ਵਿਸ਼ਵ ਜਲ ਦਿਵਸ, ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਤੇ ਵਿਕਾਸ ਸਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼ ਕੀਤੀ ਗਈ ਸੀ ਤੇ ਇਸ ਉਪਰੰਤ ਸਯੁੰਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾਂ ਸੰਸਾਰ ਪਾਣੀ ਦਿਵਸ ਮਨਾਏ ਜਾਣ ਨੂੰ ਮਾਨਤਾ ਦਿੱਤੀ ਸੀ।
ਕੁਦਰਤ ਦਾ ਅਣਮੋਲ ਤੋਹਫ਼ਾ ਹੈ ਪਾਣੀ, ਧਰਤੀ ਉੱਪਰ ਪਾਣੀ ਅਤੇ ਜੀਵਨ ਦਾ ਬਹੁਤ ਅਟੁੱਟ ਰਿਸ਼ਤਾ ਹੈ। ਗੁਰਬਾਣੀ ਵਿੱਚ ਵੀ ਪਾਣੀ ਨੂੰ ਪਿਤਾ ਦਾ ਰੂਪ ਦਿੱਤਾ ਗਿਆ ਹੈ। ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਇਸ ਦਿਨ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਸੰਸਥਾ ਪਾਣੀ ਦੇ ਨਮੂਨੇ ਭਰ ਕੇ ਉਨ੍ਹਾਂ ਦੇ ਟੈਸਟ ਕਰਦੀ ਹੈ ਅਤੇ ਸੁਧਾਰ ਲਈ ਯਤਨ ਕਰਦੀ ਹੈ। ਪਾਣੀ ਦੀ ਕੁਆਲਿਟੀ ਦੀ ਪੱਧਰ ਨੂੰ ਦੇਖਣ ਲਈ ਇਸ ਦਿਨ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਪਾਣੀ ਦੀ ਪਰਖ ਕੀਤੀ ਜਾਂਦੀ ਹੈ।
ਸੰਸਾਰ ਵਿੱਚ ਹਾਲੇ ਵੀ 780 ਮੀਲੀਅਨ ਲੋਕ ਪੀਣ ਵਾਲੇ ਸਾਫ ਤੇ ਸ਼ੁੱਧ ਤੋਂ ਵਿਰਵੇ ਹਨ। ਸੰਸਾਰ ਵਿੱਚ 7 ਬਿਲੀਅਨ ਲੋਕਾਂ ਨੂੰ ਅਜੇ ਪਾਣੀ ਮੁੱਹਈਆ ਕਰਵਾਉਣ ਦੀ ਲੋੜ ਹੈ ਜਦੋਂ ਕਿ 2050 ਤੱਕ 2 ਬਿਲੀਅਨ ਲੋਕਾਂ ਦੇ ਇਸ ਵਿੱਚ ਹੋਰ ਸ਼ਾਮਲ ਹੋ ਜਾਣ ਦੀ ਉਮੀਦ ਹੈ। ਆਲਮੀ ਪੱਧਰ ਤੇ ਵੱਡੀ ਗਿਣਤੀ ਵਿੱਚ ਲੋਕ ਪਾਣੀ ਨੂੰ ਤਰਸ ਰਹੇ ਹਨ ਤੇ ਪਾਣੀ ਦੇ ਸਾਧਨ ਸੀਮਤ ਹਨ। ਤੇਜ਼ੀ ਨਾਲ ਵੱਧ ਰਹੇ ਆਰਗੈਨਿਕ ਪ੍ਰਦੂਸ਼ਣ ਦੇ ਕਾਰਨ ਲੈਟਿਨ ਅਮਰੀਕਾ, ਅਫਰੀਕਾ ਅਤੇ ਏਸ਼ੀਆ ਦੇ ਸਾਰੇ ਦਰਿਆਵਾਂ ਦੇ ਪਾਣੀ ਦਾ ਸਤਵਾਂ ਹਿੱਸਾ ਪ੍ਰਭਾਵਿਤ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਦੇ ਮੁਤਾਬਕ ਸੰਸਾਰ ਵਿੱਚ ਹਰ ਸਾਲ 10.5 ਲੱਖ ਲੋਕਾਂ ਹੇਜ਼ੈ ਕਾਰਨ ਮੌਤ ਦੇ ਮੂੰਹ ਵਿੱਚ ਸਮਾ ਜਾਂਦੇ ਹਨ ਅਤੇ ਲਗਭੱਗ ਹਰ ਸਾਲ 8,42,000 ਲੋਕਾਂ ਦੀ ਅਸੁਰਖਿਅਤ ਪਾਣੀ ਦੀ ਸਪਲਾਈ ਕਾਰਨ ਮੌਤ ਹੋ ਜਾਂਦੀ ਹੈ। ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਲਗਭੱਗ ਹਰ ਸਾਲ 3,61,000 ਬੱਚੇ, ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੁੰਦੀ ਹੈ, ਗੰਦੇ ਪਾਣੀ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪੈਂਦਾ ਹੈ।
ਇਸ ਸਾਲ ਵਿਸ਼ਵ ਜਲ ਦਿਵਸ 2018 ਦਾ ਥੀਮ ਹੈ – ਪਾਣੀ ਲਈ ਕੁਦਰਤ – ਇਹ ਦੱਸਦਾ ਹੈ ਕਿ 21 ਵੀਂ ਸਦੀ ਦੇ ਪਾਣੀ ਦੀਆਂ ਚੁਣੌਤੀਆਂ ਤੇ ਕਾਬੂ ਪਾਉਣ ਲਈ ਅਸੀਂ ਕੁਦਰਤ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ? ਜਲਵਾਯੂ ਤਬਦੀਲੀ ਦੇ ਨਾਲ ਵਾਤਾਵਰਨ ਨੁਕਸਾਨ, ਪਾਣੀ ਨਾਲ ਸਬੰਧਤ ਸੰਕਟ ਜੋ ਅਸੀਂ ਦੁਨੀਆ ਭਰ ਵਿੱਚ ਦੇਖਦੇ ਹਾਂ ਨੂੰ ਹੋਰ ਵਧਾ ਰਹੇ ਹਨ। ਹੜ੍ਹਾਂ, ਸੋਕੇ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਘਟੀਆ ਬਨਸਪਤੀ, ਮਿੱਟੀ, ਦਰਿਆਵਾਂ ਅਤੇ ਝੀਲਾਂ ਕਰਕੇ ਹੋਰ ਵੀ ਬਦਤਰ ਬਣਾਇਆ ਗਿਆ ਹੈ। ਜਦੋਂ ਅਸੀਂ ਆਪਣੇ ਈਕੋ-ਸਿਸਟਮ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਤਾਂ ਸਾਨੂੰ ਹਰ ਇਕ ਲਈ ਪਾਣੀ ਬਚਾ ਕੇ ਰੱਖਣ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉ਼ਦੀ ਹੈ ਅਤੇ ਇਹ ਵਿਕਾਸ ਦੇ ਰਾਹ ਵਿੱਚ ਵੀ ਰੋੜਾ ਹੈ। ਕੁਦਰਤ ਅਧਾਰਤ ਹੱਲ ਵਿੱਚ ਸਾਡੇ ਬਹੁਤ ਸਾਰੇ ਪਾਣੀ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੀ ਸਮਰੱਥਾ ਹੈ. ਸਾਨੂੰ ‘ਹਰੀ’ ਬੁਨਿਆਦੀ ਢਾਂਚੇ ਦੇ ਨਾਲ ਇਸ ਤੋਂ ਵੱਧ ਹੋਰ ਕਰਨ ਦੀ ਜ਼ਰੂਰਤ ਹੈ। ਨਵੇਂ ਜੰਗਲਾਂ ਨੂੰ ਲਾਉਣਾ, ਦਰਿਆਵਾਂ ਨੂੰ ਹੜ੍ਹ ਦੇ ਪੁੱਲਾਂ ਨਾਲ ਮੁੜ ਜੋੜਨਾ, ਅਤੇ ਜਮੀਲਾ ਬਹਾਲ ਕਰਨ ਨਾਲ ਪਾਣੀ ਦੇ ਚੱਕਰ ਨੂੰ ਮੁੜ ਸੁਰਜੀਤ ਕਰਨ ਅਤੇ ਮਨੁੱਖੀ ਸਿਹਤ ਅਤੇ ਰੁਜ਼ਗਾਰ ਵਿੱਚ ਸੁਧਾਰ ਹੋਵੇਗਾ।
ਕਿੰਨਾ ਚੰਗਾ ਹੋਵੇ ਜੇਕਰ ਸਭ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਾਣੀ ਨੂੰ ਸਾਫ਼ ਰੱਖਣ। ਬਿਨਾਂ ਸ਼ੱਕ ਧਰਤੀ ਉੱਪਰ ਪਾਣੀ ਦੀ ਮਾਤਰਾ ਬਹੁਤ ਹੈ। ਪਰ ਸ਼ੁੱਧ ਅਤੇ ਸਾਫ਼ ਪਾਣੀ ਨੂੰ ਜਿਸ ਤਰ੍ਹਾਂ ਮਨੁੱਖ ਗੰਧਲਾ ਕਰ ਰਿਹਾ ਹੈ ਉਸ ਨੂੰ ਦੇਖਦਿਆਂ ਲਗਦਾ ਹੈ ਕਿ ਸਾਫ਼ ਨਿਰਮਲ ਜਲ ਬਹੁਤੀ ਦੇਰ ਤਕ ਰਹਿ ਨਹੀਂ ਸਕੇਗਾ। ਦੁਨੀਆ ਵਿੱਚ ਇਸ ਦੀ ਸਾਂਭ-ਸੰਭਾਲ ਲਈ ਅਨੇਕਾਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਤਾਂ ਜੋ ਕੁਦਰਤ ਦੀ ਇਹ ਨਿਆਮਤ ਕਾਇਮ ਰਹੇ। ਆਓ, ਸਾਰੇ ਮਿਲ ਕੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਵਿਅਰਥ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਦੀ ਪੁਰਜ਼ੋਰ ਕੋਸ਼ਿਸ਼ ਕਰੀਏ। ਜੈ ਹਿੰਦ !
ਵਿਜੈ ਗੁਪਤਾ, ਸ. ਸ. ਅਧਿਆਪਕ