ਹਿਮਾਲਿਆ ਦੇ ਪ੍ਰਮੁੱਖ ਦਰ੍ਰੇ ( ਭਾਗ-1)


ਭਾਰਤ ਦੇ ਉੱਤਰੀ ਭਾਗ ਦੇ ਪੁਰਬ ਤੋਂ ਪੱਛਮ ਤੱਕ ਇੱਕ ਆਰਕ ਦੇ ਰੂਪ ਵਿੱਚ ਲੰਬੀ ਹਿਮਾਲਿਆ ਦੀ ਸ਼੍ਰੇਣੀ ਫੈਲੀ ਹੋਈ ਹੈ | ਇਹ ਹਿਮਾਲਿਆ ਪਰਬਤ ਵਿਸ਼ਵ ਵਿੱਚ ਸਭ ਤੋਂ ਉੱਚੇ ਪਰਬਤ ਹਨ | ਇਹਨਾਂ ਕਾਰਣ ਹੀ ਸਦੀਆਂ ਤੋਂ ਉੱਤਰੀ ਸੀਮਾ ਤੋਂ ਇਹ ਭਾਰਤ ਦੀ ਕੁਦਰਤੀ ਸੁਰੱਖਿਆ ਕਰਦੇ ਆ ਰਹੇ ਹਨ | ਇਹਨਾਂ ਉੱਚੇ-ਉੱਚੇ ਪਹਾੜੀ ਉਭੜ-ਖਾਬੜਾਂ ਵਿੱਚ ਕੁਝ ਅਜਿਹੇ ਰਸਤੇ ਵੀ ਹਨ ਜਿਹਨਾਂ ਦਾ ਪ੍ਰਯੋਗ ਬਾਹਰੋਂ ਆਉਣ ਵਾਲੇ ਵਿਦੇਸ਼ੀ ਹਮਲਾਵਰਾਂ ਨੇ ਅਤੇ ਵਪਾਰੀਆਂ ਨੇ ਕੀਤਾ ਸੀ | ਇਹਨਾਂ ਰਸਤਿਆਂ ਨੂੰ ਹੀ ਦਰ੍ਰਾ ਜਾਂ ਪਾਸ ਕਿਹਾ ਜਾਂਦਾ ਹੈ | ਪੂਰੇ ਹਿਮਾਲਿਆ ਵਿੱਚ ਉਂਝ ਤਾਂ ਬਹੁਤ ਸਾਰੇ ਦਰ੍ਰੇ ਹਨ | ਪਰ ਅਸੀਂ ਇਹਨਾਂ ਦਾ ਦਿਸ਼ਾਵਾਰ ਵਰਣਨ ਕਰਾਂਗੇ | ਪਹਿਲੇ ਭਾਗ ਵਿੱਚ ਅਸੀਂ ਪੱਛਮੀ ਹਿਮਾਲਿਆ ਦੇ ਪਾਸੇ ਪੈਣ ਵਾਲੇ ਰਸਤਿਆਂ ( ਦਰ੍ਰੇ ਜਾਂ Pass ) ਦਾ ਵਰਣਨ ਕਰਾਂਗੇ |


ਪੱਛਮੀ ਹਿਮਾਲਿਆ ਦੇ ਦਰ੍ਰੇ

(1)    ਜੰਮੂ ਅਤੇ ਕਸ਼ਮੀਰ 

ਲੜੀ ਨੰਬਰ  ਦਰ੍ਰੇ ਦਾ ਨਾਮ  ਕਿਸਨੂੰ ਆਪਸ ਵਿੱਚ ਮਿਲਾਉਂਦਾ ਹੈ  ਟਿੱਪਣੀ 
1 ਮਿੰਟੇਕ ਦਰ੍ਰਾ  ਕਸ਼ਮੀਰ ਅਤੇ ਚੀਨ  ਭਾਰਤ ਚੀਨ ਅਤੇ ਅਫਗਾਨਿਸਤਾਨ ਦਾ ਮਿਲਣ ਸਥਾਨ 
2 ਪਰਪਿਕ ਪਾਸ  ਕਸ਼ਮੀਰ ਅਤੇ ਚੀਨ  ਮਿੰਟੇਕ ਦੇ ਪੁਰਬ ਵਿੱਚ ਭਾਰਤ ਚੀਨ ਬਾਰਡਰ ਵੱਲ 
3 ਖੁੰਜੇਰਾਬ ਪਾਸ  ਕਸ਼ਮੀਰ ਅਤੇ ਚੀਨ  ਭਾਰਤ ਚੀਨ ਬਾਰਡਰ 
4 ਅਗੀਲ ਪਾਸ  ਭਾਰਤ ਦਾ ਲੱਦਾਖ ਖੇਤਰ ਅਤੇ ਚੀਨ ਦੇ ਸਿੰਕਿਆਂਗ ਪ੍ਰਾਂਤ  ਕੇ2 ਦੇ ਉੱਤਰ ਦਿਸ਼ਾ ਵੱਲ  
5 ਬਨਿਹਾਲ ਪਾਸ  ਜੰਮੂ ਅਤੇ ਸ਼੍ਰੀ ਨਗਰ , ਜਵਾਹਰ ਸੁਰੰਗ ਬਣਨ ਕਾਰਣ ਇਸ ਦਰ੍ਰੇ ਦਾ ਪ੍ਰਯੋਗ ਨਹੀਂ ਹੁੰਦਾ  ਪੀਰ ਪੰਜਾਲ ਤੋਂ ਪਰੇ 
6 ਚਾੰਗ-ਲਾ  ਤਿੱਬਤ ਅਤੇ ਲੱਦਾਖ  ਇੱਥੇ ਚਾਂਗਲਾ ਬਾਬਾ ਨੂੰ ਸਮਰਪਿਤ ਇੱਕ ਮੰਦਿਰ ਹੈ 
7 ਖ਼ਰਦੂੰਗਲਾ  ਲੱਦਾਖ ਸ਼੍ਰੇਣੀ ਵਿੱਚ ਲੇਹ ਦੇ ਲਾਗੇ  ਵਿਸ਼ਵ ਦੀ ਸਭ ਤੋਂ ਉੱਚਾਈ ਵਾਲਾ ਮੋਟਰਯੋਗ ਰਸਤਾ ਇਸ ਦਰ੍ਰੇ ਤੋਂ ਨਿਕਲਦਾ ਹੈ 
8 ਲਾਨਕ ਲਾ  ਭਾਰਤ ਅਤੇ ਚੀਨ (ਜੰਮੁ ਅਤੇ ਕਸ਼ਮੀਰ ਦਾ ਅਕਸਾਈ-ਚੀਨ ਖੇਤਰ) ਇਹ ਲੱਦਾਖ ਅਤੇ ਲ੍ਹਾਸਾ ਨੂੰ ਆਪਸ ਵਿੱਚ ਜੋੜਦਾ ਹੈ , ਚੀਨ ਨੇ ਇੱਥੇ ਇੱਕ ਸੜ੍ਹਕ ਬਣਾਈ ਹੈ 
9 ਪੀਰ-ਪੰਜਾਲ  ਪੀਰ ਪੰਜਾਲ ਦੇ ਦੋਵੇਂ ਪਾਸੇ  ਇਹ ਜੰਮੂ ਅਤੇ ਕਸ਼ਮੀਰ ਨੂੰ ਮਿਲਾਉਣ ਦਾ ਸਭ ਤੋਂ ਛੋਟਾ ਸੜਕ ਰਸਤਾ ਸੀ ਜੋ ਜੋ ਕਿ ਉੱਪ-ਮਹਾਂਦੀਪ ਦੀ ਵੰਡ ਕਾਰਣ ਬੰਦ ਕਰ ਦਿੱਤਾ ਗਿਆ ਹੈ  
10 ਕਰਾਟੈਗ ਲਾ  ਭਾਰਤ ਅਤੇ ਚੀਨ, ਕਰਾਕੋਰਮ ਸ਼੍ਰੇਣੀ ਤੋਂ ਪਰੇ  ਲਗਭਗ ਛੇ ਹਜ਼ਾਰ ਮੀਟਰ ਦੀ ਉਚਾਈ ਤੇ ਹੈ 
11 ਇਮਿਸ ਲਾ  ਭਾਰਤ ਦਾ ਲੱਦਾਖ ਅਤੇ ਚੀਨ ਦਾ ਤਿੱਬਤ ਖੇਤਰ 
12 ਪੈਂਸੀ ਲਾ  ਕਾਰਗਿਲ ਅਤੇ ਕਸ਼ਮੀਰ ਘਾਟੀ  ਨਵੰਬਰ ਤੋਂ ਮਈ ਤੱਕ ਬਰਫ਼ ਪੈਣ ਕਾਰਣ ਬੰਦ ਰਹਿੰਦਾ ਹੈ 
13 ਜੋਜ਼ੀਲਾ  ਸ਼੍ਰੀਨਗਰ ਅਤੇ ਕਾਰਗਿਲ ਅਤੇ ਲੇਹ ਵਿਚਕਾਰ ਮਹੱਤਵਪੂਰਨ ਸੜ੍ਹਕ ਰਸਤਾ ਹੈ  ਇਸ ਸੜ੍ਹਕ ਦਾ ਨਾਮ NH-1D ਹੈ 

____________________________________________________________






ਭਾਰਤ ਵਿੱਚ ਗੁਲਾਮ ਵੰਸ਼ ਬਾਰੇ ਥੋੜੀ ਜਾਣਕਾਰੀ

1.     ਮੁਸਲਿਮ ਸ਼ਾਸਕਾਂ ਦੇ ਹਮਲੇ ਤੋਂ ਪਹਿਲਾਂ ਭਾਰਤ ਵਿੱਚ ਰਾਜਪੂਤਾਂ ਦਾ ਰਾਜ ਸੀ |

2.     ਸਭ ਤੋਂ ਪਹਿਲਾਂ ਅਰਬਾਂ ਨੇ ਸਿੰਧ ਇਲਾਕੇ ਨੂੰ ਜਿੱਤਿਆ ਸੀ |

3.     ਅਰਬਾਂ ਦੀ ਜਿੱਤ ਮੁਹੰਮਦ ਬਿਨ ਕਾਸਿਮ ਅਧੀਨ ਹੋਈ ਸੀ | ਇਹ ਸਾਲ 712 ਈ: ਦੀ ਘਟਨਾ ਸੀ |

4.     ਅਰਬਾਂ ਦੀ ਜਿੱਤ ਨੂੰ ਭਾਰਤੀ ਇਤਿਹਾਸ ਵਿੱਚ ਕੋਈ ਖਾਸ ਸਥਾਨ ਨਹੀਂ ਦਿੱਤਾ ਗਿਆ |

5.     ਅਰਬਾਂ ਤੋਂ ਬਾਅਦ ਮਹਮੂਦ ਗਜ਼ਨਵੀ ਨੇ ਸਾਲ 1001 ਈ: ਤੋਂ ਬਾਅਦ ਭਾਰਤ ਤੇ ਲਗਾਤਾਰ ਹਮਲੇ ਕੀਤੇ |

6.     ਮਹਮੂਦ ਗਜ਼ਨਵੀ ਦਾ ਮੰਤਵ ਸਿਰਫ਼ ਭਾਰਤ ਵਿੱਚੋਂ ਧਨ ਇਕੱਠਾ ਕਰਨਾ ਸੀ ਨਾ ਕਿ ਇੱਥੇ ਆਪਣਾ ਰਾਜ ਸਥਾਪਿਤ ਕਰਨਾ |

7.     ਸਾਲ 1025 ਈ: ਵਿੱਚ ਉਸਨੇ ਸੋਮਨਾਥ ਮੰਦਿਰ ਉੱਤੇ ਹਮਲਾ ਕੀਤਾ ਸੀ |

8.     ਮਹਮੂਦ ਗਜ਼ਨਵੀ ਤੋਂ ਬਾਅਦ ਮੁਹੰਮਦ ਗੌਰੀ ਨੇ ਸਾਲ 1191-92 ਈ: ਤੋਂ ਲਗਾਤਾਰ ਭਾਰਤ ਉੱਤੇ ਹਮਲੇ ਸ਼ੁਰੂ ਕੀਤੇ |

9.     ਪ੍ਰਿਥਵੀਰਾਜ ਚੌਹਾਨ ਨਾਲ ਤਾਰਾਇਣ ਦੇ ਮੈਦਾਨ ਵਿੱਚ ਲਗਾਤਾਰ ਦੋ ਯੁੱਧ ਮੁਹੰਮਦ ਗੌਰੀ ਦੇ ਹੋਏ ਸਨ |

10.ਪਹਿਲੇ ਤਾਰਾਇਣ ਦੇ ਯੁੱਧ (1191) ਵਿੱਚ ਮੁਹੰਮਦ ਗੌਰੀ ਨੂੰ ਬੁਰੀ ਤਰਾਂ ਹਾਰ ਦਾ ਸਾਹਮਣਾਂ ਕਰਨਾ ਪਿਆ ਸੀ |

11.ਦੂਜੇ ਤਾਰਾਇਣ ਦੇ ਯੁੱਧ ਵਿੱਚ (1192) ਪ੍ਰਿਥਵੀਰਾਜ ਚੌਹਾਨ ਨੂੰ ਹਾਰ ਦਾ ਮੁੰਹ ਦੇਖਣਾ ਪਿਆ |

12.ਪ੍ਰਿਥਵੀਰਾਜ ਚੌਹਾਨ ਦੀ ਹਾਰ ਦਾ ਮੁੱਖ ਕਾਰਣ ਸਾਥੀ ਰਾਜਪੂਤ ਰਾਜਿਆਂ ਦਾ ਸਾਥ ਨਾ ਦੇਣਾ ਸੀ | ਉਹਨਾਂ ਵਿੱਚ ਏਕਤਾ ਦੀ ਕਮੀ ਸੀ |

13.ਮੁਹੰਮਦ ਗੌਰੀ ਦਾ ਇੱਕ ਦਾਸ ਕੁਤਬਦੀਨ ਐਬਕ ਸੀ | ਉਸਨੇ ਮੁਹੰਮਦ ਗੌਰੀ ਤੋਂ ਬਾਅਦ ਦਿੱਲੀ ਉੱਤੇ ਕਬਜਾ ਕਰਕੇ ਆਪਣੇ ਰਾਜ ਦਾ ਵਿਸਥਾਰ ਕੀਤਾ |

14.ਕੁਤਬੁਦੀਨ ਐਬਕ ਪਹਿਲਾ ਮੁਸਲਿਮ ਸ਼ਾਸਕ ਸੀ ਜਿਸਨੇ ਭਾਰਤ ਉੱਤੇ ਆਪਣਾ ਰਾਜ ਸਥਾਪਿਤ ਕੀਤਾ ਸੀ | ਉਸਤੋਂ ਪਹਿਲਾਂ ਕਿਸੇ ਵੀ ਮੁਸਲਿਮ ਸ਼ਾਸਕ ਨੇ ਭਾਰਤ ਉੱਤੇ ਰਾਜ ਕਰਨ ਵਾਸਤੇ ਨਹੀਂ ਬਲਕਿ ਇੱਥੋਂ ਦੀ ਧਨ ਦੌਲਤ ਲੁੱਟਣ ਵਾਸਤੇ ਹੀ ਹਮਲੇ ਕੀਤੇ ਸਨ |

15.ਕਿਉਂਕਿ ਕੁਤਬੁਦੀਨ ਐਬਕ ਇੱਕ ਦਾਸ (ਗੁਲਾਮ) ਸੀ ਅਤੇ ਉਸਤੋਂ ਬਾਅਦ ਆਉਣ ਵਾਲੇ ਸ਼ਾਸਕ ਵੀ ਕਿਸੇ ਨਾ ਕਿਸੇ ਦੇ ਗੁਲਾਮ ਰਹੇ ਸਨ , ਇਸ ਲਈ ਇਸ ਵੰਸ਼ ਨੂੰ ਗੁਲਾਮ ਵੰਸ਼ ਵੀ ਕਿਹਾ ਜਾਂਦਾ ਹੈ |

16.ਗੁਲਾਮ ਵੰਸ਼ ਵਿੱਚ ਹੋਏ ਸ਼ਾਸਕਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :-


ਗੁਲਾਮ ਵੰਸ਼
ਲੜੀ ਨੰਬਰ
ਸ਼ਾਸਕ ਦਾ ਨਾਮ
ਸਾਸਨ ਕਾਲ
1
ਕੁਤਬੁਦੀਨ ਐਬਕ
1206-10
2
ਆਰਾਮ ਸ਼ਾਹ
ਦੱਤਕ ਪੁੱਤਰ
3
ਸ਼ਮਸੁਦੀਨ ਇਲਤੁਤਮਿਸ਼
1211-36
4
ਰੁਕਨੁਦੀਨ ਫ਼ਿਰੋਜ਼
1236
5
ਰਜ਼ਿਆ ਸੁਲਤਾਨ
1240
6
ਮੁਇਜ਼ੁਦੀਨ ਬਹਰਾਮ
1242
7
ਅਲਾਉਦੀਨ ਮਸੂਦ
1246
8
ਨਸੀਰੂਦੀਨ ਮਹਮੂਦ
1246-66
9
ਗਿਆਸੁਦੀਨ ਬਲਬਨ
1266-86
10
ਮੁਇਜੁਦੀਨ ਕੇਕਾਬਾਦ
1290


17.ਗੁਲਾਮ ਵੰਸ਼ ਵਿੱਚ ਕੇਵਲ ਕੁਤਬੁਦੀਨ ਐਬਕ,ਇਲਤੁਤਮਿਸ਼ ,ਰਜ਼ਿਆ ਸੁਲਤਾਨ ਅਤੇ ਬਲਬਨ ਹੀ ਵਧੇਰੇ ਪ੍ਰਸਿੱਧ ਹੋਏ ਹਨ |

18.ਕੁਤਬੁਦੀਨ ਐਬਕ ਨੇ ਕੁਤੁਬ ਮਿਨਾਰ ਦੀ ਸਥਾਪਨਾ ਕੀਤੀ ਸੀ |

19.ਕੁਤੁਬ ਮਿਨਾਰ ਤੋਂ ਇਲਾਵਾ ਢਾਈ ਦਿਨ ਦਾ ਝੌਂਪੜ੍ਹਾ ਵੀ ਉਸਨੇ ਬਣਵਾਇਆ ਸੀ |

20.ਕੁਤਬੁਦੀਨ ਐਬਕ ਆਪਣੇ ਜੀਵਨ ਵਿੱਚ ਇਹਨਾਂ ਇਮਾਰਤਾਂ ਨੂੰ ਪੂਰਾ ਨਹੀਂ ਕਰਵਾ ਸਕਿਆ ਸੀ | ਇਹਨਾਂ ਦਾ ਪੂਰਨ ਨਿਰਮਾਣ ਬਾਅਦ ਵਿੱਚ ਇਲਤੁਤਮਿਸ਼ ਨੇ ਕਰਾਇਆ ਸੀ |

21.ਇਲਤੁਤਮਿਸ਼ ਦੇ ਸ਼ਾਸਨ ਦੌਰਾਨ ਮੁੱਖ ਘਟਨਾ ਚੰਗੇਜ਼ ਖਾਨ ਦੇ ਹਮਲੇ ਦੀ ਹੈ |

22.ਇਲਤੁਤਮਿਸ਼ ਨੇ ਆਪਣੀ ਸਿਆਣਪ ਨਾਲ ਚੰਗੇਜ਼ ਖਾਨ ਦੇ ਹਮਲੇ ਤੋਂ ਭਾਰਤ ਨੂੰ ਸੁਰੱਖਿਅਤ ਰੱਖਿਆ |

23.ਰਜ਼ਿਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ | ਉਹ ਬੇਸ਼ਕ ਇੱਕ ਕੁਸ਼ਲ ਸ਼ਾਸਿਕਾ ਸੀ ਪਰ ਔਰਤ ਹੋਣ ਕਾਰਣ ਕੱਟੜਪੰਥੀਆਂ ਨੂੰ ਇਹ ਗੱਲ ਰਾਸ ਨਹੀਂ ਆਈ ਅਤੇ ਜਲਦੀ ਹੀ ਇੱਕ ਮੁਕਾਬਲੇ ਵਿੱਚ ਉਸਦੀ ਮੌਤ ਹੋ ਗਈ |

24.ਗਿਆਸੁਦੀਨ ਬਲਬਨ ਗੁਲਾਮ ਵੰਸ਼ ਦਾ ਆਖਰੀ ਸਫਲ ਸ਼ਾਸਕ ਸੀ |

25.ਉਸਦੇ ਲਹੂ ਅਤੇ ਲੌਹ ਦੇ ਸਿਧਾਂਤ ਸਦਕਾ ਹੀ ਦਿੱਲੀ ਦਾ ਰਾਜ ਦਰਬਾਰ ਸ਼ਕਤੀਸ਼ਾਲੀ ਅਤੇ ਸ਼ਾਨੋ-ਸ਼ੌਕਤ ਵਾਲਾ ਬਣਿਆ |

26.ਬਲਬਨ ਇੱਕ ਸਖਤ ਮਿਜ਼ਾਜ਼ ਦਾ ਰਾਜਾ ਸੀ ਅਤੇ ਕਿਸੇ ਨੂੰ ਵੀ ਉਸਦੇ ਦਰਬਾਰ ਵਿੱਚ ਹੱਸਣ ਦੀ ਇਜਾਜ਼ਤ ਨਹੀਂ ਸੀ |

27.ਝੁੱਕ ਕੇ ਸਲਾਮ ਕਰਨ ਦੀ ਪ੍ਰਥਾ ਉਸੇ ਨੇ ਸ਼ੁਰੂ ਕੀਤੀ ਸੀ |

28.ਬਲਬਨ ਨੇ ਚਾਲੀਸਾ ਨੂੰ ਖਤਮ ਕਰ ਦਿੱਤਾ |

29.ਬਲਬਨ ਸ਼ਰੀਰਕ ਤੌਰ ਤੇ ਸੁੰਦਰ ਨਹੀਂ ਸੀ |


30.ਬਲਬਨ ਦੀ ਮੌਤ ਤੋਂ ਜਲਦੀ ਬਾਅਦ ਵਿੱਚ ਗੁਲਾਮ ਵੰਸ਼ ਦਾ ਅੰਤ ਹੋ ਗਿਆ ਅਤੇ ਖਿਲਜੀ ਵੰਸ਼ ਦੀ ਸਥਾਪਨਾ ਹੋਈ |

     _______________________________________________







ਕੁਝ ਰੌਚਕ ਜਾਣਕਾਰੀ

ਭਾਰਤ ਵਿੱਚ ਕਾਗਜ਼ ਬਨਾਉਣ ਵਾਲੀ ਪਹਿਲੀ ਮਿੱਲ ਸਾਲ 1832 ਵਿੱਚ ਪਛਮੀ ਬੰਗਾਲ ਦੇ ਸੇਰਾਂਪੁਰ ਵਿੱਚ ਲਗਾਈ ਗਈ ਸੀ |


ਭਾਰਤ ਵਿੱਚ ਸਭ ਤੋਂ ਵੱਧ ਸੁਤੀ ਕੱਪੜੇ ਦੀਆਂ ਮਿੱਲਾਂ ਗੁਜਰਾਤ ਵਿੱਚ ਹਨ | ਸਿਰਫ਼ ਅਹਿਮਦਾਬਾਦ ਵਿੱਚ ਹੀ 66 ਦੇ ਲਗਭਗ ਮਿੱਲਾਂ ਹਨ |


ਭਾਰਤ ਵਿੱਚ ਸਭ ਤੋਂ ਪਹਿਲਾਂ ਡਾਕ ਪ੍ਰਣਾਲੀ 1837 ਵਿੱਚ ਸ਼ੁਰੂ ਹੋਈ ਸੀ |


ਵਿਸ਼ਵ ਵਿੱਚ ਸਭ ਤੋਂ ਵੱਧ ਉਨ ਦਾ ਨਿਰਯਾਤ ਕਰਨ ਵਾਲਾ ਦੇਸ਼ ਆਸਟਰੇਲੀਆ ਹੈ | ਇਸ ਦੇਸ਼ ਵਿੱਚ ਮੈਰੀਨੋ ਨਾਮ ਦੀ ਭੇਡ ਦੀ ਵਧੀਆ ਕਿਸਮ ਦੀ ਉੰਨ ਹੁੰਦੀ ਹੈ |


ਫਰਾਂਸ ਦੀ ਰਾਜਧਾਨੀ ਪੈਰਿਸ ਵਿਸ਼ਵ ਦਾ ਸਭ ਤੋਂ ਸੁੰਦਰ ਸ਼ਹਿਰ ਮੰਨਿਆਂ ਜਾਂਦਾ ਹੈ | ਇਹ ਸ਼ਹਿਰ ਸੀਨ ਨਦੀ ਕਿਨਾਰੇ ਸਥਿੱਤ ਹੈ |


ਭਾਰਤ ਦੇ ਰਾਸ਼ਟਰੀ ਗਾਣ ਦੇ ਅਸਲ ਵਿੱਚ ਕੁੱਲ ਪੰਜ ਪਦ ਹਨ | ਪਰ ਇਸਦਾ ਕੇਵਲ ਪਹਿਲਾ ਪਦ ਹੀ ਰਾਸ਼ਟਰੀ ਗਾਣ ਦੇ ਰੂਪ ਵਿੱਚ ਬੋਲਿਆ ਜਾਂਦਾ ਹੈ |


ਕਰਨਾਟਕ ਦੇ ਸ਼ਹਿਰ ਬੰਗਲੌਰ ਨੂੰ ਭਾਰਤ ਦੀ ਸਿਲਿਕਾਨ ਵੈਲੀ ਕਿਹਾ ਜਾਂਦਾ ਹੈ |


ਦਿੱਲੀ ਵਿੱਚ ਸਭ ਤੋਂ ਪਹਿਲਾਂ ਵਿਧਾਨ ਸਭਾ ਚੌਣਾਂ ਸਾਲ 1993 ਵਿੱਚ ਕਰਵਾਈਆਂ ਗਈਆਂ ਸਨ |


ਫ੍ਰਾਂਸੀਸੀ ਸੰਸਕ੍ਰਿਤੀ ਦਾ ਜਿਉਂਦਾ ਜਾਗਦਾ ਉਦਾਹਰਣ ਭਾਰਤ ਦਾ ਪਾਂਡੇਚੇਰੀ ਹੈ |


ਗੋਆ ਵਿਖੇ ਪੁਰਤਗਾਲੀ ਸੰਸਕ੍ਰਿਤੀ ਦਾ ਅਕਸ ਨਜ਼ਰ ਆਉਂਦਾ ਹੈ |


ਵਿਸ਼ਵ ਦਾ ਸਭ ਤੋਂ ਉੱਚਾ ਪਠਾਰ “ਤਿੱਬਤ ਦਾ ਪਠਾਰ” ਹੈ ਇਸਨੂੰ ਸੰਸਾਰ ਦੀ ਛੱਤ ਵੀ ਆਖਦੇ ਹਨ |


ਬਰਤਾਨੀਆਂ ਅਤੇ ਫਰਾਂਸ ਵਿਚਕਾਰ ਸਮੁੰਦਰ ਹੇਠਾਂ ਟ੍ਰੇਨ ਚਲਦੀ ਹੈ |


ਭਾਰਤ ਵਿੱਚ ਸਮੁੰਦਰ ਹੇਠਾਂ ਟ੍ਰੇਨ ਚਲਾਉਣ ਲਈ ਹੁਗਲੀ ਵਿਖੇ ਕੰਮ ਚਲ ਰਿਹਾ ਹੈ |


ਕਾਨਪੁਰ ਨੂੰ ਉੱਤਰੀ ਭਾਰਤ ਦਾ ਮਾਨਚੈਸਟਰ ਕਿਹਾ ਜਾਂਦਾ ਹੈ | ਇੱਥੇ ਸੁਤੀ ਕੱਪੜੇ ਦੀਆਂ ਕਾਫੀ ਮਿੱਲਾਂ ਹਨ |


ਲੁਧਿਆਣਾ ਨੂੰ ਪੰਜਾਬ ਦਾ ਮਾਨਚੈਸਟਰ ਕਿਹਾ ਜਾਂਦਾ ਹੈ |


ਮੋਹਾਲੀ ਨੂੰ ਪੰਜਾਬ ਦੀ ਸਿਲਿਕਾਨ ਵੈਲੀ ਕਿਹਾ ਜਾਂਦਾ ਹੈ |


ਏਸ਼ੀਆ ਦਾ ਸਭ ਤੋਂ ਵੱਡਾ ਫਲ ਪ੍ਰੋਸੈਸਿੰਗ ਕਰਨ ਵਾਲਾ ਕਾਰਖਾਨਾ ਹਿਮਾਚਲ ਪ੍ਰਦੇਸ਼ ਦੇ ਪਰਵਾਨੁ ਵਿਖੇ ਹੈ |


ਹਾਥੀ  ਅਤੇ ਨਾਰੀਅਲ ਕੇਰਲ ਰਾਜ ਦੀ ਪਹਿਚਾਨ ਹੈ |


ਜੰਮੂ ਨੂੰ ਮੰਦਿਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ |


ਭਾਰਤ ਦਾ ਸਭ ਤੋਂ ਦੱਖਣੀ ਬਿੰਦੂ ਇੰਦਰਾ ਪੋਇੰਟ ਹੈ |


ਏਸ਼ੀਆ ਸ਼ਬਦ ਦੀ ਉਤਪੱਤੀ ਅਸੀਰਿਆਈ-ਭਾਸ਼ਾ ਦੇ ਸ਼ਬਦ “ਆਸੁ” ਤੋਂ ਹੋਈ ਹੈ , ਜਿਸਦਾ ਅਰਥ ਹੈ – ਪੁਰਬ | ਕਿਹਾ ਜਾਂਦਾ ਹੈ ਕਿ ਯੂਨਾਨੀ ਲੋਕਾਂ ਨੇ ਸਭ ਤੋਂ ਪਹਿਲਾਂ ਏਸ਼ੀਆ ਸ਼ਬਦ ਦਾ ਪ੍ਰਯੋਗ ਕੀਤਾ ਸੀ |


ਏਸ਼ੀਆ, ਯੂਰਪ ਅਤੇ ਅਫਰੀਕਾ, ਤਿੰਨੋਂ ਮਹਾਂਦੀਪਾਂ ਦੇ ਧਰਾਤਲ ਆਪਸ ਵਿੱਚ ਜੁੜੇ ਹੋਏ ਹਨ | ਅਗਰ ਕੋਈ ਚਾਹੇ ਤਾਂ ਪੈਦਲ ਹੀ ਚਲਕੇ ਕਿਸੇ ਵੀ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵਿੱਚ ਜਾ ਸਕਦਾ ਹੈ |


ਅਫਰੀਕਾ ਅਤੇ ਏਸ਼ੀਆ ਨੂੰ ਅਲਗ ਕਰਨ ਵਾਲੀ “ਸਵੇਜ਼” ਨਹਿਰ ਹੈ | ਇਹ ਨਹਿਰ ਮਨੁੱਖ ਨੇ ਖੁਦ ਬਣਾਈ ਹੋਈ ਹੈ | ਇਸ ਨਾਲ ਸਮੁੰਦਰ ਰਸਤੇ ਏਸ਼ੀਆ ਤੋਂ ਯੂਰਪ ਤੱਕ ਪਹੁੰਚਣਾ ਸੌਖਾ ਹੋ ਗਿਆ ਹੈ |


ਕੋਲੰਬਸ ਨੇ ਭਾਰਤ ਦੀ ਖੋਜ ਕਰਨੀ ਸੀ ,ਪਰ ਉਹ ਅਮਰੀਕਾ ਪਹੁੰਚ ਗਿਆ | ਅਤੇ ਅਮਰੀਕਾ ਵਿੱਚ ਜਿੱਥੇ ਉਹ ਪੁੱਜਾ ਉਸਨੂੰ ਇਸੇ ਕਾਰਣ ਹੀ  ਅੱਜਕਲ ਵੈਸਟ ਇੰਡੀਜ ਆਖਦੇ ਹਨ |


ਕੋਲੰਬਸ ਨੂੰ ਸਾਰੀ ਉਮਰ ਭੁਲੇਖਾ ਹੀ ਰਿਹਾ ਕਿ ਉਸਨੇ ਭਾਰਤ ਦੀ ਨਹੀਂ ਸਗੋਂ ਅਮਰੀਕਾ ਦੀ ਖੋਜ ਕੀਤੀ ਸੀ | ਉਹ ਮਰਨ ਤੱਕ ਉਸ ਜਗ੍ਹਾ ਨੂੰ ਭਾਰਤ ਹੀ ਸਮਝਦਾ ਰਿਹਾ |


ਅਮਰੀਕਾ ਦੀ ਖੋਜ ਬਾਅਦ ਵਿੱਚ ਅਮੇਰਿਗੋ ਵੇਸ੍ਪੁਸਾਏ ਨੇ ਕੀਤੀ ਸੀ |


ਅਬਰਕ ਦਾ ਉਪਯੋਗ ਬਿਜਲੀ ਉਦਯੋਗ ਵਿੱਚ ਕੀਤਾ ਜਾਂਦਾ ਹੈ | ਇਸਦਾ ਉਤਪਾਦਨ ਸਭ ਤੋਂ ਵਧ ਬਿਹਾਰ ਵਿੱਚ ਹੁੰਦਾ ਹੈ |


ਵਿਸ਼ਵ ਵਿੱਚ ਸਭ ਤੋਂ ਵੱਧ ਮੱਕੀ ਅਮਰੀਕਾ ਵਿੱਚ ਹੁੰਦੀ ਹੈ |


           ______________________________________________

ਜਦੋਂ ਕ੍ਰਿਸ਼ਨਾ ਅਤੇ ਗੋਦਾਵਰੀ ਨਦੀਆਂ ਨੂੰ ਜੋੜਿਆ ਗਿਆ


 ਆਂ

ਧਰਾ ਪ੍ਰਦੇਸ਼ ਵਿੱਚ 16 ਸਤੰਬਰ 2015 ਵਿੱਚ ਦੋ ਨਦੀਆਂ ਨੂੰ ਆਪਸ ਵਿੱਚ ਜੋੜ ਦਿੱਤਾ ਗਿਆ ਹੈ | ਇਸ ਮੌਕੇ ਤੇ ਦੋਹਾਂ ਨਦੀਆਂ ਨੂੰ ਜੋੜਨ ਵਾਲੀ ਨਹਿਰ ਪੋਲਾਵਰਮ ਰਾਹੀਂ ਗੋਦਾਵਰੀ ਨਦੀ ਤੋਂ 80 ਟੀ.ਐਮ.ਸੀ. ਪਾਣੀ ਕ੍ਰਿਸ਼ਨਾ ਨਦੀ ਵਿੱਚ ਛੱਡਿਆ ਗਿਆ ਸੀ | ਇਸ ਪਰਿਯੋਜਨਾ ਦਾ ਨਾਮ ਪੱਟੀਸੀਮਾ ਪਰਿਯੋਜਨਾ ਰੱਖਿਆ ਗਿਆ ਹੈ | ਇਹਨਾਂ ਦੋਹਾਂ ਨਦੀਆਂ ਨੂੰ ਆਪਸ ਵਿੱਚ ਜੋੜਨ ਦੀ ਕਲਪਨਾ ਸਭ ਤੋਂ ਪਹਿਲਾਂ ਮਾਰਚ 2014 ਵਿੱਚ ਕੀਤੀ ਗਈ ਸੀ ਅਤੇ ਜਲਦੀ ਹੀ ਇਸ ਉੱਤੇ ਕਾਰਜ ਅਰੰਭਿਆ ਗਿਆ | ਇਸ ਪਰਿਯੋਜਨਾ ਦੀ ਵਿਸ਼ਾਲਤਾ ਦਾ ਅੰਦਾਜਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੋਦਾਵਰੀ ਬੈਲਟ ਅਤੇ ਰਾਇਲਸੀਮਾ ਵਿੱਚਕਾਰ ਲਗਭਗ ਪੰਜ ਸੋ ਕਿਲੋਮੀਟਰ ਦੀ ਦੂਰੀ ਹੈ | ਗੋਦਾਵਰੀ ਅਤੇ ਪੋਲਾਵਰਮ ਰਾਇਟ ਨੂੰ ਜੋੜਨ ਵਾਲੀ 54 ਕਿਲੋਮੀਟਰ ਲੰਬੀ ਨਹਿਰ ਦਾ ਨਿਰਮਾਣ ਕਰਨ ਦਾ ਕੰਮ ਰਿਕਾਰਡ ਸਮੇਂ ਅੰਦਰ ਪੂਰਾ ਕੀਤਾ ਗਿਆ ਸੀ | 16 ਸਤੰਬਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਪਰਿਯੋਜਨਾ ਦਾ ਉਦਘਾਟਨ ਕੀਤਾ ਸੀ |

          ਇਸ ਪਰਿਯੋਜਨਾ ਦੇ ਬਣਨ ਨਾਲ ਰਾਇਲਸੀਮਾ ਦੇ ਇਲਾਕੇ ਨੂੰ ਬਹੁਤ ਫਾਇਦਾ ਹੋਵੇਗਾ | ਇਸ ਪਰਿਯੋਜਨਾ ਨੂੰ ਜਲਦੀ ਸਿਰੇ ਚੜਾਉਣ ਪਿੱਛੇ ਆਂਧਰਾ ਪ੍ਰਦੇਸ਼ ਸਰਕਾਰ ਦਾ ਮੁੱਖ ਉੱਦੇਸ਼ ਹੀ ਰਾਇਲਸੀਮਾ ਦੇ ਖੇਤਰ ਦੇ ਲੋਕਾਂ ਨੂੰ ਜਲ ਦੀ ਕਮੀ ਤੋਂ ਰਾਹਤ ਦਿਵਾਉਣਾ ਸੀ | ਰਾਇਲਸੀਮਾ ਖੇਤਰ ਆਂਧਰਾ ਪ੍ਰਦੇਸ਼ ਦਾ ਇੱਕ ਅਜਿਹਾ ਖੇਤਰ ਹੈ ਜੋ ਚਾਰੇ ਪਾਸਿਆਂ ਤੋਂ ਭੂਮੀ ਨਾਲ ਘਿਰਿਆ ਹੋਇਆ ਹੈ | ਅਰਥਾਤ ਇਸਨੂੰ ਕੋਈ ਵੀ ਸਾਗਰ ਜਾਂ ਝੀਲ,ਨਦੀ ਆਦਿ ਨਹੀਂ ਲਗਦਾ ਹੈ | ਇਸ ਖੇਤਰ ਦੇ ਉੱਤਰ ਵਿੱਚ ਤੇਲੰਗਾਨਾ ਅਤੇ ਦੱਖਣ ਵਿੱਚ ਤਮਿਲਨਾਡੂ ਅਤੇ ਪੱਛਮ ਵਿੱਚ ਕਰਨਾਟਕ ਸਥਿੱਤ ਹੈ | ਇਹ ਖੇਤਰ ਸ਼ੁਰੂ ਤੋਂ ਹੀ ਆਂਧਰਾ ਪ੍ਰਦੇਸ਼ ਦਾ ਸਭ ਤੋਂ ਵੱਧ ਸੌਕਾ ਪ੍ਰਭਾਵਿਤ ਖੇਤਰ ਰਿਹਾ ਹੈ | ਕ੍ਰਿਸ਼ਨਾ ਅਤੇ ਗੋਦਾਵਰੀ ਨਦੀਆਂ ਨੂੰ ਆਪਸ ਵਿੱਚ ਜੋੜਨ ਨਾਲ ਗੰਤੁਰ, ਪ੍ਰਕਾਸ਼ਮ , ਕਰਨੂਲ, ਕੱਡੱਪਾ, ਅਨੰਤਪੁਰ ਅਤੇ ਚਿਤੂਰ ਜਿਲ੍ਹੇ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ |                    _______________________________________________________________

ਪ੍ਰਸਿੱਧ ਭਾਰਤੀ ਗ੍ਰੰਥ ਜੋ ਫ਼ਾਰਸੀ ਵਿੱਚ ਅਨੁਵਾਦ ਕੀਤੇ ਗਏ

ਮੱਧ ਕਾਲੀਨ ਭਾਰਤ ਵਿੱਚ ਬਹੁਤ ਸਾਰੇ ਪ੍ਰਸਿੱਧ ਸੰਸਕ੍ਰਿਤ ਗ੍ਰੰਥਾਂ ਨੂੰ ਮੁਸਲਿਮ ਸ਼ਾਸਕਾਂ ਦੌਰਾਨ ਫ਼ਾਰਸੀ ਵਿੱਚ ਅਨੁਵਾਦ ਕੀਤਾ ਗਿਆ ਸੀ | ਇਸ ਨਾਲ ਭਾਰਤੀ ਸੰਸਕ੍ਰਿਤੀ ਦੀ ਪਹਿਚਾਨ ਦੂਰ ਦੇਸ਼ਾਂ ਤੱਕ ਬਣੀ ਅਤੇ ਇਥੋਂ ਦੇ ਇਤਿਹਾਸ ਅਤੇ ਪੁਰਾਤਨ ਸਾਹਿੱਤ ਬਾਰੇ ਸਾਰੀ ਦੁਨੀਆਂ ਨੂੰ ਜਾਣਕਾਰੀ ਹੋਈ | ਹੇਠਾਂ ਕੁਝ ਪ੍ਰਸਿੱਧ ਗ੍ਰੰਥਾਂ ਦੇ ਨਾਮ ਦਿੱਤੇ ਗਏ ਹਨ | ਇਹਨਾਂ ਦੇ ਸਾਹਮਣੇ ਉਹਨਾਂ ਲੇਖਕਾਂ ਅਤੇ ਸ਼ਾਸਕਾਂ ਦੇ ਨਾਮ ਵੀ ਦਿੱਤੇ ਗਏ ਹਨ ਜਿਹਨਾਂ ਨੇ ਇਹਨਾਂ ਗ੍ਰੰਥਾਂ ਦਾ ਅਨੁਵਾਦ ਕੀਤਾ ਅਤੇ ਜਿਹਨਾਂ ਦੇ ਰਾਜ ਵਿੱਚ ਇਹਨਾਂ ਗ੍ਰੰਥਾਂ ਦਾ ਅਨੁਵਾਦ ਕੀਤਾ ਗਿਆ |

   
ਲੜੀ ਨੰਬਰ  ਮੂਲ ਗ੍ਰੰਥ   ਅਨੁਵਾਦਕ  ਅਨੁਵਾਦਕ ਗ੍ਰੰਥ   ਆਸਰਾ ਦੇਣ ਵਾਲਾ ਸ਼ਾਸਕ 
1 ਨਕਸ਼ੱਤਰ ਸ਼ਾਸਤਰ  ਐਜੁਦੀਨ ਕਿਰਮਾਨੀ  ਦਲਯਾਲੇ ਫਿਰੋਜਸ਼ਾਹੀ  ਫ਼ਿਰੋਜ ਤੁਗਲਕ 
2 ਚਕਿਤਸਾ ਸ਼ਾਸਤਰ  ਮਿਆਂ ਭੂਯਾਂ  ਤਿੱਬੇ ਸਿਕੰਦਰੀ  ਸਿਕੰਦਰ ਲੋਧੀ 
3 ਸਿੰਹਾਸਨ ਬੱਤੀਸੀ  ਫੈਜੀ ਅਤੇ ਹੋਰ  ਸਿਰਦ ਅਫਜਾ  ਅਕਬਰ 
4 ਮਹਾਂਭਾਰਤ  ਬਦਾਯੂੰਨੀਂ ,ਨਕੀਬ ਖਾਂ  ਰਜ਼ਮਨਾਮਾ  ਅਕਬਰ 
5 ਰਮਾਇਣ  ਬਦਾਯੂੰਨੀ  .. ਅਕਬਰ 
6 ਰਾਜਤਿਰਾਂਗਨੀ  ਮੁੱਲਾ ਮੁਹੰਮਦ  .. ਅਕਬਰ 
7 ਨਲ-ਦਮਯੰਤੀ  ਫੈਜੀ  ਮਸਨਵੀ ਨ੍ਲੌਦਮਨ  ਅਕਬਰ 
8 ਪੰਚਤੰਤਰ  ਅਬੁਲ ਫ਼ਜ਼ਲ  ਅਨਵਾਰੇ ਸਹੇਲੀ  ਅਕਬਰ 
9 ਯੋਗ ਵਸ਼ਿਸ਼ਟ  ਦਾਰਾ ਸ਼ਿਕੋਹ  .. ਸ਼ਾਹਜਹਾਂ 
10 ਭਗਵਤ ਗੀਤਾ  ਦਾਰਾ ਸ਼ਿਕੋਹ  .. ਸ਼ਾਹਜਹਾਂ 



______________________________________________________________








ਭਾਰਤ ਦੇ ਪ੍ਰਸਿੱਧ ਨਦੀਆਂ ਕਿਨਾਰੇ ਵਸੇ ਸ਼ਹਿਰ

          ਭਾਰਤ ਵਿੱਚ ਬਹੁਤ ਸਾਰੇ ਅਜਿਹੇ ਸ਼ਹਿਰ ਹਨ ਜੋ ਪੁਰਾਤਨ ਕਾਲ ਤੋਂ ਹੀ ਕਿਸੇ ਨਾ ਕਿਸੇ ਪ੍ਰਸਿੱਧ ਨਦੀ ਕਿਨਾਰੇ ਸਥਿੱਤ ਹਨ | ਇਹਨਾਂ ਸ਼ਹਿਰਾਂ ਦੀ ਹੋਂਦ ਇਹਨਾਂ ਨਦੀਆਂ ਕਿਨਾਰੇ ਹਾਲੇ ਤੱਕ ਵੀ ਉਸੇ ਤਰਾਂ ਕਾਇਮ ਹੈ | ਹੇਠਾਂ ਕੁਝ ਸ਼ਹਿਰਾਂ ਦੇ ਨਾਮ ਦਿੱਤੇ ਗਏ ਹਨ ਅਤੇ ਸਾਹਮਣੇ ਉਹਨਾਂ ਨਦੀਆਂ ਦੇ ਨਾਮ ਹਨ ਜਿਹਨਾਂ ਨਦੀਆਂ ਕਿਨਾਰੇ ਇਹ ਸ਼ਹਿਰ ਸਥਿੱਤ ਹਨ |
   


     

ਲੜੀ ਨੰਬਰ 

ਸ਼ਹਿਰ ਦਾ ਨਾਮ 

ਨਦੀ ਦਾ ਨਾਮ 

1 ਆਗਰਾ  ਯਮੁਨਾ 
2 ਇਲਾਹਾਬਾਦ  ਗੰਗਾ,ਯਮੁਨਾ ਅਤੇ ਸਰਸਵਤੀ ਦਾ ਸੰਗਮ 
3 ਅਯੋਧਿਆ  ਸਰਿਉ ਨਦੀ 
4 ਬਦਰੀਨਾਥ  ਗੰਗਾ ਨਦੀ 
5 ਕਲਕੱਤਾ  ਹੁਗਲੀ ਨਦੀ 
6 ਕਟਕ  ਮਹਾਨਦੀ 
7 ਦਿੱਲੀ  ਯਮੁਨਾ ਨਦੀ 
8 ਡਿਬਰੂਗੜ  ਬ੍ਰਹਮਪੁੱਤਰ ਨਦੀ 
9 ਫਿਰੋਜ਼ਪੁਰ  ਸਤਲੁਜ ਨਦੀ 
10 ਗੁਹਾਟੀ  ਬ੍ਰਹਮਪੁੱਤਰ ਨਦੀ 
11 ਹਰਿਦਵਾਰ  ਗੰਗਾ ਨਦੀ 
12 ਜਬਲਪੁਰ  ਨਰਮਦਾ ਨਦੀ 
13 ਕਾਨਪੁਰ  ਗੰਗਾ ਨਦੀ 
14 ਕੋਟਾ  ਚੰਬਲ ਨਦੀ 
15 ਕਰਨੂਲ  ਤੁੰਗਭਦਰਾ ਨਦੀ 
16 ਲਖਨਊ  ਗੋਮਤੀ ਨਦੀ 
17 ਲੁਧਿਆਣਾ  ਸਤਲੁਜ ਨਦੀ 
18 ਨਾਸਿਕ  ਗੋਦਾਵਰੀ ਨਦੀ 
19 ਪਟਨਾ  ਗੰਗਾ ਨਦੀ 
20 ਸੰਭਲਪੁਰ  ਮਹਾਨਦੀ 
21 ਸ਼੍ਰੀ ਨਗਰ  ਜਿਹਲਮ ਨਦੀ 
22 ਸ਼੍ਰੀਰੰਗਾੱਪਟੰਮ  ਕਾਵੇਰੀ ਨਦੀ 
23 ਸੂਰਤ  ਤਾਪਤੀ ਨਦੀ 
24 ਵਾਰਾਣਸੀ  ਗੰਗਾ ਨਦੀ 
25 ਵਿਜੈਵਾੜਾ  ਕ੍ਰਿਸ਼ਨਾ ਨਦੀ 
26 ਸੇਕੋਵਾਘਾਟ  ਬ੍ਰਹਮਪੁੱਤਰ ਨਦੀ 
27 ਪੰਧੇਰਪੁਰ  ਭੀਮ ਨਦੀ 
28 ਹੈਦਰਾਬਾਦ  ਮੂਸੀ ਨਦੀ 
29 ਬਰੇਲੀ  ਰਾਮਗੰਗਾ ਨਦੀ 
30 ਮਥੁਰਾ  ਯਮੁਨਾ ਨਦੀ 
31 ਔਰਛਾ  ਬੇਤਵਾ ਨਦੀ 
32 ਅਜਮੇਰ  ਲੂਨੀ ਨਦੀ 



_______________________________________________________