ਭਾਰਤ ਵਿੱਚ ਗੁਲਾਮ ਵੰਸ਼ ਬਾਰੇ ਥੋੜੀ ਜਾਣਕਾਰੀ

1.     ਮੁਸਲਿਮ ਸ਼ਾਸਕਾਂ ਦੇ ਹਮਲੇ ਤੋਂ ਪਹਿਲਾਂ ਭਾਰਤ ਵਿੱਚ ਰਾਜਪੂਤਾਂ ਦਾ ਰਾਜ ਸੀ |

2.     ਸਭ ਤੋਂ ਪਹਿਲਾਂ ਅਰਬਾਂ ਨੇ ਸਿੰਧ ਇਲਾਕੇ ਨੂੰ ਜਿੱਤਿਆ ਸੀ |

3.     ਅਰਬਾਂ ਦੀ ਜਿੱਤ ਮੁਹੰਮਦ ਬਿਨ ਕਾਸਿਮ ਅਧੀਨ ਹੋਈ ਸੀ | ਇਹ ਸਾਲ 712 ਈ: ਦੀ ਘਟਨਾ ਸੀ |

4.     ਅਰਬਾਂ ਦੀ ਜਿੱਤ ਨੂੰ ਭਾਰਤੀ ਇਤਿਹਾਸ ਵਿੱਚ ਕੋਈ ਖਾਸ ਸਥਾਨ ਨਹੀਂ ਦਿੱਤਾ ਗਿਆ |

5.     ਅਰਬਾਂ ਤੋਂ ਬਾਅਦ ਮਹਮੂਦ ਗਜ਼ਨਵੀ ਨੇ ਸਾਲ 1001 ਈ: ਤੋਂ ਬਾਅਦ ਭਾਰਤ ਤੇ ਲਗਾਤਾਰ ਹਮਲੇ ਕੀਤੇ |

6.     ਮਹਮੂਦ ਗਜ਼ਨਵੀ ਦਾ ਮੰਤਵ ਸਿਰਫ਼ ਭਾਰਤ ਵਿੱਚੋਂ ਧਨ ਇਕੱਠਾ ਕਰਨਾ ਸੀ ਨਾ ਕਿ ਇੱਥੇ ਆਪਣਾ ਰਾਜ ਸਥਾਪਿਤ ਕਰਨਾ |

7.     ਸਾਲ 1025 ਈ: ਵਿੱਚ ਉਸਨੇ ਸੋਮਨਾਥ ਮੰਦਿਰ ਉੱਤੇ ਹਮਲਾ ਕੀਤਾ ਸੀ |

8.     ਮਹਮੂਦ ਗਜ਼ਨਵੀ ਤੋਂ ਬਾਅਦ ਮੁਹੰਮਦ ਗੌਰੀ ਨੇ ਸਾਲ 1191-92 ਈ: ਤੋਂ ਲਗਾਤਾਰ ਭਾਰਤ ਉੱਤੇ ਹਮਲੇ ਸ਼ੁਰੂ ਕੀਤੇ |

9.     ਪ੍ਰਿਥਵੀਰਾਜ ਚੌਹਾਨ ਨਾਲ ਤਾਰਾਇਣ ਦੇ ਮੈਦਾਨ ਵਿੱਚ ਲਗਾਤਾਰ ਦੋ ਯੁੱਧ ਮੁਹੰਮਦ ਗੌਰੀ ਦੇ ਹੋਏ ਸਨ |

10.ਪਹਿਲੇ ਤਾਰਾਇਣ ਦੇ ਯੁੱਧ (1191) ਵਿੱਚ ਮੁਹੰਮਦ ਗੌਰੀ ਨੂੰ ਬੁਰੀ ਤਰਾਂ ਹਾਰ ਦਾ ਸਾਹਮਣਾਂ ਕਰਨਾ ਪਿਆ ਸੀ |

11.ਦੂਜੇ ਤਾਰਾਇਣ ਦੇ ਯੁੱਧ ਵਿੱਚ (1192) ਪ੍ਰਿਥਵੀਰਾਜ ਚੌਹਾਨ ਨੂੰ ਹਾਰ ਦਾ ਮੁੰਹ ਦੇਖਣਾ ਪਿਆ |

12.ਪ੍ਰਿਥਵੀਰਾਜ ਚੌਹਾਨ ਦੀ ਹਾਰ ਦਾ ਮੁੱਖ ਕਾਰਣ ਸਾਥੀ ਰਾਜਪੂਤ ਰਾਜਿਆਂ ਦਾ ਸਾਥ ਨਾ ਦੇਣਾ ਸੀ | ਉਹਨਾਂ ਵਿੱਚ ਏਕਤਾ ਦੀ ਕਮੀ ਸੀ |

13.ਮੁਹੰਮਦ ਗੌਰੀ ਦਾ ਇੱਕ ਦਾਸ ਕੁਤਬਦੀਨ ਐਬਕ ਸੀ | ਉਸਨੇ ਮੁਹੰਮਦ ਗੌਰੀ ਤੋਂ ਬਾਅਦ ਦਿੱਲੀ ਉੱਤੇ ਕਬਜਾ ਕਰਕੇ ਆਪਣੇ ਰਾਜ ਦਾ ਵਿਸਥਾਰ ਕੀਤਾ |

14.ਕੁਤਬੁਦੀਨ ਐਬਕ ਪਹਿਲਾ ਮੁਸਲਿਮ ਸ਼ਾਸਕ ਸੀ ਜਿਸਨੇ ਭਾਰਤ ਉੱਤੇ ਆਪਣਾ ਰਾਜ ਸਥਾਪਿਤ ਕੀਤਾ ਸੀ | ਉਸਤੋਂ ਪਹਿਲਾਂ ਕਿਸੇ ਵੀ ਮੁਸਲਿਮ ਸ਼ਾਸਕ ਨੇ ਭਾਰਤ ਉੱਤੇ ਰਾਜ ਕਰਨ ਵਾਸਤੇ ਨਹੀਂ ਬਲਕਿ ਇੱਥੋਂ ਦੀ ਧਨ ਦੌਲਤ ਲੁੱਟਣ ਵਾਸਤੇ ਹੀ ਹਮਲੇ ਕੀਤੇ ਸਨ |

15.ਕਿਉਂਕਿ ਕੁਤਬੁਦੀਨ ਐਬਕ ਇੱਕ ਦਾਸ (ਗੁਲਾਮ) ਸੀ ਅਤੇ ਉਸਤੋਂ ਬਾਅਦ ਆਉਣ ਵਾਲੇ ਸ਼ਾਸਕ ਵੀ ਕਿਸੇ ਨਾ ਕਿਸੇ ਦੇ ਗੁਲਾਮ ਰਹੇ ਸਨ , ਇਸ ਲਈ ਇਸ ਵੰਸ਼ ਨੂੰ ਗੁਲਾਮ ਵੰਸ਼ ਵੀ ਕਿਹਾ ਜਾਂਦਾ ਹੈ |

16.ਗੁਲਾਮ ਵੰਸ਼ ਵਿੱਚ ਹੋਏ ਸ਼ਾਸਕਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :-


ਗੁਲਾਮ ਵੰਸ਼
ਲੜੀ ਨੰਬਰ
ਸ਼ਾਸਕ ਦਾ ਨਾਮ
ਸਾਸਨ ਕਾਲ
1
ਕੁਤਬੁਦੀਨ ਐਬਕ
1206-10
2
ਆਰਾਮ ਸ਼ਾਹ
ਦੱਤਕ ਪੁੱਤਰ
3
ਸ਼ਮਸੁਦੀਨ ਇਲਤੁਤਮਿਸ਼
1211-36
4
ਰੁਕਨੁਦੀਨ ਫ਼ਿਰੋਜ਼
1236
5
ਰਜ਼ਿਆ ਸੁਲਤਾਨ
1240
6
ਮੁਇਜ਼ੁਦੀਨ ਬਹਰਾਮ
1242
7
ਅਲਾਉਦੀਨ ਮਸੂਦ
1246
8
ਨਸੀਰੂਦੀਨ ਮਹਮੂਦ
1246-66
9
ਗਿਆਸੁਦੀਨ ਬਲਬਨ
1266-86
10
ਮੁਇਜੁਦੀਨ ਕੇਕਾਬਾਦ
1290


17.ਗੁਲਾਮ ਵੰਸ਼ ਵਿੱਚ ਕੇਵਲ ਕੁਤਬੁਦੀਨ ਐਬਕ,ਇਲਤੁਤਮਿਸ਼ ,ਰਜ਼ਿਆ ਸੁਲਤਾਨ ਅਤੇ ਬਲਬਨ ਹੀ ਵਧੇਰੇ ਪ੍ਰਸਿੱਧ ਹੋਏ ਹਨ |

18.ਕੁਤਬੁਦੀਨ ਐਬਕ ਨੇ ਕੁਤੁਬ ਮਿਨਾਰ ਦੀ ਸਥਾਪਨਾ ਕੀਤੀ ਸੀ |

19.ਕੁਤੁਬ ਮਿਨਾਰ ਤੋਂ ਇਲਾਵਾ ਢਾਈ ਦਿਨ ਦਾ ਝੌਂਪੜ੍ਹਾ ਵੀ ਉਸਨੇ ਬਣਵਾਇਆ ਸੀ |

20.ਕੁਤਬੁਦੀਨ ਐਬਕ ਆਪਣੇ ਜੀਵਨ ਵਿੱਚ ਇਹਨਾਂ ਇਮਾਰਤਾਂ ਨੂੰ ਪੂਰਾ ਨਹੀਂ ਕਰਵਾ ਸਕਿਆ ਸੀ | ਇਹਨਾਂ ਦਾ ਪੂਰਨ ਨਿਰਮਾਣ ਬਾਅਦ ਵਿੱਚ ਇਲਤੁਤਮਿਸ਼ ਨੇ ਕਰਾਇਆ ਸੀ |

21.ਇਲਤੁਤਮਿਸ਼ ਦੇ ਸ਼ਾਸਨ ਦੌਰਾਨ ਮੁੱਖ ਘਟਨਾ ਚੰਗੇਜ਼ ਖਾਨ ਦੇ ਹਮਲੇ ਦੀ ਹੈ |

22.ਇਲਤੁਤਮਿਸ਼ ਨੇ ਆਪਣੀ ਸਿਆਣਪ ਨਾਲ ਚੰਗੇਜ਼ ਖਾਨ ਦੇ ਹਮਲੇ ਤੋਂ ਭਾਰਤ ਨੂੰ ਸੁਰੱਖਿਅਤ ਰੱਖਿਆ |

23.ਰਜ਼ਿਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ | ਉਹ ਬੇਸ਼ਕ ਇੱਕ ਕੁਸ਼ਲ ਸ਼ਾਸਿਕਾ ਸੀ ਪਰ ਔਰਤ ਹੋਣ ਕਾਰਣ ਕੱਟੜਪੰਥੀਆਂ ਨੂੰ ਇਹ ਗੱਲ ਰਾਸ ਨਹੀਂ ਆਈ ਅਤੇ ਜਲਦੀ ਹੀ ਇੱਕ ਮੁਕਾਬਲੇ ਵਿੱਚ ਉਸਦੀ ਮੌਤ ਹੋ ਗਈ |

24.ਗਿਆਸੁਦੀਨ ਬਲਬਨ ਗੁਲਾਮ ਵੰਸ਼ ਦਾ ਆਖਰੀ ਸਫਲ ਸ਼ਾਸਕ ਸੀ |

25.ਉਸਦੇ ਲਹੂ ਅਤੇ ਲੌਹ ਦੇ ਸਿਧਾਂਤ ਸਦਕਾ ਹੀ ਦਿੱਲੀ ਦਾ ਰਾਜ ਦਰਬਾਰ ਸ਼ਕਤੀਸ਼ਾਲੀ ਅਤੇ ਸ਼ਾਨੋ-ਸ਼ੌਕਤ ਵਾਲਾ ਬਣਿਆ |

26.ਬਲਬਨ ਇੱਕ ਸਖਤ ਮਿਜ਼ਾਜ਼ ਦਾ ਰਾਜਾ ਸੀ ਅਤੇ ਕਿਸੇ ਨੂੰ ਵੀ ਉਸਦੇ ਦਰਬਾਰ ਵਿੱਚ ਹੱਸਣ ਦੀ ਇਜਾਜ਼ਤ ਨਹੀਂ ਸੀ |

27.ਝੁੱਕ ਕੇ ਸਲਾਮ ਕਰਨ ਦੀ ਪ੍ਰਥਾ ਉਸੇ ਨੇ ਸ਼ੁਰੂ ਕੀਤੀ ਸੀ |

28.ਬਲਬਨ ਨੇ ਚਾਲੀਸਾ ਨੂੰ ਖਤਮ ਕਰ ਦਿੱਤਾ |

29.ਬਲਬਨ ਸ਼ਰੀਰਕ ਤੌਰ ਤੇ ਸੁੰਦਰ ਨਹੀਂ ਸੀ |


30.ਬਲਬਨ ਦੀ ਮੌਤ ਤੋਂ ਜਲਦੀ ਬਾਅਦ ਵਿੱਚ ਗੁਲਾਮ ਵੰਸ਼ ਦਾ ਅੰਤ ਹੋ ਗਿਆ ਅਤੇ ਖਿਲਜੀ ਵੰਸ਼ ਦੀ ਸਥਾਪਨਾ ਹੋਈ |

     _______________________________________________