ਇਹ ਸਾਇਟ ਸਕੂਲ ਦੇ ਵਿਦਿਆਰਥੀਆਂ ਵਾਸਤੇ ਪੰਜਾਬੀ ਭਾਸ਼ਾ ਵਿੱਚ੍ਹ ਆਮ ਜਾਣਕਾਰੀ ਜਾਂ ਜਨਰਲ ਨਾਲੇਜ ਦੀ ਇੱਕ ਛੋਟੀ ਜੇਹੀ ਸ਼ੁਰੂਆਤ ਹੈ | ਵਿਦਿਆਰਥੀ ਇਸ ਤੋਂ ਰੋਜ਼ਾਨਾ ਥੋੜੀ ਥੋੜੀ ਜਾਣਕਾਰੀ ਲੈ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹਨ | ( ਉਮੇਸ਼ਵਰ ਨਾਰਾਇਣ )
Education System vs Brain Storming
ਗੁਆਂਢੀ ਦੇਸ਼ਾਂ ਨਾਲ ਕੌਮਾਂਤਰੀ ਸਰਹੱਦਾਂ ਬਣਾਉਣ ਵਾਲੇ ਭਾਰਤੀ ਰਾਜ
ਕੁਝ ਭਾਰਤੀ ਰਾਜਾਂ ਨਾਲ ਤਿੰਨ ਗੁਆਂਢੀ ਦੇਸ਼ ਵੀ ਲਗਦੇ ਹਨ | ਇਹ ਰਾਜ ਹਨ :-
ਸਿੱਕਮ : ਚੀਨ,ਨੇਪਾਲ ਅਤੇ ਭੂਟਾਨ ਨਾਲ ਸਾਂਝਾਂ ਬਾਰਡਰ ਹੈ |
ਪੱਛਮੀ ਬੰਗਾਲ : ਭੂਟਾਨ,ਨੇਪਾਲ ਅਤੇ ਬੰਗਲਾਦੇਸ਼ ਨਾਲ ਸਾਂਝਾ ਬਾਰਡਰ ਹੈ |
ਅਰੁਣਾਚਲ ਪ੍ਰਦੇਸ਼ : ਚੀਨ,ਭੂਟਾਨ ਅਤੇ ਮਿਆਂਮਾਰ ਨਾਲ ਸਾਂਝਾ ਬਾਰਡਰ ਹੈ |
ਜੰਮੂ ਅਤੇ ਕਸ਼ਮੀਰ : ਪਾਕਿਸਤਾਨ,ਚੀਨ ਅਤੇ ਅਫਗਾਨਿਸਤਾਨ (ਪੀ.ਓ.ਕੇ.) |
ਇਸ ਤੋਂ ਇਲਾਵਾ ਹੇਠ ਲਿਖੇ ਚਾਰ ਰਾਜ ਪਾਕਿਸਤਾਨ ਨਾਲ ਕੌਮਾਂਤਰੀ ਸਰਹਦਾਂ ਸ਼ੇਅਰ ਕਰਦੇ ਹਨ :-
ਗੁਜਰਾਤ , ਰਾਜਸਥਾਨ,ਪੰਜਾਬ ਅਤੇ ਜੰਮੂ ਅਤੇ ਕਸ਼ਮੀਰ |
_______________________________________________
ਭਾਰਤ ਅਤੇ ਉਸਦੇ ਬਾਰਡਰ ਨਾਲ ਲਗਦੇ ਦੇਸ਼:
ਸ਼ਕਤੀ ਦੇ ਸਾਧਨ - 1 ( ਕੋਲ੍ਹਾ )

ਬਾਸੀ ਖਬਰਾਂ - 2
19 ਜੂਨ,2018 ਅਮਰੀਕੀ ਰਾਸ਼ਟਰਪਤੀ ਨੇ ਪੈਂਟਾਗਨ ਨੂੰ ਸਪੇਸ ਆਰਮੀ ਗਠਿਤ ਕਰਨ ਦਾ ਆਦੇਸ਼ ਦਿੱਤਾ।
ਕੇਂਦਰੀ ਮਨੁੱਖੀ ਸੰਸਾਧਨ ਮੰਤਰੀ ਸ਼੍ਰੀ ਪ੍ਰਕਾਸ਼ ਜਾੜਵੇਕਰ ਨੇ ਪੜ੍ਹੋ ਪੜ੍ਹਾਓ ਦਿਵਸ 19 ਜੂਨ,2018 ਦੇ ਮੌਕੇ ਤੇ ਡਿਜੀਟਲ ਲਾਇਬਰੇਰੀ ਦਾ ਉਦਘਾਟਨ ਕੀਤਾ। ਇਸ ਡਿਜੀਟਲ ਲਾਇਬਰੇਰੀ ਨੂੰ ਆਈ. ਆਈ. ਟੀ. ਖੜ੍ਹਗਪੁਰ ਨੇ ਵਿਕਸਿਤ ਕੀਤਾ ਹੈ।
ਤਮਿਲਨਾਡੂ ਦੀ ਅਨੁਕ੍ਰਤੀ ਵਾਸ 2018 ਦੀ ਮਿਸ ਇੰਡੀਆ ਬਣੀ |2017 ਵਿੱਚ ਚੁਣੀ ਗਈ ਮਿਸ ਵਰ੍ਲਡ ਮਾਨੁਸ਼ੀ ਛਿੱਲਰ ਨੇ ਉਸਨੂੰ ਤਾਜ ਪਹਿਣਾਇਆ |
ਇਸ ਸਾਲ ਇੰਡੀਆ ਸਮਾਰਟ ਸਿਟੀ ਅਵਾਰਡ 2018 , ਸੂਰਤ ਨੂੰ ਮਿਲਿਆ ਹੈ।
ਆਸਕਰ ਅਵਾਰਡ ਪ੍ਰਾਪਤ ਸੰਗੀਤਕਾਰ ਏ.ਆਰ.ਰਹਿਮਾਨ ਨੂੰ ਸਿੱਕਮ ਰਾਜ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
ਹਰਿਆਣਾ ਸਰਕਾਰ ਨੇ ਪਿੰਡਾਂ ਨੂੰ ਸਟਾਰ ਰੈੰਕਿੰਗ ਦੇਣ ਦਾ ਫੈਸਲਾ ਕੀਤਾ।
SIPRI ਦੀ ਤਾਜ਼ਾ ਰਿਪੋਰਟ ਅਨੁਸਾਰ ਵਿਸ਼ਵ ਵਿੱਚ ਸਭ ਤੋਂ ਵੱਧ ਪਰਮਾਣੂ ਹਥਿਆਰ ਰੂਸ ਕੋਲ੍ਹ ਹਨ।
20 ਜੂਨ ਨੂੰ ਵਿਸ਼ਵ ਰਫਿਊਜ਼ੀ ਦਿਵਸ ਮਨਾਇਆ ਗਿਆ।
ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਹਰਾਦੂਨ ਵਿਖੇ ਸਥਾਪਤ ਫਾਰੈਸਟ ਰਿਸਰਚ ਇੰਸਟੀਚਿਊਟ ਵਿਖੇ 55 ਹਜ਼ਾਰ ਲੋਕਾਂ ਸਮੇਤ ਯੋਗਾ ਕੀਤਾ। ਇਸ ਵਾਰ ਦੇ ਯੋਗ ਦੋਵਸ ਦਾ ਥੀਮ ਸੀ :ਸ਼ਾਂਤੀ ਲਈ ਯੋਗਾ।
ਸੰਯੁਕਤ ਰਾਸ਼ਟਰ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਸਾਲ 2016 ਦੌਰਾਨ ਵਿਸ਼ਵ ਭਰ ਵਿੱਚ ਹਵਾ ਦੇ ਪ੍ਰਦੂਸ਼ਣ ਕਾਰਨ 42 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਲੇਜੀਅਮ ਸਿਸਟਮ ਕੀ ਹੈ ?
ਜ਼ੀਰੋ ਦੀ ਕਹਾਣੀ .....|
ਨੋਟ : ਕਈ ਲੋਕ ਬ੍ਰਹਮਗੁਪਤ ਨੂੰ ਜ਼ੀਰੋ ਦਾ ਖੋਜਕਰਤਾ ਮੰਨਦੇ ਹਨ | ਪਰ ਉਹ ਇਹ ਭੁੱਲ ਜਾਂਦੇ ਹਨ ਕਿ ਆਰਿਆਭੱਟ ਬ੍ਰਹਮਗੁਪਤ ਤੋਂ ਪਹਿਲਾਂ ਹੋਇਆ ਹੈ | ਜਦਕਿ ਬ੍ਰਹਮਗੁਪਤ ਗੁਪਤਕਾਲ ਦੇ ਅੰਤਮ ਸਮੇਂ ਹੋਇਆ ਹੈ |
ਆਖਿਰ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀਆਂ ਭਾਰਤ ਸਰਕਾਰ ਤੋਂ ਕਿਹੜੀਆਂ ਮੰਗਾਂ ਹਨ ?
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ
ਆਨੰਦੀਬਾਈ ਜੋਸ਼ੀ - ਪਹਿਲੀ ਭਾਰਤੀ ਮਹਿਲਾ ਡਾਕਟਰ
ਆਨੰਦੀਬਾਈ ਜੋਸ਼ੀ ਦੀ ਸ਼ਖਸੀਅਤ ਔਰਤਾਂ ਲਈ ਇੱਕ ਪ੍ਰੇਰਣਾਸ੍ਰੋਤ ਹੈ | ਉਸਨੇ ਸਨ 1886 ਵਿੱਚ ਆਪਣੇ ਸੁਪਨੇ ਨੂੰ ਅਮਲੀ ਰੂਪ ਦਿੱਤਾ | ਜਦੋਂ ਉਸਨੇ ਅਜਿਹਾ ਫ਼ੈਸਲਾ ਲਿਆ ਸੀ ਤਾਂ ਉਸਦੀ ਸਮਾਜ ਵਿੱਚ ਬਹੁਤ ਆਲੋਚਨਾ ਹੋਈ ਸੀ, ਕਿ ਇੱਕ ਸ਼ਾਦੀਸ਼ੁਦਾ ਹਿੰਦੂ ਔਰਤ ਵਿਦੇਸ਼ ( ਪੈਨਿਸਿਲਵੇਨੀਆ ) ਵਿੱਚ ਜਾ ਕੇ ਡਾਕਟਰੀ ਦੀ ਪੜ੍ਹਾਈ ਕਰੇ | ਪਰ ਆਨੰਦੀਬਾਈ ਇੱਕ ਮਜ਼ਬੂਤ ਨਿਸ਼ਚੇ ਵਾਲੀ ਔਰਤ ਸੀ | ਉਸਨੇ ਆਲੋਚਨਾ ਦੀ ਜਰਾ ਵੀ ਪਰਵਾਹ ਨਹੀਂ ਕੀਤੀ | ਇਹੀ ਵਜ੍ਹਾ ਹੈ ਕਿ ਉਸਨੂੰ ਪਹਿਲੀ ਭਾਰਤੀ ਮਹਿਲਾ ਡਾਕਟਰ ਹੋਣ ਦਾ ਗੌਰਵ ਹਾਸਿਲ ਹੋਇਆ ਹੈ | ਡਿਗਰੀ ਪੂਰੀ ਕਰਨ ਤੋਂ ਬਾਅਦ ਜਦੋਂ ਆਨੰਦੀਬਾਈ ਭਾਰਤ ਵਾਪਿਸ ਪਰਤੀ ਤਾਂ ਉਸਦੀ ਸਿਹਤ ਵਿਗੜ੍ਹਨ ਲੱਗੀ ਅਤੇ ਬਾਈ ਸਾਲ ਦੀ ਛੋਟੀ ਉਮਰ ਵਿੱਚ ਹੀ ਉਸਦੀ ਮੌਤ ਹੋ ਗਈ | ਭਾਵੇਂ ਇਹ ਸੱਚ ਹੈ ਕਿ ਆਨੰਦੀਬਾਈ ਨੇ ਜਿਸ ਉਦੇਸ਼ ਲਈ ਡਾਕਟਰੀ ਦੀ ਡਿਗਰੀ ਲਈ ਸੀ , ਬੇ-ਸਮੇਂ ਮੌਤ ਹੋ ਜਾਣ ਕਾਰਣ , ਉਸ ਵਿੱਚ ਉਹ ਪੂਰੀ ਤਰਾਂ ਸਫ਼ਲ ਨਹੀਂ ਹੋ ਸਕੀ , ਪਰ ਉਸਨੇ ਸਮਾਜ ਵਿੱਚ ਉਹ ਸਥਾਨ ਪ੍ਰਾਪਤ ਕੀਤਾ ਜੋ ਅੱਜ ਵੀ ਇੱਕ ਮਿਸਾਲ ਹੈ |
source:wikipedia
ਵਿਸ਼ਵ ਦੇ ਮਹਾਂਸਾਗਰ
- ਸ਼ਾਂਤ ਮਹਾਂਸਾਗਰ
- ਅੰਧ ਮਹਾਂਸਾਗਰ
- ਹਿੰਦ ਮਹਾਂਸਾਗਰ
- ਆਰਕਟਿਕ ਮਹਾਂਸਾਗਰ
- ਦੱਖਣੀ ਮਹਾਂਸਾਗਰ
ਭਾਰਤ ਦੀਆਂ ਮੁੱਖ ਝੀਲਾਂ
1 | ਵੁਲਰ ਝੀਲ | ਜੰਮੂ ਅਤੇ ਕਸ਼ਮੀਰ |
2 | ਵਾਨਗੰਗਾ | ਦਾਦਰਾ ਅਤੇ ਨਗਰ ਹਵੇਲੀ |
3 | ਕੋਲੇਰੂ | ਆਂਧਰਾ ਪ੍ਰਦੇਸ਼ |
4 | ਡਲ ਝੀਲ | ਜੰਮੂ ਅਤੇ ਕਸ਼ਮੀਰ |
5 | ਸਾਂਭਰ ਝੀਲ | ਰਾਜਸਥਾਨ |
6 | ਪੁਲੀਕਤ ਝੀਲ | ਤਮਿਲਨਾਡੂ |
7 | ਚਿਲਕਾ ਝੀਲ | ਉੜੀਸਾ |
8 | ਹੁਸੈਨ ਸਾਗਰ ਝੀਲ | ਆਂਧਰਾ ਪ੍ਰਦੇਸ਼ |
9 | ਖਜਿਆਰ ਝੀਲ | ਹਿਮਾਚਲ ਪ੍ਰਦੇਸ਼ |
ਰੈਸਟਲੈਸ ਲੈਗ੍ਸ ਸਿੰਡ੍ਰੋਮ ਕੀ ਹੈ ?

ਸੰਯੁਕਤ ਰਾਸ਼ਟਰ ਸੰਘ
ਸਭ ਤੋਂ ਵੱਧ ਚਮਤਕਾਰੀ ਤਰਲ ਪਦਾਰਥ ਹੈ , ਪਾਣੀ
ਜਲਵਾਯੂ ਤਬਦੀਲੀ ਦੇ ਨਾਲ ਵਾਤਾਵਰਨ ਨੁਕਸਾਨ, ਪਾਣੀ ਨਾਲ ਸਬੰਧਤ ਸੰਕਟ ਆਲਮੀ ਪੱਧਰ ਤੇ ਵਧ ਰਿਹੈ
ਅਪੈੰਡਿਸਾਇਟਸ ਕਿਉਂ ਹੁੰਦਾ ਹੈ ?
ਗੁਰਦੁਆਰਾ ਸੁਧਾਰ ਲਹਿਰ
ਮੁੱਖ ਮੋਰਚੇ
- ਨਨਕਾਣਾ ਸਾਹਿਬ ਦਾ ਮੋਰਚਾ : ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ ਨਰੈਣ ਦਾਸ ਇੱਕ ਚਰਿੱਤਰਹੀਣ ਵਿਅਕਤੀ ਸੀ, ਜਿਸ ਨੂੰ ਕੱਢਣ ਲਈ 20 ਫਰਵਰੀ 1921 ਨੂੰ ਸਿੱਖਾਂ ਦਾ ਇੱਕ ਜੱਥਾ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਗਿਆ | ਨਰੈਣ ਦਾਸ ਮਹੰਤ ਦੇ ਗੁੰਡਿਆਂ ਨੇ ਜੱਥੇ ਤੇ ਹਮਲਾ ਕਰ ਦਿੱਤਾ ਅਤੇ ਜੱਥੇ ਦੇ ਨੇਤਾ ਭਾਈ ਲੱਛਮਣ ਸਿੰਘ ਅਤੇ ਲਗਭਗ 130 ਸਿੱਖਾਂ ਨੂੰ ਜਿਉਂਦੇ ਹੀ ਜਲਾ ਦਿੱਤਾ ਗਿਆ | ਇਸ ਹੱਤਿਆਕਾਂਡ ਦੀ ਖਬਰ ਸੁਣ ਕੇ ਸਿੱਖ ਭੜਕ ਉੱਠੇ ਅਤੇ ਉਹਨਾਂ ਨੇ ਮੋਰਚਾ ਲਗਾ ਦਿੱਤਾ | ਅੰਗਰੇਜ਼ੀ ਸਰਕਾਰ ਨੇ ਗੁਰਦੁਆਰੇ ਦਾ ਪ੍ਰਬੰਧ ਸਿੱਖਾਂ ਨੂੰ ਸੌੰਪ ਦਿੱਤਾ |
- ਚਾਬੀਆਂ ਦਾ ਮੋਰਚਾ : ਅੰਗ੍ਰੇਜੀ ਸਰਕਾਰ ਕੋਲ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਖਜ਼ਾਨੇ ਦੀਆਂ ਚਾਬੀਆਂ ਸਨ | 21 ਨਵੰਬਰ 1921 ਈ : ਨੂੰ ਅਕਾਲੀਆਂ ਨੇ ਸਰਕਾਰ ਤੋਂ ਖਜ਼ਾਨੇ ਦੀਆਂ ਚਾਬੀਆਂ ਮੰਗੀਆਂ ਪਰੰਤੂ ਸਰਕਾਰ ਨੇ ਨਾਂਹ ਕਰ ਦਿੱਤੀ | ਇਸ ਕਰਕੇ ਅਕਾਲੀਆਂ ਨੇ ਸਰਕਾਰ ਦਾ ਵਿਰੋਧ ਕੀਤਾ ਜਿਸ ਕਰਕੇ ਸਰਕਾਰ ਨੇ ਕਈ ਅਕਾਲੀਆਂ ਨੂੰ ਕੈਦ ਕਰ ਲਿਆ | ਪਰੰਤੂ ਅਕਾਲੀ ਹੋਰ ਜੱਥੇ ਭੇਜਦੇ ਰਹੇ | ਸਰਕਾਰ ਨੇ ਅਕਾਲੀਆਂ ਉੱਤੇ ਲਾਠੀ ਚਾਰਜ ਦਾ ਹੁਕਮ ਦੇ ਦਿੱਤਾ | ਪਰੰਤੂ ਅਕਾਲੀਆਂ ਨੇ ਹਿੰਮਤ ਨਹੀਂ ਹਾਰੀ | ਅੰਤ ਵਿੱਚ ਸਰਕਾਰ ਨੇ 17 ਫਰਵਰੀ 1922 ਈ : ਨੂੰ ਅਕਾਲੀਆਂ ਨੂੰ ਚਾਬੀਆਂ ਸੌੰਪ ਦਿੱਤੀਆਂ ਗਈਆਂ |
- ਗੁਰੂ ਦੇ ਬਾਗ ਦਾ ਮੋਰਚਾ : ਗੁਰੂ ਦੇ ਬਾਗ ਗੁਰਦੁਆਰੇ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਪਾਸ ਸੀ ਜਿਹੜਾ ਕਿ ਚਰਿੱਤਰ ਹੀਣ ਵਿਅਕਤੀ ਸੀ | ਅਗਸਤ, 1921 ਈ : ਨੂੰ ਅਕਾਲੀਆਂ ਨੇ ਇੱਕ ਜੱਥਾ ਭੇਜ ਕੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ | ਮਹੰਤ ਸੁੰਦਰ ਦਾਸ ਨੇ ਪੁਲਿਸ ਬੁਲਾਈ ਜਿਸ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰ ਲਿਆ ਪਰੰਤੂ ਅਕਾਲੀਆਂ ਨੇ ਜੱਥੇ ਭੇਜਣੇ ਜਾਰੀ ਰੱਖੇ | ਅੰਤ ਸਰਕਾਰ ਨੇ 17 ਨਵੰਬਰ 1922 ਈ : ਨੂੰ ਗੁਰਦੁਆਰੇ ਦੀਆਂ ਚਾਬੀਆਂ ਅਕਾਲੀਆਂ ਨੂੰ ਦੇ ਦਿੱਤੀਆਂ |
- ਪੰਜਾ ਸਾਹਿਬ ਦਾ ਸਾਕਾ : ਜਦੋਂ ਗੁਰੂ ਦੇ ਬਾਗ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਇਸ ਵਿੱਚ ਹਿੱਸਾ ਲੈਣ ਵਾਲੇ ਇੱਕ ਜੱਥੇ ਨੂੰ ਰੇਲ ਗੱਡੀ ਦੁਆਰਾ ਅਟਕ ਦੀ ਜੇਲ੍ਹ ਵਿੱਚ ਭੇਜਣ ਲਈ ਲਿਜਾਇਆ ਜਾ ਰਿਹਾ ਸੀ | ਪੰਜਾ ਸਾਹਿਬ ਦੇ ਅਕਾਲੀਆਂ ਨੇ ਇਸ ਜੱਥੇ ਦੇ ਅਕਾਲੀਆਂ ਨੂੰ ਲੰਗਰ ਛਕਾਉਣ ਲਈ ਰੇਲ ਗੱਡੀ ਰੋਕਣ ਲਈ ਕਿਹਾ | ਪਰੰਤੂ ਸਰਕਾਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਫਿਰ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੱਡੀ ਅੱਗੇ ਲੇਟ ਗਏ ਅਤੇ ਸ਼ਹੀਦ ਹੋ ਗਏ |
- ਜੈਤੋ ਦਾ ਮੋਰਚਾ : 1923 ਈ : ਵਿੱਚ ਨਾਭੇ ਦੇ ਮਹਾਰਾਜੇ ਸਰਦਾਰ ਰਿਪੁਦਮਨ ਸਿੰਘ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜੁਰਮ ਕਾਰਣ ਗੱਦੀ ਉੱਤੋਂ ਉਤਾਰ ਦਿੱਤਾ ਗਿਆ | ਅਕਾਲੀਆਂ ਨੇ 21 ਫ਼ਰਵਰੀ 1924 ਈ : ਨੂੰ ਸਰਕਾਰ ਦੇ ਵਿਰੁੱਧ 500 ਅਕਾਲੀਆਂ ਦਾ ਜੱਥਾ ਭੇਜਿਆ | ਪੁਲਿਸ ਨੇ ਜੱਥੇ ਤੇ ਗੋਲੀ ਚਲਾਈ | ਇਸ ਕਰਕੇ 100 ਤੋਂ ਵੱਧ ਅਕਾਲੀਆਂ ਦੀ ਮੌਤ ਹੋ ਗਈ ਅਤੇ 200 ਅਕਾਲੀ ਜ਼ਖਮੀ ਹੋ ਗਏ | ਅੰਤ 1925 ਈ : ਵਿੱਚ ਸਰਕਾਰ ਨੇ ਜੈਤੋ ਦਾ ਗੁਰਦੁਆਰਾ ਅਕਾਲੀਆਂ ਦੇ ਹਵਾਲੇ ਕਰ ਦਿੱਤਾ |
____________________________________
ਵਿਧਾਨ ਸਭਾ ਲੋਕ ਸਭਾ ਅਤੇ ਰਾਜ ਸਭਾ ਸੀਟਾਂ ਦਾ ਰਾਜਾਂ ਅਨੁਸਾਰ ਵੇਰਵਾ
ਵਿਧਾਨ ਸਭਾ,ਲੋਕ ਸਭਾ ਅਤੇ ਰਾਜ ਸਭਾ ਦੀਆਂ ਸੀਟਾਂ | ||||
ਲੜ੍ਹੀ ਨੰਬਰ | ਰਾਜ | ਵਿਧਾਨ ਸਭਾ | ਲੋਕ ਸਭਾ | ਰਾਜ ਸਭਾ |
1 | ਆਂਧਰਾ ਪ੍ਰਦੇਸ਼ | 175 | 25 | 11 |
2 | ਅਰੁਣਾਂਚਲ ਪ੍ਰਦੇਸ਼ | 60 | 2 | 1 |
3 | ਅਸਾਮ | 126 | 14 | 7 |
4 | ਬਿਹਾਰ | 243 | 40 | 16 |
5 | ਛੱਤੀਸਗੜ੍ਹ | 90 | 11 | 5 |
6 | ਗੋਆ | 40 | 2 | 1 |
7 | ਗੁਜਰਾਤ | 182 | 26 | 11 |
8 | ਹਰਿਆਣਾ | 90 | 10 | 5 |
9 | ਹਿਮਾਚਲ ਪ੍ਰਦੇਸ਼ | 68 | 4 | 3 |
10 | ਜੰਮੂ-ਕਸ਼ਮੀਰ | 87 | 6 | 4 |
11 | ਝਾਰਖੰਡ | 81 | 14 | 6 |
12 | ਕਰਨਾਟਕ | 224 | 28 | 12 |
13 | ਕੇਰਲ | 140 | 20 | 9 |
14 | ਮੱਧ ਪ੍ਰਦੇਸ਼ | 230 | 29 | 11 |
15 | ਮਹਾਂਰਾਸ਼ਟਰ | 288 | 48 | 19 |
16 | ਮਣੀਪੁਰ | 60 | 2 | 1 |
17 | ਮੇਘਾਲਿਆ | 60 | 2 | 1 |
18 | ਮਿਜ਼ੋਰਮ | 40 | 1 | 1 |
19 | ਨਾਗਾਲੈਂਡ | 60 | 1 | 1 |
20 | ਓੜੀਸਾ | 147 | 21 | 10 |
21 | ਪੰਜਾਬ | 117 | 13 | 7 |
22 | ਰਾਜਸਥਾਨ | 200 | 25 | 10 |
23 | ਸਿੱਕਿਮ | 32 | 1 | 1 |
24 | ਤਮਿਲਨਾਡੂ | 234 | 39 | 18 |
25 | ਤੇਲੰਗਾਨਾ | 119 | 17 | 7 |
26 | ਤ੍ਰਿਪੁਰਾ | 60 | 2 | 1 |
27 | ਉੱਤਰ ਪ੍ਰਦੇਸ਼ | 403 | 80 | 31 |
28 | ਉੱਤਰਾਖੰਡ | 70 | 5 | 3 |
29 | ਪੱਛਮੀ ਬੰਗਾਲ | 294 | 42 | 16 |
ਕੇਂਦਰ ਸ਼ਾਸਿਤ ਪ੍ਰਦੇਸ਼ | ||||
1 | ਰਾਸ਼ਟਰੀ ਰਾਜਧਾਨੀ ਦਿੱਲੀ | 70 | 7 | 3 |
2 | ਅੰਡੇਮਾਨ-ਨਿਕੋਬਾਰ | 0 | 1 | 0 |
3 | ਚੰਡੀਗੜ੍ਹ | 0 | 1 | 0 |
4 | ਦਾਦਰ ਅਤੇ ਨਗਰ ਹਵੇਲੀ | 0 | 1 | 0 |
5 | ਦਮਨ ਅਤੇ ਦਿਉ | 0 | 1 | 0 |
6 | ਲਕਸ਼ਦੀਪ | 0 | 1 | 0 |
7 | ਪੁਡੂਚੇਰੀ | 30 | 1 | 1 |
ਨਾਮਜਦ ਮੈਂਬਰ | 2 | 12 | ||
ਕੁੱਲ ਮੈਂਬਰ | 4120 | 545 | 245 |
ਰਾਜਾਂ ਨੂੰ ਵਿਸ਼ੇਸ਼ ਦਰਜਾ
