ਭਾਰਤ ਵਿੱਚ ਕਾਗਜ਼ ਬਨਾਉਣ
ਵਾਲੀ ਪਹਿਲੀ ਮਿੱਲ ਸਾਲ 1832 ਵਿੱਚ ਪਛਮੀ ਬੰਗਾਲ
ਦੇ ਸੇਰਾਂਪੁਰ ਵਿੱਚ ਲਗਾਈ ਗਈ ਸੀ |
ਭਾਰਤ ਵਿੱਚ ਸਭ ਤੋਂ ਵੱਧ
ਸੁਤੀ ਕੱਪੜੇ ਦੀਆਂ ਮਿੱਲਾਂ ਗੁਜਰਾਤ ਵਿੱਚ ਹਨ | ਸਿਰਫ਼ ਅਹਿਮਦਾਬਾਦ ਵਿੱਚ ਹੀ 66 ਦੇ ਲਗਭਗ ਮਿੱਲਾਂ ਹਨ |
ਭਾਰਤ ਵਿੱਚ ਸਭ ਤੋਂ ਪਹਿਲਾਂ
ਡਾਕ ਪ੍ਰਣਾਲੀ 1837 ਵਿੱਚ ਸ਼ੁਰੂ ਹੋਈ
ਸੀ |
ਵਿਸ਼ਵ ਵਿੱਚ ਸਭ ਤੋਂ ਵੱਧ ਉਨ
ਦਾ ਨਿਰਯਾਤ ਕਰਨ ਵਾਲਾ ਦੇਸ਼ ਆਸਟਰੇਲੀਆ ਹੈ | ਇਸ ਦੇਸ਼ ਵਿੱਚ ਮੈਰੀਨੋ ਨਾਮ ਦੀ ਭੇਡ ਦੀ ਵਧੀਆ ਕਿਸਮ
ਦੀ ਉੰਨ ਹੁੰਦੀ ਹੈ |
ਫਰਾਂਸ ਦੀ ਰਾਜਧਾਨੀ ਪੈਰਿਸ ਵਿਸ਼ਵ
ਦਾ ਸਭ ਤੋਂ ਸੁੰਦਰ ਸ਼ਹਿਰ ਮੰਨਿਆਂ ਜਾਂਦਾ ਹੈ | ਇਹ ਸ਼ਹਿਰ ਸੀਨ ਨਦੀ ਕਿਨਾਰੇ ਸਥਿੱਤ ਹੈ |
ਭਾਰਤ ਦੇ ਰਾਸ਼ਟਰੀ ਗਾਣ ਦੇ ਅਸਲ
ਵਿੱਚ ਕੁੱਲ ਪੰਜ ਪਦ ਹਨ | ਪਰ ਇਸਦਾ ਕੇਵਲ ਪਹਿਲਾ ਪਦ ਹੀ ਰਾਸ਼ਟਰੀ ਗਾਣ ਦੇ ਰੂਪ ਵਿੱਚ ਬੋਲਿਆ
ਜਾਂਦਾ ਹੈ |
ਕਰਨਾਟਕ ਦੇ ਸ਼ਹਿਰ ਬੰਗਲੌਰ
ਨੂੰ ਭਾਰਤ ਦੀ ਸਿਲਿਕਾਨ ਵੈਲੀ ਕਿਹਾ ਜਾਂਦਾ ਹੈ |
ਦਿੱਲੀ ਵਿੱਚ ਸਭ ਤੋਂ ਪਹਿਲਾਂ
ਵਿਧਾਨ ਸਭਾ ਚੌਣਾਂ ਸਾਲ 1993 ਵਿੱਚ ਕਰਵਾਈਆਂ
ਗਈਆਂ ਸਨ |
ਫ੍ਰਾਂਸੀਸੀ ਸੰਸਕ੍ਰਿਤੀ ਦਾ
ਜਿਉਂਦਾ ਜਾਗਦਾ ਉਦਾਹਰਣ ਭਾਰਤ ਦਾ ਪਾਂਡੇਚੇਰੀ ਹੈ |
ਗੋਆ ਵਿਖੇ ਪੁਰਤਗਾਲੀ
ਸੰਸਕ੍ਰਿਤੀ ਦਾ ਅਕਸ ਨਜ਼ਰ ਆਉਂਦਾ ਹੈ |
ਵਿਸ਼ਵ ਦਾ ਸਭ ਤੋਂ ਉੱਚਾ ਪਠਾਰ
“ਤਿੱਬਤ ਦਾ ਪਠਾਰ” ਹੈ ਇਸਨੂੰ ਸੰਸਾਰ ਦੀ ਛੱਤ ਵੀ ਆਖਦੇ ਹਨ |
ਬਰਤਾਨੀਆਂ ਅਤੇ ਫਰਾਂਸ
ਵਿਚਕਾਰ ਸਮੁੰਦਰ ਹੇਠਾਂ ਟ੍ਰੇਨ ਚਲਦੀ ਹੈ |
ਭਾਰਤ ਵਿੱਚ ਸਮੁੰਦਰ ਹੇਠਾਂ
ਟ੍ਰੇਨ ਚਲਾਉਣ ਲਈ ਹੁਗਲੀ ਵਿਖੇ ਕੰਮ ਚਲ ਰਿਹਾ ਹੈ |
ਕਾਨਪੁਰ ਨੂੰ ਉੱਤਰੀ ਭਾਰਤ ਦਾ
ਮਾਨਚੈਸਟਰ ਕਿਹਾ ਜਾਂਦਾ ਹੈ | ਇੱਥੇ ਸੁਤੀ ਕੱਪੜੇ ਦੀਆਂ ਕਾਫੀ ਮਿੱਲਾਂ ਹਨ |
ਲੁਧਿਆਣਾ ਨੂੰ ਪੰਜਾਬ ਦਾ
ਮਾਨਚੈਸਟਰ ਕਿਹਾ ਜਾਂਦਾ ਹੈ |
ਮੋਹਾਲੀ ਨੂੰ ਪੰਜਾਬ ਦੀ
ਸਿਲਿਕਾਨ ਵੈਲੀ ਕਿਹਾ ਜਾਂਦਾ ਹੈ |
ਏਸ਼ੀਆ ਦਾ ਸਭ ਤੋਂ ਵੱਡਾ ਫਲ
ਪ੍ਰੋਸੈਸਿੰਗ ਕਰਨ ਵਾਲਾ ਕਾਰਖਾਨਾ ਹਿਮਾਚਲ ਪ੍ਰਦੇਸ਼ ਦੇ ਪਰਵਾਨੁ ਵਿਖੇ ਹੈ |
ਹਾਥੀ ਅਤੇ ਨਾਰੀਅਲ ਕੇਰਲ ਰਾਜ ਦੀ ਪਹਿਚਾਨ ਹੈ |
ਜੰਮੂ ਨੂੰ ਮੰਦਿਰਾਂ ਦਾ ਸ਼ਹਿਰ
ਕਿਹਾ ਜਾਂਦਾ ਹੈ |
ਭਾਰਤ ਦਾ ਸਭ ਤੋਂ ਦੱਖਣੀ
ਬਿੰਦੂ ਇੰਦਰਾ ਪੋਇੰਟ ਹੈ |
ਏਸ਼ੀਆ ਸ਼ਬਦ ਦੀ ਉਤਪੱਤੀ
ਅਸੀਰਿਆਈ-ਭਾਸ਼ਾ ਦੇ ਸ਼ਬਦ “ਆਸੁ” ਤੋਂ ਹੋਈ ਹੈ , ਜਿਸਦਾ ਅਰਥ ਹੈ – ਪੁਰਬ | ਕਿਹਾ ਜਾਂਦਾ ਹੈ ਕਿ
ਯੂਨਾਨੀ ਲੋਕਾਂ ਨੇ ਸਭ ਤੋਂ ਪਹਿਲਾਂ ਏਸ਼ੀਆ ਸ਼ਬਦ ਦਾ ਪ੍ਰਯੋਗ ਕੀਤਾ ਸੀ |
ਏਸ਼ੀਆ, ਯੂਰਪ ਅਤੇ ਅਫਰੀਕਾ, ਤਿੰਨੋਂ
ਮਹਾਂਦੀਪਾਂ ਦੇ ਧਰਾਤਲ ਆਪਸ ਵਿੱਚ ਜੁੜੇ ਹੋਏ ਹਨ | ਅਗਰ ਕੋਈ ਚਾਹੇ ਤਾਂ ਪੈਦਲ ਹੀ ਚਲਕੇ ਕਿਸੇ ਵੀ
ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵਿੱਚ ਜਾ ਸਕਦਾ ਹੈ |
ਅਫਰੀਕਾ ਅਤੇ ਏਸ਼ੀਆ ਨੂੰ ਅਲਗ
ਕਰਨ ਵਾਲੀ “ਸਵੇਜ਼” ਨਹਿਰ ਹੈ | ਇਹ ਨਹਿਰ ਮਨੁੱਖ ਨੇ ਖੁਦ ਬਣਾਈ ਹੋਈ ਹੈ | ਇਸ ਨਾਲ ਸਮੁੰਦਰ ਰਸਤੇ
ਏਸ਼ੀਆ ਤੋਂ ਯੂਰਪ ਤੱਕ ਪਹੁੰਚਣਾ ਸੌਖਾ ਹੋ ਗਿਆ ਹੈ |
ਕੋਲੰਬਸ ਨੇ ਭਾਰਤ ਦੀ ਖੋਜ
ਕਰਨੀ ਸੀ ,ਪਰ ਉਹ ਅਮਰੀਕਾ ਪਹੁੰਚ ਗਿਆ | ਅਤੇ ਅਮਰੀਕਾ ਵਿੱਚ ਜਿੱਥੇ ਉਹ ਪੁੱਜਾ ਉਸਨੂੰ ਇਸੇ ਕਾਰਣ
ਹੀ ਅੱਜਕਲ ਵੈਸਟ ਇੰਡੀਜ ਆਖਦੇ ਹਨ |
ਕੋਲੰਬਸ ਨੂੰ ਸਾਰੀ ਉਮਰ
ਭੁਲੇਖਾ ਹੀ ਰਿਹਾ ਕਿ ਉਸਨੇ ਭਾਰਤ ਦੀ ਨਹੀਂ ਸਗੋਂ ਅਮਰੀਕਾ ਦੀ ਖੋਜ ਕੀਤੀ ਸੀ | ਉਹ ਮਰਨ ਤੱਕ ਉਸ
ਜਗ੍ਹਾ ਨੂੰ ਭਾਰਤ ਹੀ ਸਮਝਦਾ ਰਿਹਾ |
ਅਮਰੀਕਾ ਦੀ ਖੋਜ ਬਾਅਦ ਵਿੱਚ
ਅਮੇਰਿਗੋ ਵੇਸ੍ਪੁਸਾਏ ਨੇ ਕੀਤੀ ਸੀ |
ਅਬਰਕ ਦਾ ਉਪਯੋਗ ਬਿਜਲੀ
ਉਦਯੋਗ ਵਿੱਚ ਕੀਤਾ ਜਾਂਦਾ ਹੈ | ਇਸਦਾ ਉਤਪਾਦਨ ਸਭ ਤੋਂ ਵਧ ਬਿਹਾਰ ਵਿੱਚ ਹੁੰਦਾ ਹੈ |
ਵਿਸ਼ਵ ਵਿੱਚ ਸਭ ਤੋਂ ਵੱਧ
ਮੱਕੀ ਅਮਰੀਕਾ ਵਿੱਚ ਹੁੰਦੀ ਹੈ |
______________________________________________