ਰਾਸ਼ਟਰਪਤੀ ਦੀ ਚੋਣ

ਭਾਰਤੀ ਸੰਵਿਧਾਨ ਦੇ ਅਨੁਛੇਦ 54 ਦੇ ਅਨੁਸਾਰ ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਦੁਆਰਾ ਹੁੰਦੀ ਹੈ | ਇਸ ਚੋਣ ਮੰਡਲ ਵਿੱਚ ਹੇਠ ਲਿਖੇ ਮੈਂਬਰ ਹਿੱਸਾ ਲੈਂਦੇ ਹਨ |
  1. ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ
  2. ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ
  3. ਦਿੱਲੀ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ
 ਭਾਰਤ ਦੇ ਰਾਸ਼ਟਰਪਤੀ ਦੀ ਚੋਣ ਅਨੂਪਾਤਕ ਪ੍ਰਤੀਨਿੱਧਤਾ ਦੇ ਸਿਧਾਂਤ ਅਨੁਸਾਰ ਏਕਲ ਬਦਲਵੀਂ ਵੋਟ ਰਾਹੀਂ ਕੀਤੀ ਜਾਂਦੀ ਹੈ | ਇਸ ਚੋਣ ਦੌਰਾਨ ਗੁਪਤ ਮਤਦਾਨ ਕੀਤਾ ਜਾਂਦਾ ਹੈ | ਰਾਸ਼ਟਰਪਤੀ ਦੀ ਚੋਣ ਨੂੰ ਅਪ੍ਰਤੱਖ ਚੋਣ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਚੋਣ ਵਿੱਚ ਆਮ ਨਾਗਰਿਕ ਖੁਦ ਭਾਗ ਨਹੀਂ ਲੈਂਦੇ ਬਲਕਿ ਉਹਨਾਂ ਦੁਆਰਾ ਚੁਣੇ ਹੋਏ ਮੈਂਬਰ ਹੀ ਉਹਨਾਂ ਵੱਲੋਂ ਇਹ ਭੂਮਿਕਾ ਨਿਭਾਉਂਦੇ ਹਨ |
ਚੋਣ ਮੰਡਲ ਵਿੱਚ ਸੰਸਦ ਦੇ ਮੈਂਬਰ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਵੋਟ ਦਾ ਮੁੱਲ ਅਲਗ ਅਲਗ ਹੁੰਦਾ ਹੈ | ਰਾਜ ਵਿਧਾਨ ਸਭਾ ਦੇ ਮੈਂਬਰਾਂ ਦੀ ਵੋਟ ਦਾ ਮੁੱਲ ਹੇਠ ਲਿਖੇ ਅਨੁਸਾਰ ਨਿਰਧਾਰਿਤ ਕੀਤਾ ਜਾਂਦਾ ਹੈ :
ਫ਼ੋਰ

ਇਸੇ ਤਰਾਂ ਹੀ ਸੰਸਦ ਦੇ ਚੁਣੇ ਹੋਏ ਮੈਂਬਰਾਂ ਦੀ ਵੋਟ ਦਾ ਮੁੱਲ ਹੇਠ ਲਿਖੇ ਫਾਰਮੂਲੇ ਅਨੁਸਾਰ ਨਿਰਧਾਰਿਤ ਕੀਤਾ ਜਾਂਦਾ ਹੈ :

ਫੋਰੇ੧

ਚੋਣ ਮੰਡਲ ਦੇ ਮੈਂਬਰ ਸਿਰਫ਼ ਇੱਕ ਹੀ ਆਦਮੀ ਨੂੰ ਵੋਟ ਨਹੀਂ ਦਿੰਦੇ ਸਗੋਂ ਆਪਣੀ ਪਹਿਲੀ , ਦੂਜੀ , ਤੀਜੀ ਆਦਿ ਪਸੰਦ ਅਨੁਸਾਰ ਮੈਂਬਰਾਂ ਦੀ ਪਸੰਦ ਦਸਦੇ ਹੋਏ ਵੋਟ ਕਰਦੇ ਹਨ |ਇਸ ਪ੍ਰਣਾਲੀ ਨੂੰ ਅਨੁਪਾਤੀ ਚੋਣ ਪ੍ਰਣਾਲੀ ਆਖਦੇ ਹਨ |ਗਿਣਤੀ ਤੋਂ ਬਾਅਦ ਜਿਸ ਮੈਂਬਰ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਸਨੂੰ ਚੁਣਿਆ ਹੋਇਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ | ਇਹਨਾਂ ਵੋਟਾ ਦੌਰਾਨ ਆਮ ਤੌਰ ਤੇ ਰਾਜ ਸਭਾ ਦੇ ਸਕੱਤਰ ਨੂੰ ਹੀ ਚੋਣ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ | ਚੋਣ ਦੀ ਘੋਸ਼ਣਾ ਵੀ ਉਹੀ ਕਰਦਾ ਹੈ | ਰਾਸ਼ਟਰਪਤੀ ਬਣਨ ਲਈ ਨਾਗਰਿਕ ਕੋਲ ਹੇਠ ਲਿਖੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ :
  1. ਉਹ ਭਾਰਤ ਦਾ ਨਾਗਰਿਕ ਹੋਵੇ |
  2. ਉਸਦੀ ਉਮਰ ਪੈਂਤੀ ਸਾਲ ਜਾਂ ਉਸਤੋਂ ਉੱਪਰ ਹੋਵੇ |
  3. ਉਹ ਲੋਕ ਸਭਾ ਦਾ ਮੈਂਬਰ ਬਣਨ ਦੀ ਯੋਗਤਾ ਰਖਦਾ ਹੋਵੇ |
  4. ਉਹ ਕਿਸੇ ਲਾਭਕਾਰੀ ਪਦ ਤੇ ਕੰਮ ਨਾ ਕਰਦਾ ਹੋਵੇ |
ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ |ਪਰ ਉਸਨੂੰ ਦੁਬਾਰਾ ਵੀ ਚੁਣਿਆਂ ਜਾ ਸਕਦਾ ਹੈ |ਰਾਸ਼ਟਰਪਤੀ ਉੱਤੇ ਕਿਸੇ ਵੀ ਅਦਾਲਤ ਵਿੱਚ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ | ਉਸ ਉੱਤੇ ਕੇਵਲ ਮਹਾਂਅਭਿਯੋਗ ਹੀ ਚਲਾਇਆ ਜਾ ਸਕਦਾ ਹੈ |ਉਸਨੂੰ ਆਪਣੇ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਹਟਾਇਆ ਜਾ ਸਕਦਾ |ਉਸਦੀ ਮੌਤ ਜਾ ਖੁਦ ਤਿਆਗਪੱਤਰ ਦੇਣ ਤੇ ਹੀ ਉਸਦਾ ਪਦ ਪੰਜ ਸਾਲ ਤੋਂ ਪਹਿਲਾਂ ਖਾਲੀ ਹੁੰਦਾ ਹੈ | ਨਹੀਂ ਤਾਂ ਉਹ ਪੂਰੇ ਪੰਜ ਸਾਲ ਤੱਕ ਆਪਣੇ ਅਹੁਦੇ ਤੇ ਰਹਿੰਦਾ ਹੈ |
ਇਸ ਸਮੇਂ ਰਾਸ਼ਟਰਪਤੀ ਦੀ ਤਨਖਾਹ ਡੇਢ ਲੱਖ ਰੂਪਏ ਮਹੀਨਾ ਹੈ | ਇਸਤੋਂ ਇਲਾਵਾ ਉਸਨੂੰ ਹੋਰ ਬਹੁਤ ਸਾਰੇ ਭੱਤੇ ਅਤੇ ਸੁੱਖ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ |ਡਾ.ਜਾਕਿਰ ਹੁਸੈਨ ਅਤੇ ਫਖਰੂਦੀਨ ਅਲੀ ਅਹਿਮਦ ਅਜਿਹੇ ਰਾਸ਼ਟਰਪਤੀ ਹੋਏ ਹਨ ਜਿਹਨਾਂ ਦਾ ਅਹੁਦਾ ਪੰਜ ਸਾਲ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋਣ ਕਾਰਣ ਹੋਇਆ ਸੀ | ਡਾ. ਵੀ.ਵੀ. ਗਿਰੀ ਸਮੇਂ ਵੋਟਾਂ ਦੀ ਦੁਬਾਰਾ ਗਿਣਤੀ ਕਰਨੀ ਪਈ ਸੀ |ਨਹੀਂ ਤਾਂ ਆਮ ਤੌਰ ਤੇ ਪਹਿਲੀ ਗਿਣਤੀ ਵਿੱਚ ਹੀ ਫੈਸਲਾ ਹੋ ਜਾਂਦਾ ਹੈ | ਨੀਲਮ ਸੰਜੀਵ ਰੈੱਡੀ ਸਰਵਸੰਮਤੀ ਨਾਲ ਚੁਣੇ ਜਾਣ ਵਾਲੇ ਇੱਕ ਮਾਤਰ ਰਾਸ਼ਟਰਪਤੀ ਸਨ |

________________________________