ਇਹ ਸਾਈਟ ਉਹਨਾਂ ਵਿਦਿਆਰਥੀਆਂ ਲਈ ਲਾਹੇਵੰਦ ਹੈ ਜੋ ਅਕਸਰ ਪੰਜਾਬੀ ਭਾਸ਼ਾ ਵਿੱਚ ਜਨਰਲ ਨਾਲੇਜ ਬਾਰੇ ਸਮੱਗਰੀ ਲੱਭਣ ਦੀ ਕੋਸ਼ਿਸ਼ ਕਰਦੇ ਹਨ |ਪਰ ਉਹ ਅਜਿਹੀ ਥਾਂ ਲੱਭਣ ਵਿੱਚ ਅਸਮਰੱਥ ਹੁੰਦੇ ਹਨ ,ਜਿੱਥੇ ਉਹਨਾਂ ਨੂੰ ਜਨਰਲ ਨਾਲੇਜ ਪੰਜਾਬੀ ਭਾਸ਼ਾ ਵਿੱਚ ਮਿਲ ਸਕੇ |ਅਜਿਹਾ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ | ਸਕੂਲ ਦੇ ਉਹ ਵਿਦਿਆਰਥੀ ਜੋ ਇੱਕ ਅੱਧੇ ਸਾਲ ਬਾਅਦ ਕਿਸੇ ਕੰਪੀਟੀਸ਼ਨ ਵਿੱਚ ਹਿੱਸਾ ਲੈਣਗੇ , ਉਹਨਾਂ ਲਈ ਜਰੂਰੀ ਹੈ ਕਿ ਹੁਣੇਂ ਤੋਂ ਹੀ ਉਸਦੀ ਤਿਆਰੀ ਲਈ ਕੁਝ ਨਾ ਕੁਝ ਕਰਦੇ ਰਹਿਣ|ਕਿਉਂਕਿ ਜਨਰਲ ਨਾਲੇਜ ਦਾ ਵਿਸ਼ਾ ਇੱਕ ਬਹੁਤ ਵੱਡਾ ਮਹਾਸਾਗਰ ਹੈ ਅਤੇ ਕੰਪੀਟੀਸ਼ਨ ਦੇ ਸਵਾਲਾਂ ਦੀ ਕੋਈ ਹੱਦ ਨਹੀਂ ਹੁੰਦੀ |ਆਪਣੀ ਪੜ੍ਹਾਈ ਵਿੱਚ ਵਿਦਿਆਰਥੀਆਂ ਨੂੰ ਆਸਾਨੀ ਨਾਲ ਹੋਲ੍ਹੀ-ਹੋਲ੍ਹੀ ਤਿਆਰੀ ਕਰਦੇ ਰਹਿਣ ਲਈ ਜਰੂਰੀ ਹੈ ਕਿ ਜਨਰਲ ਨਾਲੇਜ ਦੀ ਹਰ ਰੋਜ਼ ਸਿਰਫ਼ ਇੱਕ ਛੋਟੀ ਜਿਹੀ ਇੱਕ-ਅੱਧੀ ਖੁਰਾਕ ਲੈਂਦੇ ਰਹਿਣ |ਉਹਨਾਂ ਦੀ ਇਸੇ ਸਮੱਸਿਆ ਨੂੰ ਸੁਲਝਾਉਣ ਲਈ ਅਸੀਂ ਇਹ ਸਾਇਟ ਸ਼ੁਰੂ ਕੀਤੀ ਹੈ | ਇਥੇ ਅਸੀਂ ਜ਼ਿਆਦਾਤਰ ਸਮੱਗਰੀ ਨੂੰ ਪੰਜਾਬੀ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ |ਇਸ ਸਾਈਟ ਵਿਚ ਹਮੇਸ਼ਾ ਜਨਰਲ ਨਾਲੇਜ ਨਾਲ ਸਬੰਧਿਤ ਕੁਝ ਮਹੱਤਵਪੂਰਨ ਅਤੇ ਉਪਯੋਗੀ ਤੱਥ ਦਿੱਤੇ ਜਾਂਦੇ ਹਨ |ਇਹ ਤੱਥ ਸਾਡੀਆਂ ਸਕੂਲੀ ਕੋਰਸ ਦੀਆਂ ਕਿਤਾਬਾਂ ਵਿਚ ਨਹੀਂ ਪਾਏ ਜਾ ਸਕਦੇ | ਜਨਰਲ ਨਾਲੇਜ ਦੇ ਬਾਰੇ ਜੋ ਕੁਝ ਵੀ ਮਿਲਦਾ ਹੈ ਉਹ ਜਿਆਦਾਤਰ ਅਜਿਹੇ ਰਸਾਲੇ ਅਤੇ ਅਖਬਾਰਾਂ ਵਿੱਚ ਹੀ ਮਿਲਦਾ ਹੈ ਜੋ ਹਿੰਦੀ ਜਾਂ ਅੰਗਰੇਜੀ ਵਿੱਚ ਹੁੰਦੇ ਹਨ | ਜੇਕਰ ਕੋਈ ਕਿਤਾਬ ਮਿਲਦੀ ਵੀ ਹੈ ਤਾਂ ਉਹ ਵੀ ਸਿਰਫ ਅੰਗਰੇਜ਼ੀ ਭਾਸ਼ਾ ਵਿਚ ਹੀ ਉਪਲਬਧ ਹਨ ਅਤੇ ਜੇਕਰ ਪੰਜਾਬੀ ਵਿੱਚ ਹੈ ਤਾਂ ਬਹੁਤ ਹੀ ਘੱਟ ਹੈ |ਇਸ ਲਈ ਇਹ ਮਟੀਰੀਅਲ ਕੇਵਲ ਪੰਜਾਬੀ ਜਾਣਨ ਵਾਲੇ ਵਿਦਿਆਰਥੀਆਂ ਲਈ ਲੱਭਣਾ ਬਹੁਤ ਮੁਸ਼ਕਲ ਹੁੰਦਾ ਹੈ| ਕਿਉਂਕਿ ਪੰਜਾਬੀ ਸਾਡੇ ਪੰਜਾਬ ਦੀ ਮਾਂ ਬੋਲੀ ਹੈ ਅਤੇ ਇੱਕ ਸਥਾਨਕ ਭਾਸ਼ਾ ਹੈ ਇਸ ਲਈ ਸਾਡੀ ਕੋਸ਼ਿਸ਼ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਦੇਣਾ ਹੈ |ਇਹ ਸਾਈਟ ਬਿਲਕੁਲ ਗੈਰ ਮੁਨਾਫ਼ਾ ਹੈ ਅਤੇ ਪੂਰੇ ਦਿਲ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਸਮਰਪਿਤ ਹੈ ਜੋ ਆਪਣੀ ਪੰਜਾਬੀ ਭਾਸ਼ਾ ਵਿੱਚ ਕਿਤੇ ਵੀ ਆਮ ਜਾਣਕਾਰੀ ਲਈ ਸਮੱਗਰੀ ਖਰੀਦ ਜਾਂ ਲਭ ਨਹੀਂ ਸਕਦੇ | ਜੇਕਰ ਲੋੜ੍ਹ ਮਹਿਸੂਸ ਹੋਵੇ ਤਾਂ ਕੁਝ ਮਹੱਤਵਪੂਰਨ ਲਿੰਕ ਸਾਂਝੇ ਕੀਤੇ ਜਾਂਦੇ ਹਨ ਅਤੇ ਪੇਂਡੂ ਵਿਦਿਆਰਥੀਆਂ ਦੀ ਸੇਵਾ ਲਈ ਇਸ ਦੀ ਜ਼ਰੂਰਤ ਪੈਂਦੀ ਹੈ ਤਾਂ ਇਸਦਾ ਫਾਇਦਾ ਉਠਾਇਆ ਜਾਂਦਾ ਹੈ| ਮੈਂ ਆਪਣੇ ਹਿਰਦੇ ਦੇ ਮੂਲ ਤੋਂ ਸਾਰੇ ਅਜਿਹੇ ਯੋਗਦਾਨ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਕਾਰਗੁਜ਼ਾਰੀ ਦੀ ਉਮੀਦ ਕਰਦਾ ਹਾਂ ਜੋ ਅਸਲ ਵਿੱਚ ਇੱਕ ਗਿਆਨ ਪਿਪਾਸੂ ( ਗਿਆਨ ਦੀ ਖੋਜ ਕਰਨ ਵਾਲੇ ) ਹਨ |
- ਉਮੇਸ਼ਵਰ ਨਾਰਾਇਣ -