ਪਹਿਲਾਂ ਮੁਰਗੀ ਜਾਂ ਆਂਡਾ ?



ਹਰ ਇਕ ਦੇ ਦਿਮਾਗ ਵਿਚ ਇਹ ਸੁਆਲ ਅਜ ਵੀ ਖੜ੍ਹਾ ਹੈ ਕਿ ਪਹਿਲਾਂ ਮੁਰਗੀ ਆਈ ਜਾਂ ਆਂਡਾ ਧਾਰਮਿਕ ਲੋਕੀ ਅਕਸਰ ਇਹ ਸੁਆਲ ਕਰਦੇ ਹਨ ਕਿ ਵਿਗਿਆਨਕਾਂ ਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਮੁਰਗੀ ਆਈ ਜਾਂ ਆਂਡਾ ? ਇਹ ਸਵਾਲ ਪ੍ਰਸਿੱਧ ਵਿਦਵਾਨ ਅਰਸਤੂ (384 B. C to 322 B.C) ਨੂੰ ਵੀ ਉਸ ਸਮੇਂ ਦੇ ਲੋਕਾਂ ਨੇ ਪੁੱਛਿਆ ਸੀ ! ਉਸਦਾ ਜੁਆਬ ਇਹ ਸੀ ਕਿ ਇਹ ਸਦਾ ਹੀ ਸਨ ! ਇਸ ਸੁਆਲ ਬਾਰੇ ਧਾਰਮਿਕ ਵਿਦਵਾਨਾਂ ਦਾ ਵਿਚਾਰ ਹਨ ਕਿ ਪਹਿਲਾਂ ਮੁਰਗੀ ਆਈ ਸੀ ਉਸ ਤੋਂ ਬਾਅਦ ਆਂਡਾ ਆਇਆ ! ਪਰ ਅੱਜ ਦੇ ਵਿਗਿਆਨਕ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ !

ਇਸ ਨੁਕਤੇ ਤੇ ਆਉਣ ਤੋਂ ਪਹਿਲਾ ਸਾਡੇ ਲਈ ਇਹ ਜ਼ਰੂਰੀ ਹੈ ਕਿ ਇਹ ਜਾਣ ਲਿਆ ਜਾਵੇ ਕਿ ਕੁਦਰਤ ਵਿਚ ਜੀਵਾਂ ਦੀਆਂ ਨਸਲਾਂ ਦੀ ਉਤਪਤੀ ਕਿਵੇਂ ਹੁੰਦੀ ਹੈ ? ਧਰਤੀ ਅੱਜ ਤੋਂ 457 ਕਰੋੜ ਵਰ੍ਹੇ ਪਹਿਲਾਂ ਸੂਰਜ ਤੋਂ ਅਲੱਗ ਹੋਈਆਂ ਗੈਸਾਂ ਦੇ ਇਕੱਠੇ ਹੋਣ ਕਾਰਨ ਹੋਂਦ ਵਿਚ ਆ ਗਈ ਸੀ ! ਉਸ ਸਮੇਂ ਧਰਤੀ ਐਨੀ ਗਰਮ ਸੀ ਕਿ ਕਿਸੇ ਕਿਸਮ ਦੇ ਜੀਵਾਂ ਦੀ ਕਲਪਨਾ ਕਰਨੀ ਅਸੰਭਵ ਸੀ ! ਲਗਭਗ 350 ਕਰੋੜ ਵਰ੍ਹੇ ਪਹਿਲਾਂ ਇੱਕ ਸੈੱਲਾ ਜੀਵ ਹੋਂਦ ਵਿਚ ਆਇਆ ! ਲਗਭਗ ਦੋ ਸੋ ਨੱਬੇ ਕਰੋੜ ਵਰ੍ਹੇ ਇਹ ਇੱਕ ਸੈੱਲਾ ਜੀਵ ਹੀ ਧਰਤੀ ਦੇ ਸਮੁੰਦਰਾਂ ਤੇ ਰਾਜ ਕਰਦਾ ਰਿਹਾ! ਅੱਜ ਤੋਂ 60 ਕਰੋੜ ਵਰ੍ਹੇ ਪਹਿਲਾ ਇਹਨਾਂ ਇੱਕ ਸੈਲੇਂ ਜੀਵਾਂ ਨੇ ਵਧ ਕੇ ਵਿਚਾਲਿਓ ਟੁੱਟਣ ਦਾ ਵੱਲ ਸਿੱਖ ਲਿਆ ਇਸ ਤਰ੍ਹਾਂ ਬਹੁ ਸੈਲੇਂ ਜੀਵ ਹੋਂਦ ਵਿਚ ਆਉਣ ਲੱਗ ਪਏ ! ਆਪਣੀ ਖੁਰਾਕ ਦੀ ਭਾਲ ਵਿਚ ਕੀਤੇ ਗਏ ਲਗਾਤਾਰ ਸੰਘਰਸ਼ ਨੇ ਇਹਨਾਂ ਜੀਵਾਂ ਨੂੰ ਆਪਣੇ ਆਲੇ-ਦੁਆਲੇ ਦੇ ਮੌਸਮਾਂ ਦਾ ਟਾਕਰਾ ਕਰਨ ਸਿਖਾ ਦਿੱਤਾ! ਸਿਟੇ ਵਜੋਂ ਹੋਰ ਗੁੰਝਲਦਾਰ ਜੀਵ ਹੋਂਦ ਵਿਚ ਆਉਣ ਲੱਗ ਪਏ ! ਮੱਛੀ ਜਾਂ ਸਮੁੰਦਰੀ ਜੀਵਾਂ ਨੇ ਵੀ ਆਪਣੇ ਜਣਨ ਢੰਗਾਂ ਵਿਚ ਵੀ ਵਿਕਾਸ ਕੀਤਾ! ਪਹਿਲਾਂ ਪਹਿਲ ਤਾਂ ਜੀਵਾਂ ਦਾ ਆਪਣੇ ਵਰਗੇ ਹੋਰ ਜੀਵਾਂ ਨੂੰ ਪੈਦਾ ਕਰਨ ਦਾ ਢੰਗ ਸਿਰਫ ਵਧ ਕੇ ਦੋ ਵਿਚ ਟੁੱਟ ਜਾਣਾ ਹੀ ਹੁੰਦਾ ਸੀ, ਹੌਲੀ-ਹੌਲੀ ਇਹਨਾਂ ਜੀਵਾਂ ਵਿਚੋਂ ਕੁਝ ਨੇ ਬੱਚਿਆਂ ਨੂੰ ਜਨਮ ਦੇਣ ਦਾ ਢੰਗ ਸਿੱਖ ਲਿਆ ! ਕੁਝ ਸਮੁੰਦਰੀ ਜੀਵਾਂ ਦੇ ਜਨਮ ਸਮੇਂ ਉਪਰਲੀ ਤੈਅ ਨਰਮ ਹੁੰਦੀ ਸੀ ਪਰ ਕੁਝ ਨੇ ਚੂਨੇ ਪੱਥਰ ਨੂੰ ਖਾਣਾ ਸ਼ੁਰੂ ਕਰ ਦਿੱਤਾ, ਅਜਿਹੇ ਜੀਵਾਂ ਦੇ ਬੱਚਿਆਂ ਦੇ ਜਨਮ ਸਮੇਂ ਉਹਨਾਂ ਦੀ ਉਪਰਲੀ ਤੈਅ ਸਖਤ ਹੋਣ ਲੱਗ ਪਈ ! ਇਸ ਤਰ੍ਹਾਂ ਅੱਜ ਤੋਂ 25 ਕਰੋੜ ਵਰ੍ਹੇ ਪਹਿਲਾਂ ਜਦੋਂ ਜੀਵਨ ਸਮੁੰਦਰ ਤੋਂ ਜ਼ਮੀਨ ਵੱਲ ਆਉਣਾ ਸ਼ੁਰੂ ਹੋਇਆ ਤਾਂ ਕੁਝ ਮੱਛੀਆਂ ਨੇ ਆਂਡੇ ਦੇਣੇ ਸ਼ੁਰੂ ਕਰ ਦਿੱਤੇ ! ਇਸ ਸਮੇਂ ਤੱਕ ਉੱਡਣ ਵਾਲੇ ਪੰਛੀਆਂ ਦੀ ਕੋਈ ਹੋਂਦ ਨਹੀਂ ਹੋਈ ਸੀ , ਪੰਛੀਆਂ ਦਾ ਯੁੱਗ ਤਾਂ ਡਾਇਨਾਸੋਰਾਂ ਦੇ ਖਾਤਮੇ ਤੋਂ ਬਾਦ ਦੇ ਸਮੇਂ ਦਾ ਕਾਲ ਹੈ !

ਬਹੁਤ ਸਾਰੇ ਬੁਧੀਜੀਵੀ ਵਿਅਕਤੀ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਧਰਤੀ ਦੀ ਤੈਹਿਆਂ ਵਿਚ ਮਿਲਣ ਵਾਲੇ ਜੀਵਾਂ ਦੇ ਪਿੰਜਰ ਹੀ ਜੀਵਾਂ ਵਿਚ ਹੋਏ ਵਿਕਾਸ ਦਾ ਸਭ ਤੋਂ ਵੱਡਾ ਸਬੂਤ ਹਨ ! ਕਰੋੜਾਂ ਵਰ੍ਹੇ ਪਹਿਲਾਂ ਮਰੇ ਹੋਏ ਜੀਵਾਂ ਵਾਲੀਆਂ ਚਟਾਨਾਂ ਵਿਚ ਯੂਰੇਨੀਅਮ ਦੇ ਦੋ ਆਈਸੋਟੋਪ ਉਪਲਬਧ ਹੁੰਦੇ ਸਨ , ਇਹਨਾਂ ਆਈਸੋਟੋਪਾਂ ਵਿਚ ਅਨੁਪਾਤ ਵਿਗਿਆਨਕਾਂ ਨੂੰ ਉਹਨਾਂ ਚਟਾਨਾਂ ਦੀ ਉਮਰ ਤੇ ਉਹਨਾਂ ਦੀ ਹੋਂਦ ਸਮੇਂ ਮਰੇ ਜੀਵਾਂ ਦੀ ਉਮਰ ਦਰਸਾਉਂਦਾ ਹੈ ! ਸਾਰੀ ਦੁਨੀਆਂ ਦੇ ਵਿਗਿਆਨਕ ਇਸ ਗੱਲ ਨਾਲ ਸਹਿਮਤ ਹਨ ਕਿ ਆਂਡੇ ਮੁਰਗੀਆਂ ਨਾਲੋਂ ਪੱਚੀ ਕਰੋੜ ਵਰ੍ਹੇ ਪਹਿਲਾਂ ਮੌਜੂਦ ਸਨ! ਅੱਜ ਵੀ ਬਹੁਤ ਸਾਰੇ ਵਿਅਕਤੀਆਂ ਨੂੰ ਧਰਤੀ ਦੀਆਂ ਤੇਹਾਂ ਵਿੱਚੋਂ ਡਾਇਨਾਂਸੋਰਾਂ ਦੇ ਆਂਡੇ ਮਿਲ ਜਾਂਦੇ ਹਨ ! ਕਈ ਵਾਰੀ ਇਹ ਗਰਭਵਤੀ ਡਾਇਨਾਂਸੋਰ ਦੇ ਪਿੰਜਰਾਂ ਵਿੱਚੋਂ ਵੀ ਮਿਲ ਜਾਂਦੇ ਹਨ ! ਸੋ ਉਪਰਕਤ ਸਬੂਤ ਇਹ ਸਿੱਧ ਕਰਨ ਲਈ ਕਾਫੀ ਹਨ ਕਿ ਆਂਡੇ ਦੀ ਹੋਂਦ ਮੁਰਗ਼ੀ ਤੋਂ ਪਹਿਲਾ ਦੀ ਹੈ !

ਡਾਇਨਾਸੋਰਾਂ ਦੇ ਖਾਤਮੇ ਵਾਲੇ ਯੁੱਗ ਸਮੇਂ ਦੇ ਫਾਸਿਲਾਂ ਵਿਚ ਕਈ ਵਾਰ ਅਜਿਹੇ ਜੀਵ ਦੇ ਪਥਰਾਟ ਵੀ ਮਿਲ ਜਾਂਦੇ ਹਨ ਜਿਸ ਦੇ ਫਰ ਵੀ ਹੁੰਦੇ ਸਨ ! ਇਸ ਜੀਵ ਨੂੰ ਵਿਗਿਆਨਕ ਸ਼ਬਦਾਂ ਵਿਚ ਆਰਕੀਓਪੈਟਰਿਕਸ ਦਾ ਨਾਂ ਦਿੱਤਾ ਗਿਆ ਹੈ ! ਸਬੂਤਾਂ ਦੇ ਆਧਾਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਜਾਨਵਰ ਇਸ ਗੱਲ ਦਾ ਸਬੂਤ ਹੈ ਕਿ ਉਡਣ ਵਾਲੇ ਪੰਛੀਆਂ ਦਾ ਵਿਕਾਸ ਡਾਇਨਾਸੋਰਾਂ ਤੋਂ ਹੋਇਆ ਸੀ, ਪਰ ਮੇਰਾ ਖਿਆਲ ਹੈ ਪਾਠਕਾਂ ਦਾ ਸੁਆਲ ਇਹ ਨਹੀਂ ਕਿ ਪਹਿਲਾਂ ਆਂਡਾ ਹੋਂਦ ਵਿਚ ਆਇਆ ਜਾ ਮੁਰਗੀ ਬਲਕਿ ਉਹਨਾਂ ਦਾ ਸੁਆਲ ਤਾਂ ਇਹ ਹੈ ਕਿ ਪਹਿਲਾਂ ਉਹ ਆਂਡਾ ਹੋਂਦ ਵਿਚ ਆਇਆ ਜਿਸ ਵਿਚ ਚੂਚਾ ਸੀ ਜਾਂ ਪਹਿਲਾ ਅਜਿਹੀ ਮੁਰਗੀ ਹੋਂਦ ਵਿਚ ਆਈ ਜਿਸ ਦੇ ਗਰਭ ਵਿਚ ਆਂਡਾ ਸੀ
?

ਇਸ ਸੁਆਲ ਦਾ ਜੁਆਬ ਜਾਣਨ ਵਾਸਤੇ ਸਾਡੇ ਲਈ ਇਹ ਜਾਣਨਾ ਅਤੀ ਜ਼ਰੂਰੀ ਹੈ ਕਿ ਅੱਜ ਦੀ ਮੁਰਗੀ ਕਿਵੇਂ ਹੋਂਦ ਵਿਚ ਆਈ ! ਅੱਜ ਭਾਵੇਂ ਧਰਤੀ ਉੱਤੇ ਜੀਵਾਂ ਦੀਆਂ ਦਸ ਲੱਖ ਪ੍ਰਜਾਤੀਆਂ ਮੌਜੂਦ ਹਨ ਪਰ ਕਿਸੇ ਸਮੇਂ ਇਹਨਾਂ ਦੀ ਗਿਣਤੀ ਧਰਤੀ ਤੇ 500 ਤੋਂ ਵੱਧ ਨਹੀਂ ਸੀ ! ਧਰਤੀ ਦੀਆਂ ਪ੍ਰਾਚੀਨ ਸਭਿਆਤਾਵਾਂ ਦੀ ਖੁਦਾਈਂ ਕਰਦਿਆਂ ਵਿਗਿਆਨੀਆਂ ਨੂੰ 8000 ਕੁ ਹਜ਼ਾਰ ਪਹਿਲਾ ਘਰੇਲੂ ਮੁਰਗਿਆਂ ਦੀ ਹੋਂਦ ਦੇ ਸਬੂਤ ਸਿੰਧ ਘਾਟੀ ਦੀਆਂ ਸਭਿਆਤਾਵਾਂ ਵਿੱਚੋਂ ਮਿਲੇ ਹਨ, ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹਨਾਂ ਲੋਕਾਂ ਨੇ ਮੁਰਗਿਆਂ ਦੀ ਲੜਾਈ ਵੇਖਣ ਲਈ ਮੁਰਗੇ ਨੂੰ ਪਾਲਤੂ ਬਣਾਉਣਾ ਸਿੱਖ ਲਿਆ ਸੀ !

ਡਾਇਨਾਸੋਰਾਂ ਦਾ ਯੁੱਗ ਧਰਤੀ ਤੋਂ ਸਾਢੇ ਛੇ ਕਰੋੜ ਵਰ੍ਹੇ ਪਹਿਲਾ ਖਤਮ ਹੋ ਗਿਆ ਸੀ ! ਪਰ ਇਸ ਸਮੇਂ ਕੁਝ ਪਹਾੜਾਂ ਦੀਆਂ ਟੀਸੀਆਂ ਤੇ ਰਹਿਣ ਵਾਲੇ ਡਾਇਨਾਸੋਰਾਂ ਨੇ ਛਾਲਾਂ ਮਾਰਨੀਆਂ ਸਿੱਖ ਲਈਆਂ ਸਨ ਅਤੇ ਹੌਲੀ-ਹੌਲੀ ਉਹਨਾਂ ਨੇ ਇਹਨਾਂ ਛਾਲਾਂ ਸਮੇਂ ਆਪਣੀ ਰਫਤਾਰ ਨੂੰ ਘਟਾਉਣ ਦੇ ਢੰਗ ਵੀ ਵਿਕਸਤ ਕਰ ਲਏ ਇਸ ਤਰ੍ਹਾਂ ਪਹਿਲੇ ਉੱਡਣ ਵਾਲੇ ਪੰਛੀਆਂ ਦੀਆਂ ਵੱਖ-ਵੱਖ ਜਾਤੀਆਂ ਪੈਦਾ ਹੋਣ ਲੱਗ ਪਈਆਂ ! ਹੌਲੀ-ਹੌਲੀ ਇਹਨਾਂ ਉੱਡਣ ਵਾਲੇ ਪੰਛੀਆਂ ਵਿੱਚੋਂ ਜੰਗਲੀ ਮੁਰਗਾਬੀਆਂ ਦੀ ਇੱਕ ਅਜਿਹੀ ਕਿਸਮ ਵਿਕਾਸ ਕਰ ਗਈ ਜਿਸਨੇ ਕੁਝ ਯਤਨਾਂ ਨਾਲ ਪਾਲਤੂ ਹੋਣ ਦਾ ਵੱਲ ਸਿਖ ਲਿਆ ! ਜੰਗਲੀ ਮੁਰਾਗਾਬੀਆਂ ਦੀਆਂ ਬਹੁਤ ਸਾਰੀਆਂ ਗੱਲਾਂ ਘਰੇਲੂ ਮੁਰਗੇ ਮੁਰਗੀਆਂ ਨਾਲ ਮਿਲਦੀਆਂ ਜੁਲਦੀਆਂ ਹਨ ! ਜੰਗਲੀ ਮੁਰਗਾਬੀਆਂ ਦੇ ਦੋ ਟੰਗਾਂ ਅਤੇ ਚਾਰ-ਚਾਰ ਉਂਗਲੀਆਂ ਵਾਲੇ ਪੰਜੇ ਹੁੰਦੇ ਹਨ ਅਤੇ ਆਕਾਰ ਪੱਖੋਂ ਵੀ ਇਹਨਾਂ ਦਾ ਆਕਾਰ ਮਾਦਾ ਵਿੱਚ ਅੱਧਾ ਕਿਲੋ ਤੋਂ ਲੈ ਕੇ ਇੱਕ ਕਿਲੋ ਤੱਕ ਹੁੰਦਾ ਹੈ ਤੇ ਨਰ ਵਿਚ ਇਹ ਛੇ ਸੌ ਗ੍ਰਾਮ ਤੋਂ ਲੈ ਕੇ ਡੇਢ ਕਿਲੋ ਤੱਕ ਹੁੰਦਾ ਹੈ ! ਨਰ ਦੀ ਲੰਬਾਈ ਢਾਈ ਫੁੱਟ ਤੇ ਮਾਦਾ ਦੀ ਡੇਢ ਫੁੱਟ ਹੁੰਦੀ ਹੈ ! ਆਪਣੀ ਚੌਧਰ ਵਿਖਾਉਣ ਲਈ ਇਹ ਵੀ ਸਵੇਰੇ ਸਵੇਰੇ ਵਾਂਗ ਦੇਣ ਦੇ ਆਦੀ ਹੁੰਦੇ ਹਨ ! ਕੁਝ ਹਾਲਤਾਂ ਵਿਚ ਇਹ ਥੋੜੀ ਬਹੁਤ ਉਡਾਣ ਵੀ ਭਰ ਸਕਦੇ ਹਨ !

ਸਮੁੱਚੀ ਦੁਨੀਆਂ ਦੇ ਜੀਵ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਕਿਸੇ ਵੀ ਜੀਵ ਦਾ ਵਿਕਾਸ ਇੱਕ ਮੁੱਢਲੇ ਸੈੱਲ ਤੋਂ ਹੁੰਦਾ ਹੈ ! ਇਹ ਸੈੱਲ ਵੰਡ ਰਾਹੀਂ ਹੀ ਵੱਡਾ ਹੁੰਦਾ ਰਹਿਦਾ ਹੈ ! ਇੱਕ ਸੈੱਲ ਦੋ ਵਿਚ ਅਤੇ ਦੋ ਸੈੱਲ ਚਾਰ ਵਿਚ ਟੁੱਟਦੇ ਰਹਿੰਦੇ ਹਨ ! ਇਹ ਸਾਰੇ ਸੈੱਲ ਉਸ ਮੁੱਢਲੇ ਸੈੱਲ ਦੀ ਹੀ ਹੂ-ਬ-ਹੂ ਨਕਲ ਹੁੰਦੇ ਹਨ ਜਿਸਤੋਂ ਇਹਨਾਂ ਦਾ ਮੁੱਢ ਬੱਝਿਆ ਸੀ ! ਸੋ ਜੋ ਵੀ ਤਬਦੀਲੀਆਂ ਹੋਣੀਆਂ ਹੁੰਦੀਆਂ ਹਨ ਉਸ ਮੁੱਢਲੇ ਸੈੱਲ ਵਿਚ ਹੀ ਹੋ ਸਕਦੀਆਂ ਹਨ ਅਤੇ
ਨਰ ਸੈੱਲ ਦਾ ਡੀ. ਐਨ. ਏ. ਅਤੇ ਮਾਦਾ ਸੈੱਲ ਦੇ ਡੀ. ਐਨ. ਏ. ਦੇ ਮਿਲਾਣ ਨਾਲੀ ਮੁੱਢਲਾ ਸੈੱਲ ਬਣਦਾ ਹੈ !

ਨੋਟ ; ਲੇਖਕ ਦਾ ਪਤਾ ਨਹੀਂ ! ਵਿਗਿਆਨ ਦੀ ਜਾਣਕਾਰੀ ਰਖਦਾ ਹੋਣ ਕਰਕੇ ਥੋੜੀ ਜਿਹੀ ਸੋਧ ਨਾਲ ............ਹਰਵਿੰਦਰ ਥਿੰਦ 

                            _____________________________________


ਇਹ ਲੇਖ ਉਪਯੋਗੀ ਹੋਣ ਕਾਰਣ ਵ੍ਹਾਟਸ ਐੱਪ ਤੋਂ ਮੇਰੇ ਇੱਕ ਮਿੱਤਰ ਦੀ ਪੋਸਟ ਤੋਂ ਲਿਆ ਗਿਆ ਹੈ - "ਓਮੇਸ਼ਵਰ ਨਾਰਾਇਣ -





ਰਾਸ਼ਟਰਪਤੀ ਪਦ ਸਬੰਧੀ ਕੁਝ ਮਹੱਤਵਪੂਰਨ ਤੱਥ


  1. ਰਾਸ਼ਟਰਪਤੀ ਆਪਣੇ ਅਹੁਦੇ ਉੱਤੇ ਪੂਰੇ ਪੰਜ ਸਾਲ ਰਹਿੰਦਾ ਹੈ |
  2. ਉਸਨੂੰ ਪੰਜ ਸਾਲ ਤੋਂ ਪਹਿਲਾਂ ਮਹਾਂਅਭਿਯੋਗ ਤੋਂ ਇਲਾਵਾ ਕਿਸੇ ਤਰੀਕੇ ਨਾਲ ਨਹੀਂ ਹਟਾਇਆ ਜਾ ਸਕਦਾ |
  3. ਉਸਦੇ ਕਾਰਜਕਾਲ ਦੌਰਾਨ ਦੇਸ਼ ਦੀ ਕਿਸੇ ਵੀ ਅਦਾਲਤ ਵਿੱਚ ਉਸਦੇ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ |
  4. ਰਾਸ਼ਟਰਪਤੀ ਚਾਹੇ ਤਾਂ ਖੁਦ ਆਪਣਾ ਕਾਰਜਕਾਲ ਸਮਾਪਤ ਹੋਣ ਤੋਂ ਪਹਿਲਾਂ ਆਪਣੇ ਪਦ ਤੋਂ ਅਸਤੀਫਾ ਦੇ ਸਕਦਾ ਹੈ |
  5. ਉਹ ਆਪਣਾ ਅਸਤੀਫ਼ਾ ਉੱਪ-ਰਾਸ਼ਟਰਪਤੀ ਨੂੰ ਸੰਬੋਧਿਤ ਕਰਦੇ ਹੋਏ ਦਿੰਦਾ ਹੈ |
  6. ਅਮਰੀਕਾ ਵਿੱਚ ਇੱਕ ਰਾਸ਼ਟਰਪਤੀ ਨੂੰ ਲਗਾਤਾਰ ਦੋ ਵਾਰ ਤੋਂ ਵੱਧ ਨਹੀਂ ਚੁਣਿਆਂ ਜਾ ਸਕਦਾ |
  7. ਭਾਰਤ ਵਿੱਚ ਰਾਸ਼ਟਰਪਤੀ ਨੂੰ ਕਿੰਨੇਂ ਵਾਰੀ ਵੀ ਚੁਣਿਆਂ ਜਾ ਸਕਦਾ ਹੈ | ਇਸ ਬਾਰੇ ਕੋਈ ਪ੍ਰਤਿਬੰਧ ਨਹੀਂ ਹੈ |
  8. ਰਾਸ਼ਟਰਪਤੀ ਤੇ ਮਹਾਂਅਭਿਯੋਗ ਕੇਵਲ “ਸੰਵਿਧਾਨ ਦੇ ਉਲੰਘਣ” ਕਰਨ ਦੇ ਹੀ ਚਲਾਇਆ ਜਾ ਸਕਦਾ ਹੈ |
  9. ਸੰਵਿਧਾਨ ਵਿੱਚ “ਸੰਵਿਧਾਨ ਦੇ ਉਲੰਘਣ” ਬਾਰੇ ਕੋਈ ਪਰਿਭਾਸ਼ਾ ਨਹੀਂ ਦਿੱਤੀ ਗਈ ਹੈ |
  10. ਰਾਸ਼ਟਰਪਤੀ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਸ ਅਹੁਦੇ ਦੇ ਅਗਲੇ ਦਾਅਵੇਦਾਰ ਦੀ ਚੋਣ ਹੋ ਜਾਣੀ ਜਰੂਰੀ ਹੈ |
  11. ਜਿਸ ਦਿਨ ਰਾਸ਼ਟਰਪਤੀ ਸਹੁੰ ਚੁੱਕਦਾ ਹੈ ,ਉਸੇ ਦਿਨ ਤੋਂ ਉਸਦੇ ਕਾਰਜਕਾਲ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ |
  12. ਜੇਕਰ ਕਿਸੇ ਕਾਰਣ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਅਗਲੇ ਰਾਸ਼ਟਰਪਤੀ ਦੀ  ਚੋਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਪਹਿਲਾਂ ਚੱਲ ਰਿਹਾ ਰਾਸ਼ਟਰਪਤੀ ਹੀ ਇਸ ਅਹੁਦੇ ਉੱਤੇ ਲਗਾਤਾਰ ਬਣਿਆਂ ਰਹਿੰਦਾ ਹੈ |
  13. ਅਜਿਹੀ ਹਾਲਤ ਵਿੱਚ ਉੱਪ-ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦਾ ਕਾਰਜਕਾਲ ਸੰਭਾਲਣ ਲਈ ਨਹੀਂ ਮਿਲਦਾ |
  14. ਉੱਪ-ਰਾਸ਼ਟਰਪਤੀ ਕੇਵਲ ਉਸੇ ਹਾਲਤ ਵਿੱਚ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਦਾ ਹੈ ਜਦੋਂ ਰਾਸ਼ਟਰਪਤੀ ਦਾ ਅਹੁਦਾ ਰਾਸ਼ਟਰਪਤੀ ਦੀ ਮੌਤ,ਅਸਤੀਫੇ ,ਬਿਮਾਰੀ ਕਾਰਣ ਕਾਰਜ ਕਰਨ ਵਿੱਚ ਅਸਮਰਥਤਾ ਜਾਂ ਮਹਾਂ-ਅਭਿਯੋਗ ਤੋਂ ਬਾਅਦ ਹਟਾਏ ਜਾਂ ਕਾਰਣ ਖਾਲੀ ਹੁੰਦਾ ਹੈ |
  15. ਜੇਕਰ ਉੱਪ-ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਵੇ ਤਾਂ ਅਜਿਹੀ ਹਾਲਤ ਵਿੱਚ ਸੁਪਰੀਮ ਕੋਰਟ ਦਾ ਮੁੱਖ ਜੱਜ ਰਾਸ਼ਟਰਪਤੀ ਦਾ ਕੰਮ-ਕਾਜ ਸੰਭਾਲਦਾ ਹੈ |
  16. ਜਦੋਂ ਡਾ.ਜਾਕਿਰ ਹੁਸੈਨ ਦੀ ਮਈ 1969 ਵਿੱਚ ਮੌਤ ਹੋ ਗਈ ਸੀ ਤਾਂ ਉਸ ਸਮੇਂ ਦੇ ਉੱਪ-ਰਾਸ਼ਟਰਪਤੀ ਵੀ.ਵੀ.ਗਿਰੀ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ | ਪਰ ਬਾਅਦ ਵਿੱਚ ਜਦੋਂ ਰਾਸ਼ਟਰਪਤੀ ਦੀ ਚੋਣ ਸ਼ੁਰੂ ਹੋਈ ਤਾਂ ਖੁਦ ਚੋਣ ਲੜਨ ਲਈ ਵੀ.ਵੀ.ਗਿਰੀ ਨੇ ਉੱਪ-ਰਾਸ਼ਟਰਪਤੀ ਦੇ ਪਦ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ | ਉਸ ਸਮੇਂ ਸੁਪਰੀਮ ਕੋਰਟ ਦੇ ਮੌਜੂਦਾ ਮੁੱਖ ਨਿਆਂਧੀਸ਼ ਐਮ.ਹਿਦਾਇਤ-ਉੱਲਾ ਨੇ ਅਗਲੇ ਰਾਸ਼ਟਰਪਤੀ ਦੇ ਸਹੁੰ ਚੁੱਕਣ ਤੱਕ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਿਆ ਸੀ |
  17. ਜੇਕਰ ਉੱਪ-ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਵੇ ਤਾਂ ਉਸ ਸਮੇਂ ਰਾਸ਼ਟਰਪਤੀ ਆਪਣਾ ਅਸਤੀਫ਼ਾ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਦਿੰਦਾ ਹੈ | ਜੇਕਰ ਉਸਦਾ ਅਹੁਦਾ ਵੀ ਖਾਲੀ ਹੋਵੇ ਤਾਂ ਅਗਲਾ ਸੀਨੀਅਰ ਜੱਜ ਇਹ ਅਸਤੀਫ਼ਾ ਕਬੂਲ ਕਰਦਾ ਹੈ |
  18. ਜਦੋਂ ਤੱਕ ਰਾਸ਼ਟਰਪਤੀ ਦੇ ਅਹੁਦੇ ਦੀ ਗੈਰ ਹਾਜਰੀ ਵਿੱਚ ਉੱਪ-ਰਾਸ਼ਟਰਪਤੀ ,ਸੁਪਰੀਮ ਕੋਰਟ ਦਾ ਮੁੱਖ-ਜੱਜ ਜਾ ਸੀਨੀਅਰ ਜੱਜ ਇਹ ਅਹੁਦਾ ਸੰਭਾਲ ਰਹੇ ਹੁੰਦੇ ਹਨ ਤਾਂ ਉਹਨਾਂ ਨੂੰ ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਅਤੇ ਦੂਜੀਆਂ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ ਜੋ ਕਿ ਅਸਲੀ ਰਾਸ਼ਟਰਪਤੀ ਨੂੰ ਹਨ |

-ਉਮੇਸ਼ਵਰ ਨਾਰਾਇਣ -

ਕੱਚਾ ਲੋਹਾ



ਕੱਚਾ ਲੋਹਾ ਧਰਤੀ ਦੀ ਉਪਰਲੀ ਤਹਿ ਦਾ 5% ਹਿੱਸਾ ਹੈ ਅਤੇ ਇਹ ਆਮ ਅਤੇ ਸਭ ਤੋਂ ਜਿਆਦਾ ਇਸਤੇਮਾਲ ਕੀਤੀ ਜਾਣ ਵਾਲੀ ਧਾਤ ਹੈ | ਇਹ ਧਾਤ ਧਰਤੀ ਵਿੱਚੋਂ ਸ਼ੁੱਧ ਰੂਪ ਵਿੱਚ ਨਹੀਂ ਮਿਲਦੀ ਸਗੋਂ ਇਸ ਵਿੱਚ ਕਈ ਤਰਾਂ ਤੀਆਂ ਮਿਲਾਵਟਾਂ ਹੁੰਦੀਆਂ ਹਨ | ਉਦਯੋਗ ਵਿੱਚ ਲਿਆ ਕੇ ਇਸ ਵਿੱਚੋਂ ਮਿਲਾਵਟਾਂ ਨੂੰ ਦੂਰ ਕਰਕੇ ਸ਼ੁੱਧ  ਲੋਹਾ ਪ੍ਰਾਪਤ ਕੀਤਾ ਜਾਂਦਾ ਹੈ | ਇਹ ਧਾਤ ਮੁੱਖ ਤੌਰ ਤੇ ਚਾਰ ਕਿਸਮਾਂ ਵਿੱਚ ਮਿਲਦਾ ਹੈ –

1.    ਮੈਗਨੇਟਾਇਟ
2.    ਹੈਮੇਟਾਇਟ
3.    ਲਿਮੋਨਾਇਟ
4.    ਸਾਇਡਰਾਇਟ 


ਸੰਸਾਰ ਵਿੱਚ ਰੂਸ ਅਤੇ ਇਸਦੇ ਗੁਆਂਢੀ ਦੇਸ਼, ਆਸਟਰੇਲੀਆ, ਬ੍ਰਾਜ਼ੀਲ, ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਕੱਚੇ ਲੋਹੇ ਦੇ ਵੱਡੇ ਭੰਡਾਰ ਹਨ | ਭਾਰਤ ਸੰਸਾਰ ਦਾ 5.55% ਕੱਚਾ ਲੋਹਾ ਪੈਦਾ ਕਰਦਾ ਹੈ | ਸਾਡੇ ਦੇਸ਼ ਵਿੱਚ ਲਗਭਗ ਹਰੇਕ ਕਿਸਮ ਦਾ ਕੱਚਾ ਲੋਹਾ ਮਿਲਦਾ ਹੈ | ਪ੍ਰੰਤੂ ਹੈਮੇਟਾਈਟ ਕਿਸਮ ਇਹਨਾਂ ਵਿੱਚੋ ਪ੍ਰਮੁੱਖ ਹੈ | ਕੱਚਾ ਲੋਹਾ ਪੈਦਾ ਕਰਨ ਵਾਲੇ ਮੁੱਖ ਖੇਤਰਾਂ ਵਿੱਚ – ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਤੇ ਤਮਿਲਨਾਡੂ ਹਨ | ਬਿਹਾਰ ਦੇ ਸਿੰਘਭੂਮ, ਉੜੀਸਾ ਦੇ ਮਯੂਰਭੰਜ, ਛਤੀਸਗੜ੍ਹ ਦੇ ਦੁਰਗ ਅਤੇ ਬਸਤਰ, ਕਰਨਾਟਕਾ ਦੇ ਮੰਸੂਰ,    ਬੇਲਾਰੀ,ਧਾਰਵਾੜ,ਇਲਾਕੇ ਚੰਗੀ ਕਿਸਮ ਦੇ ਕੱਚੇ ਲੋਹੇ ਵਾਸਤੇ ਪ੍ਰਸਿੱਧ ਮੰਨੇ ਜਾਂਦੇ ਹਨ |

                 __________________________

gkscrapbook test -1

ਭਾਰਤ ਵਿੱਚ ਪੁਲਾੜ ਖੋਜ ਬਾਰੇ ਜਾਣਕਾਰੀ


ਭਾਰਤ ਵਿੱਚ ਪੁਲਾੜ ਖੋਜ ਨਾਲ ਸਬੰਧਤ ਇੱਕ ਵੱਖਰੀ ਸੰਸਥਾ ਸਥਾਪਿਤ ਕੀਤੀ ਗਈ ਹੈ ਜਿਸਦਾ ਨਾਮ ਹੈ ਇਸਰੋ | ਇਸਰੋ ਦਾ ਮੁੱਖ ਕੰਮ ਪੁਲਾੜ ਸਬੰਧੀ ਟੈਕਨੋਲੋਜੀ ਨੂੰ ਵਿਕਸਿਤ ਕਰਨਾ ਅਤੇ ਨਿਰਮਾਣ ਸਬੰਧੀ ਡਿਜ਼ਾਇਨ ਤਿਆਰ ਕਰਨਾ ਹੈ | ਇਸਦਾ ਮੁੱਖ ਦਫ਼ਤਰ ਬੈਂਗਲੋਰ ਵਿਖੇ ਹੈ | ਇਸਦੀ ਦੇਖ ਰੇਖ ਵਿੱਚ ਹੇਠ ਲਿਖੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ |:
1   ਵਿਕਰਮਸਾਰਾਭਾਈ ਸਪੇਸ ਸੈਂਟਰ   ਤਿਰੁਅਨੰਤਪੁਰਮ 
2   ਇਸਰੋ ਸੈਟਲਾਇਟ ਸੈਂਟਰ  ਬੈਂਗਲੋਰ 
3   ਸਹਾਰ ਸਪੇਸ ਸੈਂਟਰ  ਸ਼੍ਰੀਹਰਿਕੋਟਾ 
4   ਸਪੇਸ ਐਪਲੀਕੇਸ਼ਨ ਸੈਂਟਰ  ਅਹਿਮਦਾਬਾਦ 
5   ਅਗ੍ਲ੍ਜਰੀ ਪ੍ਰੋਪਲਸ਼ਨ ਸਿਸਟਮ ਯੂਨਿਟ  ਬੈਂਗਲੋਰ ਅਤੇ ਤਿਰੁਅਨੰਤਪੁਰਮ 
  6   ਦਿ ਡਿਵੈਲਪਮੈਂਟ ਐੰਡ ਐਜੂਕੇਸ਼ਨ ਕਮਿਉਨਿਕੇਸ਼ਨ ਯੂਨਿਟ  ਅਹਿਮਦਾਬਾਦ 

ਰਾਸ਼ਟਰਪਤੀ ਦੀ ਚੋਣ

ਭਾਰਤੀ ਸੰਵਿਧਾਨ ਦੇ ਅਨੁਛੇਦ 54 ਦੇ ਅਨੁਸਾਰ ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਦੁਆਰਾ ਹੁੰਦੀ ਹੈ | ਇਸ ਚੋਣ ਮੰਡਲ ਵਿੱਚ ਹੇਠ ਲਿਖੇ ਮੈਂਬਰ ਹਿੱਸਾ ਲੈਂਦੇ ਹਨ |
  1. ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ
  2. ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ
  3. ਦਿੱਲੀ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ
 ਭਾਰਤ ਦੇ ਰਾਸ਼ਟਰਪਤੀ ਦੀ ਚੋਣ ਅਨੂਪਾਤਕ ਪ੍ਰਤੀਨਿੱਧਤਾ ਦੇ ਸਿਧਾਂਤ ਅਨੁਸਾਰ ਏਕਲ ਬਦਲਵੀਂ ਵੋਟ ਰਾਹੀਂ ਕੀਤੀ ਜਾਂਦੀ ਹੈ | ਇਸ ਚੋਣ ਦੌਰਾਨ ਗੁਪਤ ਮਤਦਾਨ ਕੀਤਾ ਜਾਂਦਾ ਹੈ | ਰਾਸ਼ਟਰਪਤੀ ਦੀ ਚੋਣ ਨੂੰ ਅਪ੍ਰਤੱਖ ਚੋਣ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਚੋਣ ਵਿੱਚ ਆਮ ਨਾਗਰਿਕ ਖੁਦ ਭਾਗ ਨਹੀਂ ਲੈਂਦੇ ਬਲਕਿ ਉਹਨਾਂ ਦੁਆਰਾ ਚੁਣੇ ਹੋਏ ਮੈਂਬਰ ਹੀ ਉਹਨਾਂ ਵੱਲੋਂ ਇਹ ਭੂਮਿਕਾ ਨਿਭਾਉਂਦੇ ਹਨ |
ਚੋਣ ਮੰਡਲ ਵਿੱਚ ਸੰਸਦ ਦੇ ਮੈਂਬਰ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਵੋਟ ਦਾ ਮੁੱਲ ਅਲਗ ਅਲਗ ਹੁੰਦਾ ਹੈ | ਰਾਜ ਵਿਧਾਨ ਸਭਾ ਦੇ ਮੈਂਬਰਾਂ ਦੀ ਵੋਟ ਦਾ ਮੁੱਲ ਹੇਠ ਲਿਖੇ ਅਨੁਸਾਰ ਨਿਰਧਾਰਿਤ ਕੀਤਾ ਜਾਂਦਾ ਹੈ :
ਫ਼ੋਰ

ਇਸੇ ਤਰਾਂ ਹੀ ਸੰਸਦ ਦੇ ਚੁਣੇ ਹੋਏ ਮੈਂਬਰਾਂ ਦੀ ਵੋਟ ਦਾ ਮੁੱਲ ਹੇਠ ਲਿਖੇ ਫਾਰਮੂਲੇ ਅਨੁਸਾਰ ਨਿਰਧਾਰਿਤ ਕੀਤਾ ਜਾਂਦਾ ਹੈ :

ਫੋਰੇ੧

ਚੋਣ ਮੰਡਲ ਦੇ ਮੈਂਬਰ ਸਿਰਫ਼ ਇੱਕ ਹੀ ਆਦਮੀ ਨੂੰ ਵੋਟ ਨਹੀਂ ਦਿੰਦੇ ਸਗੋਂ ਆਪਣੀ ਪਹਿਲੀ , ਦੂਜੀ , ਤੀਜੀ ਆਦਿ ਪਸੰਦ ਅਨੁਸਾਰ ਮੈਂਬਰਾਂ ਦੀ ਪਸੰਦ ਦਸਦੇ ਹੋਏ ਵੋਟ ਕਰਦੇ ਹਨ |ਇਸ ਪ੍ਰਣਾਲੀ ਨੂੰ ਅਨੁਪਾਤੀ ਚੋਣ ਪ੍ਰਣਾਲੀ ਆਖਦੇ ਹਨ |ਗਿਣਤੀ ਤੋਂ ਬਾਅਦ ਜਿਸ ਮੈਂਬਰ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਸਨੂੰ ਚੁਣਿਆ ਹੋਇਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ | ਇਹਨਾਂ ਵੋਟਾ ਦੌਰਾਨ ਆਮ ਤੌਰ ਤੇ ਰਾਜ ਸਭਾ ਦੇ ਸਕੱਤਰ ਨੂੰ ਹੀ ਚੋਣ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ | ਚੋਣ ਦੀ ਘੋਸ਼ਣਾ ਵੀ ਉਹੀ ਕਰਦਾ ਹੈ | ਰਾਸ਼ਟਰਪਤੀ ਬਣਨ ਲਈ ਨਾਗਰਿਕ ਕੋਲ ਹੇਠ ਲਿਖੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ :
  1. ਉਹ ਭਾਰਤ ਦਾ ਨਾਗਰਿਕ ਹੋਵੇ |
  2. ਉਸਦੀ ਉਮਰ ਪੈਂਤੀ ਸਾਲ ਜਾਂ ਉਸਤੋਂ ਉੱਪਰ ਹੋਵੇ |
  3. ਉਹ ਲੋਕ ਸਭਾ ਦਾ ਮੈਂਬਰ ਬਣਨ ਦੀ ਯੋਗਤਾ ਰਖਦਾ ਹੋਵੇ |
  4. ਉਹ ਕਿਸੇ ਲਾਭਕਾਰੀ ਪਦ ਤੇ ਕੰਮ ਨਾ ਕਰਦਾ ਹੋਵੇ |
ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ |ਪਰ ਉਸਨੂੰ ਦੁਬਾਰਾ ਵੀ ਚੁਣਿਆਂ ਜਾ ਸਕਦਾ ਹੈ |ਰਾਸ਼ਟਰਪਤੀ ਉੱਤੇ ਕਿਸੇ ਵੀ ਅਦਾਲਤ ਵਿੱਚ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ | ਉਸ ਉੱਤੇ ਕੇਵਲ ਮਹਾਂਅਭਿਯੋਗ ਹੀ ਚਲਾਇਆ ਜਾ ਸਕਦਾ ਹੈ |ਉਸਨੂੰ ਆਪਣੇ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਹਟਾਇਆ ਜਾ ਸਕਦਾ |ਉਸਦੀ ਮੌਤ ਜਾ ਖੁਦ ਤਿਆਗਪੱਤਰ ਦੇਣ ਤੇ ਹੀ ਉਸਦਾ ਪਦ ਪੰਜ ਸਾਲ ਤੋਂ ਪਹਿਲਾਂ ਖਾਲੀ ਹੁੰਦਾ ਹੈ | ਨਹੀਂ ਤਾਂ ਉਹ ਪੂਰੇ ਪੰਜ ਸਾਲ ਤੱਕ ਆਪਣੇ ਅਹੁਦੇ ਤੇ ਰਹਿੰਦਾ ਹੈ |
ਇਸ ਸਮੇਂ ਰਾਸ਼ਟਰਪਤੀ ਦੀ ਤਨਖਾਹ ਡੇਢ ਲੱਖ ਰੂਪਏ ਮਹੀਨਾ ਹੈ | ਇਸਤੋਂ ਇਲਾਵਾ ਉਸਨੂੰ ਹੋਰ ਬਹੁਤ ਸਾਰੇ ਭੱਤੇ ਅਤੇ ਸੁੱਖ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ |ਡਾ.ਜਾਕਿਰ ਹੁਸੈਨ ਅਤੇ ਫਖਰੂਦੀਨ ਅਲੀ ਅਹਿਮਦ ਅਜਿਹੇ ਰਾਸ਼ਟਰਪਤੀ ਹੋਏ ਹਨ ਜਿਹਨਾਂ ਦਾ ਅਹੁਦਾ ਪੰਜ ਸਾਲ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋਣ ਕਾਰਣ ਹੋਇਆ ਸੀ | ਡਾ. ਵੀ.ਵੀ. ਗਿਰੀ ਸਮੇਂ ਵੋਟਾਂ ਦੀ ਦੁਬਾਰਾ ਗਿਣਤੀ ਕਰਨੀ ਪਈ ਸੀ |ਨਹੀਂ ਤਾਂ ਆਮ ਤੌਰ ਤੇ ਪਹਿਲੀ ਗਿਣਤੀ ਵਿੱਚ ਹੀ ਫੈਸਲਾ ਹੋ ਜਾਂਦਾ ਹੈ | ਨੀਲਮ ਸੰਜੀਵ ਰੈੱਡੀ ਸਰਵਸੰਮਤੀ ਨਾਲ ਚੁਣੇ ਜਾਣ ਵਾਲੇ ਇੱਕ ਮਾਤਰ ਰਾਸ਼ਟਰਪਤੀ ਸਨ |

________________________________