ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ


ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੁਆਰਾ ਰਾਸ਼ਟਰੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਿੱਤੇ ਜਾਣ ਦੀ ਸਿਫ਼ਾਰਿਸ਼ ਕੀਤੀ ਗਈ ਹੈ | ਇਸਦੇ ਨਾਲ ਹੀ ਬੋਰਡ ਦੁਆਰਾ ਭਾਰਤੀ ਏ ਟੀਮ ਦੇ ਕੋਚ ਰਾਹੁਲ ਦ੍ਰਵਿੜ ਨੂੰ ਦ੍ਰੋਣਾਚਾਰਿਆ ਅਤੇ ਸਾਬਕਾ ਕ੍ਰਿਕੇਟਰ ਸੁਨੀਲ ਗਵਾਸਕਰ ਨੂੰ ਧਿਆਨਚੰਦ ਲਾਈਫ-ਟਾਈਮ ਅਚੀਵਮੈਂਟ ਪੁਰਸਕਾਰ ਦੇ ਲਈ ਨਾਮਿਤ ਕੀਤਾ ਗਿਆ ਹੈ|


       ਰਾਜੀਵ ਗਾਂਧੀ ਖੇਡ ਰਤਨ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਪੁਰਸਕਾਰ ਹੈ| ਇਹ 1991-92 ਵਿੱਚ ਸ਼ੁਰੂ ਕੀਤਾ ਗਿਆ ਸੀ | ਇਸ ਪੁਰਸਕਾਰ ਦਾ ਨਾਮ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਤੋਂ ਰੱਖਿਆ ਗਿਆ ਹੈ| ਇਸ ਪੁਰਸਕਾਰ ਵਿੱਚ ਇਕ ਤਮਗਾ, ਇਕ ਪ੍ਰਸ਼ਸਤੀ ਪੱਤਰ ਅਤੇ 7.5 ਲੱਖ ਰੁਪਏ ਇਨਾਮ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ| ਸਰਕਾਰ ਦੁਆਰਾ ਸਨਮਾਨਿਤ ਵਿਅਕਤੀਆਂ ਨੂੰ ਰੇਲਵੇ ਦੀ ਮੁਫ਼ਤ ਪਾਸ ਸੁਵਿਧਾ ਦਿੱਤੀ ਜਾਂਦੀ ਹੈ ਜਿਸਦੇ ਤਹਿਤ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਅਤੇ ਧਿਆਨਚੰਦ ਪੁਰਸਕਾਰ ਵਿਜੇਤਾ ਰਾਜਧਾਨੀ ਜਾਂ ਸ਼ਤਾਬਦੀ ਗੱਡੀਆਂ ਵਿੱਚ ਪਹਿਲੇ ਅਤੇ ਦੂਜੇ ਦਰਜੇ ਦੇ ਏਅਰਕੰਡੀਸ਼ਨ ਕੋਚਾਂ ਵਿੱਚ ਫ੍ਰੀ ਯਾਤਰਾ ਕਰ ਸਕਦੇ ਹਨ |ਪਹਿਲਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਸ਼ਤਰੰਜ ਗਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਨੂੰ ਦਿੱਤਾ ਗਿਆ ਸੀ|

                                                     _____________________________________________