੀਨੀ ਯਾਤਰੀ ਸੀ | ਇਸਦੇ ਸਮੇਂ ਚੌਰ , ਡਾਕੂ ਅਤੇ ਲੁਟੇਰੇ ਬਹੁਤ ਸਨ |
ਇਹ ਯਾਤਰੀ ਖੁਦ ਵੀ ਇਹਨਾਂ ਹੱਥੋਂ ਲੁੱਟਿਆ ਗਿਆ ਸੀ , ਜਿਸਦਾ ਵਰਣਨ ਉਹ ਆਪਣੇ ਬਿਰਤਾਂਤ ਵਿੱਚ
ਕਰਦਾ ਹੈ | ਹਰਸ਼ਵਰਧਨ ਬਾਰੇ ਉਹ ਦਸਦਾ ਹੈ ਕਿ ਉਹ ਇੱਕ ਬਹੁਤ ਹੀ ਦਾਨੀ ਰਾਜਾ ਸੀ |
|
4
|
ਅਲਬਰੂਨੀ
|
ਇਹ ਇੱਕ ਪ੍ਰਸਿੱਧ ਵਿਦਵਾਨ ਅਤੇ ਲੇਖਕ ਸੀ ਜੋ ਮੁਹੰਮਦ
ਗਜ਼ਨਵੀ ਦੇ ਹਮਲੇ ਸਮੇਂ ਉਸਦੇ ਨਾਲ ਹੀ ਭਾਰਤ ਵਿੱਚ ਆਇਆ ਸੀ | ਉਸਨੇ ਇੱਥੇ ਦੇ ਲੋਕਾਂ ਬਾਰੇ
ਲਿੱਖਿਆ ਹੈ ਕਿ ਲੋਕਾਂ ਨੂੰ ਆਪਣੇ ਦੇਸ਼ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ | ਜਦੋਂ
ਉਹਨਾਂ ਨੂੰ ਲੜੀਵਾਰ ਉਹਨਾਂ ਦੇ ਦੇਸ਼ ਦੇ ਇਤਿਹਾਸ ਬਾਰੇ ਗੱਲ ਕਰੋ ਤਾਂ ਉਹ ਭਿੰਨ-ਭਿੰਨ ਤਰਾਂ
ਦੀਆਂ ਕਹਾਣੀਆਂ ਸੁਨਾਉਣ ਲੱਗ ਪੈਂਦੇ ਹਨ | ਉਹ ਇਤਿਹਾਸ ਦੇ ਲੇਖਨ ਬਾਰੇ ਬਿਲਕੁਲ ਅਨਜਾਣ ਹਨ |
|
5
|
ਮਾਰਕੋ ਪੋਲੋ
|
ਇਹ ਇੱਕ ਯੂਰਪੀ ਯਾਤਰੀ ਸੀ ਜੋ ਵੈਨਿਸ ਤੋਂ ਚੱਲ ਕੇ
ਦੁਨੀਆਂ ਦੇ ਕਈ ਹਿੱਸਿਆਂ ਵਿੱਚ ਗਿਆ ਸੀ | ਚੀਨ ਦੀ ਯਾਤਰਾ ਤੇ ਜਾਂਦੇ ਹੋਏ ਉਹ ਪਹਿਲਾਂ ਭਾਰਤ
ਵਿੱਚ ਆਇਆ ਸੀ |ਉਸਨੇ ਦੱਖਣੀ ਭਾਰਤ ਦੇ ਪਾਂਡਿਆ ਰਾਜ ਦੀ ਯਾਤਰਾ ਕੀਤੀ ਸੀ |
|
6
|
ਇਬਨਬਤੁਤਾ
|
ਇਹ ਮੋਰੱਕੋ ਦੇਸ਼ ਤੋਂ ਆਇਆ ਸੀ | ਇਹ ਮੁਹੰਮਦ ਬਿਨ
ਤੁਗਲਕ ਦੇ ਸਮੇਂ ਭਾਰਤ ਵਿੱਚ ਆਇਆ ਸੀ |ਇਸਨੇ “ ਰੇਹਲਾ ” ਨਾਮਕ ਕਿਤਾਬ ਲਿਖੀ ਸੀ |
|
7
|
ਨਿਕੋਲੋ ਕੋੰਟੀ
|
ਇਹ ਇਟਲੀ ਦੇਸ਼ ਤੋਂ ਆਇਆ ਸੀ | ਇਸਨੇ ਦੇਵਰਾਏ ਪਹਿਲੇ
ਦੇ ਸ਼ਾਸਨਕਾਲ ਵਿੱਚ ਵਿਜੈਨਗਰ ਸਾਮਰਾਜ ਦੀ ਯਾਤਰਾ ਕੀਤੀ ਸੀ | ਇਹ ਰਾਜ ਭਾਰਤ ਦੇ ਦੱਖਣ ਵਿੱਚ
ਸਥਿੱਤ ਸੀ |
|
8
|
ਵਾਸਕੋਡਿਗਾਮਾ
|
ਇਹ ਇੱਕ ਪ੍ਰਸਿੱਧ ਨਾਵਿਕ ਸੀ ਜੋ ਪੁਰਤਗਾਲ ਤੋਂ ਭਾਰਤ
ਦੀ ਖੋਜ ਕਰਦਾ ਹੋਇਆ ਆਸ਼ਾ ਅੰਤਰੀਪ ਦਾ ਚੱਕਰ ਲਗਾ ਕੇ ਭਾਰਤ ਪੁੱਜਿਆ ਸੀ | ਭਾਰਤ ਦੀ ਖੋਜ ਦਾ ਸਿਹਰਾ
ਇਸਦੇ ਸਿਰ ਜਾਂਦਾ ਹੈ ਜਦੋਂ ਕਿ ਤੁਰਕਾਂ ਨੇ ਯੂਰਪੀ ਦੇਸ਼ਾਂ ਦੇ ਵਪਾਰੀਆਂ ਵਾਸਤੇ ਭਾਰਤ ਨੂੰ ਜਾਣ
ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ |
|
ਇਹ ਸਾਇਟ ਸਕੂਲ ਦੇ ਵਿਦਿਆਰਥੀਆਂ ਵਾਸਤੇ ਪੰਜਾਬੀ ਭਾਸ਼ਾ ਵਿੱਚ੍ਹ ਆਮ ਜਾਣਕਾਰੀ ਜਾਂ ਜਨਰਲ ਨਾਲੇਜ ਦੀ ਇੱਕ ਛੋਟੀ ਜੇਹੀ ਸ਼ੁਰੂਆਤ ਹੈ | ਵਿਦਿਆਰਥੀ ਇਸ ਤੋਂ ਰੋਜ਼ਾਨਾ ਥੋੜੀ ਥੋੜੀ ਜਾਣਕਾਰੀ ਲੈ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹਨ | ( ਉਮੇਸ਼ਵਰ ਨਾਰਾਇਣ )