ਭਾਰਤ ਦਾ ਸੰਵਿਧਾਨ ਬਣਨ ਸਮੇਂ ਅੰਤਰਿਮ ਮੰਤਰੀਮੰਡਲ

ਸਾਡਾ ਭਾਰਤ 15 ਅਗਸਤ 1947 ਵਿੱਚ ਆਜ਼ਾਦ ਹੋ ਗਿਆ ਸੀ ਜਦਕਿ ਸੰਵਿਧਾਨ 26 ਜਨਵਰੀ 1950 ਵਿੱਚ ਲਾਗੂ ਹੋਇਆ ਸੀ | ਇਸ ਦੌਰਾਨ ਜਦੋਂ ਕਿ ਸੰਵਿਧਾਨ ਬਨਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ ਤਾਂ ਦੇਸ਼ ਦਾ ਸ਼ਾਸਨ ਚਲਾਉਣ ਲਈ ਕੇਂਦਰ ਵਿੱਚ ਇੱਕ ਅੰਤਰਿਮ ਸਰਕਾਰ ਅਤੇ ਮੰਤਰੀਮੰਡਲ ਦੀ ਵੀ ਜਰੂਰਤ ਸੀ | ਇਸ ਕਰਕੇ ਕਾਂਗਰਸ ਪਾਰਟੀ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦੇਸ਼ ਦਾ ਪਹਿਲਾ ਪ੍ਰਧਾਨਮੰਤਰੀ ਮਨੋਨੀਤ ਕੀਤਾ ਗਿਆ ਸੀ |ਇਸਤੋਂ ਬਾਅਦ ਦੇਸ਼ ਦਾ ਸ਼ਾਸਨ ਚਲਾਉਣ ਲਈ ਸੱਤਾ ਦਾ ਵਿਕੇਂਦਰੀਕਰਨ ਕਰਨ ਦੇ ਉੱਦੇਸ਼ ਨਾਲ ਇੱਕ ਅੰਤਰਿਮ ਮੰਤਰੀਮੰਡਲ ਵੀ ਸਥਾਪਿਤ ਕੀਤਾ ਗਿਆ ਸੀ | ਇਸ ਪਹਿਲੇ ਅੰਤਰਿਮ ਮੰਤਰੀਮੰਡਲ ਦੇ ਮੈਂਬਰ ਅਤੇ ਉਹਨਾਂ ਦੇ ਵਿਭਾਗ ਹੇਠ ਲਿਖੇ ਅਨੁਸਾਰ ਸਨ :

ਪੰਡਿਤ ਜਵਾਹਰਲਾਲ ਨਹਿਰੂ  ਕਾਰਜਕਾਰੀ ਪਰਿਸ਼ਦ ਦੇ ਉੱਪ-ਅਧਿਅਕਸ਼ , ਵਿਦੇਸ਼ ਮਾਮਲੇ ਅਤੇ ਰਾਸ਼ਟਰਮੰਡਲ

ਸਰਦਾਰ ਵੱਲਭਭਾਈ ਪਟੇਲ    ਗ੍ਰਹਿ , ਸੂਚਨਾ ਅਤੇ ਪ੍ਰਸਾਰਨ

ਬਲਦੇਵ ਸਿੰਘ                  ਰੱਖਿਆ

ਜਾਨ ਮੱਥਾਈ                   ਉਦਯੋਗ ਅਤੇ ਅਪੂਰਤੀ

ਸੀ.ਰਾਜਗੋਪਾਲਾਚਾਰਿਆ       ਸਿੱਖਿਆ

ਸੀ.ਐਚ.ਭਾਭਾ                  ਕਾਰਜ , ਖਾਣ ਅਤੇ ਬੰਦਰਗਾਹ

ਡਾ: ਰਾਜਿੰਦਰ ਪ੍ਰਸਾਦ          ਖਾਦ ਅਤੇ ਖੇਤੀ

ਜਗਜੀਵਨ ਰਾਮ               ਲੇਬਰ

ਲਿਆਕਤ ਅਲੀ ਖਾਨ          ਵਿੱਤ

ਆਈ.ਆਈ.ਚੁੰਦਰੀਗਰ        ਵਣਿਜ

ਅਬਦੁਲ ਖਾਨ ਨਸ਼ਤਰ        ਸੰਚਾਰ

ਜੋਗਿੰਦਰ ਨਾਥ ਮੰਡਲ          ਕਾਨੂੰਨ

ਗਜੰਫਰ ਅਲੀ ਖਾਂ              ਸਿਹਤ