ਅੰਗਰੇਜਾਂ ਨੇ ਭਾਰਤ ਵਿੱਚ ਕੇਵਲ ਵਪਾਰੀ ਹੋਣ ਨਾਤੇ ਆਪਣਾ ਆਗਮਨ ਕੀਤਾ ਸੀ | ਪ੍ਰੰਤੂ ਇਥੋਂ ਦੀ ਕਮਜ਼ੋਰ ਰਾਜਨੀਤਿ ਸਥਿਤੀ ਦਾ ਇੱਸ ਵਿਦੇਸ਼ੀ ਵਪਾਰਕ ਕੰਪਨੀ ਨੇ ਭਰਪੂਰ ਫਾਇਦਾ ਉਠਾਇਆ ਅਤੇ ਸਥਾਨਕ ਰਿਆਸਤਾਂ ਨੂੰ ਆਪਸ ਵਿੱਚ ਲੜ੍ਹਾ ਕੇ ਹਰ ਹੀਲੇ ਆਪਣੀ ਸਰਵਉੱਚਤਾ ਸਥਾਪਤ ਕੀਤੀ | ਇਸ ਕੰਪਨੀ ਦੇ ਵਿਰੁੱਧ 1857 ਈ: ਵਿੱਚ ਬਹੁਤ ਸਾਰੇ ਭਾਰਤੀਆਂ ਨੇ ਇੱਕਠੇ ਹੋ ਕੇ ਆਜ਼ਾਦੀ ਲਈ ਪਹਿਲਾ ਸੰਘਰਸ਼ ਕੀਤਾ ਸੀ |
ਪ੍ਰੰਤੂ ਅਸਲ ਵਿੱਚ ਇਸ 1857 ਈ: ਦੇ ਵਿਦਰੋਹ ਤੋਂ ਪਹਿਲਾਂ ਵੀ ਬਹੁਤ ਸਾਰੇ ਥਾਵਾਂ ਤੇ ਭਾਰਤੀ ਲੋਕਾਂ ਨੇ ਅੰਗਰੇਜਾਂ ਦੇ ਵਿਰੁੱਧ ਵਿਦਰੋਹ ਕੀਤੇ ਸਨ ਜਿਹਨਾਂ ਬਾਰੇ ਕਦੇ ਘੱਟ ਹੀ ਗੱਲ ਕੀਤੀ ਜਾਂਦੀ ਹੈ | ਜਦਕਿ ਇਹਨਾਂ ਵਿਦਰੋਹਾਂ ਤੋਂ ਇਹ ਗੱਲ ਪਤਾ ਲਗਦੀ ਹੈ ਕਿ ਅਸਲ ਵਿੱਚ ਭਾਰਤੀ ਲੋਕ ਅੰਗਰੇਜਾਂ ਨੂੰ ਕਾਫੀ ਸਮੇਂ ਪਹਿਲਾਂ ਹੀ ਭਾਰਤ ਤੋਂ ਕਢਣਾ ਤਾਂ ਚਾਹੁੰਦੇ ਸਨ ਪਰ ਉਹਨਾਂ ਕੋਲ ਕਿਸੇ ਕੇਂਦਰੀ ਸੇਧ ਦੀ ਕਮੀ ਸੀ | 1857 ਈ: ਤੋਂ ਪਹਿਲਾਂ ਹੋਣ ਵਾਲੇ ਕੁਝ ਵਿਦਰੋਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ |
ਸੰਨਿਆਸੀ ਅੰਦੋਲਨ : ( 1770 ) ਇਹ ਵਿਦਰੋਹ ਮੁੱਖ ਤੋਰ ਤੇ ਬੰਗਾਲ ਬਿਹਾਰ ਅਤੇ ਉੜੀਸਾ ਖੇਤਰ ਵਿੱਚ ਹੋਇਆ |ਬਿਪਨ ਚੰਦਰ ਦੀ ਰਚਨਾ "ਅਨੰਦ-ਮੱਠ" ਇਸੇ ਅੰਦੋਲਨ ਤੇ ਅਧਾਰਿਤ ਹੈ |
ਸੰਥਾਲ ਅੰਦੋਲਨ : ( 1855 ) ਇਹ ਵਿਦਰੋਹ ਮੱਧ ਪ੍ਰਦੇਸ਼ ਦੇ ਰਾਜ ਮਹਲ ਦੇ ਜਿਲ੍ਹੇ ਵਿੱਚ ਹੋਇਆ ਸੀ
ਰਾਮੋਸੀ ਅੰਦੋਲਨ : ( 1822 ) ਇਹ ਅੰਦੋਲਨ ਅਨੁਸੂਚਿਤ ਕਬੀਲੇ ਵੱਲੋਂ ਪੱਛਮੀ ਘਾਟ ਵੱਲ ਹੋਇਆ |
ਪਾਗਲ ਪੰਥੀ ਅੰਦੋਲਨ : ( 1825 ) ਉੱਤਰੀ ਬੰਗਾਲ ਵਿੱਚ ਇਹ ਇੱਕ ਅਰਧ-ਧਾਰਮਿਕ ਅੰਦੋਲਨ ਸੀ ਜੋ ਗਾਰੋ ਪਹਾੜੀਆਂ ਤੱਕ ਫੈਲ ਗਿਆ ਅਤੇ 1850 ਈ: ਤੱਕ ਚਲਦਾ ਰਿਹਾ ਸੀ |
ਭੀਲ ਅੰਦੋਲਨ : ( 1817-19 ) ਇਹ ਖਾਨਦੇਸ਼ ਵਿੱਚ ਹੋਣ ਵਾਲਾ ਆਦਿਵਾਸੀ ਕਬੀਲੇ ਦਾ ਅੰਦੋਲਨ ਸੀ |
ਅਹੋਮ ਅੰਦੋਲਨ : ( 1828 ) ਇਹ ਅਸਾਮ ਖੇਤਰ ਵਿੱਚ ਹੋਇਆ ਜਦੋਂ ਕਿ ਬਰਮਾ ਦੀ ਲੜਾਈ ਤੋਂ ਬਾਅਦ ਅੰਗਰੇਜਾਂ ਨੇ ਇਸ ਖੇਤਰ ਉੱਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਸੀ |
ਕੌਲ ਅੰਦੋਲਨ : ( 1831 ) ਇਹ ਛੋਟਾਨਾਗਪੁਰ ਦੇ ਰਾਂਚੀ , ਸਿੰਘਭੂਮ ਅਤੇ ਹਜਾਰੀਬਾਗ ਆਦਿ ਖੇਤਰਾਂ ਵਿੱਚ ਹੋਇਆ |
ਖਾਸੀ ਅੰਦੋਲਨ : ( 1833 ) ਇਹ ਖਾਸੀ ਅਤੇ ਸਿਲਹਟ ਦੇ ਖੇਤਰ ਵਿੱਚ ਹੋਇਆ | ਰਾਜਾ ਤੀਰਥ ਸਿੰਘ ਨੇ ਵਿਦਰੋਹ ਦੀ ਅਗਵਾਈ ਕੀਤੀ ਸੀ |
ਉਪਰੋਕਤ ਅੰਦੋਲਨਾਂ ਤੋਂ ਇਲਾਵਾ ਕੁਝ ਹੋਰ ਖੇਤਰੀ ਅੰਦੋਲਨ ਵੀ ਸਨ ਜਿਹਨਾਂ ਵਿੱਚ : - ਫ਼ਰੈਜੀ ਅੰਦੋਲਨ , ਬਾਘੇਰਾ ਅੰਦੋਲਨ , ਗਡਕਰੀ ਅੰਦੋਲਨ , ਵਹਾਬੀ ਅੰਦੋਲਨ , ਮੁੰਡਾ ਅੰਦੋਲਨ ਅਤੇ ਮੋਪਲਾ ਅੰਦੋਲਨ ਆਦਿ ਸਨ |
_____________________________________