ਆਨੰਦੀਬਾਈ ਜੋਸ਼ੀ - ਪਹਿਲੀ ਭਾਰਤੀ ਮਹਿਲਾ ਡਾਕਟਰ


ਆਨੰਦੀਬਾਈ ਜੋਸ਼ੀ 
ਪੁਣੇ ਸ਼ਹਿਰ ਵਿੱਚ ਜੰਮੀ ਆਨੰਦੀਬਾਈ ਜੋਸ਼ੀ ( 31 ਮਾਰਚ 1865-26 ਫ਼ਰਵਰੀ 1887 ) ਪਹਿਲੀ ਭਾਰਤੀ ਮਹਿਲਾ ਸੀ ਜਿਸਨੇ ਡਾਕਟਰੀ ਦੀ ਡਿਗਰੀ ਹਾਸਿਲ ਕੀਤੀ ਸੀ | ਜਿਸ ਦੌਰ ਵਿੱਚ ਔਰਤਾਂ ਦੀ ਸਿੱਖਿਆ ਹਾਸਿਲ ਕਰਨਾ ਵੀ ਬਹੁਤ ਮੁਸ਼ਕਿਲ ਸੀ ,ਅਜਿਹੇ ਸਮੇਂ ਵਿਦੇਸ਼ ਵਿੱਚ ਜਾ ਕੇ ਡਾਕਟਰੀ ਦੀ ਡਿਗਰੀ ਹਾਸਿਲ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ | ਉਸਦਾ ਵਿਆਹ ਨੋਂ ਸਾਲ ਦੀ ਛੋਟੀ ਉਮਰ ਵਿੱਚ ਹੀ ਉਸਤੋਂ 20 ਸਾਲ ਵੱਡੇ ਗੋਪਾਲ ਰਾਓ ਨਾਲ ਹੋ ਗਿਆ ਸੀ | ਜਦੋਂ 14 ਸਾਲ ਦੀ ਉਮਰ ਵਿੱਚ ਉਹ ਮਾਂ ਬਣੀਂ ਅਤੇ ਉਸਦੀ ਇੱਕੋ ਇੱਕ ਸੰਤਾਨ ਦੀ 10 ਦਿਨਾਂ ਵਿੱਚ ਹੀ ਮੌਤ ਹੋ ਗਈ ਤਾਂ ਉਸਨੂੰ ਬਹੁਤ ਵੱਡਾ ਧੱਕਾ ਲੱਗਾ | ਆਪਣੀ ਔਲਾਦ ਖੁੱਸ ਜਾਣ ਤੋਂ ਬਾਅਦ ਉਸਨੇ ਪ੍ਰਣ ਲਿਆ ਕਿ ਉਹ ਇੱਕ ਦਿਨ ਡਾਕਟਰ ਬਣੇਗੀ ਅਤੇ ਅਜਿਹੀ ਬੇ-ਸਮੇਂ ਦੀ ਮੌਤ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ | ਉਸਦੇ ਪਤੀ ਗੋਪਾਲ ਰਾਓ ਨੇ ਵੀ ਉਸਨੂੰ ਭਰਪੂਰ ਸਹਿਯੋਗ ਦਿੱਤਾ ਅਤੇ ਉਸਦੀ ਹੌਂਸਲਾ-ਅਫਜ਼ਾਈ ਕੀਤੀ |

ਆਨੰਦੀਬਾਈ ਜੋਸ਼ੀ ਦੀ ਸ਼ਖਸੀਅਤ ਔਰਤਾਂ ਲਈ ਇੱਕ ਪ੍ਰੇਰਣਾਸ੍ਰੋਤ ਹੈ | ਉਸਨੇ ਸਨ 1886 ਵਿੱਚ ਆਪਣੇ ਸੁਪਨੇ ਨੂੰ ਅਮਲੀ ਰੂਪ ਦਿੱਤਾ | ਜਦੋਂ ਉਸਨੇ ਅਜਿਹਾ ਫ਼ੈਸਲਾ ਲਿਆ ਸੀ ਤਾਂ ਉਸਦੀ ਸਮਾਜ ਵਿੱਚ ਬਹੁਤ ਆਲੋਚਨਾ ਹੋਈ ਸੀ, ਕਿ ਇੱਕ ਸ਼ਾਦੀਸ਼ੁਦਾ ਹਿੰਦੂ ਔਰਤ ਵਿਦੇਸ਼ ( ਪੈਨਿਸਿਲਵੇਨੀਆ ) ਵਿੱਚ ਜਾ ਕੇ ਡਾਕਟਰੀ ਦੀ ਪੜ੍ਹਾਈ ਕਰੇ | ਪਰ ਆਨੰਦੀਬਾਈ ਇੱਕ ਮਜ਼ਬੂਤ ਨਿਸ਼ਚੇ ਵਾਲੀ ਔਰਤ ਸੀ | ਉਸਨੇ ਆਲੋਚਨਾ ਦੀ ਜਰਾ ਵੀ ਪਰਵਾਹ ਨਹੀਂ ਕੀਤੀ | ਇਹੀ ਵਜ੍ਹਾ ਹੈ ਕਿ ਉਸਨੂੰ ਪਹਿਲੀ ਭਾਰਤੀ ਮਹਿਲਾ ਡਾਕਟਰ ਹੋਣ ਦਾ ਗੌਰਵ ਹਾਸਿਲ ਹੋਇਆ ਹੈ | ਡਿਗਰੀ ਪੂਰੀ ਕਰਨ ਤੋਂ ਬਾਅਦ ਜਦੋਂ ਆਨੰਦੀਬਾਈ ਭਾਰਤ ਵਾਪਿਸ ਪਰਤੀ ਤਾਂ ਉਸਦੀ ਸਿਹਤ ਵਿਗੜ੍ਹਨ ਲੱਗੀ ਅਤੇ ਬਾਈ ਸਾਲ ਦੀ ਛੋਟੀ ਉਮਰ ਵਿੱਚ ਹੀ ਉਸਦੀ ਮੌਤ ਹੋ ਗਈ | ਭਾਵੇਂ ਇਹ ਸੱਚ ਹੈ ਕਿ ਆਨੰਦੀਬਾਈ ਨੇ ਜਿਸ ਉਦੇਸ਼ ਲਈ ਡਾਕਟਰੀ ਦੀ ਡਿਗਰੀ ਲਈ ਸੀ , ਬੇ-ਸਮੇਂ ਮੌਤ ਹੋ ਜਾਣ ਕਾਰਣ , ਉਸ ਵਿੱਚ ਉਹ ਪੂਰੀ ਤਰਾਂ ਸਫ਼ਲ ਨਹੀਂ ਹੋ ਸਕੀ , ਪਰ ਉਸਨੇ ਸਮਾਜ ਵਿੱਚ ਉਹ ਸਥਾਨ ਪ੍ਰਾਪਤ ਕੀਤਾ ਜੋ ਅੱਜ ਵੀ ਇੱਕ ਮਿਸਾਲ ਹੈ |



source:wikipedia

ਵਿਸ਼ਵ ਦੇ ਮਹਾਂਸਾਗਰ

ਧਰਤੀ ਦਾ ਜਿਹੜਾ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ , ਉਸਨੂੰ ਜਲ-ਮੰਡਲ ਆਖਦੇ ਹਨ | ਧਰਤੀ ਦਾ 2/ ਤੋਂ ਵੱਧ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ ਜਿਸ ਵਿੱਚ ਮਹਾਂਸਾਗਰ, ਸਾਗਰ, ਝੀਲਾਂ ਅਤੇ ਦਰਿਆ ਆਉਂਦੇ ਹਨ |

ਮਹਾਂਸਾਗਰ, ਪਾਣੀ ਦੇ ਵੱਡੇ ਜਲ- ਸੰਗ੍ਰਹਿ ਹਨ, ਜਿਹੜੇ ਮਹਾਂਦੀਪਾਂ ਦੁਆਰਾ ਅਲੱਗ ਹੁੰਦੇ ਹਨ | ਧਰਤੀ 'ਤੇ ਚਾਰ ਮਹਾਂਸਾਗਰ ਹਨ ਜੋ ਆਕਾਰ ਦੇ ਅਨੁਸਾਰ ਇੰਝ ਹਨ |

  1. ਸ਼ਾਂਤ ਮਹਾਂਸਾਗਰ 
  2. ਅੰਧ ਮਹਾਂਸਾਗਰ 
  3. ਹਿੰਦ ਮਹਾਂਸਾਗਰ 
  4. ਆਰਕਟਿਕ ਮਹਾਂਸਾਗਰ 
  5. ਦੱਖਣੀ ਮਹਾਂਸਾਗਰ 
ਸ਼ਾਂਤ ਮਹਾਂਸਾਗਰ : ਇਹ ਏਸ਼ੀਆ ਅਤੇ ਆਸਟਰੇਲੀਆ ਨੂੰ ਉੱਤਰੀ ਅਮਰੀਕਾ ਨਾਲੋਂ ਵੱਖ ਕਰਦਾ ਹੈ | ਇਹ ਸਾਰੇ ਮਹਾਂਸਾਗਰਾਂ ਨਾਲੋਂ ਵੱਡਾ ਮਹਾਂਸਾਗਰ ਹੈ | ਇਹ ਧਰਤੀ ਦਾ ਲਗਪਗ ਇੱਕ ਤਿਹਾਈ ਰਕਬੇ ਵਿੱਚ ਫੈਲਿਆ ਹੋਇਆ ਹੈ | ਜੋ ਸਾਰੇ ਮਹਾਦੀਪਾਂ ਨੂੰ ਇਕੱਠਾ ਕਰ ਦੇਈਏ ਤਾਂ ਵੀ ਇਸ ਮਹਾਂਸਾਗਰ ਦਾ ਖੇਤਰ ਵੱਡਾ ਹੈ | ਸੰਸਾਰ ਦੀ ਸਭ ਤੋਂ ਡੂੰਘੀ ਖਾਈ 'ਮੈਰੀਨਾ ਖਾਈ' ਇਸ ਸ਼ਾਂਤ ਮਹਾਂਸਾਗਰ ਵਿੱਚ ਹੈ | ਸ਼ਾਂਤ ਮਹਾਸਾਗਰ ਇੱਕ ਪਾਸੇ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਤੱਕ ਅਤੇ ਦੂਸਰੇ ਪਾਸੇ ਏਸ਼ੀਆ ਅਤੇ ਆਸਟਰੇਲੀਆ ਤੱਕ ਫੈਲਿਆ ਹੋਇਆ ਹੈ | ਸੰਸਾਰ ਦਾ ਨਕਸ਼ਾ ਦੇਖਣ ਤੇ ਇਸਦੀ ਵਿਸ਼ਾਲਤਾ ਦਾ ਅੰਦਾਜਾ ਹੁੰਦਾ ਹੈ |

ਅੰਧ-ਮਹਾਂਸਾਗਰ : ਅੰਧ ਮਹਾਸਾਗਰ, ਦੂਸਰਾ ਵੱਡਾ ਮਹਾਂਸਾਗਰ ਹੈ ਜਿਸਦੇ ਇੱਕ ਪਾਸੇ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਅਤੇ ਦੂਸਰੇ ਪਾਸੇ ਯੂਰਪ ਅਤੇ ਅਫਰੀਕਾ ਹਨ | ਸੰਸਾਰ ਦੀ ਸਭ ਤੋਂ ਵਧ ਸਾਗਰੀ ਆਵਾਜਾਈ ਇਸੇ ਮਹਾਂਸਾਗਰ ਰਾਹੀਂ ਹੁੰਦੀ ਹੈ | ਕਿਉਂਕਿ ਸਾਰੇ ਮਹੱਤਵਪੂਰਨ ਜਲ-ਮਾਰਗ ਇਸ ਵਿੱਚੋਂ ਹੀ ਲੰਘਦੇ ਹਨ | ਇਸ ਦੀ ਤੱਟ ਰੇਖਾ ਤੇ ਬਹੁਤ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਹਨ | ਉੱਤਰੀ ਅਮਰੀਕਾ ਅਤ ਯੂਰਪ ਨੇ ਇਸਨੂੰ ਵਪਾਰ ਅਤੇ ਵਣਜ ਪੱਖੋਂ ਬਹੁਤ ਮਹੱਤਵਪੂਰਨ ਬਣਾ ਦਿੱਤਾ ਹੈ |

ਹਿੰਦ ਮਹਾਸਾਗਰ : ਇਹ ਇੱਕੋ-ਇੱਕ ਮਹਾਂਸਾਗਰ ਹੈ ਜਿਸਦਾ ਨਾਂ ਕਿਸੇ ਦੇਸ਼ ਦੇ ਨਾਂ ਉੱਤੇ ਰੱਖਿਆ ਹੈ ਜਿਵੇਂ ਭਾਰਤ ( ਹਿੰਦੁਸਤਾਨ ) | ਹਿੰਦ ਮਹਾਂਸਾਗਰ, ਤਿੰਨ ਮਹਾਦੀਪਾਂ ਦੁਆਰਾ ਘਿਰਿਆ ਹੋਇਆ ਹੈ| ਇਸਦੇ ਉੱਤਰ ਵਿੱਚ ਏਸ਼ੀਆ, ਪੱਛਮ ਵਿੱਚ ਅਫਰੀਕਾ ਅਤੇ ਪੂਰਬ ਵਿੱਚ ਆਸਟਰੇਲੀਆ ਮਹਾਂਦੀਪ ਹਨ | ਪੁਰਾਤਨ ਕਾਲ ਵਿੱਚ ਭਾਰਤ ਦਾ ਮੁੱਖ ਵਣਜ ਅਤੇ ਵਪਾਰ ਇਸੇ ਮਹਾਂਸਾਗਰ ਰਾਹੀਂ ਕੀਤਾ ਜਾਂਦਾ ਸੀ |

ਆਰਕਟਿਕ ਮਹਾਂਸਾਗਰ : ਇਹ ਸੰਸਾਰ ਦਾ ਸਭ ਤੋਂ ਛੋਟਾ ਮਹਾਂਸਾਗਰ ਹੈ | ਇਸ ਨੇ ਉੱਤਰੀ ਧਰੁਵ ਨੂੰ ਘੇਰਿਆ ਹੋਇਆ ਹੈ| ਇਹ ਆਰਕਟਿਕ ਚੱਕਰ ਵਿੱਚ ਹੈ| ਇੱਕ ਤੰਗ ਪਾਣੀ ਪੱਟੀ ਵਿਸਤਾਰ ਜਿਸਨੂੰ ਬੇਰਿੰਗ ਸ੍ਟ੍ਰੇਟ (ਬੇਰਿੰਗ ਜਲ-ਡਮਰੂ/ਜਲ ਸੰਧੀ ) ਆਖਦੇ ਹਨ , ਰਾਹੀਂ ਸ਼ਾਂਤ ਮਹਾਂਸਾਗਰ ਨਾਲ ਜੁੜਿਆ ਹੋਇਆ ਹੈ | ਇਹ ਰੂਸ, ਸਕੈਂਡੇਨੇਵਿਆ , ਗ੍ਰੀਨਲੈਂਡ, ਕੈਨੇਡਾ ਆਦਿ ਦੇਸ਼ਾਂ ਨਾਲ ਘਿਰਿਆ ਹੋਇਆ ਹੈ | ਆਰਕਟਿਕ ਮਹਾਂਸਾਗਰ ਸਾਲ ਵਿੱਚ ਜਿਆਦਾ ਸਮੇਂ ਤੱਕ ਬਰਫ਼ ਨਾਲ ਹੀ ਢੱਕਿਆ ਰਹਿੰਦਾ ਹੈ |

ਦੱਖਣੀ ਮਹਾਂਸਾਗਰ :   ਅੰਧ ਮਹਾਂਸਾਗਰ, ਸ਼ਾਂਤ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ , ਦੱਖਣੀ ਅਰਧ ਗੋਲੇ ਵਿੱਚ ਇੱਕਠੇ ਹੋ ਕੇ ਆਪਸ ਵਿੱਚ ਮਿਲ ਜਾਂਦੇ ਹਨ | ਇਸ ਵਿਸ਼ਾਲ ਮਹਾਂਸਾਗਰ ਨੂੰ ਦੱਖਣੀ ਮਹਾਂਸਾਗਰ ਆਖਦੇ ਹਨ | ਇਸ ਦੱਖਣੀ ਮਹਾਂਸਾਗਰ ਨੇ ਅੰਟਾਰਕਟਿਕ ਮਹਾਂਦੀਪ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ | ਦੱਖਣੀ ਮਹਾਂਸਾਗਰ ਵੀ ਸਾਲ ਦਾ ਬਹੁਤ ਸਮਾਂ ਬਰਫ਼ ਨਾਲ ਢੱਕਿਆ ਰਹਿੰਦਾ ਹੈ |






ਭਾਰਤ ਦੀਆਂ ਮੁੱਖ ਝੀਲਾਂ


1 ਵੁਲਰ ਝੀਲ  ਜੰਮੂ ਅਤੇ ਕਸ਼ਮੀਰ 
2 ਵਾਨਗੰਗਾ  ਦਾਦਰਾ ਅਤੇ ਨਗਰ ਹਵੇਲੀ 
3 ਕੋਲੇਰੂ  ਆਂਧਰਾ ਪ੍ਰਦੇਸ਼ 
4 ਡਲ ਝੀਲ  ਜੰਮੂ ਅਤੇ ਕਸ਼ਮੀਰ 
5 ਸਾਂਭਰ ਝੀਲ  ਰਾਜਸਥਾਨ 
6 ਪੁਲੀਕਤ ਝੀਲ  ਤਮਿਲਨਾਡੂ 
7 ਚਿਲਕਾ ਝੀਲ  ਉੜੀਸਾ 
8 ਹੁਸੈਨ ਸਾਗਰ ਝੀਲ  ਆਂਧਰਾ ਪ੍ਰਦੇਸ਼ 
9 ਖਜਿਆਰ ਝੀਲ ਹਿਮਾਚਲ ਪ੍ਰਦੇਸ਼ 

ਰੈਸਟਲੈਸ ਲੈਗ੍ਸ ਸਿੰਡ੍ਰੋਮ ਕੀ ਹੈ ?




ਕੁਝ ਲੋਗ ਬੈਠੇ ਬੈਠੇ ਬਗੈਰ ਕਿਸੇ ਕਾਰਣ ਦੇ ਆਪਣੇ ਪੈਰ ਹਿਲਾਉਣ ਲੱਗ ਜਾਂਦੇ ਹਨ | ਜਿਆਦਾਤਰ ਲੋਕ ਅਜਿਹਾ ਅਣਜਾਣੇ ਵਿੱਚ ਕਰਦੇ ਹਨ , ਜੋ ਦੂਸਰਿਆਂ ਨੂੰ ਅਤੇ ਕਦੇ ਕਦੇ ਖੁਦ ਨੂੰ ਵੀ ਤਕਲੀਫ਼ ਦਿੰਦਾ ਹੈ | ਬੱਚੇ ਤਾਂ ਅਕਸਰ ਅਜਿਹਾ ਕਰਦੇ ਹਨ ਤਾਂ ਕੋਈ ਨਾ ਕੋਈ ਵੱਡਾ ਆਦਮੀ ਉਹਨਾਂ ਨੂੰ ਟੋਕ ਦਿੰਦਾ ਹੈ | ਅਸਲ ਵਿੱਚ ਪੈਰਾਂ ਨੂੰ ਇਸ ਤਰਾਂ ਨਾਲ ਹਿਲਾਉਂਦੇ ਰਹਿਣਾ ਇੱਕ ਤਰਾਂ ਦੀ ਬਿਮਾਰੀ ਹੈ ,ਜਿਸਨੂੰ ਰੈਸਟਲੈਸ ਲੈਗ੍ਸ ਸਿੰਡ੍ਰੋਮ ਆਖਦੇ ਹਨ | ਇਸ ਵਿੱਚ ਵਿਅਕਤੀ ਨੂੰ ਆਪਣੇ ਪੈਰ ਹਿਲਾਉਣ ਦੀ ਇੱਛਾ ਹੁੰਦੀ ਹੈ | ਕਦੇ ਕਦੇ ਤਾਂ ਇਹ ਇੱਛਾ ਐਨੀ ਬਲਵਾਨ ਹੁੰਦੀ ਹੈ ਕਿ ਵਿਅਕਤੀ ਇਸ ਉੱਤੇ ਨਿਯੰਤਰਣ ਨਹੀਂ ਰੱਖ ਪਾਂਦਾ |ਅਜਿਹਾ ਅਕਸਰ ਉਸ ਸਮੇਂ ਹੁੰਦਾ ਹੈ ਜਦੋਂ ਵਿਅਕਤੀ ਆਰਾਮ ਦੀ ਅਵਸਥਾ ਵਿੱਚ ਹੋਵੇ ਤਾਂ ਫਿਰ ਸੋਣ ਵਾਲਾ ਹੁੰਦਾ ਹੈ | ਅਜਿਹੇ ਵਿੱਚ ਵਿਅਕਤੀ ਉਦੋਂ ਤੱਕ ਆਪਣੇ ਪੈਰਾਂ ਨੂੰ ਹਿਲਾਉਂਦਾ ਰਹਿੰਦਾ ਹੈ , ਜਦੋਂ ਤੱਕ ਉਸਨੂੰ ਨੀਂਦ ਨਹੀਂ ਆ ਜਾਂਦੀ | ਰੈਸਟਲੈਸ ਲੈਗ੍ਸ ਸਿੰਡ੍ਰੋਮ ਹੋਣ ਦੀ ਮੁੱਖ ਵਜ੍ਹਾ ਜਿਆਦਾ ਦੇਰ ਤੱਕ ਪੈਰਾਂ 'ਤੇ ਸਥਿਰ ਰਹਿਣਾ ਜਾਂ ਗਤੀਸ਼ੀਲ ਨਾ ਹੋਣਾ ਹੈ |ਇਹ ਅਕਸਰ ਲੰਬੀ ਯਾਤਰਾਵਾਂ ਦੇ ਦੌਰਾਨ ਜਾਂ ਲੰਬੇ ਸਮੇਂ ਤੱਕ ਦਫ਼ਤਰ ਆਦਿ ਵਿਚ੍ਕ੍ਚ ਬੈਠੇ ਰਹਿਣ ਕਾਰਣ ਹੁੰਦਾ ਹੈ |ਸ਼ੁਰੁਆਤ ਵਿੱਚ ਤਾਂ ਇਹ ਗੱਲ ਸਧਾਰਣ ਜਿਹੀ ਲਗੱਦੀ ਹੈ , ਪਰ ਇੱਕ ਉਮਰ ਤੋਂ ਬਾਅਦ ਇਸਦੇ ਕਾਰਣ ਉਨੀਂਦਰਾ , ਅਵਸਾਦ, ਚਿੰਤਾ ਅਤੇ ਥਕਾਨ ਜਿਹੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ |

ਸੰਯੁਕਤ ਰਾਸ਼ਟਰ ਸੰਘ

ਦੂਜਾ ਮਹਾਂਯੁੱਧ 1939 ਤੋਂ ਆਰੰਭ ਹੋ ਕੇ 1945 ਵਿੱਚ ਸਮਾਪਤ ਹੋਇਆ | ਇਸ ਯੁੱਧ ਦੁਆਰਾ ਭਿਆਨਕ ਮਨੁੱਖੀ ਤੇ ਭੌਤਿਕ ਤਬਾਹੀ ਹੋਈ | ਸਮੁੱਚਾ ਸੰਸਾਰ ਇਸ ਭਿਆਨਕ ਤਬਾਹੀ ਤੋਂ ਭੈ-ਭੀਤ ਹੋ ਉਠਿਆ | ਉਸ ਸਮੇਂ ਦੇ ਵਿਸ਼ਵ ਦੇ ਉਘੇ ਨੇਤਾਵਾਂ ਨੇ ਅਜਿਹੇ ਭਿਆਨਕ ਯੁੱਧਾਂ ਤੋਂ ਮਨੁੱਖਤਾ ਨੂੰ ਮੁਕਤ ਕਰਨ ਅਤੇ ਸੁਰਖਿਅਤ ਰਖਣ ਲਈ ਸੰਕਲਪ ਕੀਤਾ | ਉਹਨਾਂ ਦਾ ਵਿਚਾਰ ਸੀ ਕਿ ਇੱਕ ਅਜਿਹੀ ਅੰਤਰ-ਰਾਸ਼ਟਰੀ ਪ੍ਰਭਾਵਸ਼ਾਲੀ ਸੰਸਥਾ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ ਜਿਸ ਦਾ ਪਰਮ ਉਦੇਸ਼ ਯੁੱਧਾਂ ਨੂੰ ਰੋਕਣਾ ਅਤੇ ਵਿਸ਼ਵ ਸ਼ਾਂਤੀ ਨੂੰ ਯਕੀਨੀ ਬਨਾਉਣਾ ਹੋਵੇ | ਸੰਯੁਕਤ ਰਾਜ ਅਮਰੀਕਾ, ਬਰਤਾਨੀਆ, ਸੋਵੀਅਤ ਰੂਸ, ਚੀਨ ਅਤੇ ਫਰਾਂਸ ਤੋਂ ਇਲਾਵਾ ਕੁਝ ਦੂਜੇ ਦੇਸ਼ਾਂ ਦੇ ਨੇਤਾਵਾਂ ਨੇ ਵੀ ਅਜਿਹੀ ਸੰਸਥਾ ਦੀ ਸਥਾਪਨਾ ਲਈ ਯਤਨ ਕੀਤੇ | ਸੰਸਾਰ ਦੇ ਨੇਤਾਵਾਂ ਦੇ ਅਜਿਹੇ ਯਤਨ ਉਦੋਂ ਸਫਲ ਹੋਏ ਜਦੋਂ 26 ਜੂਨ 1945 ਨੂੰ ਸਾਨਫ੍ਰਾਂਸਿਸਕੋ ਵਿਖੇ 51 ਦੇਸ਼ਾਂ ਦੇ ਪ੍ਰਤੀਨਿਧਾਂ ਨੇ ਸੰਯੁਕਤ ਰਾਸ਼ਟਰ ਸੰਘ ਦਾ ਚਾਰਟਰ ਪ੍ਰਵਾਨ ਕਰ ਲਿਆ | ਸੰਯੁਕਤ ਰਾਸ਼ਟਰ ਸੰਘ ਨਿਯਮਿਤ ਤੌਰ ਤੇ 24 ਅਕਤੂਬਰ 1945  ਨੂੰ ਉਸ ਸਮੇਂ ਹੋਂਦ ਵਿੱਚ ਆਇਆ ਜਦੋਂ ਸੰਯੁਕਤ ਰਾਜ ਅਮਰੀਕਾ, ਬਰਤਾਨੀਆਂ,ਫਰਾਂਸ, ਸਾਬਕਾ ਸੋਵੀਅਤ ਸੰਘ ਅਤੇ ਚੀਨ ਦੀਆਂ ਸਰਕਾਰਾਂ ਤੋਂ ਇਲਾਵਾ 14 ਹੋਰ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੇ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਨੂੰ ਪ੍ਰਵਾਨਗੀ ਦੇ ਦਿੱਤੀ |
          ਸੰਯੁਕ ਰਾਸ਼ਟਰ ਦੀ ਸਥਾਪਨਾ ਸਮੇਂ ਇਸ ਦੇ 51 ਮੌਲਿਕ ਮੈਂਬਰ ਸਨ ਜਿਹਨਾਂ ਵਿੱਚੋਂ ਭਾਰਤ ਵੀ ਇੱਕ ਮੈਂਬਰ ਸੀ | ਵਰਤਮਾਨ ਸਮੇਂ ਵਿੱਚ ਸੰਯੁਕਤ ਰਾਸ਼ਟਰ ਦੇ 193 ਮੈਂਬਰ ਹਨ |
ਸੰਯੁਕਤ ਰਾਸ਼ਟਰ ਦੇ ਅੰਗ :
          ਮਹਾਂ-ਸਭਾ : ਇਸ ਸਭਾ ਵਿੱਚ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ ਸ਼ਾਮਿਲ ਹੁੰਦੇ ਹਨ | ਹਰ ਦੇਸ਼ ਇਸ ਲਈ 5 ਮੈਂਬਰ ਭੇਜ ਸਕਦਾ ਹੈ | ਇਹ ਮਹਾਂ-ਸਭਾ  ਸੰਯੁਕਤ ਰਾਸ਼ਟਰ ਸੰਘ ਦੀ ਸੰਸਦ ਹੈ | ਇਹ ਸਭਾ ਅਨੇਕ ਪ੍ਰਕਾਰ ਦੇ ਅੰਤਰ-ਰਾਸ਼ਟਰੀ ਕੰਮਾਂ ਵਿੱਚ ਭਾਗ ਲੈਂਦੀ ਹੈ | ਮਹਾਂ-ਸਭਾ ਇੱਕ ਅਜਿਹਾ ਮੰਚ ਪ੍ਰਦਾਨ ਕਰਦੀ ਹੈ ਜਿਥੇ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ‘ਤੇ ਵਿਚਾਰ ਕਰਕੇ ਹੱਲ ਲਭਣ ਦਾ ਯਤਨ ਕੀਤਾ ਜਾਂਦਾ ਹੈ |
          ਸੁਰੱਖਿਆ ਪਰਿਸ਼ਦ : ਸੁਰੱਖਿਆ ਪਰਿਸ਼ਦ ਸੰਯੁਕਤ ਰਾਸ਼ਟਰ ਦੀ ਕਾਰਜਪਾਲਿਕਾ ਸਮਾਨ ਹੈ | ਇਸ ਪਰਿਸ਼ਦ ਵਿੱਚ ਕੁੱਲ 15 ਮੈਂਬਰ ਹਨ | ਇਹਨਾਂ ਵਿੱਚੋਂ 5 ਸਥਾਈ ਅਤੇ 10 ਅਸਥਾਈ ਮੈਂਬਰ ਹਨ | ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਚੀਨ ਅਤੇ ਫਰਾਂਸ ਇਸ ਪਰਿਸ਼ਦ ਦੇ ਸਥਾਈ ਮੈਂਬਰ ਹਨ | ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਦੀ ਸਹਿਮਤੀ ਤੋਂ ਬਿਨ੍ਹਾਂ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ | ਇਸ ਨੂੰ ਮੈਂਬਰਾਂ ਦੀ ਵੀਟੋ ਸ਼ਕਤੀ ਕਿਹਾ ਜਾਂਦਾ ਹੈ | ਵਿਸ਼ਵ ਸ਼ਾਂਤੀ ਨੂੰ ਕਾਇਮ ਰੱਖਣ ਵਿੱਚ ਸੁਰੱਖਿਆ ਪਰਿਸ਼ਦ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ |
          ਆਰਥਿਕ ਅਤੇ ਸਮਾਜਿਕ ਪਰਿਸ਼ਦ : ਇਸ ਪਰਿਸ਼ਦ ਦੇ ਕੁੱਲ 54 ਮੈਂਬਰ ਹਨ | ਇਹਨਾਂ ਮੈਂਬਰਾਂ ਦੀ ਚੋਣ ਮਹਾਨ ਸਭਾ ਦੁਆਰਾ ਤਿੰਨ ਸਾਲਾਂ ਲਈ ਕੀਤੀ ਜਾਂਦੀ ਹੈ | ਵੱਖ-ਵੱਖ ਦੇਸ਼ਾਂ ਵਿੱਚ ਹੋਣ ਵਾਲੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਇਹ ਪਰਿਸ਼ਦ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ |
          ਟਰੱਸਟੀਸ਼ਿਪ ਪਰਿਸ਼ਦ : ਇਸ ਪਰਿਸ਼ਦ ਦੇ ਮੈਂਬਰਾਂ ਦੀ ਸੰਖਿਆ ਨਿਸ਼ਚਿਤ ਨਹੀਂ ਹੈ | ਇਸ ਪਰਿਸ਼ਦ ਦੇ ਕੁਝ ਮੈਂਬਰ ਮਹਾਂ-ਸਭਾ ਦੁਆਰਾ ਚੁਣੇ ਜਾਂਦੇ ਹਨ  ਅਤੇ ਇਸ ਵਿੱਚ ਉਹ ਦੇਸ਼ ਵੀ ਸ਼ਾਮਿਲ ਹੁੰਦੇ ਹਨ ਜੋ ਸੰਯੁਕਤ ਰਾਸ਼ਟਰ ਦੀ ਨਿਗਰਾਨੀਂ ਅਧੀਨ ਅਮਾਨਤੀ ਖੇਤਰਾਂ ਦਾ ਰਾਜ ਪ੍ਰਬੰਧ ਕਰਦੇ ਹਨ | ਅਮਾਨਤੀ ਖੇਤਰ ਉਹ ਸਨ ਜਿਹੜੇ ਦੂਜੇ ਯੁੱਧ ਮਗਰੋਂ ਆਜ਼ਾਦ ਹੋ ਕੇ ਸ਼ਕਤੀਸ਼ਾਲੀ ਰਾਸ਼ਟਰਾਂ ਅਧੀਨ ਸਨ |
          ਪਰਿਸ਼ਦ ਆਪਣਾ ਇੱਕ ਸਭਾਪਤੀ ਆਪਣੇ ਮੈਂਬਰਾਂ ਵਿੱਚੋ ਹੀ ਇੱਕ ਸਾਲ ਲਈ ਚੁਣਦੀ ਹੈ | ਇੱਕ ਸਾਲ ਵਿੱਚ ਇਸ ਦੀਆਂ ਦੋ ਬੈਠਕਾਂ ਹੁੰਦੀਆਂ ਹਨ ਅਤੇ ਇਸ ਵਿੱਚ ਫੈਸਲੇ ਸਧਾਰਣ ਬਹੁਮਤ ਨਾਲ ਕੀਤੇ ਜਾਂਦੇ ਹਨ |
            ਅੰਤਰਰਾਸ਼ਟਰੀ ਅਦਾਲਤ : ਅੰਤਰਰਾਸ਼ਟਰੀ ਅਦਾਲਤਾਂ ਵਿੱਚ ਕੁੱਲ 15 ਜੱਜ ਹੁੰਦੇ ਹਨ | ਜੱਜ ਦੀ ਚੋਣ ਮਹਾਂ-ਸਭਾ ਅਤੇ ਸੁਰੱਖਿਆ ਪਰਿਸ਼ਦ ਦੁਆਰਾ 9 ਸਾਲਾਂ ਲਈ ਕੀਤੀ ਜਾਂਦੀ ਹੈ | ਹਰ ਤਿੰਨ ਸਾਲਾਂ ਪਿੱਛੋਂ ਇਸ ਦੇ ਇੱਕ ਤਿਹਾਈ ਜੱਜ ਰਿਟਾਇਰ ਹੋ ਜਾਂਦੇ ਹਨ | ਇਹਨਾਂ ਜੱਜਾਂ ਦੀ ਦੁਬਾਰਾ ਚੋਣ ਵੀ ਹੋ ਸਕਦੀ ਹੈ | ਅੰਤਰਰਾਸ਼ਟਰੀ ਅਦਾਲਤ ਦੇ ਜੱਜ ਆਪਣੇ ਵਿੱਚੋ ਹੀ ਤਿੰਨ ਸਾਲਾਂ ਲਈ ਇੱਕ ਨੂੰ ਸਭਾਪਤੀ ਅਤੇ ਦੂਜੇ ਨੂੰ ਉਪ ਸਭਾਪਤੀ ਚੁਣਦੇ ਹਨ | ਇਸ ਅਦਾਲਤ ਨੂੰ ਕੋਈ ਮੁਢਲਾ ਅਧਿਕਾਰ ਖੇਤਰ ਪ੍ਰਾਪਤ ਨਹੀਂ ਹੈ | ਇਹ ਕੇਵਲ ਉਹਨਾਂ ਮਾਮਲਿਆਂ ‘ਤੇ ਵਿਚਾਰ ਕਰਦੀ ਹੈ ਜੋ ਇਸ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ | ਇਸ ਅਦਾਲਤ ਦਾ ਮੁੱਖ ਕੰਮ ਵੱਖ-ਵੱਖ ਰਾਜਾਂ ਦੇ ਆਪਸੀ ਝਗੜਿਆਂ ਦਾ ਨਿਰਣਾ ਕਰਨਾ ਹੈ | ਇਹ ਅਦਾਲਤ ਸੰਯੁਕਤ ਰਾਸ਼ਟਰ ਸੰਘ ਦੇ ਵੱਖ-ਵੱਖ ਅੰਗਾਂ ਨੂੰ ਕਾਨੂੰਨੀ ਸਲਾਹ ਵੀ ਦਿੰਦੀ ਹੈ | ਇਸ ਅਦਾਲਤ ਦਾ ਮੁੱਖ ਦਫ਼ਤਰ ਹੇਗ ( ਹਾਲੈੰਡ ) ਵਿਖੇ ਹੈ |
          ਸੱਕਤਰੇਤ : ਸੰਯੁਕਤ ਰਾਸ਼ਟਰ ਸੰਘ ਦਾ ਇੱਕ ਸੱਕਤਰੇਤ ਹੈ ਜੋ ਇਸ ਸੰਸਥਾ ਦਾ ਸਾਰਾ ਦਫਤਰੀ ਕੰਮ ਕਰਦਾ ਹੈ | ਸੱਕਤਰੇਤ ਦੇ ਮੁੱਖੀ ਨੂੰ ਮਹਾਂ-ਸੱਕਤਰ ਕਿਹਾ ਜਾਂਦਾ ਹੈ | ਮਹਾਂ-ਸੱਕਤਰ ਦੀ ਨਿਯੁਕਤੀ ਸੁਰੱਖਿਆ ਪਰਿਸ਼ਦ ਦੀ ਸਿਫ਼ਾਰਿਸ਼ ਉੱਤੇ ਮਹਾਂ-ਸਭਾ ਦੁਆਰਾ ਪੰਜ ਸਾਲਾਂ ਲਈ ਕੀਤੀ ਜਾਂਦੀ ਹੈ | ਸੁਰੱਖਿਆ ਪਰਿਸ਼ਦ ਦੀ ਸਿਫ਼ਾਰਿਸ਼ ਵਿੱਚ ਇਸ ਦੇ ਪੰਜ ਸਥਾਈ ਮੈਂਬਰਾਂ ਸਮੇਤ ਨੌ ਮੈਂਬਰਾਂ ਦਾ ਬਹੁਮਤ ਜਰੂਰੀ ਹੈ | ਇਸ ਸਮੇਂ ਐਨਟੋਨੀਓ ਗੁਟਰੇਸ ਸੰਯੁਕਤ ਰਾਸ਼ਟਰ ਦੇ ਮਹਾਂ-ਸੱਕਤਰ ਹਨ | ਉਹ ਇਸਤੋਂ ਪਹਿਲਾਂ ਪੁਰਤਗਾਲ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ |


          



ਸਭ ਤੋਂ ਵੱਧ ਚਮਤਕਾਰੀ ਤਰਲ ਪਦਾਰਥ ਹੈ , ਪਾਣੀ

ਇਕੋ ਇਕ ਪਦਾਰਥ ਜੋ ਆਮ ਤਾਪਮਾਨ 'ਤਰਲ, ਠੋਸ ਅਤੇ ਗੈਸ' ਵਿਚ ਪਾਇਆ ਜਾਂਦਾ ਹੈ, ਪਾਣੀ ਹੈ |ਇਸਦਾ ਵਿਵਹਾਰ ਵਿਗਿਆਨਕ ਨਿਯਮਾਂ ਦੇ ਬਿਲਕੁਲ ਉਲਟ ਹੈ | ਪਾਣੀ ਦੇ ਅਣੂ ਦੀ ਰਚਨਾ ਦੇ ਹਿਸਾਬ ਨਾਲ ਇਸ ਨੂੰ 80 ਡਿਗਰੀ ਸੈਲਸੀਅਸ ਤੇ ਉਬਲਣਾ ਚਾਹੀਦਾ ਹੈ ਅਤੇ ਬਰਫ਼ ਨੂੰ 100 ਡਿਗਰੀ ਤੱਕ ਪਿਘਲਣਾ ਚਾਹੀਦਾ ਹੈ, ਪਰ ਇਹ ਜ਼ੀਰੋ ਡਿਗਰੀ ਤੇ ਪਿਘਲਦੀ ਹੈ , ਅਤੇ ਪਾਣੀ100 ਡਿਗਰੀ ਤੇ ਉਬਲਦਾ ਹੈ | ਅਜਿਹਾ ਨਹੀਂ ਹੁੰਦਾ ਤਾਂ ਪਾਣੀ ਗੈਸ ਹੁੰਦਾ ਅਤੇ ਜ਼ਿੰਦਗੀ ਸੰਭਵ ਨਾ ਹੁੰਦੀ | ਇਸ ਵਿੱਚ ਹੋਰ ਤਰਲ ਪਦਾਰਥਾਂ ਨਾਲੋਂ ਜਿਆਦਾ ਪਦਾਰਥ ਘੁਲਦੇ ਹਨ | ਇਸ ਕਾਰਨ, ਜਾਨਵਰਾਂ ਅਤੇ ਪੌਦਿਆਂ ਦੀਆਂ ਜੜ੍ਹਾਂ ਵਿੱਚ ਖਣਿਜ ਅਤੇ ਬੇਕਾਰ ਪਦਾਰਥ ਲਿਆਉਣ ਅਤੇ ਲਿਜਾਉਣ ਲਾਇਕ ਬਣਾਉਂਦਾ ਹੈ | ਪਾਣੀ ਗਰਮ ਹੋਣ ਤੋਂ ਬਹੁਤ ਪਹਿਲਾਂ ਹੀ ਗਰਮੀ ਨੂੰ ਜਜ਼ਬ ਕਰ ਲੈਂਦਾ ਹੈ | ਪਰ, ਬਰਫ਼ ਵਿੱਚ ਅੱਧਾ ਹੀ ਤਾਪ ਲਗਦਾ ਹੈ, ਇਸ ਲਈ ਬਰਫ਼ ਛੇਤੀ ਹੀ ਪਿਘਲ ਜਾਂਦੀ ਹੈ | ਇਸਦੇ ਕਾਰਨ, ਇਹ ਧਰਤੀ ਉੱਪਰ ਤਾਪਮਾਨ ਲਗਾਤਾਰ ਬਰਕਰਾਰ ਰੱਖਦਾ ਹੈ |ਪਾਣੀ ਦੀ ਸਤਹ 'ਤੇ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ | ਇਸ ਨਾਲ ਇਹ ਇੱਕ ਪਤਲੀ ਪਰਤ ਵਿੱਚ ਫੈਲਣ ਦੀ ਬਜਾਏ ਇੱਕ ਬੂੰਦ ਵਿੱਚ ਇਕੱਤਰ ਹੁੰਦਾ ਹੈ | ਇਸ ਗੁਣ ਦੇ ਕਾਰਨ, ਇਹ ਸੈਂਕੜੇ ਫੁੱਟ ਉੱਚੇ ਰੁੱਖਾਂ ਦੀਆਂ ਨਲੀਆਂ ਵਿੱਚ ਵੀ ਚੜ੍ਹ ਜਾਂਦਾ ਹੈ | ਗਰਮੀ ਪ੍ਰਾਪਤ ਕਰਨ ਤੋਂ ਬਾਅਦ ਪਾਣੀ ਸੁੰਘੜ ਜਾਂਦਾ ਹੈ | ਪਾਣੀ ਚਾਰ ਡਿਗਰੀ ਸੈਂਟੀਗਰੇਡ ਤਾਪਮਾਨ ਤੱਕ ਸੁੰਘੜਦਾ ਹੈ ਅਰਥਾਤ ਬਰਫ ਦੀ ਤੁਲਨਾ ਵਿਚ ਇਸ ਤਾਪਮਾਨ ਤੇ ਪਾਣੀ ਦੀ ਘਣਤਾ ਵੱਧ ਹੁੰਦੀ ਹੈ | ਇਹ ਭਾਰੀ ਪਾਣੀ ਸਤਹ ਦੀ ਆਕਸੀਜਨ ਨੂੰ ਲੈ ਕੇ, ਸਰੋਵਰ ਦੇ ਤਲ ਵਿੱਚ ਜਾਂਦਾ ਹੈ | ਅਤੇ ਉੱਥੇ ਤੋਂ ਜ਼ਹਿਰੀਲੇ ਗੈਸਾਂ ਅਤੇ ਪਦਾਰਥਾਂ ਨੂੰ ਉੱਪਰ ਧੱਕੇਲਦਾ ਹੈ | ਇਸ ਕਾਰਣ ਸਰੋਵਰ ਆਕਸੀਜਨ ਅਤੇ ਪੌਸ਼ਟਿਕ ਤੱਤਾਂ ਨਾਲ ਭਰਿਆ ਰਹਿੰਦਾ ਹੈ, ਨਹੀਂ ਤਾਂ ਉੱਥੇ ਜੀਵਨ ਸੰਭਵ ਨਹੀਂ ਹੁੰਦਾ | ਗਰਮ ਪਾਣੀ ਠੰਡੇ ਪਾਣੀ ਨਾਲੋਂ ਹਲਕਾ ਹੁੰਦਾ ਹੈ | ਇਸ ਕਾਰਣ ਗਰਮ ਪਾਣੀ ਝੀਲਾਂ, ਦਰਿਆਵਾਂ, ਤਲਾਬਾਂ ਅਤੇ ਸਮੁੰਦਰਾਂ ਦੀ ਸਤਹ ਤੇ ਵਹਿੰਦਾ ਹੈ , ਜਦਕਿ ਨੀਚੇ ਦਾ ਹਿੱਸਾ ਗਰਮ ਹੋਣ ਤੋਂ ਬਚ ਜਾਂਦਾ ਹੈ , ਜਿਸ ਕਾਰਣ ਜੀਵ ਗਰਮੀ ਵਿੱਚ ਮਰਨ ਤੋਂ ਬਚ ਜਾਂਦੇ ਹਨ |


____________________________________________________

ਜਲਵਾਯੂ ਤਬਦੀਲੀ ਦੇ ਨਾਲ ਵਾਤਾਵਰਨ ਨੁਕਸਾਨ, ਪਾਣੀ ਨਾਲ ਸਬੰਧਤ ਸੰਕਟ ਆਲਮੀ ਪੱਧਰ ਤੇ ਵਧ ਰਿਹੈ

 
ਵਿਸ਼ਵ ਜਲ ਦਿਵਸ, ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਤੇ ਵਿਕਾਸ ਸਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼ ਕੀਤੀ ਗਈ ਸੀ ਤੇ ਇਸ ਉਪਰੰਤ ਸਯੁੰਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾਂ ਸੰਸਾਰ ਪਾਣੀ ਦਿਵਸ ਮਨਾਏ ਜਾਣ ਨੂੰ ਮਾਨਤਾ ਦਿੱਤੀ ਸੀ।
ਕੁਦਰਤ ਦਾ ਅਣਮੋਲ ਤੋਹਫ਼ਾ ਹੈ ਪਾਣੀ, ਧਰਤੀ ਉੱਪਰ ਪਾਣੀ ਅਤੇ ਜੀਵਨ ਦਾ ਬਹੁਤ ਅਟੁੱਟ ਰਿਸ਼ਤਾ ਹੈ। ਗੁਰਬਾਣੀ ਵਿੱਚ ਵੀ ਪਾਣੀ ਨੂੰ ਪਿਤਾ ਦਾ ਰੂਪ ਦਿੱਤਾ ਗਿਆ ਹੈ। ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਇਸ ਦਿਨ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਸੰਸਥਾ ਪਾਣੀ ਦੇ ਨਮੂਨੇ ਭਰ ਕੇ ਉਨ੍ਹਾਂ ਦੇ ਟੈਸਟ ਕਰਦੀ ਹੈ ਅਤੇ ਸੁਧਾਰ ਲਈ ਯਤਨ ਕਰਦੀ ਹੈ। ਪਾਣੀ ਦੀ ਕੁਆਲਿਟੀ ਦੀ ਪੱਧਰ ਨੂੰ ਦੇਖਣ ਲਈ ਇਸ ਦਿਨ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਪਾਣੀ ਦੀ ਪਰਖ ਕੀਤੀ ਜਾਂਦੀ ਹੈ।
ਸੰਸਾਰ ਵਿੱਚ ਹਾਲੇ ਵੀ 780 ਮੀਲੀਅਨ ਲੋਕ ਪੀਣ ਵਾਲੇ ਸਾਫ ਤੇ ਸ਼ੁੱਧ ਤੋਂ ਵਿਰਵੇ ਹਨ। ਸੰਸਾਰ ਵਿੱਚ 7 ਬਿਲੀਅਨ ਲੋਕਾਂ ਨੂੰ ਅਜੇ ਪਾਣੀ ਮੁੱਹਈਆ ਕਰਵਾਉਣ ਦੀ ਲੋੜ ਹੈ ਜਦੋਂ ਕਿ 2050 ਤੱਕ 2 ਬਿਲੀਅਨ ਲੋਕਾਂ ਦੇ ਇਸ ਵਿੱਚ ਹੋਰ ਸ਼ਾਮਲ ਹੋ ਜਾਣ ਦੀ ਉਮੀਦ ਹੈ। ਆਲਮੀ ਪੱਧਰ ਤੇ ਵੱਡੀ ਗਿਣਤੀ ਵਿੱਚ ਲੋਕ ਪਾਣੀ ਨੂੰ ਤਰਸ ਰਹੇ ਹਨ ਤੇ ਪਾਣੀ ਦੇ ਸਾਧਨ ਸੀਮਤ ਹਨ। ਤੇਜ਼ੀ ਨਾਲ ਵੱਧ ਰਹੇ ਆਰਗੈਨਿਕ ਪ੍ਰਦੂਸ਼ਣ ਦੇ ਕਾਰਨ ਲੈਟਿਨ ਅਮਰੀਕਾ, ਅਫਰੀਕਾ ਅਤੇ ਏਸ਼ੀਆ ਦੇ ਸਾਰੇ ਦਰਿਆਵਾਂ ਦੇ ਪਾਣੀ ਦਾ ਸਤਵਾਂ ਹਿੱਸਾ ਪ੍ਰਭਾਵਿਤ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਦੇ ਮੁਤਾਬਕ ਸੰਸਾਰ ਵਿੱਚ ਹਰ ਸਾਲ 10.5 ਲੱਖ ਲੋਕਾਂ ਹੇਜ਼ੈ ਕਾਰਨ ਮੌਤ ਦੇ ਮੂੰਹ ਵਿੱਚ ਸਮਾ ਜਾਂਦੇ ਹਨ ਅਤੇ ਲਗਭੱਗ ਹਰ ਸਾਲ 8,42,000 ਲੋਕਾਂ ਦੀ ਅਸੁਰਖਿਅਤ ਪਾਣੀ ਦੀ ਸਪਲਾਈ ਕਾਰਨ ਮੌਤ ਹੋ ਜਾਂਦੀ ਹੈ। ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਲਗਭੱਗ ਹਰ ਸਾਲ 3,61,000 ਬੱਚੇ, ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੁੰਦੀ ਹੈ, ਗੰਦੇ ਪਾਣੀ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪੈਂਦਾ ਹੈ।

ਇਸ ਸਾਲ ਵਿਸ਼ਵ ਜਲ ਦਿਵਸ 2018 ਦਾ ਥੀਮ ਹੈ – ਪਾਣੀ ਲਈ ਕੁਦਰਤ – ਇਹ ਦੱਸਦਾ ਹੈ ਕਿ 21 ਵੀਂ ਸਦੀ ਦੇ ਪਾਣੀ ਦੀਆਂ ਚੁਣੌਤੀਆਂ ਤੇ ਕਾਬੂ ਪਾਉਣ ਲਈ ਅਸੀਂ ਕੁਦਰਤ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ? ਜਲਵਾਯੂ ਤਬਦੀਲੀ ਦੇ ਨਾਲ ਵਾਤਾਵਰਨ ਨੁਕਸਾਨ, ਪਾਣੀ ਨਾਲ ਸਬੰਧਤ ਸੰਕਟ ਜੋ ਅਸੀਂ ਦੁਨੀਆ ਭਰ ਵਿੱਚ ਦੇਖਦੇ ਹਾਂ ਨੂੰ ਹੋਰ ਵਧਾ ਰਹੇ ਹਨ। ਹੜ੍ਹਾਂ, ਸੋਕੇ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਘਟੀਆ ਬਨਸਪਤੀ, ਮਿੱਟੀ, ਦਰਿਆਵਾਂ ਅਤੇ ਝੀਲਾਂ ਕਰਕੇ ਹੋਰ ਵੀ ਬਦਤਰ ਬਣਾਇਆ ਗਿਆ ਹੈ। ਜਦੋਂ ਅਸੀਂ ਆਪਣੇ ਈਕੋ-ਸਿਸਟਮ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਤਾਂ ਸਾਨੂੰ ਹਰ ਇਕ ਲਈ ਪਾਣੀ ਬਚਾ ਕੇ ਰੱਖਣ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉ਼ਦੀ ਹੈ ਅਤੇ ਇਹ ਵਿਕਾਸ ਦੇ ਰਾਹ ਵਿੱਚ ਵੀ ਰੋੜਾ ਹੈ। ਕੁਦਰਤ ਅਧਾਰਤ ਹੱਲ ਵਿੱਚ ਸਾਡੇ ਬਹੁਤ ਸਾਰੇ ਪਾਣੀ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੀ ਸਮਰੱਥਾ ਹੈ. ਸਾਨੂੰ ‘ਹਰੀ’ ਬੁਨਿਆਦੀ ਢਾਂਚੇ ਦੇ ਨਾਲ ਇਸ ਤੋਂ ਵੱਧ ਹੋਰ ਕਰਨ ਦੀ ਜ਼ਰੂਰਤ ਹੈ। ਨਵੇਂ ਜੰਗਲਾਂ ਨੂੰ ਲਾਉਣਾ, ਦਰਿਆਵਾਂ ਨੂੰ ਹੜ੍ਹ ਦੇ ਪੁੱਲਾਂ ਨਾਲ ਮੁੜ ਜੋੜਨਾ, ਅਤੇ ਜਮੀਲਾ ਬਹਾਲ ਕਰਨ ਨਾਲ ਪਾਣੀ ਦੇ ਚੱਕਰ ਨੂੰ ਮੁੜ ਸੁਰਜੀਤ ਕਰਨ ਅਤੇ ਮਨੁੱਖੀ ਸਿਹਤ ਅਤੇ ਰੁਜ਼ਗਾਰ ਵਿੱਚ ਸੁਧਾਰ ਹੋਵੇਗਾ।
ਕਿੰਨਾ ਚੰਗਾ ਹੋਵੇ ਜੇਕਰ ਸਭ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਾਣੀ ਨੂੰ ਸਾਫ਼ ਰੱਖਣ। ਬਿਨਾਂ ਸ਼ੱਕ ਧਰਤੀ ਉੱਪਰ ਪਾਣੀ ਦੀ ਮਾਤਰਾ ਬਹੁਤ ਹੈ। ਪਰ ਸ਼ੁੱਧ ਅਤੇ ਸਾਫ਼ ਪਾਣੀ ਨੂੰ ਜਿਸ ਤਰ੍ਹਾਂ ਮਨੁੱਖ ਗੰਧਲਾ ਕਰ ਰਿਹਾ ਹੈ ਉਸ ਨੂੰ ਦੇਖਦਿਆਂ ਲਗਦਾ ਹੈ ਕਿ ਸਾਫ਼ ਨਿਰਮਲ ਜਲ ਬਹੁਤੀ ਦੇਰ ਤਕ ਰਹਿ ਨਹੀਂ ਸਕੇਗਾ। ਦੁਨੀਆ ਵਿੱਚ ਇਸ ਦੀ ਸਾਂਭ-ਸੰਭਾਲ ਲਈ ਅਨੇਕਾਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਤਾਂ ਜੋ ਕੁਦਰਤ ਦੀ ਇਹ ਨਿਆਮਤ ਕਾਇਮ ਰਹੇ। ਆਓ, ਸਾਰੇ ਮਿਲ ਕੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਵਿਅਰਥ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਦੀ ਪੁਰਜ਼ੋਰ ਕੋਸ਼ਿਸ਼ ਕਰੀਏ। ਜੈ ਹਿੰਦ !

ਵਿਜੈ ਗੁਪਤਾ, ਸ. ਸ. ਅਧਿਆਪਕ

ਅਪੈੰਡਿਸਾਇਟਸ ਕਿਉਂ ਹੁੰਦਾ ਹੈ ?


appendics
                                                                           ਇੰਚ ਹੁੰਦੀ ਹੈ ਅਤੇ ਇਸਦੀ ਮੋਟਾਈ ਅੱਧੇ ਇੰਚ ਤੋਂ ਕੁਝ ਘੱਟ ਹੁੰਦੀ ਹੈ | ਇਸਦਾ ਸ਼ਰੀਰ ਵਿੱਚ ਕੋਈ ਵਿਸ਼ੇਸ਼ ਕੰਮ ਨਹੀਂ ਹੁੰਦਾ ਹੈ | ਸ਼ਾਇਦ ਹਜ਼ਾਰਾਂ ਸਾਲ ਪਹਿਲਾਂ ਇਹ ਮਨੁੱਖ ਦੇ ਪਾਚਣ ਤੰਤਰ ਦਾ ਇੱਕ ਮਹੱਤਵਪੂਰਨ ਅੰਗ ਸੀ ਅਤੇ ਇਹ ਸੈਲੁਲੋਜ਼ ਨੂੰ ਪਚਾਉਣ  ਦਾ ਕੰਮ ਕਰਦਾ ਸੀ | ਇਹ ਅੰਗ ਮਨੁੱਖ ਦੇ ਸ਼ਰੀਰ ਤੋਂ ਹੋਲ੍ਹੀ ਹੋਲ੍ਹੀ ਗਾਇਬ ( ਵਿਲੁਪਤ ) ਹੁੰਦਾ ਜਾ ਰਿਹਾ ਹੈ | ਆਪੇੰਡਿਕ੍ਸ  ਵਿੱਚ ਮਾਂਸਪੇਸ਼ੀਆਂ ਨਾਲ ਬਣੇ ਵਾਲਵ  ਹੁੰਦੇ ਹਨ , ਜੋ ਮਿਉਕਸ ( ਸਲੇਸ਼ਮਾ ) ਵਰਗੇ ਫ਼ਾਲਤੂ ਪਦਾਰਥਾਂ ਨੂੰ ਕੇਕਮ ਵਿੱਚ ਭੇਜਦੇ ਰਹਿੰਦੇ ਹਨ | ਜੇਕਰ ਕੋਈ ਵਸਤੂ ਆਪੇੰਡਿਕ੍ਸ ਦੇ ਖੁਲੇ ਸਿਰੇ ਨੂੰ ਰੋਕ ਦੇਂਦੀ ਹੈ , ਤਾਂ ਫ਼ਾਲਤੂ ਪਦਾਰਥਾਂ ਦੇ ਲਗਾਤਾਰ ਨਿਕਲਣ ਅਤੇ  ਇਸ ਅੰਗ ਵਿੱਚ ਜੀਵਾਣੂਆਂ ਦੀ ਉਪਸਥਿਤਿ ਨਾਲ ਦਬਾਉ ਪੈਦਾ ਹੋ ਜਾਂਦਾ ਹੈ | ਇਸ ਅੰਗ ਉੱਤੇ ਕੀਟਾਣੂ ਵੀ ਹਮਲਾ ਕਰ ਸਕਦੇ ਹਨ  | ਇਹਨਾਂ ਸਭ ਕਾਰਣਾਂ ਨਾਲ ਇਸ ਅੰਗ ਵਿੱਚ ਸੋਜ਼ ਹੋ ਜਾਂਦੀ ਹੈ | ਇਸੇ ਸੋਜ਼ ਨੂੰ ਹੀ ਅਪੈੰਡਿਸਾਇਟਸ ਆਖਦੇ ਹਨ |


ਅਪੈੰਡਿਸਾਇਟਸ ਮਨੁੱਖ ਦੀ ਆਂਦਰ ਦਾ ਇੱਕ ਹਿੱਸਾ ਹੁੰਦਾ ਹੈ | ਇਸਦਾ ਪੂਰਾ ਨਾਮ ਵਰਮੀਫ਼ੋਰਮ ਆਪੇੰਡਿਕ੍ਸ ਹੈ | ਇਹ ਅੰਗ ਪੇਟ ਦੇ ਸੱਜੇ ਪਾਸੇ ਦੇ ਨਿਚਲੇ ਭਾਗ ਵਿੱਚ ਹੁੰਦਾ ਹੈ | ਇਸਦਾ ਸਹੀ ਥਾਂ ਉਹ ਹੁੰਦਾ ਹੈ , ਜਿੱਥੇ ਛੋਟੀ ਆਂਦਰ ਅਤੇ ਵੱਡੀ ਆਂਦਰ ਇੱਕ ਦੂਸਰੇ ਨਾਲ ਮਿਲਦੀਆਂ ਹਨ | ਇਸ ਥਾਂ ਨੂੰ 'ਕੇਕਮ' ਆਖਦੇ ਹਨ | ਇਸਦਾ ਆਕਾਰ ਨਲੀ ਵਰਗਾ ਹੁੰਦਾ ਹੈ , ਜਿਸਦਾ ਇੱਕ ਸਿਰਾ ਬੰਦ ਅਤੇ ਦੂਸਰਾ ਸਿਰਾ ਕੇਕਮ ਵਿੱਚ ਖੁਲਦਾ ਹੈ | ਆਦਮੀ ਦੇ ਅਪੈੰਡਿਕਸ ਦੀ ਲੰਬਾਈ ਤਿੰਨ ਤੋਂ ਚਾਰ
         ___________________________________________________________

ਗੁਰਦੁਆਰਾ ਸੁਧਾਰ ਲਹਿਰ

1920 ਈ:  ਤੋਂ 1925 ਈ:  ਦੌਰਾਨ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਹੇਠੋਂ ਆਜ਼ਾਦ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸਥਾਪਨਾ ਕੀਤੀ ਗਈ | ਇਸ ਲਹਿਰ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ | ਕਿਉਂਕਿ ਅਕਾਲੀਆਂ ਦੁਆਰਾ ਹੀ ਗੁਰਦੁਆਰਿਆਂ ਨੂੰ ਸੁਤੰਤਰ ਕਰਵਾਇਆ ਗਿਆ ਸੀ | ਗੁਰਦੁਆਰਾ ਸੁਧਾਰ ਅੰਦੋਲਨ ਨੂੰ ਸਫ਼ਲ ਬਨਾਉਣ ਲਈ ਅਕਾਲੀ ਦਲ ਨੇ ਕਈ ਮੋਰਚੇ ਲਗਾਏ ਜਿਹਨਾਂ ਵਿੱਚੋਂ ਕੁਝ ਮੁੱਖ ਮੋਰਚਿਆਂ ਦਾ ਸੰਖੇਪ ਵਰਨਣ ਹੇਠ ਲਿਖੇ ਅਨੁਸਾਰ ਹੈ :

ਮੁੱਖ ਮੋਰਚੇ

  1. ਨਨਕਾਣਾ ਸਾਹਿਬ ਦਾ ਮੋਰਚਾ : ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ ਨਰੈਣ ਦਾਸ ਇੱਕ ਚਰਿੱਤਰਹੀਣ ਵਿਅਕਤੀ ਸੀ, ਜਿਸ ਨੂੰ ਕੱਢਣ ਲਈ 20 ਫਰਵਰੀ 1921 ਨੂੰ ਸਿੱਖਾਂ ਦਾ ਇੱਕ ਜੱਥਾ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਗਿਆ | ਨਰੈਣ ਦਾਸ ਮਹੰਤ ਦੇ ਗੁੰਡਿਆਂ ਨੇ ਜੱਥੇ ਤੇ ਹਮਲਾ ਕਰ ਦਿੱਤਾ ਅਤੇ ਜੱਥੇ ਦੇ ਨੇਤਾ ਭਾਈ ਲੱਛਮਣ ਸਿੰਘ ਅਤੇ ਲਗਭਗ 130 ਸਿੱਖਾਂ ਨੂੰ ਜਿਉਂਦੇ ਹੀ ਜਲਾ ਦਿੱਤਾ ਗਿਆ | ਇਸ ਹੱਤਿਆਕਾਂਡ ਦੀ ਖਬਰ ਸੁਣ ਕੇ ਸਿੱਖ ਭੜਕ ਉੱਠੇ ਅਤੇ ਉਹਨਾਂ ਨੇ ਮੋਰਚਾ ਲਗਾ ਦਿੱਤਾ | ਅੰਗਰੇਜ਼ੀ ਸਰਕਾਰ ਨੇ ਗੁਰਦੁਆਰੇ ਦਾ ਪ੍ਰਬੰਧ ਸਿੱਖਾਂ ਨੂੰ ਸੌੰਪ ਦਿੱਤਾ |
  1. ਚਾਬੀਆਂ ਦਾ ਮੋਰਚਾ : ਅੰਗ੍ਰੇਜੀ ਸਰਕਾਰ ਕੋਲ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਖਜ਼ਾਨੇ ਦੀਆਂ ਚਾਬੀਆਂ ਸਨ | 21 ਨਵੰਬਰ 1921 ਈ : ਨੂੰ ਅਕਾਲੀਆਂ ਨੇ ਸਰਕਾਰ ਤੋਂ ਖਜ਼ਾਨੇ ਦੀਆਂ ਚਾਬੀਆਂ ਮੰਗੀਆਂ ਪਰੰਤੂ ਸਰਕਾਰ ਨੇ ਨਾਂਹ ਕਰ ਦਿੱਤੀ | ਇਸ ਕਰਕੇ ਅਕਾਲੀਆਂ ਨੇ ਸਰਕਾਰ ਦਾ ਵਿਰੋਧ ਕੀਤਾ ਜਿਸ ਕਰਕੇ ਸਰਕਾਰ ਨੇ ਕਈ ਅਕਾਲੀਆਂ ਨੂੰ ਕੈਦ ਕਰ ਲਿਆ | ਪਰੰਤੂ ਅਕਾਲੀ ਹੋਰ ਜੱਥੇ ਭੇਜਦੇ ਰਹੇ | ਸਰਕਾਰ ਨੇ ਅਕਾਲੀਆਂ ਉੱਤੇ ਲਾਠੀ ਚਾਰਜ ਦਾ ਹੁਕਮ ਦੇ ਦਿੱਤਾ | ਪਰੰਤੂ ਅਕਾਲੀਆਂ ਨੇ ਹਿੰਮਤ ਨਹੀਂ ਹਾਰੀ | ਅੰਤ ਵਿੱਚ ਸਰਕਾਰ ਨੇ 17 ਫਰਵਰੀ 1922 ਈ : ਨੂੰ ਅਕਾਲੀਆਂ ਨੂੰ ਚਾਬੀਆਂ ਸੌੰਪ ਦਿੱਤੀਆਂ ਗਈਆਂ |

  1. ਗੁਰੂ ਦੇ ਬਾਗ ਦਾ ਮੋਰਚਾ : ਗੁਰੂ ਦੇ ਬਾਗ ਗੁਰਦੁਆਰੇ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਪਾਸ ਸੀ ਜਿਹੜਾ ਕਿ ਚਰਿੱਤਰ ਹੀਣ ਵਿਅਕਤੀ ਸੀ | ਅਗਸਤ, 1921 ਈ : ਨੂੰ ਅਕਾਲੀਆਂ ਨੇ ਇੱਕ ਜੱਥਾ ਭੇਜ ਕੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ | ਮਹੰਤ ਸੁੰਦਰ ਦਾਸ ਨੇ ਪੁਲਿਸ ਬੁਲਾਈ ਜਿਸ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰ ਲਿਆ ਪਰੰਤੂ ਅਕਾਲੀਆਂ ਨੇ ਜੱਥੇ ਭੇਜਣੇ ਜਾਰੀ ਰੱਖੇ | ਅੰਤ ਸਰਕਾਰ ਨੇ 17 ਨਵੰਬਰ 1922 ਈ : ਨੂੰ ਗੁਰਦੁਆਰੇ ਦੀਆਂ ਚਾਬੀਆਂ ਅਕਾਲੀਆਂ ਨੂੰ ਦੇ ਦਿੱਤੀਆਂ |

  1. ਪੰਜਾ ਸਾਹਿਬ ਦਾ ਸਾਕਾ : ਜਦੋਂ ਗੁਰੂ ਦੇ ਬਾਗ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਇਸ ਵਿੱਚ ਹਿੱਸਾ ਲੈਣ ਵਾਲੇ ਇੱਕ ਜੱਥੇ ਨੂੰ ਰੇਲ ਗੱਡੀ ਦੁਆਰਾ ਅਟਕ ਦੀ ਜੇਲ੍ਹ ਵਿੱਚ ਭੇਜਣ ਲਈ ਲਿਜਾਇਆ ਜਾ ਰਿਹਾ ਸੀ | ਪੰਜਾ ਸਾਹਿਬ ਦੇ ਅਕਾਲੀਆਂ ਨੇ ਇਸ ਜੱਥੇ ਦੇ ਅਕਾਲੀਆਂ ਨੂੰ ਲੰਗਰ ਛਕਾਉਣ ਲਈ ਰੇਲ ਗੱਡੀ ਰੋਕਣ ਲਈ ਕਿਹਾ | ਪਰੰਤੂ ਸਰਕਾਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਫਿਰ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੱਡੀ ਅੱਗੇ ਲੇਟ ਗਏ ਅਤੇ ਸ਼ਹੀਦ ਹੋ ਗਏ |

  1. ਜੈਤੋ ਦਾ ਮੋਰਚਾ : 1923 ਈ : ਵਿੱਚ ਨਾਭੇ ਦੇ ਮਹਾਰਾਜੇ ਸਰਦਾਰ ਰਿਪੁਦਮਨ ਸਿੰਘ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜੁਰਮ ਕਾਰਣ ਗੱਦੀ ਉੱਤੋਂ ਉਤਾਰ ਦਿੱਤਾ ਗਿਆ | ਅਕਾਲੀਆਂ ਨੇ 21 ਫ਼ਰਵਰੀ 1924 ਈ : ਨੂੰ ਸਰਕਾਰ ਦੇ ਵਿਰੁੱਧ 500 ਅਕਾਲੀਆਂ ਦਾ ਜੱਥਾ ਭੇਜਿਆ | ਪੁਲਿਸ ਨੇ ਜੱਥੇ ਤੇ ਗੋਲੀ ਚਲਾਈ | ਇਸ ਕਰਕੇ 100 ਤੋਂ ਵੱਧ ਅਕਾਲੀਆਂ ਦੀ ਮੌਤ ਹੋ ਗਈ ਅਤੇ 200 ਅਕਾਲੀ ਜ਼ਖਮੀ ਹੋ ਗਏ | ਅੰਤ 1925 ਈ : ਵਿੱਚ ਸਰਕਾਰ ਨੇ ਜੈਤੋ ਦਾ ਗੁਰਦੁਆਰਾ ਅਕਾਲੀਆਂ ਦੇ ਹਵਾਲੇ ਕਰ ਦਿੱਤਾ |

                                  ____________________________________

ਵਿਧਾਨ ਸਭਾ ਲੋਕ ਸਭਾ ਅਤੇ ਰਾਜ ਸਭਾ ਸੀਟਾਂ ਦਾ ਰਾਜਾਂ ਅਨੁਸਾਰ ਵੇਰਵਾ

ਵਿਧਾਨ ਸਭਾ,ਲੋਕ ਸਭਾ ਅਤੇ ਰਾਜ ਸਭਾ ਦੀਆਂ ਸੀਟਾਂ 
ਲੜ੍ਹੀ ਨੰਬਰ ਰਾਜ ਵਿਧਾਨ ਸਭਾ ਲੋਕ ਸਭਾ ਰਾਜ ਸਭਾ 
1ਆਂਧਰਾ ਪ੍ਰਦੇਸ਼1752511
2ਅਰੁਣਾਂਚਲ ਪ੍ਰਦੇਸ਼6021
3ਅਸਾਮ126147
4ਬਿਹਾਰ2434016
5ਛੱਤੀਸਗੜ੍ਹ90115
6ਗੋਆ4021
7ਗੁਜਰਾਤ1822611
8ਹਰਿਆਣਾ90105
9ਹਿਮਾਚਲ ਪ੍ਰਦੇਸ਼6843
10ਜੰਮੂ-ਕਸ਼ਮੀਰ8764
11ਝਾਰਖੰਡ81146
12ਕਰਨਾਟਕ2242812
13ਕੇਰਲ140209
14ਮੱਧ ਪ੍ਰਦੇਸ਼2302911
15ਮਹਾਂਰਾਸ਼ਟਰ2884819
16ਮਣੀਪੁਰ6021
17ਮੇਘਾਲਿਆ6021
18ਮਿਜ਼ੋਰਮ4011
19ਨਾਗਾਲੈਂਡ6011
20ਓੜੀਸਾ1472110
21ਪੰਜਾਬ117137
22ਰਾਜਸਥਾਨ2002510
23ਸਿੱਕਿਮ3211
24ਤਮਿਲਨਾਡੂ2343918
25ਤੇਲੰਗਾਨਾ119177
26ਤ੍ਰਿਪੁਰਾ6021
27ਉੱਤਰ ਪ੍ਰਦੇਸ਼4038031
28ਉੱਤਰਾਖੰਡ7053
29ਪੱਛਮੀ ਬੰਗਾਲ2944216
ਕੇਂਦਰ ਸ਼ਾਸਿਤ ਪ੍ਰਦੇਸ਼ 
1ਰਾਸ਼ਟਰੀ ਰਾਜਧਾਨੀ ਦਿੱਲੀ7073
2ਅੰਡੇਮਾਨ-ਨਿਕੋਬਾਰ010
3ਚੰਡੀਗੜ੍ਹ010
4ਦਾਦਰ ਅਤੇ ਨਗਰ ਹਵੇਲੀ010
5ਦਮਨ ਅਤੇ ਦਿਉ010
6ਲਕਸ਼ਦੀਪ010
7ਪੁਡੂਚੇਰੀ3011
ਨਾਮਜਦ ਮੈਂਬਰ 212
          ਕੁੱਲ ਮੈਂਬਰ 4120545245

ਰਾਜਾਂ ਨੂੰ ਵਿਸ਼ੇਸ਼ ਦਰਜਾ


word press

ਇਸ ਸਮੇਂ ਅਸੀਂ ਜਾਣਦੇ ਹਾਂ ਕਿ ਟੀ.ਡੀ.ਪੀ.( ਤੇਲਗੂਦੇਸ਼ਮ ਪਾਰਟੀ ) ਨੇ ਕੇਂਦਰ ਅਤੇ ਆਂਧਰਾ ਪ੍ਰਦੇਸ਼ ਵਿੱਚ ਭਾਜਪਾ ਨਾਲੋਂ ਆਪਣਾ ਗਠਬੰਧਨ ਤੋੜ ਲਿਆ ਹੈ | ਜਿਵੇਂ ਟੀ.ਡੀ.ਪੀ. ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਾ ਦੇਣ ਕਾਰਣ ਇਹ ਕਦਮ ਉਠਾਇਆ ਹੈ | ਉਸੇ ਤਰਾਂ ਹੀ ਬਿਹਾਰ ਵਿੱਚ ਜਨਤਾ ਦਲ ਯੁਨਾਇਟੇਡ ਨੇ ਵੀ ਇੱਕ ਵਾਰੀ ਫਿਰ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ | ਇਹਨਾਂ ਨੇ ਤੇਲਗੂਦੇਸ਼ਮ ਪਾਰਟੀ ਦੀ ਮੰਗ ਦਾ ਵੀ ਸਮਰਥਨ ਕੀਤਾ ਹੈ | ਦੇਸ਼ ਵਿੱਚ ਇਸ ਸਮੇਂ 29 ਵਿੱਚੋਂ 11 ਰਾਜਾਂ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ | ਪੰਜ ਹੋਰ ਰਾਜ ਇਹ ਵਿਸ਼ੇਸ਼ ਦਰਜਾ ਪ੍ਰਾਪਤ ਕਰਨ ਲਈ ਜੋਰ ਲਗਾ ਰਹੇ ਹਨ | ਇਹ ਪੰਜ ਰਾਜ ਹਨ - ਆਂਧਰਾ ਪ੍ਰਦੇਸ਼ , ਬਿਹਾਰ, ਉੜੀਸਾ, ਰਾਜਸਥਾਨ, ਅਤੇ ਗੋਆ |
ਵਿੱਤ ਮੰਤਰੀ ਜੇਟਲੀ ਦਾ ਕਹਿਣਾ ਹੈ ਕਿ 14 ਵੇਂ ਵਿੱਤ ਆਯੋਗ ਅਨੁਸਾਰ ਹੁਣ ਇਹ ਦਰਜਾ ਉੱਤਰ-ਪੂਰਬੀ ਪਹਾੜੀ ਰਾਜਾਂ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮਿਲ ਸਕਦਾ ਹੈ | ਇਹ ਜਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਪੋਲਵਰਮ ਯੋਜਨਾ ਅਤੇ ਅਮਰਾਵਤੀ ( ਨਵੀਂ ਰਾਜਧਾਨੀ ) ਦੇ ਨਿਰਮਾਣ ਅਤੇ ਵਿਕਾਸ ਲਈ 33 ਹਜ਼ਾਰ ਕਰੋੜ ਰੁਪਏ ਮੰਗ ਕਰ ਰਿਹਾ ਹੈ | ਪਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸ ਕੰਮ ਵਾਸਤੇ ਰਾਸ਼ੀ ਪਹਿਲਾਂ ਹੀ ਆਂਧਰਾ ਪ੍ਰਦੇਸ਼ ਨੂੰ ਦਿੱਤੀ ਜਾ ਚੁੱਕੀ ਹੈ |

ਕਿਸੇ ਰਾਜ ਨੂੰ ਵਿਸ਼ੇਸ਼ ਦਰਜਾ ਕਿਵੇਂ ਮਿਲਦਾ ਹੈ ?
ਬੇਸ਼ਕ ਭਾਰਤ ਦੇ ਕੁਝ ਰਾਜਾਂ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਹੈ , ਪਰ ਦੇਸ਼ ਦੇ ਸੰਵਿਧਾਨ ਵਿੱਚ ਕਿਸੇ ਵੀ ਰਾਜ ਨੂੰ ਅਜਿਹੇ ਵਿਸ਼ੇਸ਼ ਦਰਜੇ ਦੇਣ ਬਾਰੇ ਕੋਈ ਉਲੇਖ ਨਹੀਂ ਹੈ ( ਜੰਮੂ ਕਸ਼ਮੀਰ ਦੀ ਸਥਿਤੀ ਅਲਗ ਹੈ )| 1969 ਵਿੱਚ ਪਹਿਲੀ ਵਾਰ ਪੰਜਵੇਂ ਵਿੱਤ ਆਯੋਗ ਦੀ ਸਿਫ਼ਾਰਿਸ਼ਾਂ ਤੇ ਤਿੰਨ ਰਾਜਾਂ ਨੂੰ ਵਿਸ਼ੇਸ਼ ਦਰਜਾ ਮਿਲਿਆ ਸੀ | ਇਹਨਾਂ ਵਿੱਚ ਉਹ ਰਾਜ ਸਨ , ਜੋ ਹੋਰ ਰਾਜਾਂ ਦੀ ਤੁਲਨਾ ਵਿੱਚ ਭੂਗੋਲਿਕ,ਸਮਾਜਿਕ ਅਤੇ ਆਰਥਿਕ ਸੰਸਾਧਨਾਂ ਦੇ ਲਿਹਾਜ ਨਾਲ ਪਿੱਛੜੇ ਹੋਏ ਸਨ | ਨੈਸ਼ਨਲ ਡਵੈਲਪਮੈਂਟ ਕੌੰਸਿਲ ਨੇ ਪਹਾੜ, ਦੁਰਗਮ ਖੇਤਰ, ਘੱਟ ਜਨਸੰਖਿਆ, ਆਦਿਵਾਸੀ ਇਲਾਕਾ, ਅੰਤਰਰਾਸ਼ਟਰੀ ਬਾਰਡਰ , ਪ੍ਰਤੀ ਵਿਅਕਤੀ ਆਮਦਨ ਅਤੇ ਘੱਟ ਲਗਾਨ ਦੇ ਅਧਾਰ ਤੇ ਇਹਨਾਂ ਰਾਜਾਂ ਦੀ ਪਹਿਚਾਣ ਕੀਤੀ ਸੀ |

ਪਹਿਲੀ ਵਾਰੀ ਵਿਸ਼ੇਸ਼ ਦਰਜਾ ਕਦੋਂ ਮਿਲਿਆ ਸੀ ?
1969 ਤੱਕ ਕੇਂਦਰ ਸਰਕਾਰ ਕੋਲ ਰਾਜਾਂ ਨੂੰ ਗ੍ਰਾੰਟ ਦੇਣ ਦਾ ਕੋਈ ਨਿਸ਼ਚਿਤ ਪੈਮਾਨਾ ਨਹੀਂ ਸੀ | ਉਸ ਸਮੇਂ ਰਾਜਾਂ ਨੂੰ ਕੇਵਲ ਯੋਜਨਾ ਤੇ ਅਧਾਰਿਤ ਗ੍ਰਾੰਟ ਹੀ ਦਿੱਤੀ ਜਾਂਦੀ ਸੀ | 1969 ਵਿੱਚ ਪੰਜਵੇਂ ਵਿੱਤ ਆਯੋਗ ਨੇ ਗਾਡਗਿਲ ਫ਼ਾਰਮੂਲੇ ਦੇ ਅਧਾਰ ਤੇ ਪਹਿਲੀ ਵਾਰ ਤਿੰਨ ਰਾਜਾਂ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ | ਇਹਨਾਂ ਵਿੱਚ ਅਸਾਮ, ਨਾਗਾਲੈਂਡ ਅਤੇ ਜੰਮੂ ਅਤੇ ਕਸ਼ਮੀਰ ਸਨ | ਇਸ ਸਮੇਂ ਦੇਸ਼ ਵਿੱਚ ਲਗਭਗ ਗਿਆਰਾਂ ਰਾਜਾਂ ਨੂੰ ਅਜਿਹਾ ਵਿਸ਼ੇਸ਼ ਦਰਜਾ ਮਿਲਿਆ ਹੋਇਆ ਹੈ | ਅਰੁਣਾਂਚਲ ਪ੍ਰਦੇਸ਼ , ਮਣੀਪੁਰ, ਮੇਘਾਲਿਆ, ਮਿਜ਼ੋਰਮ, ਸਿੱਕਮ, ਤ੍ਰਿਪੁਰਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਬਾਅਦ ਵਿੱਚ ਇਹ ਦਰਜਾ ਮਿਲਿਆ ਸੀ |

ਵਿਸ਼ੇਸ਼ ਦਰਜਾ ਮਿਲਣ ਦਾ ਕੀ ਫਾਇਦਾ ਹੈ ?
ਵਿਸ਼ੇਸ਼ ਦਰਜਾ ਪਾਉਣ ਵਾਲੇ ਰਾਜ ਨੂੰ ਕੇਂਦਰ ਸਰਕਾਰ ਵੱਲੋਂ 90 % ਅਨੁਦਾਨ ਰਾਸ਼ੀ ਅਤੇ 10 % ਰਕਮ ਬਿਣਾ ਵਿਆਜ਼ ਦੇ ਕਰਜ਼ ਦੇ ਤੌਰ ਤੇ ਮਿਲਦੀ ਹੈ | ਜਦਕਿ ਜਦਕਿ ਦੂਜੇ ਰਾਜਾਂ ਨੂੰ ਕੇਂਦਰ ਸਰਕਾਰ ਵੱਲੋਂ 30 % ਰਾਸ਼ੀ ਅਨੁਦਾਨ ਦੇ ਰੂਪ ਵਿੱਚ ਅਤੇ 70 % ਰਾਸ਼ੀ ਕਰਜੇ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ | ਇਸਦੇ ਇਲਾਵਾ ਵਿਸ਼ੇਸ਼ ਦਰਜਾ ਪ੍ਰਾਪਤ ਰਾਜਾਂ ਨੂੰ ਏਕਸਾਈਜ਼ , ਕਸਟਮ, ਕਾਰਪੋਰੇਟ, ਇੰਕਮ ਟੈਕਸ ਆਦਿ ਵਿੱਚ ਵੀ ਰਿਆਇਤ ਮਿਲਦੀ ਹੈ | ਕੇਂਦਰੀ ਬਜਟ ਵਿੱਚ ਪਲਾਂਡ ਖਰਚ ਦਾ 30 % ਹਿੱਸਾ ਵਿਸ਼ੇਸ਼ ਰਾਜਾਂ ਨੂੰ ਮਿਲਦਾ ਹੈ | ਵਿਸ਼ੇਸ਼ ਦਰਜਾ ਪ੍ਰਾਪਤ ਰਾਜਾਂ ਦੁਆਰਾ ਖਰਚ ਨਹੀਂ ਕੀਤਾ ਗਿਆ ਪੈਸਾ ਅਗਲੇ ਵਿੱਤ ਸਾਲ ਲਈ ਜਾਰੀ ਹੋ ਜਾਂਦਾ ਹੈ |
_________________________________________________________