ਚੰਨ ਵਰਗੀ ਧਰਤੀ - ਲੱਦਾਖ

ਅੱਜ ਦਾ ਵਿਚਾਰ :- ਜੋ ਸਦਾ ਸੱਚ ਬੋਲਦੇ ਹਨ ਉਹਨਾਂ ਨੂੰ ਕਦੇ ਝੂਠ ਬੋਲਣ ਦੀ ਲੋੜ ਨਹੀਂ ਰਹਿੰਦੀ | ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾਂ ਸੱਚ ਦਾ ਸਾਥ ਦੇਈਏ ਅਤੇ ਸੱਚ ਹੀ ਬੋਲੀਏ |




ਲੱਦਾਖ ਸੰਸਾਰ ਦੇ ਸਭ ਤੋਂ ਵੱਧ ਠੰਡੇ ਖੇਤਰਾਂ ਵਿੱਚੋਂ ਇੱਕ ਹੈ | ਇਹ ਜੰਮੂ ਅਤੇ ਕਸ਼ਮੀਰ ਦਾ ਇੱਕ ਹਿੱਸਾ ਹੈ | ਇਹ ਸਾਲ ਦੇ ਲਗਭਗ ਛੇ ਮਹੀਨੇ ਬਾਕੀ ਭਾਰਤ ਨਾਲੋਂ ਬਰਫਬਾਰੀ ਕਾਰਨ ਕੱਟਿਆ ਰਹਿੰਦਾ ਹੈ | ਲੱਦਾਖ ਨੂੰ "ਚੰਨ-ਧਰਤੀ" ਵੀ ਕਿਹਾ ਜਾਂਦਾ ਹੈ | ਕਿਉਂਕਿ ਇੱਥੇ ਪਹੁੰਚਣਾ ਆਸਾਨ ਨਹੀਂ ਹੈ |
         ਲੱਦਾਖ, ਇੱਕ ਵਿਸ਼ਾਲ ਰੇਤਲਾ ਮਾਰੂਥਲ ਹੈ | ਇਸ  ਵਿੱਚ ਨੰਗੀਆਂ ਪਥਰੀਲੀਆਂ ਢਲਾਣਾ ਅਤੇ ਚੱਟਾਨੀ ਪਰਬਤ ਹਨ | ਸਖਤ ਮੌਸਮ ਹੋਣ ਕਰਕੇ ਇੱਥੇ ਲੋਕਾਂ ਦਾ ਰਹਿਣਾ ਜਿਆਦਾ ਸੌਖਾ ਨਹੀਂ ਹੈ | ਲੱਦਾਖ ਦੇ ਮੱਧ ਵਿਚਾਲਿਓਂ ਸਿੰਧ ਦਰਿਆ ਵਹਿੰਦਾ ਹੈ | ਸਿੰਧ ਦੀ ਘਾਟੀ ਦੇ ਬਿਲਕੁਲ ਵਿਚਕਾਰ ਲੇਹ ਦਾ ਖੇਤਰ ਹੈ | ਲੱਦਾਖ ਵਿੱਚ ਸਿਉਂਕ,ਸੁਰੂ ਅਤੇ ਜੰਗਸਰ ਦਰਿਆ ਵਹਿੰਦੇ ਹਨ , ਜਿਨ੍ਹਾਂ ਨੇ ਘਾਟੀਆਂ ਬਣਾਈਆਂ ਹੋਈਆਂ ਹਨ | ਇਸ ਤਰ੍ਹਾਂ ਠੰਡੇ ਮਾਰੂਥਲਾਂ ਵਿੱਚ ਵੀ ਗਰਮ ਮਾਰੂਥਲਾਂ ਦੀ ਤਰ੍ਹਾਂ ਪਾਣੀ ਘੱਟ ਹੁੰਦਾ ਹੈ | ਫ਼ਰਕ ਸਿਰਫ਼ ਇੰਨਾਂ ਹੈ ਕਿ ਉੱਥੇ ਪਾਣੀ ਮਿਲਦਾ ਨਹੀਂ, ਅਤੇ ਇੱਥੇ ਪਾਣੀ ਜੰਮਿਆਂ ਰਹਿੰਦਾ ਹੈ | ਅਰਥਾਤ ਦੋਹਾਂ ਤਰ੍ਹਾਂ ਦੇ ਮਾਰੂਥਲਾਂ ਵਿਚ ਅਤਿ ਦੀ ਖੁਸ਼ਕੀ ਹੁੰਦੀ ਹੈ | ਇਸੇ ਕਾਰਣ ਇੱਥੇ ਕੁਦਰਤੀ ਬਨਸਪਤੀ ਵੀ ਨਹੀਂ ਉਗਦੀ | ਇੱਥੇ ਹਵਾ ਦੁਆਰਾ ਅਪਰਦਨ ਹੁੰਦਾ ਹੈ |                                                                                                   Ladakh, India, Mountain

          ਲੱਦਾਖ ਜਾਣ ਲਈ ਕਈ ਦੱਰੇ ਹਨ ਇਹਨਾਂ ਵਿੱਚ ਕਰਾਕੋਰਮ ਅਤੇ ਜੋਜ਼ਿਲਾ ਮੁੱਖ ਦੱਰੇ ਹਨ | ਗਰਮੀਆਂ ਵਿਚ ਜਦੋਂ ਇੱਥੇ ਬਰਫ਼ ਪਿਘਲਦੀ ਹੈ ਤਾਂ ਸੇਬ,ਅਖਰੋਟ,ਖੁਮਾਨੀ ਅਤੇ ਸ਼ਹਿਤੂਤ ਆਦਿ ਉਗਾਏ ਜਾਂਦੇ ਹਨ | ਪਰਬਤਾਂ ਦੇ ਹੇਠਲੇ ਭਾਗਾਂ ਵਿੱਚ ਪੈਂਸਿਲ ਸੀਡਾਰ ,ਐਲਮ,ਜਿਉ,ਸਾਇਪ੍ਰਸ ਅਤੇ ਵਿਲੋ ਆਦਿ ਰੁੱਖ ਪਾਏ ਜਾਂਦੇ ਹਨ | ਪਾਲਤੂ ਜਾਨਵਰਾਂ ਵਿੱਚ ਗਉਆਂ ,ਬੱਕਰੀਆਂ,ਭੇਡਾਂ ਅਤੇ ਕੁੱਤੇ ਆਦਿ ਪਾਲੇ ਜਾਂਦੇ ਹਨ | ਜੰਗਲੀ ਜੀਵਨ ਵਿੱਚ ਜੰਗਲੀ ਯਾਕ, ਜੰਗਲੀ ਭੇਡ ,ਸਹੇ,ਕਿਆੰਗ ਜੋ ਕਿ ਖੱਚਰ ਦੀ ਸ਼ਕਲ ਵਰਗੇ ਹੁੰਦੇ ਹਨ, ਹੁੰਦੀ ਹੈ | ਇਸ ਖੇਤਰ ਵਿੱਚ ਪਾਏ ਜਾਂਦੇ ਹਨ | ਛਿਪਕਲੀ ਹੀ ਕੇਵਲ ਰੀੰਗਣ ਵਾਲਾ ਜੀਵ ਹੈ ,ਜੋ ਇੱਥੇ ਪਾਇਆ ਜਾਂਦਾ ਹੈ | ਖਣਿਜ ਜਿਵੇਂ,ਬੋਰੇਕਸ ਅਤੇ ਗੰਧਕ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ |

                      ___________________________________________