ਵਿਸ਼ਵ ਵਿੱਚ ਇੱਕ ਅਜਿਹਾ ਵੀ ਜਵਾਲਾਮੁਖੀ ਹੈ ਜੋ ਦੂਰੋਂ ਆ ਰਹੇ ਜਹਾਜਾਂ ਵਾਸਤੇ ਲਾਇਟਹਾਉਸ ਦਾ ਵੀ ਕੰਮ ਕਰਦਾ ਹੈ | ਅਤੇ ਅਜਿਹਾ ਜਵਾਲਾਮੁਖੀ ਅੱਜ ਵੀ ਧਦਕਦਾ ਹੈ | ਇਸ ਜਵਾਲਾਮੁਖੀ ਦਾ ਨਾਮ ਸਟ੍ਰਾੰਬੋਲੀ ਹੈ | ਇਹ ਜਵਾਲਾਮੁਖੀ ਇਟਲੀ ਦੇ ਟਾਪੂ ਸਿਸਲੀ ਦੇ ਲਾਗੇ ਸਥਿੱਤ ਹੈ ਅਤੇ ਇਹ ਪਿਛਲੇ ਦੋ ਹਜ਼ਾਰ ਸਾਲਾਂ ਤੋਂ ਲਗਾਤਾਰ ਅੱਗ ਉਗਲ ਰਿਹਾ ਹੈ |