ਰਾਸ਼ਟਰਪਤੀ ਪਦ ਸਬੰਧੀ ਕੁਝ ਮਹੱਤਵਪੂਰਨ ਤੱਥ


  1. ਰਾਸ਼ਟਰਪਤੀ ਆਪਣੇ ਅਹੁਦੇ ਉੱਤੇ ਪੂਰੇ ਪੰਜ ਸਾਲ ਰਹਿੰਦਾ ਹੈ |
  2. ਉਸਨੂੰ ਪੰਜ ਸਾਲ ਤੋਂ ਪਹਿਲਾਂ ਮਹਾਂਅਭਿਯੋਗ ਤੋਂ ਇਲਾਵਾ ਕਿਸੇ ਤਰੀਕੇ ਨਾਲ ਨਹੀਂ ਹਟਾਇਆ ਜਾ ਸਕਦਾ |
  3. ਉਸਦੇ ਕਾਰਜਕਾਲ ਦੌਰਾਨ ਦੇਸ਼ ਦੀ ਕਿਸੇ ਵੀ ਅਦਾਲਤ ਵਿੱਚ ਉਸਦੇ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ |
  4. ਰਾਸ਼ਟਰਪਤੀ ਚਾਹੇ ਤਾਂ ਖੁਦ ਆਪਣਾ ਕਾਰਜਕਾਲ ਸਮਾਪਤ ਹੋਣ ਤੋਂ ਪਹਿਲਾਂ ਆਪਣੇ ਪਦ ਤੋਂ ਅਸਤੀਫਾ ਦੇ ਸਕਦਾ ਹੈ |
  5. ਉਹ ਆਪਣਾ ਅਸਤੀਫ਼ਾ ਉੱਪ-ਰਾਸ਼ਟਰਪਤੀ ਨੂੰ ਸੰਬੋਧਿਤ ਕਰਦੇ ਹੋਏ ਦਿੰਦਾ ਹੈ |
  6. ਅਮਰੀਕਾ ਵਿੱਚ ਇੱਕ ਰਾਸ਼ਟਰਪਤੀ ਨੂੰ ਲਗਾਤਾਰ ਦੋ ਵਾਰ ਤੋਂ ਵੱਧ ਨਹੀਂ ਚੁਣਿਆਂ ਜਾ ਸਕਦਾ |
  7. ਭਾਰਤ ਵਿੱਚ ਰਾਸ਼ਟਰਪਤੀ ਨੂੰ ਕਿੰਨੇਂ ਵਾਰੀ ਵੀ ਚੁਣਿਆਂ ਜਾ ਸਕਦਾ ਹੈ | ਇਸ ਬਾਰੇ ਕੋਈ ਪ੍ਰਤਿਬੰਧ ਨਹੀਂ ਹੈ |
  8. ਰਾਸ਼ਟਰਪਤੀ ਤੇ ਮਹਾਂਅਭਿਯੋਗ ਕੇਵਲ “ਸੰਵਿਧਾਨ ਦੇ ਉਲੰਘਣ” ਕਰਨ ਦੇ ਹੀ ਚਲਾਇਆ ਜਾ ਸਕਦਾ ਹੈ |
  9. ਸੰਵਿਧਾਨ ਵਿੱਚ “ਸੰਵਿਧਾਨ ਦੇ ਉਲੰਘਣ” ਬਾਰੇ ਕੋਈ ਪਰਿਭਾਸ਼ਾ ਨਹੀਂ ਦਿੱਤੀ ਗਈ ਹੈ |
  10. ਰਾਸ਼ਟਰਪਤੀ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਸ ਅਹੁਦੇ ਦੇ ਅਗਲੇ ਦਾਅਵੇਦਾਰ ਦੀ ਚੋਣ ਹੋ ਜਾਣੀ ਜਰੂਰੀ ਹੈ |
  11. ਜਿਸ ਦਿਨ ਰਾਸ਼ਟਰਪਤੀ ਸਹੁੰ ਚੁੱਕਦਾ ਹੈ ,ਉਸੇ ਦਿਨ ਤੋਂ ਉਸਦੇ ਕਾਰਜਕਾਲ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ |
  12. ਜੇਕਰ ਕਿਸੇ ਕਾਰਣ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਅਗਲੇ ਰਾਸ਼ਟਰਪਤੀ ਦੀ  ਚੋਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਪਹਿਲਾਂ ਚੱਲ ਰਿਹਾ ਰਾਸ਼ਟਰਪਤੀ ਹੀ ਇਸ ਅਹੁਦੇ ਉੱਤੇ ਲਗਾਤਾਰ ਬਣਿਆਂ ਰਹਿੰਦਾ ਹੈ |
  13. ਅਜਿਹੀ ਹਾਲਤ ਵਿੱਚ ਉੱਪ-ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦਾ ਕਾਰਜਕਾਲ ਸੰਭਾਲਣ ਲਈ ਨਹੀਂ ਮਿਲਦਾ |
  14. ਉੱਪ-ਰਾਸ਼ਟਰਪਤੀ ਕੇਵਲ ਉਸੇ ਹਾਲਤ ਵਿੱਚ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਦਾ ਹੈ ਜਦੋਂ ਰਾਸ਼ਟਰਪਤੀ ਦਾ ਅਹੁਦਾ ਰਾਸ਼ਟਰਪਤੀ ਦੀ ਮੌਤ,ਅਸਤੀਫੇ ,ਬਿਮਾਰੀ ਕਾਰਣ ਕਾਰਜ ਕਰਨ ਵਿੱਚ ਅਸਮਰਥਤਾ ਜਾਂ ਮਹਾਂ-ਅਭਿਯੋਗ ਤੋਂ ਬਾਅਦ ਹਟਾਏ ਜਾਂ ਕਾਰਣ ਖਾਲੀ ਹੁੰਦਾ ਹੈ |
  15. ਜੇਕਰ ਉੱਪ-ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਵੇ ਤਾਂ ਅਜਿਹੀ ਹਾਲਤ ਵਿੱਚ ਸੁਪਰੀਮ ਕੋਰਟ ਦਾ ਮੁੱਖ ਜੱਜ ਰਾਸ਼ਟਰਪਤੀ ਦਾ ਕੰਮ-ਕਾਜ ਸੰਭਾਲਦਾ ਹੈ |
  16. ਜਦੋਂ ਡਾ.ਜਾਕਿਰ ਹੁਸੈਨ ਦੀ ਮਈ 1969 ਵਿੱਚ ਮੌਤ ਹੋ ਗਈ ਸੀ ਤਾਂ ਉਸ ਸਮੇਂ ਦੇ ਉੱਪ-ਰਾਸ਼ਟਰਪਤੀ ਵੀ.ਵੀ.ਗਿਰੀ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ | ਪਰ ਬਾਅਦ ਵਿੱਚ ਜਦੋਂ ਰਾਸ਼ਟਰਪਤੀ ਦੀ ਚੋਣ ਸ਼ੁਰੂ ਹੋਈ ਤਾਂ ਖੁਦ ਚੋਣ ਲੜਨ ਲਈ ਵੀ.ਵੀ.ਗਿਰੀ ਨੇ ਉੱਪ-ਰਾਸ਼ਟਰਪਤੀ ਦੇ ਪਦ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ | ਉਸ ਸਮੇਂ ਸੁਪਰੀਮ ਕੋਰਟ ਦੇ ਮੌਜੂਦਾ ਮੁੱਖ ਨਿਆਂਧੀਸ਼ ਐਮ.ਹਿਦਾਇਤ-ਉੱਲਾ ਨੇ ਅਗਲੇ ਰਾਸ਼ਟਰਪਤੀ ਦੇ ਸਹੁੰ ਚੁੱਕਣ ਤੱਕ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਿਆ ਸੀ |
  17. ਜੇਕਰ ਉੱਪ-ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਵੇ ਤਾਂ ਉਸ ਸਮੇਂ ਰਾਸ਼ਟਰਪਤੀ ਆਪਣਾ ਅਸਤੀਫ਼ਾ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਦਿੰਦਾ ਹੈ | ਜੇਕਰ ਉਸਦਾ ਅਹੁਦਾ ਵੀ ਖਾਲੀ ਹੋਵੇ ਤਾਂ ਅਗਲਾ ਸੀਨੀਅਰ ਜੱਜ ਇਹ ਅਸਤੀਫ਼ਾ ਕਬੂਲ ਕਰਦਾ ਹੈ |
  18. ਜਦੋਂ ਤੱਕ ਰਾਸ਼ਟਰਪਤੀ ਦੇ ਅਹੁਦੇ ਦੀ ਗੈਰ ਹਾਜਰੀ ਵਿੱਚ ਉੱਪ-ਰਾਸ਼ਟਰਪਤੀ ,ਸੁਪਰੀਮ ਕੋਰਟ ਦਾ ਮੁੱਖ-ਜੱਜ ਜਾ ਸੀਨੀਅਰ ਜੱਜ ਇਹ ਅਹੁਦਾ ਸੰਭਾਲ ਰਹੇ ਹੁੰਦੇ ਹਨ ਤਾਂ ਉਹਨਾਂ ਨੂੰ ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਅਤੇ ਦੂਜੀਆਂ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ ਜੋ ਕਿ ਅਸਲੀ ਰਾਸ਼ਟਰਪਤੀ ਨੂੰ ਹਨ |

-ਉਮੇਸ਼ਵਰ ਨਾਰਾਇਣ -