ਸ਼ਨੀਵਾਰ ਹੋਣ ਵਾਲੇ ਕਵਿਜ਼ ਦੇ ਪ੍ਰਸ਼ਨ

1- ਅਜੋਕੇ ਪੰਜਾਬ ਦਾ ਜਨਮ ਕਦੋਂ ਹੋਇਆ ਸੀ ?
    1 ਨਵੰਬਰ 1966 ਈ:




2- ਪੰਜਾਬ ਦੀ ਰਾਜਧਾਨੀ ਦਾ ਕੀ ਨਾਮ ਹੈ ?
     ਚੰਡੀਗੜ੍ਹ




3- ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ ?
     ਲੁਧਿਆਣਾ




4- ਪੰਜਾਬ ਦੇ ਇਸ ਸਮੇਂ ਕਿੰਨੇਂ ਜਿਲ੍ਹੇ ਹਨ ?
     22 ਜਿਲ੍ਹੇ




5- ਪੰਜਾਬ ਦੇ ਗਵਰਨਰ ਦਾ ਕੀ ਨਾਮ ਹੈ ?
     ਸ਼੍ਰੀ ਵੀ.ਪੀ. ਬਦਨੌਰ




6- ਪੰਜਾਬ ਦਾ ਮੁੱਖ ਮੰਤਰੀ ਕੋਣ ਹੈ ?
     ਸ਼੍ਰੀ ਪ੍ਰਕਾਸ਼ ਸਿੰਘ ਬਾਦਲ




7- 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਜਨਸੰਖਿਆ ਕਿੰਨੀਂ ਹੈ ?
     2.77  ਕਰੋੜ




8- ਅਜੋਕੇ ਪੰਜਾਬ ਵਿੱਚ ਕਿੰਨੀਆਂ ਨਦੀਆਂ ਵਹਿੰਦੀਆਂ ਹਨ ?
     ਤਿੰਨ ( ਰਾਵੀ , ਬਿਆਸ , ਸਤਲੁਜ )




9- ਪੰਜਾਬ ਵਿੱਚ ਇਸ ਸਮੇਂ ਵਹਿਣ ਵਾਲੀਆਂ ਨਦਿਆਂ ਦੇ ਨਾਮ ਦੱਸੋ ?
     ਰਾਵੀ , ਬਿਆਸ , ਸਤਲੁਜ




10- ਸਿੱਖ ਧਰਮ ਦਾ ਮੋਢੀ ਕਿਸਨੂੰ ਕਿਹਾ ਜਾਂਦਾ ਹੈ ?
      ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ




11- ਪੰਜਾਬ ਨਾਲ ਸਬੰਧਤ ਪੈਪਸੂ ( PEPSU ) ਕੀ ਹੈ ?
      ( PEPSU ) ਦਾ ਅਰਥ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ




12- ਚੰਡੀਗੜ੍ਹ ਤੋਂ ਪਹਿਲਾਂ ਪੰਜਾਬ ਦੀ ਅਸਥਾਈ ਰਾਜਧਾਨੀ ਕਿਹੜੀ ਸੀ ?
      ਸ਼ਿਮਲਾ




13- ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਕਦੋਂ ਬਣਾਇਆ ਗਿਆ ਸੀ ?
      1960 ਈ: ਵਿੱਚ




14- ਪੰਜਾਬ ਦੇ ਰਾਜ ਪੰਛੀ ਦਾ ਕੀ ਨਾਮ ਹੈ ?
      ਬਾਜ਼




15- ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ ?
      ਕਾਲਾ ਹਿਰਣ




16- ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ?
      ਟਾਹਲੀ




17- ਪਹਿਲੀ ਪੰਜਾਬੀ ਫਿਲਮ ਕਦੋਂ ਬਣੀ ਸੀ ?
      1935 ਈ; ਵਿੱਚ " ਸ਼ੀਲਾ "




18- ਪੰਜਾਬ ਦੇ ਲੋਕਾਂ ਦਾ ਮੁੱਖ ਕੰਮ-ਧੰਦਾ ਕਿਹੜਾ ਹੈ ?
      ਖੇਤੀਬਾੜੀ




19- ਪੰਜਾਬ ਦਾ ਸਟੀਲ ਦਾ ਘਰ ਕਿਸਨੂੰ ਆਖਦੇ ਹਨ ?
      ਮੰਡੀ ਗੋਬਿੰਦਗੜ (ਫਤਿਹਗੜ੍ਹ ਸਾਹਿਬ )




20- ਭਾਰਤ ਵਿੱਚ ਸਭ ਤੋਂ ਵੱਧ ਅਨੁਸੂਚਿਤ ਜਾਤੀਆਂ ਦੀ ਗਿਣਤੀ ਕਿਹੜੇ ਰਾਜ ਵਿੱਚ ਹੈ ?
      ਪੰਜਾਬ




21- ਪੰਜਾਬ ਸਰਕਾਰ ਦੁਆਰਾ "ਮੁੱਖ ਮੰਤਰੀ ਪੰਜਾਬ " ਯੋਜਨਾ ਤਹਿਤ ਸਪੈਸ਼ਲ ਫੰਡ ਕਿਹੜੀ ਬਿਮਾਰੀ ਨਾਲ ਪ੍ਰਭਾਵਿਤ ਲੋਕਾਂ           ਲਈ ਚਲਾਇਆ ਗਿਆ ਹੈ ?
      ਹੈਪੇਟਾਈਟਸ - ਸੀ ( ਤਪੇਦਿਕ ਰੋਗ )




22- " ਪ੍ਰਧਾਨਮੰਤਰੀ ਸਵਾਸਥ ਸੁਰੱਖਿਆ ਯੋਜਨਾ " ਅਧੀਨ ਪੰਜਾਬ ਵਿੱਚ ਨਵਾਂ AIIMS ਖੋਲਿਆ ਜਾਣਾ ਹੈ | ਇਹ ਕਿਹੜੇ             ਸ਼ਹਿਰ ਵਿੱਚ ਸ਼ੁਰੂ ਕੀਤਾ ਜਾਵੇਗਾ ?
      ਬਠਿੰਡਾ




23- ਪੰਜਾਬ ਸਰਕਾਰ ਵੱਲੋਂ 16 ਨਵੰਬਰ ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ | ਇਹ ਕਿਸ ਬਾਰੇ ਕੀਤੀ ਗਈ ਹੈ ?
      ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦੀ ਯਾਦ ਵਿੱਚ




24- ਗੁਰੂ ਦੀ ਕਾਸ਼ੀ ਕਿਸ ਸ਼ਹਿਰ ਨੂੰ ਆਖਦੇ ਹਨ ?
      ਤਲਵੰਡੀ ਸਾਬੋ ਨੂੰ




25- ਪੰਜਾਬੀ ਸੂਬੇ ਦਾ ਅੰਦੋਲਨ ਕਰਨ ਵਾਲੇ ਮੁੱਖ ਨੇਤਾ ਦਾ ਕੀ ਨਾਮ ਹੈ ?
      ਮਾਸਟਰ ਤਾਰਾ ਸਿੰਘ




26- ਪੰਜਾਬ ਦਾ ਕਿਹੜਾ ਨੇਤਾ ਪੰਜਾਬੀ ਬੋਲਦੇ ਹਿੱਸੇ ਪੰਜਾਬ ਵਿੱਚ ਸ਼ਾਮਿਲ ਕਰਨ ਲਈ ਭੁੱਖ ਹੜਤਾਲ ਕਰਨ ਕਾਰਣ ਸ਼ਹੀਦ ਹੋ       ਗਿਆ ਸੀ ?
      ਦਰਸ਼ਨ ਸਿੰਘ ਫੇਰੂਮਲ ( 27 ਅਕਤੂਬਰ 1969 ਉਸਨੇ 74 ਦਿਨ ਦੀ ਭੁੱਖ ਹੜਤਾਲ ਰੱਖੀ ਸੀ )





27- ਪੰਜਾਬ ਦੇ ਕਿੰਨੇਂ ਜਿਲ੍ਹੇ ਪਾਕਿਸਤਾਨ ਦੀ ਹੱਦ ਨਾਲ ਲਗਦੇ ਹਨ ?
      ਛੇ ( ਫਾਜ਼ਿਲਕਾ , ਫਿਰੋਜਪੁਰ ,ਤਰਨਤਾਰਨ , ਅੰਮ੍ਰਿਤਸਰ , ਗੁਰਦਾਸਪੁਰ ਅਤੇ ਪਠਾਨਕੋਟ )




28- ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੋਣ ਸੀ ?
      ਗੋਪੀ ਚੰਦ ਭਾਰਗਵ




29- ਪੰਜਾਬ ਵਿਧਾਨ ਸਭਾ ਵਿੱਚ ਕਿੰਨੇਂ ਮੈਂਬਰ ਹੁੰਦੇ ਹਨ ?
      117




30- ਪੰਜਾਬ ਤੋਂ ਕਿੰਨੇਂ ਮੈਂਬਰ ਲੋਕ ਸਭਾ ਵਿੱਚ ਭੇਜੇ ਜਾਂਦੇ ਹਨ ?
      13




31- ਪੰਜਾਬ ਤੋਂ ਕਿੰਨੇਂ ਮੈਂਬਰ ਰਾਜ ਸਭਾ ਵਿੱਚ ਭੇਜੇ ਜਾਂਦੇ ਹਨ ?
      ਸੱਤ




32- ਵਿਕ੍ਰਮੀ ਸੰਮਤ ਜੋ ਕਿ ਪੰਜਾਬੀ ਕਲੰਡਰ ਹੈ , ਉਸਦੇ ਅਨੁਸਾਰ ਸਾਲ ਦਾ ਪਹਿਲਾ ਮਹੀਨਾ ਕਿਹੜਾ ਹੁੰਦਾ ਹੈ ?
      ਚੇਤ




33- ਪੰਜਾਬ ਵਿੱਚ ਸਭ ਤੋਂ ਵੱਧ ਵਾਰੀ ਮੁੱਖ ਮੰਤਰੀ ਬਣਨ ਵਾਲਾ ਕਿਹੜਾ ਲੀਡਰ ਹੈ ?
      ਸ. ਪ੍ਰਕਾਸ਼ ਸਿੰਘ ਬਾਦਲ ( ਪੰਜ ਵਾਰੀ 1970 , 1977. 1997. 2007, 2012 )




34- ਜਲੰਧਰ ਸ਼ਹਿਰ ਕਿਹੜੇ ਉਦਯੋਗ ਲਈ ਪ੍ਰਸਿੱਧ ਹੈ ?
      ਖੇਡਾਂ ਦੇ ਸਮਾਨ ਬਨਾਉਣ ਲਈ




35- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਦੋਂ ਬਣਾਈ ਗਈ ਸੀ ?
      1969 ਈ: ਵਿੱਚ




36- ਪੰਜਾਬੀ ਬੋਲਣ ਵਾਲੇ ਲੋਕ ਦੁਨੀਆਂ ਵਿੱਚ ਸਭ ਤੋਂ ਵੱਧ ਕਿਸ ਦੇਸ਼ ਵਿੱਚ ਰਹਿੰਦੇ ਹਨ ?
      ਪਾਕਿਸਤਾਨ ( ਅੱਠ ਕਰੋੜ ) ਜਦਕਿ ਭਾਰਤੀ ਪੰਜਾਬ ਵਿੱਚ ਤਿੰਨ ਕਰੋੜ ਹਨ




 37- ਪੰਜਾਬ ਵਿੱਚ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਕਿੱਥੇ ਸਥਿੱਤ ਹੈ ?
       ਮੋਹਾਲੀ




38- ਪੰਜਾਬ ਸ਼ਬਦ ਦੇ ਸ਼ਬਦੀ ਅਰਥ ਕੀ ਹਨ ?
      ਪੰਜ + ਆਬ  ( ਫ਼ਾਰਸੀ ਭਾਸ਼ਾ ਵਿੱਚ ਆਬ ਦਾ ਅਰਥ ਹੈ ਪਾਣੀ )




39- ਸ.ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਕਦੋਂ ਮੁੱਖ ਮੰਤਰੀ ਬਣੇ ਸਨ  ?
      1970 ਈ: ਵਿੱਚ




40- ਹਾਕੀ ਇੰਡੀਆ ਲੀਗ ਵੱਲੋਂ ਪੰਜਾਬ ਦੀ ਟੀਮ ਦਾ ਕੀ ਨਾਮ ਹੈ ?
      ਪੰਜਾਬ ਵਾਰੀਅਰ




41- ਦਿੱਲੀ ਅਤੇ ਲਾਹੌਰ ਰੇਲਵੇ ਵਿੱਚਕਾਰ ਆਖਰੀ ਸਟੇਸ਼ਨ ਕਿਹੜਾ ਪੈਂਦਾ ਹੈ ?
      ਅਟਾਰੀ




42- ਪਾਕਿਸਤਾਨ ਨੂੰ ਜਾਣ ਵਾਲੀ ਟ੍ਰੇਨ ਦਾ ਕੀ ਨਾਮ ਹੈ ?
      ਸਮਝੌਤਾ ਐਕਸਪ੍ਰੈਸ




43- ਪੰਜਾਬ ਦੀ ਦਫਤਰੀ ਮੁਹਰ ਉੱਤੇ ਕਿਹੜੀ ਤਸਵੀਰ ਹੁੰਦੀ ਹੈ ?
      ਕਣਕ ਦੀ




44- ਪੰਜਾਬ ਵਿੱਚ ਕਿੰਨੀਆਂ ਮਿਉਂਸੀਪਲ ਕਾਰਪੋਰੇਸ਼ਨਾਂ ਹਨ ?
      ਦੱਸ




45- ਪੰਜਾਬ ਦੇ ਕਿਹੜੇ ਪਿੰਡ ਨੂੰ ਓਲੰਪਿਕ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ?
      ਸੰਸਾਰਪੁਰ




46- ਜਲੰਧਰ ਦੇ ਬਰਲਟਨ ਪਾਰਕ ਵਿੱਚ ਸਥਿੱਤ ਹਾਕੀ ਸਟੇਡੀਅਮ ਦਾ ਕੀ ਨਾਮ ਹੈ ?
      ਸੁਰਜੀਤ ਹਾਕੀ ਸਟੇਡੀਅਮ




47- ਪੰਜਾਬ ਵਿੱਚ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਕਿਹੜਾ ਹੈ ?
      ਬਠਿੰਡਾ , ਇੱਥੇ ਛੇ ਰੇਲਵੇ ਕ੍ਰਾਸਿੰਗ ਹਨ




48- ਜਲੰਧਰ ਲਾਗੇ ਲੋਕਲ ਹਵਾਈ ਅੱਡਾ ਕਿਹੜਾ ਹੈ ?
      ਆਦਮਪੁਰ




49- ਪੰਜਾਬ ਦੇ ਕਿਸ ਰੇਲਵੇ ਸਟੇਸ਼ਨ ਉੱਤੇ ਸਭ ਤੋਂ ਵੱਧ ਟ੍ਰੇਨਾਂ ਜਾਂਦੀਆਂ ਹਨ ?
      ਅੰਮ੍ਰਿਤਸਰ ( ਲਗਭਗ 66 )




50- ਪੰਜਾਬ ਰਾਜ ਵਿੱਚ ਬਾਹਰੀ ਸੁਰੱਖਿਆ ਦੀ ਕਿਹੜੀ ਕਮਾਂਡ ਸਥਿੱਤ ਹੈ ?
      ਪੱਛਮੀ ਕਮਾਂਡ




51- IPL ਵਿੱਚ ਕ੍ਰਿਕੇਟ ਖੇਡਣ ਵਾਲੀ ਪੰਜਾਬ ਦੀ ਟੀਮ ਦਾ ਕੀ ਨਾਮ ਹੈ ?
      ਕਿੰਗਸ ਇਲੈਵਨ ਪੰਜਾਬ




52- ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਬਾਰਡਰ ਤੇ ਖਿੱਚੀ ਗਈ ਲਕੀਰ ਦਾ ਕੀ ਨਾਮ ਹੈ ?
      ਰੈੱਡਕਲਿਫ਼ ਲਾਈਨ




53- ਪੰਜਾਬ ਦਾ ਸਭ ਤੋਂ ਵੱਡਾ ਡੈਮ ਕਿਹੜਾ ਹੈ ?
      ਥੀੰਨ ਡੈਮ ( ਰਾਵੀ ਨਦੀ ਉੱਤੇ )




54- ਪੰਜਾਬ ਵਿੱਚ ਕਿੰਨੀਂ ਵਾਰ ਰਾਸ਼ਟਰਪਤੀ ਰਾਜ ਲੱਗ ਚੁਕਾ ਹੈ ?
      ਅੱਠ ਵਾਰ




55- ਕੰਡੀ ਖੇਤਰ ਦੇ ਦੋ ਜ਼ਿਲ੍ਹਿਆਂ ਦੇ ਨਾਮ ਦੱਸੋ ?
      ਹੁਸ਼ਿਆਰਪੁਰ ਅਤੇ ਪਠਾਨਕੋਟ ( ਰੋਪੜ , ਨਵਾਂ ਸ਼ਹਿਰ ਅਤੇ ਮੋਹਾਲੀ ਕੁੱਲ ਪੰਜ ਜ਼ਿਲ੍ਹੇ ਹਨ )



56- ਪੰਜਾਬ ਦੀ ਇੱਕੋ ਇੱਕ ਸਟਾਕ ਐਕਸ਼ਚੇਂਜ ਕਿੱਥੇ ਸਥਿੱਤ ਹੀ ?
      ਲੁਧਿਆਣਾ





57- ਪੰਜਾਬ ਪੁਲਿਸ ਕਿਹੜੇ ਮੰਤਰਾਲਿਆ ਦੇ ਅਧੀਨ ਆਉਂਦੀ ਹੈ ?
      ਗ੍ਰਹਿ ਮੰਤਰਾਲਿਆ ਦੇ






58- ਪੰਜਾਬ ਦੇ ਗ੍ਰਹ ਮੰਤਰੀ ਦਾ ਕੀ ਨਾਮ ਹੈ ਜਿਸਦੇ ਅਧੀਨ ਪੰਜਾਬ ਪੁਲਿਸ ਆਉਂਦੀ ਹੈ ?
      ਸ. ਸੁਖਬੀਰ ਸਿੰਘ ਬਾਦਲ





59- ਪੰਜਾਬ ਅਤੇ ਪਾਕਿਸਤਾਨ ਵਿੱਚਕਾਰ ਬਾਰਡਰ ਦੀ ਲੰਬਾਈ ਕਿੰਨੀਂ ਹੈ ?
      553 ਕਿਲੋਮੀਟਰ





60- ਪੰਜਾਬ ਦਾ ਕਿਹੜਾ ਸ਼ਹਿਰ ਪਾਕਿਸਤਾਨ ਦੇ ਸਭ ਤੋਂ ਲਾਗੇ ਸਥਿੱਤ ਹੈ ?
      ਡੇਰਾ ਬਾਬਾ ਨਾਨਕ ( ਜਿਲ੍ਹਾ ਗੁਰਦਾਸਪੁਰ )





61- ਖੇਤੀਬਾੜੀ ਸੈਕਟਰ ਵੱਲੋਂ ਪੰਜਾਬ ਦੀ ਆਰਥਿਕਤਾ ਵਿੱਚ ਕਿੰਨੇਂ ਪ੍ਰਤੀਸ਼ਤ ਹਿੱਸਾ ਪਾਇਆ ਜਾਂਦਾ ਹੈ ?
      ਸਤਰਾਂ ਪ੍ਰਤੀਸ਼ਤ




62- ਵਿਰਾਸਤ-ਏ-ਖਾਲਸਾ ਕਿੱਥੇ ਸਥਿੱਤ ਹੈ ?
      ਅਨੰਦਪੁਰ ਸਾਹਿਬ ਵਿਖੇ





63- 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ ਕਿੰਨੀਂ ਹੈ ?
      75.8 ਪ੍ਰਤੀਸ਼ਤ





64- ਪੰਜਾਬ ਵਿੱਚ ਕੁੱਲ ਕਿੰਨੇਂ ਪਿੰਡ ਹਨ ?
      12,581





65- ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਵਸੋਂ ਸਭ ਤੋਂ ਵੱਧ ਹੈ ?
      ਲੁਧਿਆਣਾ ( 34.9 ਲੱਖ )





66- ਪੰਜਾਬ ਦੇ ਕਿਸ ਪੁਰਸ਼ ਨੂੰ ਗਿਆਨਪੀਠ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ?
      ਗੁਰਦਿਆਲ ਸਿੰਘ (  2000 ਈ:  ਵਿੱਚ )





67- ਪੁਲਾੜ ਵਿੱਚ ਜਾਣ ਵਾਲੇ ਸਭ ਤੋਂ ਪਹਿਲੇ ਭਾਰਤੀ ਪੁਲਾੜ ਯਾਤਰੀ ਦਾ ਕੀ ਨਾਮ ਹੈ ?
      ਰਾਕੇਸ਼ ਸ਼ਰਮਾ




68- ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਕਿੱਥੋ ਦਾ ਰਹਿਣ ਵਾਲਾ ਸੀ ?
      ਪੰਜਾਬ ਵਿੱਚ ਪਟਿਆਲਾ ਸ਼ਹਿਰ ਦਾ





69- ਸਭ ਤੋਂ ਪਹਿਲਾਂ ਸਿੱਖ ਸਾਮਰਾਜ ਦੀ ਨੀਂਹ ਕਿਸਨੇ ਰੱਖੀ ਸੀ ?
      ਬੰਦਾ ਬਹਾਦੁਰ ਨੇ ( ਚੱਪੜ ਚਿੜੀ ਦੀ ਲੜਾਈ ਤੋਂ ਬਾਅਦ ਸਨ 1710 ਈ: ਵਿੱਚ )






70- ਫਤਿਹ ਬੁਰਜ ਕਿੱਥੇ ਬਣਾਇਆ ਗਿਆ ਹੈ ?
      ਮੋਹਾਲੀ ( ਚੱਪੜ ਚਿੜੀ ਵਿਖੇ )





71- ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?
      ਲਾਹੌਰ





72- ਪੰਜਾਬ ਵਿੱਚ ਇਸ ਸਮੇਂ ਕਿੰਨੀਆਂ ਯੂਨੀਵਰਸਿਟੀਆਂ ਹਨ ?
      ਕੁੱਲ 22 ( ਇਸਤੋਂ ਇਲਾਵਾ 3 ਡੀਮਡ ਯੂਨੀਵਰਸਿਟੀ ਅਲਗ ਹਨ )





73- ਪੰਜਾਬ ਵਿੱਚ ਕਿਹੜਾ ਫਲ ਸਭ ਤੋਂ ਵੱਧ ਹੁੰਦਾ ਹੈ ?
      ਪਹਿਲੇ ਨੰਬਰ ਤੇ ਕਿੰਨੂੰ , ਦੂਜੇ ਤੇ ਅਮਰੂਦ ਅਤੇ ਤੀਸਰੇ ਸਥਾਨ ਤੇ ਅੰਬ ਹੈ





74- ਪਾਕਿਸਤਾਨ ਦੇ ਕਿਸ ਨਾਗਰਿਕ ਨੂੰ ਭਾਰਤ ਰਤਨ ਅਵਾਰਡ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਹੈ ?
      ਖਾਨ ਅਬਦੁਲ ਗਫਾਰ ਖਾਨ





75- ਜਲ੍ਹਿਆਂਵਾਲਾ ਬਾਗ ਕਾਂਡ ਕਦੋਂ ਹੋਇਆ ਸੀ ?
      13 ਅਪ੍ਰੈਲ 1919 ਈ: ਨੂੰ





76- ਜਲ੍ਹਿਆਂਵਾਲੇ ਬਾਗ ਵਿੱਚ ਲੋਕ ਇਕੱਠੇ ਹੋ ਕੇ ਕਿਸ ਗੱਲ ਦੀ ਮੰਗ ਕਰ ਰਹੇ ਸਨ ?
      ਡਾ. ਸਤਪਾਲ ਅਤੇ ਸੈਫੁਦੀਨ ਕਿਚਲੂ ਦੀ ਰਿਹਾਈ ਦੀ ਮੰਗ ਕਰ ਰਹੇ ਸਨ






77- ਪੰਜਾਬ ਵਿੱਚ ਕੁੱਲ ਕਿੰਨੇਂ ਏਅਰ ਫੋਰਸ ਸਟੇਸ਼ਨ ਹਨ ?
      ਪੰਜ - ਪਠਾਨਕੋਟ , ਅੰਮ੍ਰਿਤਸਰ , ਲੁਧਿਆਣਾ , ਬਠਿੰਡਾ ਅਤੇ ਆਦਮਪੁਰ





78- ਭਾਰਤ ਵਿੱਚ ਜਨਸੰਖਿਆ ਦੇ ਹਿਸਾਬ ਨਾਲ ਪੰਜਾਬ ਰਾਜ ਕਿੰਨਵੇਂ ਨੰਬਰ ਤੇ ਆਉਂਦਾ ਹੈ ?
      ਸੋਹਲਵੇਂ ਨੰਬਰ ਤੇ






79- ਪੰਜਾਬ ਵਿੱਚ ਸਭ ਤੋਂ ਵੱਧ ਟ੍ਰੇਨਾਂ ਕਿਹੜੇ ਰੇਲਵੇ ਸਟੇਸ਼ਨ ਤੇ ਰੁਕਦੀਆਂ ਹਨ ?
      ਲੁਧਿਆਣਾ ( ਲਗਭਗ ਰੋਜਾਨਾ 250 ਟ੍ਰੇਨਾਂ )





80- ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਰੇਲਵੇ ਡਵੀਜਨ ਦਾ ਹੈੱਡਕਵਾਟਰ ਸਥਿੱਤ ਹੈ ?
      ਫਿਰੋਜਪੁਰ ( ਫਿਰੋਜਪੁਰ ਕੈਂਟ ਵਿਖੇ )





81- ਏਸ਼ੀਆ ਦੀ ਸਭ ਤੋਂ ਵੱਡੀ ਗਰੇਨ ਮਾਰਕੀਟ ਕਿੱਥੇ ਸਥਿੱਤ ਹੈ ?
      ਖੰਨਾ (ਲੁਧਿਆਣਾ )





82- ਪੰਜਾਬ ਵਿੱਚ ਸਭ ਤੋਂ ਲੰਬਾ ਰਾਸ਼ਟਰਪਤੀ ਰਾਜ ਕਦੋਂ ਲੱਗਾ ਸੀ ?
      1987 ਤੋਂ 1992 ਤੱਕ






83- ਪੰਜਾਬ ਦਾ ਲਗਭਗ ਕਿੰਨਾਂ ਖੇਤਰ ਖੇਤੀ ਅਧੀਨ ਆਉਂਦਾ ਹੈ ?
      ਲਗਭਗ 82 %






84- ਪੰਜਾਬ ਦਾ ਉੱਪ ਮੁੱਖ ਮੰਤਰੀ ਕੋਣ ਹੈ ?
      ਸ. ਸੁਖਬੀਰ ਸਿੰਘ ਬਾਦਲ






85- ਫਤਿਹ ਬੁਰਜ ਕਿਸਦੀ ਯਾਦ ਵਿੱਚ ਬਣਾਇਆ ਗਿਆ ਹੈ ?
      ਬੰਦਾ ਬਹਾਦੁਰ ਦੀ ਯਾਦ ਵਿੱਚ ( ਇਹ ਖਰੜ-ਲਧੜਾ ਮੇਨ ਰੋਡ ਤੇ ਸਥਿੱਤ ਹੈ )






86- ਸਾਹਿੱਤਕ ਅਕਾਦਮੀ ਪੁਰਸਕਾਰ ਲੈਣ ਵਾਲੀ ਪੰਜਾਬੀ ਔਰਤ ਕੋਣ ਸੀ ?
      ਅੰਮ੍ਰਿਤਾ ਪ੍ਰੀਤਮ ( 1956 ਈ: ਵਿੱਚ "ਸੁਨਹਿਰੇ" ਵਾਸਤੇ )





87- ਉਹ ਕਿਹੜਾ ਭਾਰਤੀ ਖਿਡਾਰੀ ਸੀ ਜਿਸਨੇ ਓਲੰਪਿਕ ਵਿੱਚ ਏਕਲ ਗੋਲਡ ਮੈਡਲ ਜਿੱਤਿਆ ਸੀ ?
      ਅਭਿਨਵ ਬਿੰਦਰਾ ( ਚੀਨ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਦੱਸ ਮੀਟਰ ਏਅਰ ਰਾਇਫ਼ਲ ਵਿੱਚ )






88- ਪੰਜਾਬ ਦੀ ਉਦਯੋਗਿਕ ਰਾਜਧਾਨੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ?
      ਲੁਧਿਆਣਾ ( ਇਸਨੂੰ ਪੰਜਾਬ ਦਾ ਮਾਨਚੈਸਟਰ ਵੀ ਕਿਹਾ ਜਾਂਦਾ ਹੈ )





89- ਲੁਧਿਆਣਾ ਸ਼ਹਿਰ ਕਿਸ ਉਦਯੋਗ ਲਈ ਪ੍ਰਸਿੱਧ ਹੈ ?
      ਹੋਜਰੀ ਅਤੇ ਸਾਇਕਲ ਵਾਸਤੇ






90- ਪੰਜਾਬ ਦੀਆਂ ਕਿੰਨੀਆਂ ਡਵੀਜ਼ਨਾਂ ਹਨ ?
      ਪੰਜ ( ਜਲੰਧਰ , ਪਟਿਆਲਾ , ਫਿਰੋਜਪੁਰ , ਫਰੀਦਕੋਟ , ਰੋਪੜ )






91- ਪੰਜਾਬ ਦਾ ਪਹਿਲਾ ਗਵਰਨਰ ਕੋਣ ਸੀ ?
      ਚੰਦੁ ਲਾਲ ਮਾਧਵ ਲਾਲ ਤ੍ਰਿਵੇਦੀ






92- ਪੰਜਾਬ ਵਿੱਚ ਸਭ ਤੋਂ ਘੱਟ ਆਬਾਦੀ ਵਾਲਾ ਜਿਲ੍ਹਾ ਕਿਹੜਾ ਹੈ ?
      ਬਰਨਾਲਾ ( ਛੇ ਲੱਖ )






93- ਮਾਲਵਾ ਅਤੇ ਦੁਆਬਾ ਦੇ ਖੇਤਰਾਂ ਨੂੰ ਅਲਗ ਕਰਨ ਵਾਲੇ ਦਰਿਆ ਦਾ ਕੀ ਨਾਮ ਹੈ ?
      ਸਤਲੁਜ






94- ਬਿਆਸ ਨਦੀ ਉੱਤੇ ਕਿਹੜਾ ਡੈਮ ਬਣਾਇਆ ਗਿਆ ਹੈ ?
      ਪੋਂਗ ਡੈਮ ( ਇਸਨੂੰ ਮਹਾਰਾਣਾ ਪ੍ਰਤਾਪ ਸਾਗਰ ਡੈਮ ਵੀ ਆਖਦੇ ਹਨ )






95- ਸਿੱਖ ਰਿਆਸਤ ਦਾ ਆਖਰੀ ਸ਼ਾਸਕ ਕੋਣ ਸੀ ?
      ਮਹਾਰਾਜਾ ਦਲੀਪ ਸਿੰਘ






96- ਪੰਜਾਬ ਦਾ ਪ੍ਰਸਿੱਧ ਹਰੀ ਕੇ ਪੱਤਨ ( ਵੈੱਟਲੈਂਡ ) ਕਿਹੜੇ ਜ਼ਿਲ੍ਹੇ ਵਿੱਚ ਸਥਿੱਤ ਹੈ ?
      ਤਰਨਤਾਰਨ






97- ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲ ਨਾਲ ਸਬੰਧਤ ਸੀ ?
      ਸ਼ੁਕਰਚੱਕੀਆ ਮਿਸਲ






98- ਜਲੰਧਰ ਸ਼ਹਿਰ ਵਿੱਚੋਂ ਨਿਕਲਣ ਵਾਲੀ ਨਹਿਰ ਦਾ ਕੀ ਨਾਮ ਹੈ ?
      ਬਿਸਤ ਦੁਆਬਾ ਨਹਿਰ






99- ਜਲੰਧਰ ਦੀ ਬਿਸਤ ਦੁਆਬਾ ਨਹਿਰ ਕਿਹੜੇ ਦਰਿਆ ਵਿੱਚੋਂ ਨਿਕਲਦੀ ਹੈ ?
      ਸਤਲੁਜ ਦਰਿਆ ਵਿੱਚੋਂ




100- ਪੰਜਾਬ ਦੇ ਕਿਹੜੇ ਜਿਲ੍ਹੇ ਦਾ ਲਿੰਗ ਅਨੁਪਾਤ ਸਭ ਤੋਂ ਘੱਟ ਹੈ ?
        ਬਠਿੰਡਾ ( ਲਗਭਗ 865 )







101- ਪੰਜਾਬ ਦੇ ਕਿਹੜੇ ਜਿਲ੍ਹੇ ਦਾ ਲਿੰਗ ਅਨੁਪਾਤ ਸਭ ਤੋਂ ਵੱਧ ਹੈ ?
        ਹੁਸ਼ਿਆਰਪੁਰ ( ਲਗਭਗ 962 )







102- ਜਲੰਧਰ ਸ਼ਹਿਰ ਦੀ ਸਾਖਰਤਾ ਦਰ ਕਿੰਨੀਂ ਹੈ ?
        82.4 ਪ੍ਰਤੀਸ਼ਤ









------------------------------------------------------------------------------------