ਦਮਦਮਾ ਸਾਹਿਬ ਦਾ ਇਹ ਨਾਮ ਕਿਵੇਂ ਪਿਆ

ਦਮਦਮਾ ਸਾਹਿਬ ਮੁਕਸਤਰ ਦੇ ਲਾਗੇ ਹੀ ਸਥਿੱਤ ਹੈ | ਇਸ ਦਾ ਪੁਰਾਣਾ ਨਾਮ ' ਤਲਵੰਡੀ ਸਾਬੋ ' ਹੈ | ਮੁਕਤਸਰ ( ਖਿਦਰਾਣਾ ) ਦੀ ਲੜਾਈ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ( ਦਮਦਮਾ ਸਾਹਿਬ ) ਹੀ ਪਹੁੰਚੇ ਸਨ | ਇਥੋਂ ਦੇ ਰਾਜਾ ' ਡੱਲਾ ' ਨੇ ਗੁਰੂ ਜੀ ਨੂੰ ' ਜੀ ਆਈਆਂ ' ਆਖਿਆ | ਰਾਜਾ ਡੱਲਾ ਦੀ ਸਹਾਇਤਾ ਨਾਲ ਗੁਰੂ ਜੀ ਨੇ ਆਪਣੇ ਸਿਪਾਹੀਆਂ ਨੂੰ ਤਨਖਾਹ ਦੇ ਕੇ ਤੋਰ ਦਿੱਤਾ |
ਗੁਰੂ ਜੀ ਇਥੇ ਜਿੰਨਾਂ ਚਿਰ ਠਹਿਰੇ ਧਰਮ ਪ੍ਰਚਾਰ ਵਿੱਚ ਲੱਗੇ ਰਹੇ | ਉਹਨਾਂ ਦੇ ਪਰਿਵਾਰ ਦੇ ਬਾਕੀ ਜੀਅ ਵੀ ਗੁਰੂ ਜੀ ਪਾਸ ਪਹੁੰਚ ਗਏ | ਇਥੇ ਗੁਰੂ ਜੀ ਪਾਸ ਬਹੁਤ ਸਾਰੇ ਵਿਦਵਾਨ ਅਤੇ ਕਵੀ ਵੀ ਇਕੱਠੇ ਹੋ ਗਏ | ਇਸ ਲਈ ਤਲਵੰਡੀ ਸਾਬੋ ਨੂੰ ' ਗੁਰੂ ਦੀ ਕਾਸ਼ੀ ' ਦਾ ਨਾਮ ਵੀ ਦਿੱਤਾ ਜਾਂਦਾ ਹੈ | ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਥੇ ਹੀ ਗੁਰੂ ਜੀ ਨੇ ਪ੍ਰਸਿੱਧ ਇਤਿਹਾਸਕ ਪੱਤਰ ( ਜ਼ਫਰਨਾਮਾ ) ਵੀ ਔਰੰਗਜ਼ੇਬ ਨੂੰ ਲਿਖਿਆ ਸੀ | ਇਥੇ ਬੈਠ ਕੇ ਗੁਰੂ ਜੀ ਨੇ ਗੁਰੂ ਗਰੰਥ ਸਾਹਿਬ ਦਾ ਅਜੋਕਾ ਰੂਪ ਬਣਾਇਆ ਸੀ | ਸਾਰੀ ਉਮਰ ਦੀ ਦੌੜ ਭੱਜ ਅਤੇ ਲੜਾਈਆਂ ਦੇ ਜੀਵਨ ਤੋ ਬਾਅਦ ਇਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਝ ਦਮ (ਆਰਾਮ ) ਮਿਲਿਆ ਸੀ | ਇਸ ਲਈ ਇਸ ਨਗਰ ਨੂੰ ( ਦਮਦਮਾ ਸਾਹਿਬ ) ਆਖਿਆ ਜਾਣ ਲੱਗ ਪਿਆ |


                                   _________________________________




ਸ੍ਰੋਤ : ਹਿਸਟਰੀ ਆਫ ਪੰਜਾਬ