ਕੱਚਾ ਲੋਹਾ ਧਰਤੀ ਦੀ ਉਪਰਲੀ ਤਹਿ ਦਾ 5% ਹਿੱਸਾ ਹੈ ਅਤੇ ਇਹ
ਆਮ ਅਤੇ ਸਭ ਤੋਂ ਜਿਆਦਾ ਇਸਤੇਮਾਲ ਕੀਤੀ ਜਾਣ ਵਾਲੀ ਧਾਤ ਹੈ | ਇਹ ਧਾਤ ਧਰਤੀ ਵਿੱਚੋਂ ਸ਼ੁੱਧ ਰੂਪ
ਵਿੱਚ ਨਹੀਂ ਮਿਲਦੀ ਸਗੋਂ ਇਸ ਵਿੱਚ ਕਈ ਤਰਾਂ ਤੀਆਂ ਮਿਲਾਵਟਾਂ ਹੁੰਦੀਆਂ ਹਨ | ਉਦਯੋਗ ਵਿੱਚ ਲਿਆ
ਕੇ ਇਸ ਵਿੱਚੋਂ ਮਿਲਾਵਟਾਂ ਨੂੰ ਦੂਰ ਕਰਕੇ ਸ਼ੁੱਧ ਲੋਹਾ ਪ੍ਰਾਪਤ ਕੀਤਾ ਜਾਂਦਾ ਹੈ | ਇਹ ਧਾਤ ਮੁੱਖ ਤੌਰ ਤੇ
ਚਾਰ ਕਿਸਮਾਂ ਵਿੱਚ ਮਿਲਦਾ ਹੈ –
1. ਮੈਗਨੇਟਾਇਟ
2. ਹੈਮੇਟਾਇਟ
3. ਲਿਮੋਨਾਇਟ
4. ਸਾਇਡਰਾਇਟ
ਸੰਸਾਰ ਵਿੱਚ ਰੂਸ ਅਤੇ ਇਸਦੇ ਗੁਆਂਢੀ ਦੇਸ਼, ਆਸਟਰੇਲੀਆ, ਬ੍ਰਾਜ਼ੀਲ,
ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਕੱਚੇ ਲੋਹੇ ਦੇ ਵੱਡੇ ਭੰਡਾਰ ਹਨ | ਭਾਰਤ ਸੰਸਾਰ
ਦਾ 5.55% ਕੱਚਾ ਲੋਹਾ ਪੈਦਾ ਕਰਦਾ ਹੈ | ਸਾਡੇ ਦੇਸ਼ ਵਿੱਚ ਲਗਭਗ
ਹਰੇਕ ਕਿਸਮ ਦਾ ਕੱਚਾ ਲੋਹਾ ਮਿਲਦਾ ਹੈ | ਪ੍ਰੰਤੂ ਹੈਮੇਟਾਈਟ ਕਿਸਮ ਇਹਨਾਂ ਵਿੱਚੋ ਪ੍ਰਮੁੱਖ ਹੈ |
ਕੱਚਾ ਲੋਹਾ ਪੈਦਾ ਕਰਨ ਵਾਲੇ ਮੁੱਖ ਖੇਤਰਾਂ ਵਿੱਚ – ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ,
ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਤੇ ਤਮਿਲਨਾਡੂ ਹਨ | ਬਿਹਾਰ ਦੇ ਸਿੰਘਭੂਮ, ਉੜੀਸਾ ਦੇ
ਮਯੂਰਭੰਜ, ਛਤੀਸਗੜ੍ਹ ਦੇ ਦੁਰਗ ਅਤੇ ਬਸਤਰ, ਕਰਨਾਟਕਾ ਦੇ ਮੰਸੂਰ, ਬੇਲਾਰੀ,ਧਾਰਵਾੜ,ਇਲਾਕੇ ਚੰਗੀ ਕਿਸਮ ਦੇ ਕੱਚੇ ਲੋਹੇ
ਵਾਸਤੇ ਪ੍ਰਸਿੱਧ ਮੰਨੇ ਜਾਂਦੇ ਹਨ |
__________________________