ਜਦੋਂ ਕ੍ਰਿਸ਼ਨਾ ਅਤੇ ਗੋਦਾਵਰੀ ਨਦੀਆਂ ਨੂੰ ਜੋੜਿਆ ਗਿਆ
ਧਰਾ ਪ੍ਰਦੇਸ਼ ਵਿੱਚ 16 ਸਤੰਬਰ 2015 ਵਿੱਚ ਦੋ ਨਦੀਆਂ ਨੂੰ ਆਪਸ ਵਿੱਚ ਜੋੜ ਦਿੱਤਾ ਗਿਆ ਹੈ |
ਇਸ ਮੌਕੇ ਤੇ ਦੋਹਾਂ ਨਦੀਆਂ ਨੂੰ ਜੋੜਨ ਵਾਲੀ ਨਹਿਰ ਪੋਲਾਵਰਮ ਰਾਹੀਂ ਗੋਦਾਵਰੀ ਨਦੀ ਤੋਂ 80 ਟੀ.ਐਮ.ਸੀ. ਪਾਣੀ ਕ੍ਰਿਸ਼ਨਾ ਨਦੀ ਵਿੱਚ ਛੱਡਿਆ ਗਿਆ ਸੀ |
ਇਸ ਪਰਿਯੋਜਨਾ ਦਾ ਨਾਮ ਪੱਟੀਸੀਮਾ ਪਰਿਯੋਜਨਾ ਰੱਖਿਆ ਗਿਆ ਹੈ | ਇਹਨਾਂ ਦੋਹਾਂ ਨਦੀਆਂ ਨੂੰ ਆਪਸ
ਵਿੱਚ ਜੋੜਨ ਦੀ ਕਲਪਨਾ ਸਭ ਤੋਂ ਪਹਿਲਾਂ ਮਾਰਚ 2014 ਵਿੱਚ ਕੀਤੀ ਗਈ ਸੀ
ਅਤੇ ਜਲਦੀ ਹੀ ਇਸ ਉੱਤੇ ਕਾਰਜ ਅਰੰਭਿਆ ਗਿਆ | ਇਸ ਪਰਿਯੋਜਨਾ ਦੀ ਵਿਸ਼ਾਲਤਾ ਦਾ ਅੰਦਾਜਾ ਇਸੇ ਗੱਲ ਤੋਂ
ਲਗਾਇਆ ਜਾ ਸਕਦਾ ਹੈ ਕਿ ਗੋਦਾਵਰੀ ਬੈਲਟ ਅਤੇ ਰਾਇਲਸੀਮਾ ਵਿੱਚਕਾਰ ਲਗਭਗ ਪੰਜ ਸੋ ਕਿਲੋਮੀਟਰ ਦੀ
ਦੂਰੀ ਹੈ | ਗੋਦਾਵਰੀ ਅਤੇ ਪੋਲਾਵਰਮ ਰਾਇਟ ਨੂੰ ਜੋੜਨ ਵਾਲੀ 54 ਕਿਲੋਮੀਟਰ ਲੰਬੀ ਨਹਿਰ
ਦਾ ਨਿਰਮਾਣ ਕਰਨ ਦਾ ਕੰਮ ਰਿਕਾਰਡ ਸਮੇਂ ਅੰਦਰ ਪੂਰਾ ਕੀਤਾ ਗਿਆ ਸੀ | 16 ਸਤੰਬਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ
ਨਾਇਡੂ ਨੇ ਇਸ ਪਰਿਯੋਜਨਾ ਦਾ ਉਦਘਾਟਨ ਕੀਤਾ ਸੀ |
ਇਸ ਪਰਿਯੋਜਨਾ ਦੇ ਬਣਨ ਨਾਲ
ਰਾਇਲਸੀਮਾ ਦੇ ਇਲਾਕੇ ਨੂੰ ਬਹੁਤ ਫਾਇਦਾ ਹੋਵੇਗਾ | ਇਸ ਪਰਿਯੋਜਨਾ ਨੂੰ ਜਲਦੀ ਸਿਰੇ ਚੜਾਉਣ ਪਿੱਛੇ
ਆਂਧਰਾ ਪ੍ਰਦੇਸ਼ ਸਰਕਾਰ ਦਾ ਮੁੱਖ ਉੱਦੇਸ਼ ਹੀ ਰਾਇਲਸੀਮਾ ਦੇ ਖੇਤਰ ਦੇ ਲੋਕਾਂ ਨੂੰ ਜਲ ਦੀ ਕਮੀ
ਤੋਂ ਰਾਹਤ ਦਿਵਾਉਣਾ ਸੀ | ਰਾਇਲਸੀਮਾ ਖੇਤਰ ਆਂਧਰਾ ਪ੍ਰਦੇਸ਼ ਦਾ ਇੱਕ ਅਜਿਹਾ ਖੇਤਰ ਹੈ ਜੋ ਚਾਰੇ
ਪਾਸਿਆਂ ਤੋਂ ਭੂਮੀ ਨਾਲ ਘਿਰਿਆ ਹੋਇਆ ਹੈ | ਅਰਥਾਤ ਇਸਨੂੰ ਕੋਈ ਵੀ ਸਾਗਰ ਜਾਂ ਝੀਲ,ਨਦੀ ਆਦਿ
ਨਹੀਂ ਲਗਦਾ ਹੈ | ਇਸ ਖੇਤਰ ਦੇ ਉੱਤਰ ਵਿੱਚ ਤੇਲੰਗਾਨਾ ਅਤੇ ਦੱਖਣ ਵਿੱਚ ਤਮਿਲਨਾਡੂ ਅਤੇ ਪੱਛਮ
ਵਿੱਚ ਕਰਨਾਟਕ ਸਥਿੱਤ ਹੈ | ਇਹ ਖੇਤਰ ਸ਼ੁਰੂ ਤੋਂ ਹੀ ਆਂਧਰਾ ਪ੍ਰਦੇਸ਼ ਦਾ ਸਭ ਤੋਂ ਵੱਧ ਸੌਕਾ
ਪ੍ਰਭਾਵਿਤ ਖੇਤਰ ਰਿਹਾ ਹੈ | ਕ੍ਰਿਸ਼ਨਾ ਅਤੇ ਗੋਦਾਵਰੀ ਨਦੀਆਂ ਨੂੰ ਆਪਸ ਵਿੱਚ ਜੋੜਨ ਨਾਲ ਗੰਤੁਰ,
ਪ੍ਰਕਾਸ਼ਮ , ਕਰਨੂਲ, ਕੱਡੱਪਾ, ਅਨੰਤਪੁਰ ਅਤੇ ਚਿਤੂਰ ਜਿਲ੍ਹੇ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ | _______________________________________________________________