ਸਵੇਰ ਦੀ ਸਭਾ

08/09/16

( 1 ) ਕਿਹੜੀ ਵਿਟਾਮਿਨ ਹੈ ਜੋ ਪਾਣੀ ਵਿੱਚ ਘੁਲਣਸ਼ੀਲ ਹੈ ?

ਵਿਟਾਮਿਨ-ਬੀ ਅਤੇ ਵਿਟਾਮਿਨ-ਸੀ  ( ਬਾਕੀ ਵਿਟਾਮਿਨ ਚਰਬੀ ਵਿੱਚ ਘੁਲਣਸ਼ੀਲ ਹਨ )


( 2 ) ਹੱਡੀਆਂ ਦੀ ਮਜਬੂਤੀ ਲਈ ਕਿਹੜਾ ਵਿਟਾਮਿਨ ਲੋੜੀਂਦਾ ਹੈ ?

ਵਿਟਾਮਿਨ - ਡੀ


( 3 ) ਕਿਹੜੇ ਵਿਟਾਮਿਨ ਦੀ ਘਾਟ ਕਾਰਣ ਸ੍ਕਰਵੀ ਰੋਗ ਹੋ ਜਾਂਦਾ ਹੈ ?

ਵਿਟਾਮਿਨ - ਸੀ 


( 4 ) ਵਿਟਾਮਿਨ - ਬੀ  ਦੀ ਘਾਟ ਨਾਲ ਕਿਹੜਾ ਰੋਗ ਹੁੰਦਾ ਹੈ ?

ਬੇਰੀ-ਬੇਰੀ 


( 5 ) ਵਿਟਾਮਿਨ - ਸੀ ਦਾ ਪੂਰਾ ਨਾਮ ਕੀ ਹੈ ?

ਐਸਕੋਰਬਿਕ - ਐਸਿਡ 


07/09/16



( 1 ) ਬਹੁਭੁਜ ਕਿਸਨੂੰ ਕਹਿੰਦੇ ਹਨ ?

ਅਜਿਹੀ ਬੰਦ ਆਕ੍ਰਿਤੀ ਜਿਸ ਦੀਆਂ ਦੋ ਤੋਂ ਵੱਧ ਭੁਜਾਵਾਂ ਹੋਣ 


( 2 ) ਆਇਤ ਦੇ ਵਿਕਰਣ ਦੀ ਸੰਖਿਆ ਦੱਸੋ ?

ਇੱਕ ਆਇਤ ਦੋ ਵਿਕਰਣ ਹੁੰਦੇ ਹਨ 


( 3 ) ਚਤੁਰਭੁਜ ਦੇ ਚਾਰ ਕੋਣਾਂ ਦਾ ਜੋੜ ਕਿੰਨਾਂ ਹੁੰਦਾ ਹੈ ?

ਚਤੁਰਭੁਜ ਦੇ ਚਾਰ ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ 


( 4 ) ਪਾਇਥਾਗੋਰਸ ਥਿਉਰਮ ਕਿਸ ਤ੍ਰਿਭੁਜ ਤੇ ਲਗਦੀ ਹੈ ?

ਸਮਕੋਣ 

( 5 ) ਦੋ ਲਗਾਤਾਰ ਪ੍ਰਾਕ੍ਰਿਤਿਕ ਸੰਖਿਆਵਾਂ ਦਾ ਮ.ਸ.ਵ. ਕਿੰਨਾਂ ਹੁੰਦਾ ਹੈ ?

ਇੱਕ 


05/09/16


( 1 ) ਲਾਲ ਗ੍ਰਹਿ ਕਿਸਨੂੰ ਆਖਦੇ ਹਨ ?

ਮੰਗਲ ਗ੍ਰਹਿ ਨੂੰ 


( 2 ) ਕਿਹੜਾ ਗ੍ਰਹਿ ਉਲਟੀ ਦਿਸ਼ਾ ਵਿੱਚ ਘੁੰਮਦਾ ਹੈ ?

ਸ਼ੁੱਕਰ 


( 3 ) ਭੋਜਨ ਦੇ ਮੁੱਖ ਤੱਤ ਕਿਹੜੇ-ਕਿਹੜੇ ਹਨ ?

ਕਾਰਬੋਹਾਈਡ੍ਰੇਟ , ਪ੍ਰੋਟੀਨ , ਚਰਬੀ (ਵਸਾ ) ਅਤੇ ਨਿਉਕਲਿਕ ਐਸਿਡ 


( 4 ) ਕਿਹੜੇ ਗ੍ਰਹਿ ਦੁਆਲੇ ਛੱਲੇ ਨਜ਼ਰ ਆਉਂਦੇ ਹਨ ?

ਸ਼ਨੀ ਗ੍ਰਹਿ 


( 5 ) ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ ?

ਬ੍ਰਹਸਪਤੀ ਗ੍ਰਹਿ ( ਇਸ ਵਿੱਚ ਲਗਭਗ 1300 ਧਰਤੀਆਂ ਸਮਾ ਸਕਦੀਆਂ ਹਨ )



03/09/16

( 1 ) ਪੁਲਾੜ ਵਿੱਚ ਪਹਿਲਾ ਯਾਤਰੀ ਕੋਣ ਗਿਆ ਸੀ ?

ਯੂਰੀ ਗੈਗ੍ਰਿਨ 


( 2 ) ਪਹਿਲਾ ਯਾਤਰੀ ਕੋਣ ਸੀ ਜਿਸਨੇ ਚੰਦਰਮਾ ਉੱਤੇ ਪੈਰ ਰੱਖਿਆ ਸੀ ?

ਨੀਲ ਆਰਮਸਟ੍ਰਾੰਗ


( 3 ) ਭਾਰਤ ਦਾ ਪਹਿਲਾ ਪੁਲਾੜ ਯਾਤਰੀ ਕੋਣ ਸੀ ?

ਰਾਕੇਸ਼ ਸ਼ਰਮਾ 


( 4 ) ਸੌਰ-ਮੰਡਲ ਦੇ ਅੱਠ ਗ੍ਰਹਿ ਕਿਹੜੇ-ਕਿਹੜੇ ਹਨ ?

(ਬੁੱਧ ਸ਼ਾਹ ਧੰਨਾਂ ਮਲ ਬਹੁਤ ਸੋਹਣੇ ਯਾਰ ਨੇ ) ਬੁੱਧ,ਸ਼ੁੱਕਰ,ਧਰਤੀ,ਮੰਗਲ,ਬ੍ਰਹਸਪਤੀ ,ਸ਼ਨੀ,ਯੂਰੇਨਸ ਅਤੇ ਨੈਪਚੂਨ 


( 5 ) ਉਲਕਾ ਪਿੰਡ ਕਿਹੜੇ ਗ੍ਰਹਿਆਂ ਵਿਚਕਾਰ ਘੁੰਮਦੇ ਹਨ ?

ਬ੍ਰਹਸਪਤੀ ਅਤੇ ਸ਼ਨੀ ਦੇ ਵਿਚਕਾਰ 



01/09/16

( 1 ) ਬੁੱਧ ਧਰਮ ਦੀਆਂ ਕਿੰਨੀਆਂ ਕੌੰਸਿਲ ਇਤਿਹਾਸ ਵਿੱਚ ਪ੍ਰਸਿੱਧ ਹਨ ?

ਚਾਰ 

( 2 ) ਮਹਾਂਵੀਰ ਜੈਨ ਦਾ ਨਿਰਵਾਣ ਕਿੱਥੇ ਹੋਇਆ ਸੀ ?

ਪਾਵਾ ਨਾਮਕ ਸਥਾਨ ਤੇ 


( 3 ) ਨਾਲੰਦਾ ਯੂਨੀਵਰਸਿਟੀ ਦੀ ਕਿਹੜੇ ਚੀਨੀ ਯਾਤਰੀ ਨੇ ਯਾਤਰਾ ਕੀਤੀ ਸੀ ?

ਹਿਉਨ-ਸਾਂਗ ਨੇ 


( 4 ) ਮਹਾਂਵੀਰ ਜੈਨ ਦਾ ਜਨਮ ਕਿੱਥੇ ਹੋਇਆ ਸੀ ?

ਕੁੰਡਗ੍ਰਾਮ ਵਿਖੇ 


( 5 ) ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ ਸੀ ?

ਲੁੰਬਿਨੀ ਵਿਖੇ 


31/08/16


( 1 ) ਮਹਾਤਮਾ ਬੁੱਧ ਦਾ ਨਿਰਵਾਨ ਕਿੱਥੇ ਹੋਇਆ ਸੀ ?

ਕੁਸ਼ੀ ਨਗਰ ਵਿਖੇ 


( 2 ) ਬੁੱਧ ਧਰਮ ਦੀ ਪਵਿੱਤਰ ਪੁਸਤਕ ਦਾ ਕੀ ਨਾਮ ਹੈ ?

ਤ੍ਰੀਪਿਟਕ


( 3 ) ਨਾਲੰਦਾ ਯੂਨੀਵਰਸਿਟੀ ਕਿੱਥੇ ਸਥਿੱਤ ਸੀ ?

ਬਿਹਾਰ ਵਿੱਚ 


( 4 ) ਮਹਾਂਵੀਰ ਜੈਨ ਦਾ ਜਨਮ ਕਿੱਥੇ ਹੋਇਆ ਸੀ ?

ਵੈਸ਼ਾਲੀ ਵਿੱਚ 


( 5 ) ਜੈਨ ਧਰਮ ਦਾ ਸਾਹਿੱਤ ਕਿਹੜੀ ਭਾਸ਼ਾ ਵਿੱਚ ਮਿਲਦਾ ਹੈ ?

ਅਰਧ ਮਗਧੀ ਭਾਸ਼ਾ ਵਿੱਚ  


30/08/16



( 1 ) ਗਾਇਤ੍ਰੀ ਮੰਤਰ ਕਿਸਨੇ ਕੰਪੋਜ ਕੀਤਾ ਸੀ ?

ਵਿਸ਼ਵਾਮਿੱਤਰ ਨੇ 

( 2 ) ਵੈਦਿਕ ਕਾਲ ਦੇ ਆਰਿਆ ਲੋਕ ਕਿਸ ਥਾਂ ਤੇ ਰਹਿੰਦੇ ਸਨ ?

ਪੰਜਾਬ ਵਿੱਚ 

( 3 ) ਰਿਗਵੇਦ ਵਿੱਚ ਕਿਹੜੀ ਨਦੀ ਦਾ ਜਿਕਰ ਨਹੀਂ ਆਉਂਦਾ ?

ਗੰਗਾ ਨਦੀ ( ਇਸਦਾ ਜਿਕਰ ਕੇਵਲ ਆਖਰੀ ਹਿੱਸੇ ਵਿੱਚ ਇੱਕ ਹੀ ਵਾਰ ਆਉਂਦਾ ਹੈ )


( 4 ) ਆਰਿਆ ਲੋਕਾਂ ਨੂੰ ਕਿਹੜੇ ਲੋਕਾਂ ਨਾਲ ਯੁੱਧ ਕਰਨੇ ਪਏ ਸਨ ?

ਸਿੰਧੂ ਘਾਟੀ ਦੀ ਸਭਿਅਤਾ ਦੇ ਲੋਕਾਂ ਨਾਲ 


( 5 ) ਸੰਗੀਤ ਦੀ ਸਭ ਤੋਂ ਪੂਰਾਣੀ ਕਿਤਾਬ ਕਿਹੜੀ ਹੈ ?


ਸਾਮਵੇਦ 



26/08/16


( 1 ) ਮਹਾਂਭਾਰਤ ਦਾ ਯੁੱਧ ਕਿੰਨੇਂ ਦਿਨ ਚੱਲਿਆ ਸੀ ?

ਅਠਾਰ੍ਹਾਂ ਦਿਨ 

( 2 ) ਸੰਸਕ੍ਰਿਤ ਦੀ ਗ੍ਰਾਮਰ ਸਭ ਤੋਂ ਪਹਿਲਾਂ ਕਿਸਨੇ ਲਿਖੀ ਸੀ ?

ਪਾਣਿਨੀ ਨੇ 

( 3 ) ਦੁਨੀਆਂ ਵਿੱਚ ਸਭ ਤੋਂ ਪੁਰਾਣਾਂ ਗ੍ਰੰਥ ਕਿਹੜਾ ਹੈ ?

ਰਿਗਵੇਦ 


( 4 ) ਸਰਕਾਰ ਨੇ ਕਿਹੜੀ ਨਦੀ ਨੂੰ ਰਾਸ਼ਟਰੀ ਨਦੀ ਘੋਸ਼ਿਤ ਕਰਨ ਦਾ ਵਿਚਾਰ ਕੀਤਾ ਹੈ ?

ਗੰਗਾ ਨਦੀ 

( 5 ) " ਸੱਤਿਆਮੇਵਜੈਯਤੇ " ਕਥਨ ਕਿਹੜੀ ਕਿੱਥੋਂ ਲਿਆ ਗਿਆ ਹੈ ?

ਮੰਡੂਕ ਉਪਨਿਸ਼ਦ ਵਿੱਚੋਂ 



23/08/16


( 1 )  ਭਾਰਤ ਵਿਚ ਕਿੰਨੇਂ ਕੇਂਦਰ ਸ਼ਾਸਤ ਖੇਤਰ ਹਨ ?

         ਸੱਤ 


( 2 )   ਕਿਹੜੇ ਦੋ ਕੇਂਦਰ ਸ਼ਾਸਤ ਖੇਤਰਾਂ ਵਿੱਚ ਆਪਣਾ ਗਵਰਨਰ ਹੁੰਦਾ ਹੈ ?

         ਦਿੱਲੀ ਅਤੇ ਪਦੁਚੇਰੀ  


( 3 )   ਹਰੇਕ ਭਾਰਤੀ ਨਾਗਰਿਕ ਨੂੰ ਇੱਕ ਬਾਰ੍ਹਾਂ ਅੰਕਾਂ ਦਾ ਪਹਿਚਾਨ ਨੰਬਰ ਦਿੱਤਾ ਗਿਆ ਹੈ , ਇਸਨੂੰ ਕੀ ਆਖਦੇ ਹਨ ?

         ਆਧਾਰ ਕਾਰਡ 


( 4 )   ਕਿਹੜੇ ਦੇਸ਼ ਵਿੱਚ ਦੋਹਰੀ ਨਾਗਰਿਕਤਾ ਹੈ ?

          ਅਮਰੀਕਾ 


( 5 )  ਨਾਗਰਿਕਾਂ ਦੇ ਮੌਲਿਕ ਕਰੱਤਵ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਅੰਕਿਤ ਕੀਤੇ ਗਏ ਹਨ ?

         ਭਾਗ ਚੌਥੇ ਵਿੱਚ 


22/08/16


( 1 ) ਜਦੋਂ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਇਹਨਾਂ ਦੀ ਸੰਖਿਆ ਸੱਤ ਸੀ | ਇਹਨਾਂ ਵਿੱਚ ਕਿਹੜਾ ਮੌਲਿਕ ਅਧਿਕਾਰ ਕਢਣ ਤੋਂ ਬਾਅਦ ਹੁਣ ਕੇਵਲ ਛੇ ਅਧਿਕਾਰ ਰਹਿ ਗਏ ਹਨ ?

ਸੰਪਤੀ ਦਾ ਅਧਿਕਾਰ 


( 2 ) ਮੌਲਿਕ ਅਧਿਕਾਰਾਂ ਦਾ ਰਖਵਾਲਾ ਕਿਸਨੂੰ ਮੰਨਿਆਂ ਜਾਂਦਾ ਹੈ ?

ਭਾਰਤ ਦੀ ਸਰਵ-ਉੱਚ ਅਦਾਲਤ ( ਸੁਪਰੀਮ ਕੋਰਟ )


( 3 ) ਸਿੱਖਿਆ ਦਾ ਅਧਿਕਾਰ ਕਦੋਂ ਪਾਸ ਹੋਇਆ ਸੀ ਅਤੇ ਇਸਨੂੰ ਕਿਹੜੇ ਆਰਟੀਕਲ ਵਿੱਚ ਸ਼ਾਮਿਲ ਕੀਤਾ ਗਿਆ ਹੈ ?

4 ਅਗਸਤ 2009 ਈ. ਵਿੱਚ ਲਾਗੂ ਕੀਤਾ ਗਿਆ ਅਤੇ ਮੌਲਿਕ ਅਧਿਕਾਰਾਂ ਅਧੀਨ ਆਰਟੀਕਲ 21-A ਦੇ ਅਧੀਨ ਇਸਦਾ ਵਰਣਨ ਕੀਤਾ ਗਿਆ ਹੈ |


( 4 )  ਮੌਲਿਕ ਅਧਿਕਾਰ ਭਾਰਤ ਦੇ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਸ਼ਾਮਿਲ ਕੀਤੇ ਗਏ ਹਨ ?

ਤੀਸਰੇ ਭਾਗ ਵਿੱਚ 


( 5 ) ਮੌਲਿਕ ਅਧਿਕਾਰਾਂ ਵਿੱਚੋਂ ਸੰਪਤੀ ਦਾ ਅਧਿਕਾਰ ਕਦੋਂ ਬਾਹਰ ਕੱਢਿਆ ਗਿਆ ਸੀ ?


ਮੋਰਾਰ ਜੀ ਦੇਸਾਈ ਦੇ ਪ੍ਰਧਾਨਮੰਤਰੀ ਕਾਲ ਸਮੇਂ  ਸੰਵਿਧਾਨ ਵਿੱਚ 44 ਵੀੰ ਸੋਧ ਕਰਕੇ 





20/08/16



( 1 ) ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਅਤੇ ਕਿਹੜੇ ਸ਼ਡਿਊਲ ਵਿੱਚ ਸ਼ਾਮਿਲ ਕੀਤਾ ਗਿਆ ਹੈ ?

       ਅੱਠਵੇਂ ਸ਼ਡਿਊਲ ਵਿੱਚ ਆਰਟੀਕਲ 344 (1 ) ਅਤੇ 351 ਅਨੁਸਾਰ 22 ਭਾਸ਼ਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ |

( 2 ) ਸੰਵਿਧਾਨ ਦੇ ( ਭਾਗ ਤਿੰਨ ) ਵਿੱਚ ਮੌਲਿਕ ਅਧਿਕਾਰਾਂ ਅਧੀਨ ਆਰਟੀਕਲ 23 ਅਤੇ 24 ਅਧੀਨ ਬਾਲ ਮਜਦੂਰੀ        ਉੱਤੇ ਪਾਬੰਦੀ ਹੈ , ਇਸ ਸਬੰਧੀ ਬਾਲ ਉਮਰ ਕਿੰਨੀਂ ਨਿਸ਼ਚਿਤ ਕੀਤੀ ਗਈ ਹੈ ?

       14 ਸਾਲ 


( 3 ) ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਪੰਚਾਇਤੀ ਰਾਜ ਨਾਲ ਸਬੰਧਤ ਹੈ ?

       ਭਾਰਤੀ ਸੰਵਿਧਾਨ ਦਾ ਭਾਗ 9 ( ਅਨੁਛੇਦ  243 ਤੋਂ ਲੈ ਕੇ 243 O ਤੱਕ )

( 4 ) ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿੰਨਵੇਂ ਭਾਗ ਵਿੱਚ ਦਰਜ ਹਨ ?

       ਤੀਸਰੇ ਭਾਗ ਵਿੱਚ

( 5 ) ਸੰਵਿਧਾਨ ਵਿੱਚ 73ਵੀੰ ਸੋਧ 1992 ਅਨੁਸਾਰ ਪੰਚਾਇਤਾਂ ਨੂੰ ਕੁੱਲ 29 ਮਾਮਲੇ ਸੋੰਪੇ ਗਏ ਹਨ |  ਇਹ ਸਭ ਕਿਹੜੇ                     ਸ਼ਡਿਊਲ ਅਧੀਨ ਆਉਂਦੇ ਹਨ ?

       ਸ਼ਡਿਊਲ ਗਿਆਰਾਂ





19/08/16

( 1 ) ਪੰਜਾਬ ਦਾ ਨਵਾਂ ਗਵਰਨਰ ਕੌਣ ਬਣਿਆ ਹੈ? 

ਸ਼੍ਰੀ ਵੀ.ਪੀ.ਬਦਨੌਰ

( 2 ) ਭਾਰਤ ਦੇ ਸੰਵਿਧਾਨ ਵਿੱਚ ਕਿੰਨੇਂ ਸ਼ੈਡਿਊਲ ਅਤੇ ਕਿੰਨੇਂ ਭਾਗ ਅਤੇ ਅਨੁਸੂਚੀਆਂ ਹੱਨ ?

12 ਸ਼ੈਡਿਊਲ 
448 ਅਨੁਸੂਚੀਆਂ 
25 ਭਾਗ

( 3 ) ਕਿਹੜੀ ਸੋਧ ਨੂ ਮਿੰਨੀਂ ਸੰਵਿਧਾਨ ਕਿਹਾ ਜਾਂਦਾ ਹੈ ?

42 ਵੀਂ ਸੋਧ ਜੋ 1976 ਵਿੱਚ ਹੋਈ ਸੀ ।

( 4 ) ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਸਨੇ ਪੇਸ਼ ਕੀਤੀ ਸੀ ?

ਪੰਡਿਤ ਜਵਾਹਰ ਲਾਲ ਨਹਿਰੂ ਨੇ 

( 5 ) ਭਾਰਤੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਵਿੱਚ ਕੁੱਲ ਕਿੰਨੇਂ ਮੈਂਬਰ ਸਨ ?

ਕੁੱਲ ਸੱਤ ਮੈਂਬਰ ਸਨ ਅਤੇ ਡਾ. ਬੀ.ਆਰ. ਅੰਬੇਡਕਰ ਇਸ ਕਮੇਟੀ ਦੇ ਪ੍ਰਧਾਨ ਸਨ 


17/08/16


( 1 ) ਰਾਸ਼ਟਰਪਤੀ ਆਪਣਾ ਅਸਤੀਫਾ ਕਿਸਨੂੰ ਦਿੰਦਾ ਹੈ ? 

ਉਪ-ਰਾਸ਼ਟਰਪਤੀ ਨੂੰ 

( 2 )  ਭਾਰਤੀ ਸੰਵਿਧਾਨ ਦਾ ਸਭ ਤੋਂ ਵੱਡਾ ਸ੍ਰੋਤ ਕਿਹੜਾ ਐਕਟ ਸੀ ?

ਭਾਰਤ ਸਰਕਾਰ ਐਕਟ 1935

( 3 ) ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ ?

26 ਜਨਵਰੀ 1950 

( 4 ) ਸੁਪਰੀਮ ਕੋਰਟ ਆਫ ਇੰਡੀਆ ਕਦੋਂ ਸਥਾਪਿਤ ਹੋਈ ਸੀ ?

1773 ਦੇ ਰੈਗੂਲੇਟਿੰਗ ਐਕਟ ਰਾਹੀਂ 

( 5 ) ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਕਿੰਨੇਂ ਮੈਂਬਰ ਨਾਮਜ਼ਦ ਸਕਦਾ ਹੈ ?

ਲੋਕ ਸਭਾ ਵਿੱਚ 2 ਮੈਂਬਰ ਅਤੇ ਰਾਜ ਸਭਾ ਵਿੱਚ 12 ਮੈਂਬਰ




12/08/16


(1) ਮਹਾਤਮਾਂ ਗਾਂਧੀ ਜੀ ਪ੍ਰੈਕਟਿਸ ਕਰਨ ਵਾਸਤੇ ਕਿਹੜੇ ਦੇਸ਼ ਵਿੱਚ ਗਏ ਸਨ ?

ਦੱਖਣੀ ਅਫ੍ਰੀਕਾ ਵਿੱਚ

(2) ਦੱਖਣੀ ਅਫ੍ਰੀਕਾ ਤੋਂ ਮਹਾਤਮਾ ਗਾਂਧੀ ਜੀ ਕਦੋਂ ਵਾਪਿਸ ਆਏ ?

9 ਜਨਵਰੀ 1915 ਈ: ਵਿੱਚ

(3) ਮਹਾਤਮਾ ਗਾਂਧੀ ਨੇ ਪਹਿਲਾ ਅੰਦੋਲਨ ਕਿਹੜਾ ਚਲਾਇਆ ਸੀ ?

ਚੰਪਾਰਨ ਵਿਖੇ ਨੀਲ ਦੀ ਖੇਤੀ ਨਾਲ ਸਬੰਧਤ 1916 ਈ: ਵਿੱਚ

(4) ਡਾਂਡੀ ਮਾਰਚ ਕੀ ਹੈ ?

ਨਮਕ ਕਾਨੂੰਨ ਨੂੰ ਤੋੜਨ ਲਈ ਕੀਤਾ ਗਿਆ ਗਾਂਧੀ ਜੀ ਦਾ ਸਫ਼ਰ ਦਾਂਡੀ ਮਾਰਚ ਅਖਵਾਉਂਦਾ ਹੈ

(5) ਗੋਲਮੇਜ਼ ਕਾਨਫਰੰਸ ਕਿੰਨੀਆਂ ਹੋਈਆਂ ਸਨ ਅਤੇ ਕਿਉਂ ?

ਤਿੰਨ , ਨਵੇਂ ਸੰਵਿਧਾਨ ਵਾਸਤੇ ਸੰਪ੍ਰਦਾਇਕ ਸੌਹਾਰਦ ਪ੍ਰਾਪਤ ਕਰਨ ਲਈ


11/08/16


(1) ਬ੍ਰਹਮੋ ਸਮਾਜ ਦੀ ਸਥਾਪਨਾ ਕਿਸਨੇ ਕੀਤੀ ਸੀ ?

ਰਾਜਾ ਰਾਮ ਮੋਹਨ ਰਾਏ ਨੇ

(2) ਵਿਧਵਾ ਪੁਨਰ ਵਿਆਹ ਦਾ ਕਾਨੂੰਨ ਕਿਸਨੇ ਪਾਸ ਕਰਵਾਇਆ ਸੀ ?

ਈਸ਼ਵਰ ਚੰਦਰ ਵਿਦਿਆ ਸਾਗਰ ਨੇ

(3) ਸਤੀ ਪ੍ਰਥਾ ਦਾ ਕਾਨੂੰਨ ਕਿਸਨੇ ਪਾਸ ਕਰਵਾਇਆ ਸੀ ?

ਰਾਜਾ ਰਾਮ ਮੋਹਨ ਰਾਏ ਨੇ

(4) ਆਰਿਆ ਸਮਾਜ ਦੀ ਸਥਾਪਨਾ ਕਿਸਨੇ ਕੀਤੀ ਸੀ ?

ਸਵਾਮੀ ਦਿਆਨੰਦ ਸਰਸਵਤੀ ਨੇ

(5) ਵੇਦਾਂ ਨੂੰ ਚੱਲੋ ਦਾ ਨਾਹਰਾ ਕਿਸਨੇ ਦਿੱਤਾ ਸੀ ?

ਸਵਾਮੀ ਦਿਆਨੰਦ ਨੇ

(6) ਸਵਾਮੀ ਵਿਵੇਕਾਨੰਦ ਕਿਹੜੀ ਸੰਸਥਾ ਨਾਲ ਸਬੰਧਤ ਸੀ ?

ਰਾਮ ਕ੍ਰਿਸ਼ਨ ਮਿਸ਼ਨ ਨਾਲ

(7) ਸਵਾਮੀ ਵਿਵੇਕਾਨੰਦ ਨੇ ਆਪਣਾ ਪ੍ਰਸਿੱਧ ਭਾਸ਼ਣ ਕਿੱਥੇ ਦਿੱਤਾ ਸੀ ?

ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ

(8) ਅਕਾਲੀ ਅੰਦੋਲਨ ਕਦੋਂ ਸ਼ੁਰੂ ਹੋਇਆ ਅਤੇ ਕਿਉਂ ?

1921 ਈ: ਵਿੱਚ





10/08/16


(1) ਭਗਤ ਸਿੰਘ ਕਿਹੜੀ ਸੰਸਥਾ ਨਾਲ ਸਬੰਧਤ ਸੀ ?

ਨੌਜਵਾਨ ਭਾਰਤ ਸਭਾ

(2) ਭਗਤ ਸਿੰਘ ਨੇ ਜਦੋਂ ਅਸੈਂਬਲੀ ਵਿੱਚ ਬੰਬ ਸੁੱਟਿਆ ਤਾਂ ਉਸ ਸਮੇਂ ਉਸ ਨਾਲ ਹੋਰ ਕੋਣ ਸੀ ?

ਬਟੁਕੇਸ਼ਵਰ ਦੱਤ

(3) ਕਿਸ ਕ੍ਰਾਂਤੀਕਾਰੀ ਦੀ ਮੌਤ ਜੇਲ੍ਹ ਵਿੱਚ ਭੁੱਖ ਹੜਤਾਲ ਕਾਰਣ ਹੋ ਗਈ ਸੀ ?

ਜਤਿਨ ਦਾਸ

(4) ਭਗਤ ਸਿੰਘ ਦੇ ਨਾਲ ਦੋ ਹੋਰ ਕਿਹੜੇ ਕ੍ਰਾਂਤੀਕਾਰੀਆਂ ਨੂੰ ਫਾਂਸੀ ਦਿੱਤੀ ਗਈ ਸੀ ?

ਰਾਜਗੁਰੂ ਅਤੇ ਸੁਖਦੇਵ

(5) ਕਿਹੜਾ ਕ੍ਰਾਂਤੀਕਾਰੀ ਆਪਣੇ ਆਪ ਨੂੰ ਆਜ਼ਾਦ ਅਖਵਾਉਂਦਾ ਸੀ ?

ਚੰਦਰ ਸ਼ੇਖਰ ਆਜ਼ਾਦ


 09/08/16


( 1 ) ਮਹਾਤਮਾ ਗਾਂਧੀ ਪ੍ਰੈਕਟਿਸ ਕਰਨ ਵਾਸਤੇ ਕਿਹੜੇ ਦੇਸ਼ ਵਿੱਚ ਗਏ ਸਨ ?

ਸਾਊਥ ਅਫ਼ਰੀਕਾ ਵਿੱਚ

( 2 ) ਸਾਊਥ ਅਫ਼ਰੀਕਾ ਤੋਂ ਮਹਾਤਮਾ ਗਾਂਧੀ ਜੀ ਕਦੋਂ ਵਾਪਿਸ ਆਏ ਸਨ ?

ਜਨਵਰੀ 1915 ਵਿੱਚ 

( 3 ) ਮਹਾਤਮਾ ਗਾਂਧੀ ਨੇ ਪਹਿਲਾ ਅੰਦੋਲਨ ਕੋਹਦਾ ਚਲਾਇਆ ਸੀ ? 

ਚੰਪਾਰਨ ਵਿਖੇ ਨੀਲ ਨਾਲ ਸਬੰਧਿਤ 1916 ਈ: ਵਿੱਚ

( 4 ) ਡਾਂਡੀ ਮਾਰਚ ਕੀ ਹੈ ?

ਨਮਕ ਕਾਨੂੰਨ ਤੋੜਨ ਲਈ ਕੀਤਾ ਗਿਆ ਸਫ਼ਰ 

( 5 ) ਰਾਊਂਡ ਟੇਬਲ ਕਾਨਫਰੰਸ ਕਿੰਨੀਆਂ ਹੋਈਆਂ ਸਨ ਅਤੇ ਕਿਉਂ ?

ਤਿੰਨ , ਕਮਿਊਂਨਲ ਸੈਟਲਮੈਂਟ ਅਤੇ ਨਵੇਂ ਸੰਵਿਧਾਨ ਬਾਰੇ 

( 6 ) ਭਾਰਤ ਛੱਡੋ ਅੰਦੋਲਨ ਕਦੋਂ ਹੋਇਆ ਸੀ ? 

 8 ਅਗਸਤ 1942

( 7) ਅਸਹਿਯੋਗ ਅੰਦੋਲਨ ਕਦੋਂ ਅਤੇ ਕਿਉਂ ਵਾਪਿਸ ਲਿਆ ਗਿਆ ਸੀ ? 

1922 ਈ: ਵਿੱਚ , ਚੌਰਾ ਚੌਰੀ ਦੀ ਘੱਟਨਾ ਤੋਂ ਬਾਅਦ



06/08/16


(1) ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸਨੇ ਅਤੇ ਕਦੋਂ ਕੀਤੀ ਸੀ ?

ਏ.ਓ.ਹਿਊਮ ਨੇ ( 1885 )

(2) ਬੰਗਾਲ ਦੀ ਵੰਡ ਕਦੋਂ ਹੋਈ ਸੀ ?

1905 ਈ: ਵਿੱਚ

(3) ਕਾਂਗਰਸ ਵਿੱਚ ਫੁੱਟ ਕਦੋਂ ਪਈ ਅਤੇ ਕਿਹੜੇ ਦੋ ਦਲ ਹੋਂਦ ਵਿੱਚ ਆਏ ?

1907 ਈ: ਵਿੱਚ ਸੂਰਤ ਵਿਖੇ ਅਤੇ ਨਰਮ ਅਤੇ ਗਰਮ ਦਲ ਹੋਂਦ ਵਿੱਚ ਆਏ

(4) ਮਹਾਤਮਾ ਗਾਂਧੀ ਦਾ ਰਾਜਨੀਤਿਕ ਗੁਰੂ ਕੋਣ ਸੀ ?

ਗੋਪਾਲ ਕ੍ਰਿਸ਼ਨ ਗੋਖਲੇ

(5) ਸਭ ਤੋਂ ਪਹਿਲਾਂ ਸੱਤਿਆਗ੍ਰਹਿ ਅੰਦੋਲਨ ਅਤੇ ਨਾ-ਮਿਲਵਰਤਨ ਅੰਦੋਲਨ ਭਾਰਤ ਵਿੱਚ ਕਿਸਨੇ ਚਲਾਇਆ ਸੀ ?

ਸਤਗੁਰੂ ਰਾਮ ਸਿੰਘ ਜੀ ਨੇ  13 ਅਪ੍ਰੈਲ 1857 ਈ: ਵਿੱਚ

(6) ਕੂਕਾ ਅੰਦੋਲਨ ਕੀ ਸੀ ?

ਨਾਮਧਾਰੀਆਂ ਦੇ ਅੰਦੋਲਨ ਨੂੰ ਹੀ ਕੂਕਾ ਅੰਦੋਲਨ ਕਹਿੰਦੇ ਹਨ  




05/08/16

  ( ਇਤਿਹਾਸ )

( 1 ) ਆਜ਼ਾਦੀ ਦਾ ਪਹਿਲਾ ਸੁਤੰਤਰਤਾ ਸੰਗਰਾਮ ਕਿਸਨੂੰ ਆਖਦੇ ਹਨ ?

1857 ਈ. ਦੇ ਵਿਦਰੋਹ ਨੂੰ 

( 2 ) ਅਨੰਦ ਮੱਠ ਦੀ ਕਹਾਣੀ ਕਿਸ ਅੰਦੋਲਨ ਤੇ ਅਧਾਰਿਤ ਹੈ ?

 ਸੰਨਿਆਸੀ ਅੰਦੋਲਨ 

( 3 ) 1857 ਈ. ਦੇ ਵਿਦਰੋਹ ਦਾ ਪਹਿਲਾ

। ਸ਼ਾਹਿਦ ਕੌਣ ਸੀ ? 

ਮੰਗਲ ਪਾਂਡੇ

( 4 ) ਰਾਣੀ ਲਕਸ਼ਮੀ ਬਾਈ ਨੇ 1857 ਈ. ਦੇ ਵਿਦਰੋਹ ਵਿੱਚ ਭਾਗ ਕਿਉਂ ਲਿਆ ਸੀ ?

ਲੈਪਸ ਦੀ ਨੀਤੀ ਕਾਰਣ

( 5 ) 1857 ਈ. ਦੇ ਵਿਦਰੋਹ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ ? 

ਬਾਹਾਦੁਰ ਸ਼ਾਹ ਜ਼ਫ਼ਰ 


02/08/16


( 1 ) ""The Story of My Experiment With Truth" ਕਿਸਦੀ ਰਚਨਾ ਹੈ ? 

ਮਹਾਤਮਾ ਗਾਂਧੀ 

( 2 ) "ਰਾਸ਼ਟਰੀ ਸਾਇੰਸ ਦਿਵਸ" ਕਦੋਂ ਮਨਾਇਆ ਜਾਂਦਾ ਹੈ ?

28 ਫਰਵਰੀ ਨੂੰ 

( 3 ) 'ਤੰਬਾਕੂ ਵਿਰੋਧੀ" ਦਿਵਸ ਕਦੋਂ ਮਨਾਇਆ ਜਾਂਦਾ ਹੈ ?

28 ਫਰਵਰੀ ਨੂੰ 

( 4 ) "ਯੋਗਾ ਦਿਵਸ" ਕਦੋਂ ਮਨਾਇਆ ਜਾਂਦਾ ਹੈ ?

21 ਜੂਨ ਨੂੰ 

( 5 ) "ਅਧਿਆਪਕ ਦਿਵਸ" ਕਦੋਂ ਮਨਾਇਆ ਜਾਂਦਾ ਹੈ ?

5 ਸਤੰਬਰ ਨੂੰ 



01/08/16




     ( ਸਾਇੰਸ )

( 1 ) ਕੋਲਡ ਡ੍ਰਿੰਕ੍ਸ ਵਿੱਚ ਕਿਹੜਾ ਰਸਾਇਣ ਹੁੰਦਾ ਹੈ ? 

   ਕੈਫੀਨ

( 2 ) ਕਿਹੜੇ ਮਸ਼ੀਨ ਨਾਲ ਅਣਜੰਮੇ ਬੱਚੇ ਦੇ ਵਿਕਾਸ ਨੂੰ ਮਾਪਿਆ ਜਾਂਦਾ ਹੈ ?

   ਅਲਟਰਾਸਾਊਂਡ 

( 3 ) ਦੁੱਧ ਨੂੰ ਗਰਮ ਕਰਕੇ ਸੂਖਮ ਜੀਵਾਂ ਨੂੰ ਮਾਰਨ ਦੀ ਕਿਰਿਆ ਨੂੰ ਕੀ ਆਖਦੇ ਹਨ ? 

ਪਸ੍ਚਰਾਇਜੇਸ਼ਨ 

( 4 ) ਟੀ. ਬੀ. ਕਿਸ ਕਾਰਣ ਹੁੰਦੀ ਹੈ ?

ਬੈਕਟੀਰੀਆ

( 5 ) ਮਿੱਟੀ ਤੋਂ ਬਿਣਾ ਪੌਦੇ ਉਗਾਉਣ ਦੀ ਕਿਰਿਆ ਨੂੰ ਕੀ ਆਖਦੇ ਹਨ ?

ਹਾਈਡ੍ਰੋਫੋਨਿਕ 



30/07/16

( ਭੂਗੋਲ )

( 1 ) ਜੰਮੂ ਅਤੇ ਕਸ਼ਮੀਰ ਭਾਰਤ ਦੀ ਕਿਸ ਦਿਸ਼ਾ ਵੱਲ ਪੈਂਦਾ ਹੈ ?

ਉੱਤਰ

( 2 ) ਸ਼੍ਰੀ ਲੰਕਾ ਭਾਰਤ ਦੀ ਕਿਸ ਦਿਸ਼ਾ ਵੱਲ ਸਥਿੱਤ ਹੈ ?

ਦੱਖਣ

( 3 ) ਭਾਰਤ ਦੇ ਪੂਰਬੀ ਦਿਸ਼ਾ ਵਿੱਚ ਕਿਹੜੇ ਰਾਜ ਦੀ ਸੀਮਾ ਚੀਨ ਨਾਲ ਲਗਦੀ ਹੈ ?


ਅਰੁਣਾਚਲ ਪ੍ਰਦੇਸ਼

( 4 ) ਬੰਗਲਾਦੇਸ਼ ਦੇ ਪੱਛਮ ਵਿੱਚ ਭਾਰਤ ਦਾ ਕਿਹੜਾ ਰਾਜ ਸਥਿੱਤ ਹੈ ?

ਪੱਛਮੀ ਬੰਗਾਲ

( 5 ) ਚੁੰਬਕ ਕਿਹੜੀ ਦਿਸ਼ਾ ਵਿੱਚ ਠਹਿਰਦਾ ਹੈ ?

ਉੱਤਰ ਅਤੇ ਦੱਖਣ ਦਿਸ਼ਾ


29/07/16

                (  ਨਾਗਰਿਕ ਸ਼ਾਸਤਰ  )


( 1 ) ਭਾਰਤ ਦਾ ਪ੍ਰਧਾਨ ਮੰਤਰੀ ਕਿੰਨੀਂ ਦੇਰ ਵਾਸਤੇ ਚੁਣਿਆਂ ਜਾਂਦਾ ਹੈ ?

ਪੰਜ ਸਾਲ ਵਾਸਤੇ

( 2 ) ਅੱਜ ਕਲ ਪ੍ਰਧਾਨ ਮੰਤਰੀ ਕੌਣ ਹੈ ?

ਸ਼੍ਰੀ ਨਰੇਂਦਰ ਮੋਦੀ

( 3 ) ਪੰਚਾਇਤ ਦੀ ਚੋਣ ਲੜਨ ਲਈ ਕਿੰਨੀਂ ਉਮਰ ਚਾਹੀਦੀ ਹੈ ?

21 ਸਾਲ

( 4 ) ਅੱਜਕਲ ਲੋਕ ਸਭਾ ਦਾ ਸਪੀਕਰ ਕੌਣ ਹੈ ?

ਸ਼੍ਰੀ ਮਤੀ ਸੁਮਿੱਤਰਾ ਮਹਾਜਨ

( 5 ) ਭਾਰਤ ਦੀਆਂ ਤਿੰਨੇਂ ਸੈਨਾਵਾਂ ਦਾ ਮੁੱਖੀ ਕੌਣ ਹੁੰਦਾ ਹੈ ?

ਰਾਸ਼ਟਰਪਤੀ

( 6 ) ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ?

ਗਵਰਨਰ



28/07/16


( 1 ) ਤੁੱਕਾ ਰਾਮ ਕਿਹੜੇ ਰਾਜ ਨਾਲ ਸਬੰਧਿਤ ਸੀ ? 

ਮਹਾਰਾਸ਼ਟਰ 

( 2 ) ਸਿਕੰਦਰ ਮਹਾਨ ਭਾਰਤ ਵਿੱਚ ਕਦੋਂ ਆਇਆ ਸੀ ? 

326 ਈ : ਪੂਰਵ ਵਿੱਚ 

( 3 ) ਸਿੰਧੂ ਘਾਟੀ ਦੀ ਸੱਭਿਅਤਾ ਦਾ ਸਮਾਂ ਕਾਲ ਕਿਹੜਾ ਮੰਨਿਆਂ ਜਾਂਦਾ ਹੈ ? 

2250 ਈ : ਪੂਰਵ ਤੋਂ ਲੈ ਕੇ 1750 ਈ ; ਪੂਰਵ ਤੱਕ 

( 4  ) ਅੰਗਰੇਜਾਂ ਨੇ ਕਿਸ ਲੜਾਈ ਤੋਂ ਬਾਅਦ ਪੂਰੀ ਤਰਾਂ ਆਪਣੇ ਆਪ ਨੂੰ ਭਾਰਤ ਵਿੱਚ ਸਥਾਪਿਤ ਕਰ ਲਿਆ ? 

ਪਲਾਸੀ ਦੀ ਲੜਾਈ 1757 ਈ ; ਅਤੇ ਫਿਰ ਬਕਸਰ ਦੀ ਲੜਾਈ 1764 ਈ : ਤੋਂ ਬਾਅਦ 

( 5 ) ਮੁਹੰਮਦ ਗੌਰੀ ਨੇ ਕਿਸ ਭਾਰਤੀ ਰਾਜੇ ਨੂੰ ਹਰਾ ਕੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਸੀ ?

ਪ੍ਰਿਥਵੀ ਰਾਜ ਚੌਹਾਨ ਨੂੰ 


26/07/16

               (  ਭੂਗੋਲ  )


( 1 ) ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ ?

ਮਾਸਿਨਰਾਮ

( 2 ) ਕਿਸ ਭਾਰਤੀ ਨਦੀ ਉੱਤੇ ਸਲ੍ਹਾਰ ਪ੍ਰੋਜੈਕਟ ਬਣਾਇਆ ਗਿਆ ਹੈ ?

ਚਿਨਾਬ ਨਦੀ ਉੱਤੇ

( 3 ) ਸਫੇਦ ਕ੍ਰਾਂਤੀ ਦਾ ਪਿਤਾਮਾ ਕੌਣ ਹੈ ?

ਵੀ. ਕੁਰੀਅਨ

( 4 ) ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਬਾਰਡਰ ਦਾ ਕੀ ਨਾਮ ਹੈ ?

ਰੈਡਕਲਿਫ਼ ਲਾਈਨ

( 5 ) ਭਾਰਤ ਵਿੱਚ ਸਭ ਤੋਂ ਵੱਧ ਜੰਗਲ ਹੇਠ ਖੇਤਰ ਕਿੱਥੇ ਹੈ ?

ਮੱਧ ਪ੍ਰਦੇਸ਼




       ________________________________________________