1)
ਰਾਜਸਥਾਨ ਵਿੱਚ ਸਥਿੱਤ ਜੈਨ ਧਰਮ ਨਾਲ ਸਬੰਧਤ ਦਿਲਵਾੜਾ
ਮੰਦਿਰ ਪਰਮਾਰ ਰਾਜਪੂਤਾਂ ਦੇ ਸਮੇਂ ਬਣਾਇਆ ਗਿਆ ਸੀ |
2)
ਕੁਤੁਬਦੀਨ ਐਬਕ ਨੇ ਨਾਂ ਤਾਂ ਕੋਈ ਸਿੱਕੇ ਜਾਰੀ ਕੀਤੇ
ਅਤੇ ਨਾ ਹੀ ਆਪਣੇ ਨਾਮ ਦਾ ਖੁਤਬਾ ਪੜਿਆ |
3)
ਇਲਤਮਸ਼ ਨੇ ਸ਼ਮਸੀ ਵੰਸ਼ ਦੀ ਸਥਾਪਨਾ ਕੀਤੀ ਸੀ |
4)
ਇਲਤਮਸ਼ ਨੇ ਚਾਲੀ ਗੁਲਾਮਾਂ ਦੇ ਟੋਲੇ ਦਾ ਇੱਕ ਸੰਗਠਨ
ਬਣਾਇਆ ਸੀ ਜੋ ਇਤਿਹਾਸ ਵਿੱਚ “ ਤੁਰਕਾਨ-ਏ-ਚਾਹਲਗਾਨੀ ” ਦੇ ਨਾਮ ਨਾਲ ਪ੍ਰਸਿੱਧ ਹੈ |
5)
ਇਲਤਮਸ਼ ਨੇ ਇੱਕਤਾ ਸੈਨਾ ਤਿਆਰ ਕੀਤੀ ਸੀ |
6)
ਇਲਤਮਸ਼ ਨੇ ਚਾਂਦੀ ਦੇ ਸਿੱਕੇ “ ਟਕਾ ” ਅਤੇ ਕਾਂਸੇ ਦੇ
ਸਿੱਕੇ “ ਜੀਤਲ ” ਜਾਰੀ ਕੀਤੇ ਸਨ |
7)
ਇਲਤਮਸ਼ ਪਹਿਲਾ ਸੁਲਤਾਨ ਸੀ ਜਿਸਨੇ ਸ਼ੁੱਧ ਅਰਬੀ ਸਿੱਕੇ
ਜਾਰੀ ਕੀਤੇ ਸਨ |
8)
ਬਰਨੀ ਅਨੁਸਾਰ ਬਲਬਨ ਨੇ ਆਪਣਾ ਦਰਬਾਰ ਇਰਾਨੀ ਤਰੀਕੇ
ਨਾਲ ਸੰਗਠਿਤ ਕੀਤਾ ਸੀ |
9)
“ ਸਿਜਦਾ ” ਅਤੇ “ ਪੈਬੋਸ ” ਦੀ ਰੀਤ ਬਲਬਨ ਨੇ ਆਪਣੇ
ਸ਼ਾਸਨਕਾਲ ਦੌਰਾਨ ਸ਼ੁਰੂ ਕੀਤੀ ਸੀ |
10) ਬਲਬਨ ਦਾ ਰਾਜਸੀ
ਸਿਧਾਂਤ ਸ਼ਕਤੀ , ਪ੍ਰਤਿਸ਼ਠਾ ਅਤੇ ਨਿਆਂ ਤੇ ਅਧਾਰਿਤ ਸੀ | ਉਸਦਾ ਮੁੱਖ ਉੱਦੇਸ਼ ਪ੍ਰਸ਼ਾਸਨਿਕ
ਅਧਿਕਾਰੀਆਂ ਨੂੰ ਕੰਟ੍ਰੋਲ ਵਿੱਚ ਰੱਖਣਾ ਸੀ |
11) ਬਲਬਨ ਦੀ “ ਕਿੰਗਸ਼ਿਪ
ਦੀ ਥਿਉਰੀ ” ਨੂੰ “ ਬਲੱਡ-ਐੰਡ-ਆਇਰਨ-ਪਾਲਿਸੀ ” ਵੀ ਕਿਹਾ ਜਾਂਦਾ ਹੈ |
12) ਮੰਗੋਲ ਲੀਡਰ ਚੰਗੇਜ਼
ਖਾਨ ਨੂੰ “ ਰੱਬ ਦਾ ਅਭਿਸ਼ਾਪ ” ( Curse of God
) ਵੀ ਕਿਹਾ ਜਾਂਦਾ ਹੈ |
13) ਅਲਾਉਦੀਨ ਖਿਲਜੀ ਨੇ
ਬਜਾਰ ਦੇ ਸੁਧਾਰ ਪੇਸ਼ ਕੀਤੇ ਅਤੇ ਬਹੁਤ ਸਾਰੀਆਂ ਵਸਤਾਂ ਅਤੇ ਚੀਜਾਂ ਦੇ ਭਾਅ ਫਿਕਸ ਤੌਰ ਤੇ ਮੁਕਰਰ
ਕੀਤੇ |
14) ਅਲਾਉਦੀਨ ਖਿਲਜੀ ਦੇ
ਸਮੇਂ ਸ਼ਰਾਬ ਉੱਤੇ ਸਖਤ ਪਾਬੰਦੀ ਸੀ ਅਤੇ ਸ਼ਰਾਬੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਂਦੀਆਂ ਸਨ |
15) ਘੋੜਿਆਂ ਨੂੰ ਦਾਗਣ
ਦੀ ਪ੍ਰਥਾ ਅਲਾਉਦੀਨ ਖਿਲਜੀ ਨੇ ਸ਼ੁਰੂ ਕੀਤੀ ਸੀ |
16) ਬਾਜ਼ਾਰ ਵਿੱਚ ਕੋਈ
ਘੱਟ ਨਾ ਤੋਲੇ ਅਤੇ ਦੁਕਾਨਦਾਰ ਵਸਤਾਂ ਦੇ ਭਾਅ ਠੀਕ ਲਗਾਉਂਦੇ ਹੋਣ ਇਸ ਵਾਸਤੇ ਰਾਜਾ ਵੱਲੋਂ ਬਾਜ਼ਾਰ
ਵਿੱਚ ਆਪਣੇ ਗੁਪਤਚਰ ਛੱਡੇ ਹੋਏ ਸਨ |
17) ਲੁੱਟਮਾਰ ਦੇ ਮਾਲ
ਨੂੰ ਖਮਸ ਆਖਦੇ ਸਨ |ਇਸ ਵਿੱਚੋਂ 4/5 ਹਿੱਸਾ ਸ਼ਾਹੀ ਖਜਾਨੇ
ਵਿੱਚ ਜਾਂਦਾ ਸੀ ਅਤੇ 1/5 ਹਿੱਸਾ ਸੈਨਿਕਾਂ
ਵਿੱਚ ਵੰਡ ਦਿੱਤਾ ਜਾਂਦਾ ਸੀ |
18) ਅਲਾਉਦੀਨ ਖਿਲਜੀ ਨੇ
“ ਦੀਵਾਨ-ਏ-ਮੁਸਤਖਰਾਜ ” ਨਾਮ ਦਾ ਵੱਖਰਾ ਵਿਭਾਗ ਬਣਾਇਆ ਹੋਇਆ ਸੀ ਜੋ ਕੇਵਲ ਮਾਲ ਵਿਭਾਗ ਵਿੱਚ
ਹੋਣ ਵਾਲੀ ਰਿਸ਼ਵਤਖੋਰੀ ਉੱਤੇ ਨਜ਼ਰ ਰੱਖਦਾ ਸੀ |
19) ਮੁਹੰਮਦ ਤੁਗਲਕ ਨੂੰ
“ ਮੰਦਭਾਗਾ ਵਿਚਾਰਕ ” ਕਿਹਾ ਜਾਂਦਾ ਹੈ |
20) ਖਾਲੀ ਖਜ਼ਾਨੇ ਨੂੰ
ਭਰਨ ਅਤੇ ਸਾਮਰਾਜਵਾਦੀ ਨੀਤੀਆਂ ਦੀ ਪੂਰਤੀ ਵਾਸਤੇ ਮੁਹੰਮਦ ਤੁਗਲਕ ਨੇ ਟੋਕਨ-ਕਰੰਸੀ ਜਾਰੀ ਕੀਤੀ |
21) ਮੁਹੰਮਦ ਤੁਗਲਕ ਨੇ
ਖੁਰਾਸਾਨ ਅਤੇ ਇਰਾਕ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਪਰ ਇਸਨੂੰ ਅਮਲ ਵਿੱਚ ਨਹੀਂ ਲਿਆਂਦਾ |
22) ਐਲਫਿੰਸਟਨ ਪਹਿਲਾ
ਇਤਿਹਾਸਕਾਰ ਸੀ ਜੋ ਵਿਸ਼ਵਾਸ ਕਰਦਾ ਹੈ ਕਿ ਮੁਹੰਮਦ ਤੁਗਲਕ ਵਿੱਚ ਪਾਗਲਪਨ ਦੇ ਸੰਕੇਤ ਮੌਜੂਦ ਸਨ |
23) ਫ਼ਿਰੋਜ਼ ਸ਼ਾਹ ਨੇ 24 ਅਜਿਹੇ ਟੈਕਸ ਖਤਮ ਕਰ ਦਿੱਤੇ ਜੋ ਜਨਤਾ ਨੂੰ ਨਾਪਸੰਦ
ਸਨ |
24) ਫ਼ਿਰੋਜ਼ ਸ਼ਾਹ ਨੇ
ਕੇਵਲ ਆਪਣੇ ਰਾਜ ਵਿੱਚ ਚਾਰ ਟੈਕਸ – ਖਿਰਾਜ ,ਖਮਸ , ਜਜੀਆ ਅਤੇ ਜਕਾਤ ਹੀ ਲਗਾਏ ਸਨ |ਫ਼ਿਰੋਜ਼ ਸ਼ਾਹ
ਤੁਗਲਕ ਨੇ ਆਪਣੀ ਆਤਮ ਕਥਾ “ ਫ਼ਤੁਹਤ-ਏ-ਫ਼ਿਰੋਜ਼ ਸ਼ਾਹੀ ” ਲਿਖੀ ਹੈ |
25) ਫ਼ਿਰੋਜ਼ ਸ਼ਾਹ ਤੁਗਲਕ
ਨੇ ਖੈਰਾਤ ਦੇਣ ਵਾਸਤੇ ਵਖਰਾ ਵਿਭਾਗ ਖੋਲਿਆ ਹੋਇਆ ਸੀ ਜਿਸਦਾ ਨਾਮ ਸੀ “ ਦੀਵਾਨ-ਏ-ਖੈਰਾਤ ”|
26) ਤੈਮੂਰ ਲੰਗ ਨੇ
ਭਾਰਤ ਉੱਤੇ ਸਨ 1398 ਈ. ਵਿੱਚ ਹਮਲਾ ਕੀਤਾ ਸੀ |
_______________________________________________