ਹਿਮਾਲਿਆ ਦੇ ਪ੍ਰਮੁੱਖ ਦਰ੍ਰੇ ( ਭਾਗ-1)


ਭਾਰਤ ਦੇ ਉੱਤਰੀ ਭਾਗ ਦੇ ਪੁਰਬ ਤੋਂ ਪੱਛਮ ਤੱਕ ਇੱਕ ਆਰਕ ਦੇ ਰੂਪ ਵਿੱਚ ਲੰਬੀ ਹਿਮਾਲਿਆ ਦੀ ਸ਼੍ਰੇਣੀ ਫੈਲੀ ਹੋਈ ਹੈ | ਇਹ ਹਿਮਾਲਿਆ ਪਰਬਤ ਵਿਸ਼ਵ ਵਿੱਚ ਸਭ ਤੋਂ ਉੱਚੇ ਪਰਬਤ ਹਨ | ਇਹਨਾਂ ਕਾਰਣ ਹੀ ਸਦੀਆਂ ਤੋਂ ਉੱਤਰੀ ਸੀਮਾ ਤੋਂ ਇਹ ਭਾਰਤ ਦੀ ਕੁਦਰਤੀ ਸੁਰੱਖਿਆ ਕਰਦੇ ਆ ਰਹੇ ਹਨ | ਇਹਨਾਂ ਉੱਚੇ-ਉੱਚੇ ਪਹਾੜੀ ਉਭੜ-ਖਾਬੜਾਂ ਵਿੱਚ ਕੁਝ ਅਜਿਹੇ ਰਸਤੇ ਵੀ ਹਨ ਜਿਹਨਾਂ ਦਾ ਪ੍ਰਯੋਗ ਬਾਹਰੋਂ ਆਉਣ ਵਾਲੇ ਵਿਦੇਸ਼ੀ ਹਮਲਾਵਰਾਂ ਨੇ ਅਤੇ ਵਪਾਰੀਆਂ ਨੇ ਕੀਤਾ ਸੀ | ਇਹਨਾਂ ਰਸਤਿਆਂ ਨੂੰ ਹੀ ਦਰ੍ਰਾ ਜਾਂ ਪਾਸ ਕਿਹਾ ਜਾਂਦਾ ਹੈ | ਪੂਰੇ ਹਿਮਾਲਿਆ ਵਿੱਚ ਉਂਝ ਤਾਂ ਬਹੁਤ ਸਾਰੇ ਦਰ੍ਰੇ ਹਨ | ਪਰ ਅਸੀਂ ਇਹਨਾਂ ਦਾ ਦਿਸ਼ਾਵਾਰ ਵਰਣਨ ਕਰਾਂਗੇ | ਪਹਿਲੇ ਭਾਗ ਵਿੱਚ ਅਸੀਂ ਪੱਛਮੀ ਹਿਮਾਲਿਆ ਦੇ ਪਾਸੇ ਪੈਣ ਵਾਲੇ ਰਸਤਿਆਂ ( ਦਰ੍ਰੇ ਜਾਂ Pass ) ਦਾ ਵਰਣਨ ਕਰਾਂਗੇ |


ਪੱਛਮੀ ਹਿਮਾਲਿਆ ਦੇ ਦਰ੍ਰੇ

(1)    ਜੰਮੂ ਅਤੇ ਕਸ਼ਮੀਰ 

ਲੜੀ ਨੰਬਰ  ਦਰ੍ਰੇ ਦਾ ਨਾਮ  ਕਿਸਨੂੰ ਆਪਸ ਵਿੱਚ ਮਿਲਾਉਂਦਾ ਹੈ  ਟਿੱਪਣੀ 
1 ਮਿੰਟੇਕ ਦਰ੍ਰਾ  ਕਸ਼ਮੀਰ ਅਤੇ ਚੀਨ  ਭਾਰਤ ਚੀਨ ਅਤੇ ਅਫਗਾਨਿਸਤਾਨ ਦਾ ਮਿਲਣ ਸਥਾਨ 
2 ਪਰਪਿਕ ਪਾਸ  ਕਸ਼ਮੀਰ ਅਤੇ ਚੀਨ  ਮਿੰਟੇਕ ਦੇ ਪੁਰਬ ਵਿੱਚ ਭਾਰਤ ਚੀਨ ਬਾਰਡਰ ਵੱਲ 
3 ਖੁੰਜੇਰਾਬ ਪਾਸ  ਕਸ਼ਮੀਰ ਅਤੇ ਚੀਨ  ਭਾਰਤ ਚੀਨ ਬਾਰਡਰ 
4 ਅਗੀਲ ਪਾਸ  ਭਾਰਤ ਦਾ ਲੱਦਾਖ ਖੇਤਰ ਅਤੇ ਚੀਨ ਦੇ ਸਿੰਕਿਆਂਗ ਪ੍ਰਾਂਤ  ਕੇ2 ਦੇ ਉੱਤਰ ਦਿਸ਼ਾ ਵੱਲ  
5 ਬਨਿਹਾਲ ਪਾਸ  ਜੰਮੂ ਅਤੇ ਸ਼੍ਰੀ ਨਗਰ , ਜਵਾਹਰ ਸੁਰੰਗ ਬਣਨ ਕਾਰਣ ਇਸ ਦਰ੍ਰੇ ਦਾ ਪ੍ਰਯੋਗ ਨਹੀਂ ਹੁੰਦਾ  ਪੀਰ ਪੰਜਾਲ ਤੋਂ ਪਰੇ 
6 ਚਾੰਗ-ਲਾ  ਤਿੱਬਤ ਅਤੇ ਲੱਦਾਖ  ਇੱਥੇ ਚਾਂਗਲਾ ਬਾਬਾ ਨੂੰ ਸਮਰਪਿਤ ਇੱਕ ਮੰਦਿਰ ਹੈ 
7 ਖ਼ਰਦੂੰਗਲਾ  ਲੱਦਾਖ ਸ਼੍ਰੇਣੀ ਵਿੱਚ ਲੇਹ ਦੇ ਲਾਗੇ  ਵਿਸ਼ਵ ਦੀ ਸਭ ਤੋਂ ਉੱਚਾਈ ਵਾਲਾ ਮੋਟਰਯੋਗ ਰਸਤਾ ਇਸ ਦਰ੍ਰੇ ਤੋਂ ਨਿਕਲਦਾ ਹੈ 
8 ਲਾਨਕ ਲਾ  ਭਾਰਤ ਅਤੇ ਚੀਨ (ਜੰਮੁ ਅਤੇ ਕਸ਼ਮੀਰ ਦਾ ਅਕਸਾਈ-ਚੀਨ ਖੇਤਰ) ਇਹ ਲੱਦਾਖ ਅਤੇ ਲ੍ਹਾਸਾ ਨੂੰ ਆਪਸ ਵਿੱਚ ਜੋੜਦਾ ਹੈ , ਚੀਨ ਨੇ ਇੱਥੇ ਇੱਕ ਸੜ੍ਹਕ ਬਣਾਈ ਹੈ 
9 ਪੀਰ-ਪੰਜਾਲ  ਪੀਰ ਪੰਜਾਲ ਦੇ ਦੋਵੇਂ ਪਾਸੇ  ਇਹ ਜੰਮੂ ਅਤੇ ਕਸ਼ਮੀਰ ਨੂੰ ਮਿਲਾਉਣ ਦਾ ਸਭ ਤੋਂ ਛੋਟਾ ਸੜਕ ਰਸਤਾ ਸੀ ਜੋ ਜੋ ਕਿ ਉੱਪ-ਮਹਾਂਦੀਪ ਦੀ ਵੰਡ ਕਾਰਣ ਬੰਦ ਕਰ ਦਿੱਤਾ ਗਿਆ ਹੈ  
10 ਕਰਾਟੈਗ ਲਾ  ਭਾਰਤ ਅਤੇ ਚੀਨ, ਕਰਾਕੋਰਮ ਸ਼੍ਰੇਣੀ ਤੋਂ ਪਰੇ  ਲਗਭਗ ਛੇ ਹਜ਼ਾਰ ਮੀਟਰ ਦੀ ਉਚਾਈ ਤੇ ਹੈ 
11 ਇਮਿਸ ਲਾ  ਭਾਰਤ ਦਾ ਲੱਦਾਖ ਅਤੇ ਚੀਨ ਦਾ ਤਿੱਬਤ ਖੇਤਰ 
12 ਪੈਂਸੀ ਲਾ  ਕਾਰਗਿਲ ਅਤੇ ਕਸ਼ਮੀਰ ਘਾਟੀ  ਨਵੰਬਰ ਤੋਂ ਮਈ ਤੱਕ ਬਰਫ਼ ਪੈਣ ਕਾਰਣ ਬੰਦ ਰਹਿੰਦਾ ਹੈ 
13 ਜੋਜ਼ੀਲਾ  ਸ਼੍ਰੀਨਗਰ ਅਤੇ ਕਾਰਗਿਲ ਅਤੇ ਲੇਹ ਵਿਚਕਾਰ ਮਹੱਤਵਪੂਰਨ ਸੜ੍ਹਕ ਰਸਤਾ ਹੈ  ਇਸ ਸੜ੍ਹਕ ਦਾ ਨਾਮ NH-1D ਹੈ 

____________________________________________________________