ਆਖਿਰ ਭਾਰਤ ਦੀ ਖੋਜ ਦੀ ਲੋੜ ਕਿਉਂ ਪਈ ......?

ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਨੇ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ _ “ Discovery of India ਜਿਸਦਾ ਅਰਥ ਹੈ - “ ਭਾਰਤ ਇੱਕ ਖੋਜ ” | ਪਰ ਅਸੀਂ ਇਹ ਨਹੀਂ ਸੋਚਦੇ ਕਿ ਭਾਰਤ ਤਾਂ ਪਹਿਲਾਂ ਹੀ ਇਸ ਧਰਤੀ ਉੱਤੇ ਸਥਿੱਤ ਸੀ ਤਾਂ ਫਿਰ ਭਾਰਤ ਦੀ ਖੋਜ ਦੀ ਕੀ ਲੋੜ ਸੀ ?
ਅਸਲ ਵਿੱਚ ਭਾਰਤ ਦੀ ਖੋਜ ਤੋਂ ਪਹਿਲਾਂ ਧਰਤੀ ਉੱਤੇ ਬਹੁਤ ਸਾਰੇ ਭੂਗੋਲਿਕ ਇਲਾਕਿਆਂ ਦੀ ਖੋਜ ਕਿਸੇ ਨੇ ਵੀ ਕਦੇ ਨਹੀਂ ਸੀ ਕੀਤੀ | ਅਤੇ ਬਹੁਤ ਸਾਰੇ ਦੇਸ਼ ਅਤੇ ਮਹਾਂਦੀਪ ਵੀ ਮਨੁੱਖ ਵੱਲੋਂ ਬਨਾਏ ਹੋਏ ਨਕਸ਼ੇ ਉੱਤੇ ਨਹੀਂ ਸਨ | ਧਰਤੀ ਉੱਤੇ ਸਥਿੱਤ ਯੂਰਪ ਅਤੇ ਏਸ਼ੀਆ ਦੇ ਮਹਾਂਦੀਪ ਆਪਸ ਵਿੱਚ ਜੁੜੇ ਹੋਏ ਹਨ | ਇਸ ਕਾਰਣ ਇਹਨਾਂ ਦੋਹਾਂ ਮਹਾਂਦੀਪਾਂ ਵਿੱਚ ਵਧਣ ਫੁਲਣ ਵਾਲੀਆਂ ਸਭਿਅਤਾਵਾਂ ਦਾ ਆਪਸ ਵਿੱਚ ਖੂਬ ਵਪਾਰ ਹੁੰਦਾ ਸੀ | ਪਰ ਜਦੋਂ ਤੁਰਕਾਂ ਨੇ 1453 ਈ. ਵਿੱਚ ਕੰਤੁਸਤੁਨਿਆ ( Constantinople ) ਉੱਤੇ ਆਪਣਾ ਕਬਜ਼ਾ ਕਰ ਲਿਆ ਤਾਂ ਇਸ ਨਾਲ ਯੂਰਪੀ ਵਪਾਰੀਆਂ ਵਾਸਤੇ ਭਾਰਤ ਨੂੰ ਜਾਣ ਵਾਲਾ ਇੱਕੋ ਇੱਕ ਰਸਤਾ ਬੰਦ ਹੋ ਗਿਆ | ਕਿਉਂਕਿ ਉਸ ਸਮੇਂ ਤੱਕ ਕੇਵਲ ਧਰਾਤਲੀ ਰਸਤੇ ਬਾਰੇ ਹੀ ਲੋਕਾਂ ਨੂੰ ਪਤਾ ਸੀ | ਇਸ ਨਾਲ ਯੂਰਪੀ ਵਪਾਰੀਆਂ ਨੂੰ ਕਾਫੀ ਠੇਸ ਲੱਗੀ ਕਿਉਂਕਿ ਸਾਰੀ ਦੁਨੀਆਂ ਉਸ ਸਮੇਂ ਭਾਰਤ ਨਾਲ ਖੂਬ ਵਪਾਰ ਕਰਦੀ ਸੀ ਅਤੇ ਭਾਰਤ ਇੱਕ ਸੋਨੇ ਦੀ ਚਿੜੀ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ | ਇਸ ਲਈ ਯੂਰਪ ਦੇ ਵਪਾਰੀਆਂ ਨੇ ਭਾਰਤ ਤੱਕ ਜਾਣ ਵਾਲਾ ਕੋਈ ਨਵਾਂ ਬਦਲਵਾਂ ਰਸਤਾ ਲਭਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ | ਇਸੇ ਯਤਨਾਂ ਦੇ ਚੱਕਰ ਵਿੱਚ ਹੀ ਕੋਲੰਬਸ ਅਮਰੀਕਾ ਪਹੁੰਚ ਗਿਆ ਅਤੇ ਉਸਨੇ ਉਹਨਾਂ ਨੂੰ ਹੀ ਭਾਰਤ ਦੇ ਲੋਕ ਸਮਝਦਾ ਰਿਹਾ | ਕਹਿੰਦੇ ਹਨ ਕਿ ਉਹ ਆਪਣੀ ਮੌਤ ਤੱਕ ਵੀ ਉਸਨੂੰ ਭਾਰਤ ਹੀ ਸਮਝਦਾ ਰਿਹਾ ਸੀ | ਜਿਸ ਸਥਾਨ ਤੇ ਉਹ ਪੁੱਜਾ ਉਸਨੂੰ ਇਸੇ ਕਾਰਣ ਵੈਸਟ ਇੰਡੀਜ਼ ਆਖਦੇ ਹਨ |
ਭਾਰਤ ਦੀ ਖੋਜ ਕਰਦੇ ਹੋਏ ਬਹੁਤ ਸਾਰੇ ਸਮੁੰਦਰੀ ਯਾਤਰੀਆਂ ਨੇ ਕਈ ਨਵੀਆਂ ਭੂਗੋਲਿਕ ਖੋਜਾਂ ਕਰ ਛੱਡੀਆਂ | ਪਰ ਅੰਤ ਵਿੱਚ ਕਾਮਯਾਬੀ ਮਿਲੀ ਤਾਂ ਪੁਰਤਗਾਲ ਦੇ ਵਾਸਕੋ-ਡੀ-ਗਾਮਾ ਨੂੰ | ਉਸਨੇ ਅਫਰੀਕਾ ਮਹਾਂਦੀਪ ਦੇ ਖੱਬੇ ਪਾਸੇ ਤੱਟ ਦੇ ਨਾਲ-ਨਾਲ ਚਲਦੇ ਹੋਏ ਆਸ਼ਾ ਅੰਤਰੀਪ ਤੱਕ ਪਹੁੰਚ ਕੇ ਸੱਜੇ ਪਾਸੇ ਵੱਲ ਪੁਰਬ ਦਿਸ਼ਾ ਵੱਲ ਯਾਤਰਾ ਲਗਾਤਾਰ ਜਾਰੀ ਰੱਖੀ ਅਤੇ ਅੰਤ ਵਿੱਚ 1498 ਈ. ਨੂੰ ਉਹ ਕਾਲੀਕੱਟ ਦੀ ਬੰਦਰਗਾਹ ਤੇ ਪੁੱਜਾ | ਇਸ ਤਰਾਂ ਵਿਸ਼ਵ ਵਿੱਚ ਇਕ ਨਵੇਂ ਯੁੱਗ ਦੀ ਸ਼ੁਰੁਆਤ ਹੋਈ ਅਤੇ ਪੁਰਤਗਾਲੀਆਂ ਨਾਲ ਭਾਰਤ ਦੇ ਸਬੰਧ ਬਾਕੀ ਯੂਰਪੀ ਵਪਾਰੀਆਂ ਤੋਂ ਪਹਿਲਾਂ ਬਣੇ | ਪੁਰਤਗਾਲੀਆਂ ਨੇ ਕਾਲੀਕਟ , ਗੋਆ , ਦਮਨ , ਦੀਵ ਅਤੇ ਹੁਗਲੀ ਵਿੱਚ ਆਪਣੇ ਵਪਾਰ ਨੂੰ ਸਥਾਪਿਤ ਕੀਤਾ | ਕਹਿੰਦੇ ਹਨ ਕਿ ਵਾਸਕੋ-ਡਿਗਾਮਾ ਨੇ ਜਿੰਨਾਂ ਖਰਚ ਆਪਣੇ ਸਫਰ ਉੱਤੇ ਕੀਤਾ ਸੀ ਭਾਰਤ ਦੇ ਨਾਲ ਵਪਾਰ ਵਿੱਚ ਉਸਨੂੰ ਸੱਠ ਪ੍ਰਤੀਸ਼ੱਤ ਵੱਧ ਲਾਭ ਹੋਇਆ ਸੀ | ਫ੍ਰਾਂਸਿਸ੍ਕੋ ਅਲਮੀਡਾ ਅਤੇ ਅਲ੍ਬੁਕਰਕ ਪ੍ਰਸਿੱਧ ਪੁਰਤਗਾਲੀ ਗਵਰਨਰ ਜਨਰਲ ਸਨ | ਇਹਨਾਂ ਦੀ ਗਤਿਵਿਧਿਆਂ ਦਾ ਮੁੱਖ ਕੇਂਦਰ ਗੋਆ ਸੀ | ਅਲ੍ਬੁਕਰਕ ਨੇ ਗੋਆ ਬੀਜਾਪੁਰ ਦੇ ਸੁਲਤਾਨ ਯੂਸੁਫ਼ ਆਦਿਲ ਸ਼ਾਹ ਤੋਂ 1510 ਈ. ਵਿੱਚ ਜਿੱਤਿਆ ਸੀ | ਪੁਰਤਗਾਲੀਆਂ ਤੋਂ ਬਾਅਦ ਡਚ , ਡੈਨਿਸ਼ , ਫਰੈਂਚ ਅਤੇ ਅੰਗ੍ਰੇਜੀ ਕੰਪਨੀਆਂ ਨੇ ਵੀ ਭਾਰਤ ਵੱਲ ਆਪਣਾ ਵਪਾਰ ਚਲਾਉਣ ਲਈ ਪੈਰ ਪਸਾਰਨੇ ਸ਼ੁਰੂ ਕੀਤੇ | ਇਹਨਾਂ ਵਿੱਚੋਂ ਅੰਗ੍ਰੇਜੀ ਕੰਪਨੀ “ ਈਸਟ ਇੰਡੀਆ ਕੰਪਨੀ ” ਨੇ ਬਾਕੀ ਯੂਰਪੀ ਕੰਪਨੀਆਂ ਦੇ ਮੁਕਾਬਲੇ ਜਿਆਦਾ ਤਾਕਤ ਹਾਸਲ ਕਰ ਲਈ ਅਤੇ ਹੋਲੀ-ਹੋਲੀ ਪੂਰੇ ਭਾਰਤ ਨੂੰ ਆਪਣੇ ਕਬਜੇ ਵਿੱਚ ਲੈ ਲਿਆ |



ਦਿੱਲੀ ਸਲਤਨਤ ਦੇ ਕੁਝ ਮਹੱਤਵਪੂਰਨ ਤੱਥ

1)      ਰਾਜਸਥਾਨ ਵਿੱਚ ਸਥਿੱਤ ਜੈਨ ਧਰਮ ਨਾਲ ਸਬੰਧਤ ਦਿਲਵਾੜਾ ਮੰਦਿਰ ਪਰਮਾਰ ਰਾਜਪੂਤਾਂ ਦੇ ਸਮੇਂ ਬਣਾਇਆ ਗਿਆ ਸੀ |
2)      ਕੁਤੁਬਦੀਨ ਐਬਕ ਨੇ ਨਾਂ ਤਾਂ ਕੋਈ ਸਿੱਕੇ ਜਾਰੀ ਕੀਤੇ ਅਤੇ ਨਾ ਹੀ ਆਪਣੇ ਨਾਮ ਦਾ ਖੁਤਬਾ ਪੜਿਆ |
3)      ਇਲਤਮਸ਼ ਨੇ ਸ਼ਮਸੀ ਵੰਸ਼ ਦੀ ਸਥਾਪਨਾ ਕੀਤੀ ਸੀ |
4)      ਇਲਤਮਸ਼ ਨੇ ਚਾਲੀ ਗੁਲਾਮਾਂ ਦੇ ਟੋਲੇ ਦਾ ਇੱਕ ਸੰਗਠਨ ਬਣਾਇਆ ਸੀ ਜੋ ਇਤਿਹਾਸ ਵਿੱਚ “ ਤੁਰਕਾਨ-ਏ-ਚਾਹਲਗਾਨੀ ” ਦੇ ਨਾਮ ਨਾਲ ਪ੍ਰਸਿੱਧ ਹੈ |
5)      ਇਲਤਮਸ਼ ਨੇ ਇੱਕਤਾ ਸੈਨਾ ਤਿਆਰ ਕੀਤੀ ਸੀ |
6)      ਇਲਤਮਸ਼ ਨੇ ਚਾਂਦੀ ਦੇ ਸਿੱਕੇ “ ਟਕਾ ” ਅਤੇ ਕਾਂਸੇ ਦੇ ਸਿੱਕੇ “ ਜੀਤਲ ” ਜਾਰੀ ਕੀਤੇ ਸਨ |
7)      ਇਲਤਮਸ਼ ਪਹਿਲਾ ਸੁਲਤਾਨ ਸੀ ਜਿਸਨੇ ਸ਼ੁੱਧ ਅਰਬੀ ਸਿੱਕੇ ਜਾਰੀ ਕੀਤੇ ਸਨ |
8)      ਬਰਨੀ ਅਨੁਸਾਰ ਬਲਬਨ ਨੇ ਆਪਣਾ ਦਰਬਾਰ ਇਰਾਨੀ ਤਰੀਕੇ ਨਾਲ ਸੰਗਠਿਤ ਕੀਤਾ ਸੀ |
9)      “ ਸਿਜਦਾ ” ਅਤੇ “ ਪੈਬੋਸ ” ਦੀ ਰੀਤ ਬਲਬਨ ਨੇ ਆਪਣੇ ਸ਼ਾਸਨਕਾਲ ਦੌਰਾਨ ਸ਼ੁਰੂ ਕੀਤੀ ਸੀ |
10)   ਬਲਬਨ ਦਾ ਰਾਜਸੀ ਸਿਧਾਂਤ ਸ਼ਕਤੀ , ਪ੍ਰਤਿਸ਼ਠਾ ਅਤੇ ਨਿਆਂ ਤੇ ਅਧਾਰਿਤ ਸੀ | ਉਸਦਾ ਮੁੱਖ ਉੱਦੇਸ਼ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੰਟ੍ਰੋਲ ਵਿੱਚ ਰੱਖਣਾ ਸੀ |
11)   ਬਲਬਨ ਦੀ “ ਕਿੰਗਸ਼ਿਪ ਦੀ ਥਿਉਰੀ ” ਨੂੰ “ ਬਲੱਡ-ਐੰਡ-ਆਇਰਨ-ਪਾਲਿਸੀ ” ਵੀ ਕਿਹਾ ਜਾਂਦਾ ਹੈ |
12)   ਮੰਗੋਲ ਲੀਡਰ ਚੰਗੇਜ਼ ਖਾਨ ਨੂੰ “ ਰੱਬ ਦਾ ਅਭਿਸ਼ਾਪ ” ( Curse of God ) ਵੀ ਕਿਹਾ ਜਾਂਦਾ ਹੈ |
13)   ਅਲਾਉਦੀਨ ਖਿਲਜੀ ਨੇ ਬਜਾਰ ਦੇ ਸੁਧਾਰ ਪੇਸ਼ ਕੀਤੇ ਅਤੇ ਬਹੁਤ ਸਾਰੀਆਂ ਵਸਤਾਂ ਅਤੇ ਚੀਜਾਂ ਦੇ ਭਾਅ ਫਿਕਸ ਤੌਰ ਤੇ ਮੁਕਰਰ ਕੀਤੇ |
14)   ਅਲਾਉਦੀਨ ਖਿਲਜੀ ਦੇ ਸਮੇਂ ਸ਼ਰਾਬ ਉੱਤੇ ਸਖਤ ਪਾਬੰਦੀ ਸੀ ਅਤੇ ਸ਼ਰਾਬੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਂਦੀਆਂ ਸਨ |
15)   ਘੋੜਿਆਂ ਨੂੰ ਦਾਗਣ ਦੀ ਪ੍ਰਥਾ ਅਲਾਉਦੀਨ ਖਿਲਜੀ ਨੇ ਸ਼ੁਰੂ ਕੀਤੀ ਸੀ |
16)   ਬਾਜ਼ਾਰ ਵਿੱਚ ਕੋਈ ਘੱਟ ਨਾ ਤੋਲੇ ਅਤੇ ਦੁਕਾਨਦਾਰ ਵਸਤਾਂ ਦੇ ਭਾਅ ਠੀਕ ਲਗਾਉਂਦੇ ਹੋਣ ਇਸ ਵਾਸਤੇ ਰਾਜਾ ਵੱਲੋਂ ਬਾਜ਼ਾਰ ਵਿੱਚ ਆਪਣੇ ਗੁਪਤਚਰ ਛੱਡੇ ਹੋਏ ਸਨ |
17)   ਲੁੱਟਮਾਰ ਦੇ ਮਾਲ ਨੂੰ ਖਮਸ ਆਖਦੇ ਸਨ |ਇਸ ਵਿੱਚੋਂ 4/5 ਹਿੱਸਾ ਸ਼ਾਹੀ ਖਜਾਨੇ ਵਿੱਚ ਜਾਂਦਾ ਸੀ ਅਤੇ 1/5 ਹਿੱਸਾ ਸੈਨਿਕਾਂ ਵਿੱਚ ਵੰਡ ਦਿੱਤਾ ਜਾਂਦਾ ਸੀ |  
18)   ਅਲਾਉਦੀਨ ਖਿਲਜੀ ਨੇ “ ਦੀਵਾਨ-ਏ-ਮੁਸਤਖਰਾਜ ” ਨਾਮ ਦਾ ਵੱਖਰਾ ਵਿਭਾਗ ਬਣਾਇਆ ਹੋਇਆ ਸੀ ਜੋ ਕੇਵਲ ਮਾਲ ਵਿਭਾਗ ਵਿੱਚ ਹੋਣ ਵਾਲੀ ਰਿਸ਼ਵਤਖੋਰੀ ਉੱਤੇ ਨਜ਼ਰ ਰੱਖਦਾ ਸੀ |
19)   ਮੁਹੰਮਦ ਤੁਗਲਕ ਨੂੰ “ ਮੰਦਭਾਗਾ ਵਿਚਾਰਕ ” ਕਿਹਾ ਜਾਂਦਾ ਹੈ |
20)   ਖਾਲੀ ਖਜ਼ਾਨੇ ਨੂੰ ਭਰਨ ਅਤੇ ਸਾਮਰਾਜਵਾਦੀ ਨੀਤੀਆਂ ਦੀ ਪੂਰਤੀ ਵਾਸਤੇ ਮੁਹੰਮਦ ਤੁਗਲਕ ਨੇ ਟੋਕਨ-ਕਰੰਸੀ ਜਾਰੀ ਕੀਤੀ |
21)   ਮੁਹੰਮਦ ਤੁਗਲਕ ਨੇ ਖੁਰਾਸਾਨ ਅਤੇ ਇਰਾਕ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਪਰ ਇਸਨੂੰ ਅਮਲ ਵਿੱਚ ਨਹੀਂ ਲਿਆਂਦਾ |
22)   ਐਲਫਿੰਸਟਨ ਪਹਿਲਾ ਇਤਿਹਾਸਕਾਰ ਸੀ ਜੋ ਵਿਸ਼ਵਾਸ ਕਰਦਾ ਹੈ ਕਿ ਮੁਹੰਮਦ ਤੁਗਲਕ ਵਿੱਚ ਪਾਗਲਪਨ ਦੇ ਸੰਕੇਤ ਮੌਜੂਦ ਸਨ |
23)   ਫ਼ਿਰੋਜ਼ ਸ਼ਾਹ ਨੇ 24 ਅਜਿਹੇ ਟੈਕਸ ਖਤਮ ਕਰ ਦਿੱਤੇ ਜੋ ਜਨਤਾ ਨੂੰ ਨਾਪਸੰਦ ਸਨ |
24)   ਫ਼ਿਰੋਜ਼ ਸ਼ਾਹ ਨੇ ਕੇਵਲ ਆਪਣੇ ਰਾਜ ਵਿੱਚ ਚਾਰ ਟੈਕਸ – ਖਿਰਾਜ ,ਖਮਸ , ਜਜੀਆ ਅਤੇ ਜਕਾਤ ਹੀ ਲਗਾਏ ਸਨ |ਫ਼ਿਰੋਜ਼ ਸ਼ਾਹ ਤੁਗਲਕ ਨੇ ਆਪਣੀ ਆਤਮ ਕਥਾ “ ਫ਼ਤੁਹਤ-ਏ-ਫ਼ਿਰੋਜ਼ ਸ਼ਾਹੀ ” ਲਿਖੀ ਹੈ |
25)   ਫ਼ਿਰੋਜ਼ ਸ਼ਾਹ ਤੁਗਲਕ ਨੇ ਖੈਰਾਤ ਦੇਣ ਵਾਸਤੇ ਵਖਰਾ ਵਿਭਾਗ ਖੋਲਿਆ ਹੋਇਆ ਸੀ ਜਿਸਦਾ ਨਾਮ ਸੀ “ ਦੀਵਾਨ-ਏ-ਖੈਰਾਤ ”|
26)   ਤੈਮੂਰ ਲੰਗ ਨੇ ਭਾਰਤ ਉੱਤੇ  ਸਨ 1398 ਈ. ਵਿੱਚ ਹਮਲਾ ਕੀਤਾ ਸੀ |
           _______________________________________________




ਭਾਰਤ ਦੇ ਪ੍ਰਾਚੀਨ ਕਾਲ ਦੌਰਾਨ ਲਿੱਖਿਆ ਗਿਆ ਸਾਹਿੱਤ

ਭਾਰਤ ਦੇ ਇਤਿਹਾਸ ਵਿੱਚ ਪ੍ਰਾਚੀਨ ਕਾਲ ਦੌਰਾਨ ਬਹੁਤ ਸਾਰਾ ਸਾਹਿੱਤ ਰਚਿਆ ਗਿਆ ਸੀ ਜੋ ਸਾਨੂੰ ਉਸ ਸਮੇਂ ਦੇ ਸਮਾਜਿਕ , ਆਰਥਿਕ , ਰਾਜਨੀਤਿਕ ਅਤੇ ਸੰਸਕ੍ਰਿਤਿਕ ਹਲਾਤ ਬਾਰੇ ਜਾਣਕਾਰੀ ਦਿੰਦੇ ਹਨ | ਹੇਠਾਂ ਇੱਕ ਤਾਲਿਕਾ ਦਿੱਤੀ ਗਈ ਹੈ ਜਿਸ ਵਿੱਚ ਪ੍ਰਾਚੀਨ ਕਾਲ ਸਮੇਂ ਦੀਆਂ ਰਚਨਾਵਾਂ ਅਤੇ ਉਹਨਾਂ ਦੇ ਰਚਨਾਕਾਰਾਂ ਦਾ ਨਾਮ ਲਿਖਿਆ ਗਿਆ ਹੈ :


ਲੜੀ ਨੰਬਰ
ਰਚਨਾ ਦਾ ਨਾਮ
ਰਚਨਾਕਾਰ
1
ਅਸ਼ਟਾਧਿਆਏ
ਪਾਣਿਨੀ
2
ਰਾਮਾਇਣ
ਮਹਾਂਰਿਸ਼ੀ ਵਾਲਮੀਕੀ
3
ਮਹਾਂਭਾਰਤ
ਵੇਦਵਿਆਸ
4
ਬੁਧ ਚਰਿਤਾ
ਅਸ਼ਵਘੋਸ਼
5
ਅਰਥ ਸ਼ਾਸਤਰ
ਚਾਣਕਿਆ
6
ਮਹਾਂਭਾਸ਼ਿਆ
ਪਤੰਜਲੀ
7
ਕੁਮਾਰਸੰਭਵ , ਅਭਿਗਿਆਨਸ਼ਕੁੰਤਲਮ , ਮੇਘਦੂਤ
ਰਘੁਵੰਸ਼ਮ , ਮਾਲਵੀਕਾਗਨੀਮਿਤ੍ਰਮ
ਕਾਲੀਦਾਸ
8
ਰਤਨਾਵਲੀ , ਪ੍ਰਿਆਦਰਸ਼ਿਕਾ
ਹਰ੍ਸ਼ਵਰਧਨ
9
ਕਾਦੰਬਰੀ, ਹਰਸ਼ਚਰਿਤ
ਬਾਣਭੱਟ
10
ਪ੍ਰਿਥਵੀਰਾਜਰਸੋ
ਚੰਦਬਰਦਾਈ
11
ਰਾਜਤਿਰੰਗਣੀ
ਕਲਹਨ
12
ਰਸਮਾਲਾ , ਕੀਰਤੀ ਕੌਮੁਦੀ
ਸੋਮੇਸ਼ਵਰ
13
ਕਵਿਆਮੀਮਾਂਸਾ , ਕਰਪੂਰ ਮੰਜਰੀ , ਪ੍ਰਬੰਧ ਕੋਸ਼
ਰਾਜਸ਼ੇਖਰ
14
ਇੰਡੀਕਾ
ਮੈਗਸਥਨੀਜ਼
15
ਮਹਾ ਵਿਭਾਸ਼ ਸ਼ਾਸਤਰ
ਵਾਸੁਮਿਤਰ
16
ਸੁਸ਼ਰੁਤ ਸੰਹਿਤਾ
ਚਰਕ
17
ਕਮੰਡਕ ਨੀਤੀ ਸਾਰ
ਸ਼ੇਖਰ
18
ਦੇਵੀ ਚੰਦਰਗੁਪਤ
ਵਿਸ਼ਾਖਦੱਤ
19
ਮ੍ਰਿਛਕਟਿਕਮ
ਸ਼ੁਦਰਕ
20
ਰਾਵਣ ਵਧ
ਭੱਟੀ
21
ਨਿਤੀਸਾਰ
ਕਮੰਡਕ
22
ਨਿਆਂਭਾਸ਼ਿਆ
ਵਾਤਸਾਇਣ
23
ਪੰਚਤੰਤਰ
ਵਿਸ਼ਣੁ ਸ਼ਰਮਾ
24
ਸੂਰਿਆ ਸਿਧਾਂਤ
ਆਰਿਆਭੱਟ
25
ਗੀਤ ਗੋਵਿੰਦ
ਜੈਦੇਵ
26
ਨਾਟਿਆ ਸ਼ਾਸਤਰ
ਭਰਤ