ਮੱਧ ਕਾਲੀਨ ਭਾਰਤ ਵਿੱਚ ਬਹੁਤ ਸਾਰੇ ਪ੍ਰਸਿੱਧ ਸੰਸਕ੍ਰਿਤ ਗ੍ਰੰਥਾਂ ਨੂੰ ਮੁਸਲਿਮ ਸ਼ਾਸਕਾਂ ਦੌਰਾਨ ਫ਼ਾਰਸੀ ਵਿੱਚ ਅਨੁਵਾਦ ਕੀਤਾ ਗਿਆ ਸੀ | ਇਸ ਨਾਲ ਭਾਰਤੀ ਸੰਸਕ੍ਰਿਤੀ ਦੀ ਪਹਿਚਾਨ ਦੂਰ ਦੇਸ਼ਾਂ ਤੱਕ ਬਣੀ ਅਤੇ ਇਥੋਂ ਦੇ ਇਤਿਹਾਸ ਅਤੇ ਪੁਰਾਤਨ ਸਾਹਿੱਤ ਬਾਰੇ ਸਾਰੀ ਦੁਨੀਆਂ ਨੂੰ ਜਾਣਕਾਰੀ ਹੋਈ | ਹੇਠਾਂ ਕੁਝ ਪ੍ਰਸਿੱਧ ਗ੍ਰੰਥਾਂ ਦੇ ਨਾਮ ਦਿੱਤੇ ਗਏ ਹਨ | ਇਹਨਾਂ ਦੇ ਸਾਹਮਣੇ ਉਹਨਾਂ ਲੇਖਕਾਂ ਅਤੇ ਸ਼ਾਸਕਾਂ ਦੇ ਨਾਮ ਵੀ ਦਿੱਤੇ ਗਏ ਹਨ ਜਿਹਨਾਂ ਨੇ ਇਹਨਾਂ ਗ੍ਰੰਥਾਂ ਦਾ ਅਨੁਵਾਦ ਕੀਤਾ ਅਤੇ ਜਿਹਨਾਂ ਦੇ ਰਾਜ ਵਿੱਚ ਇਹਨਾਂ ਗ੍ਰੰਥਾਂ ਦਾ ਅਨੁਵਾਦ ਕੀਤਾ ਗਿਆ |
| ਲੜੀ ਨੰਬਰ | ਮੂਲ ਗ੍ਰੰਥ | ਅਨੁਵਾਦਕ | ਅਨੁਵਾਦਕ ਗ੍ਰੰਥ | ਆਸਰਾ ਦੇਣ ਵਾਲਾ ਸ਼ਾਸਕ |
| 1 | ਨਕਸ਼ੱਤਰ ਸ਼ਾਸਤਰ | ਐਜੁਦੀਨ ਕਿਰਮਾਨੀ | ਦਲਯਾਲੇ ਫਿਰੋਜਸ਼ਾਹੀ | ਫ਼ਿਰੋਜ ਤੁਗਲਕ |
| 2 | ਚਕਿਤਸਾ ਸ਼ਾਸਤਰ | ਮਿਆਂ ਭੂਯਾਂ | ਤਿੱਬੇ ਸਿਕੰਦਰੀ | ਸਿਕੰਦਰ ਲੋਧੀ |
| 3 | ਸਿੰਹਾਸਨ ਬੱਤੀਸੀ | ਫੈਜੀ ਅਤੇ ਹੋਰ | ਸਿਰਦ ਅਫਜਾ | ਅਕਬਰ |
| 4 | ਮਹਾਂਭਾਰਤ | ਬਦਾਯੂੰਨੀਂ ,ਨਕੀਬ ਖਾਂ | ਰਜ਼ਮਨਾਮਾ | ਅਕਬਰ |
| 5 | ਰਮਾਇਣ | ਬਦਾਯੂੰਨੀ | .. | ਅਕਬਰ |
| 6 | ਰਾਜਤਿਰਾਂਗਨੀ | ਮੁੱਲਾ ਮੁਹੰਮਦ | .. | ਅਕਬਰ |
| 7 | ਨਲ-ਦਮਯੰਤੀ | ਫੈਜੀ | ਮਸਨਵੀ ਨ੍ਲੌਦਮਨ | ਅਕਬਰ |
| 8 | ਪੰਚਤੰਤਰ | ਅਬੁਲ ਫ਼ਜ਼ਲ | ਅਨਵਾਰੇ ਸਹੇਲੀ | ਅਕਬਰ |
| 9 | ਯੋਗ ਵਸ਼ਿਸ਼ਟ | ਦਾਰਾ ਸ਼ਿਕੋਹ | .. | ਸ਼ਾਹਜਹਾਂ |
| 10 | ਭਗਵਤ ਗੀਤਾ | ਦਾਰਾ ਸ਼ਿਕੋਹ | .. | ਸ਼ਾਹਜਹਾਂ |
______________________________________________________________