ਮਾਇਕਲ ਮੈਕਾਲਿਫ਼ ( ਇੱਕ ਅੰਗਰੇਜ ਸਿੱਖ )


ਸਿੱਖ ਇਤਿਹਾਸ ਵਿੱਚ ਇੱਕ ਪ੍ਰਸਿੱਧ ਨਾਮ ਮਾਇਕਲ ਮੈਕਾਲਿਫ਼ ਦਾ ਹੈ | ਉਹ ਇੱਕ ਅੰਗੇਜ ਸੀ ਜੋ ਬਾਅਦ ਵਿੱਚ ਸਿੱਖ ਪਰੰਪਰਾਵਾਂ ਅਤੇ ਇਸਦੇ ਇਤਿਹਾਸ ਤੋਂ ਇੰਨਾਂ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸਨੇ ਸਿੱਖ ਧਰਮ ਆਪਣਾ ਲਿਆ ਸੀ | ਜਦੋਂ ਉਸਦੀ ਮੌਤ ਹੋਈ ਤਾਂ ਉਸਤੋਂ ਪਹਿਲਾਂ ਉਸਨੇ ਜਪਜੀ ਸਾਹਿਬ ਦਾ ਪਾਠ ਕੀਤਾ ਸੀ |




ਉਸਦਾ ਜਨਮ ਨਿਊਕੈਸਲ ਵਿੱਚ ਹੋਇਆ ਸੀ | ਉਹ ਪੰਜਾਬ ਵਿੱਚ ਫਰਵਰੀ 1864 ਈ: ਵਿੱਚ ਆਇਆ ਸੀ | ਸਨ 1882 ਵਿੱਚ ਉਸਨੂੰ ਪੰਜਾਬ ਦਾ ਡਿਪਟੀ ਕਮਿਸ਼ਨਰ ਬਣਾਇਆਅ ਅਤੇ ਸਨ 1884 ਵਿੱਚ ਉਹ ਡਵੀਜ਼ਨਲ ਜੱਜ ਬਣਿਆ |ਭਾਰਤੀ ਸਿਵਿਲ ਸੇਵਾਵਾਂ ਤੋਂ ਉਹ ਸਨ 1893 ਈ: ਵਿੱਚ ਰਿਟਾਇਰ ਹੋਇਆ |  ਮੈਕਾਲਿਫ਼ ਨੇ ਸਿੱਖ ਧਰਮ ਉੱਤੇ ਬਹੁਤ ਸਾਰਾ ਸਾਹਿੱਤ ਲਿੱਖਿਆ ਹੈ | ਉਸਨੇ ਗੁਰੂ ਗ੍ਰੰਥ ਸਾਹਿਬ ਦਾ ਅੰਗ੍ਰੇਜੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ |  ਉਸਦੀ ਇੱਕ ਪ੍ਰਸਿੱਧ ਪੁਸਤਕ "The Sikh Religion: its Gurus, Sacred Writings and Authors"  ਇਸਦੇ ਛੇ ਵੋਲੀਉਮ ਹਨ |  ਉਸਦੀ ਲਿੱਖਤਾਂ ਵਿੱਚ ਗਿਆਨੀ ਪ੍ਰਤਾਪ ਸਿੰਘ ਨੇ ਬਹੁਤ ਸਹਾਇਤਾ ਕੀਤੀ ਸੀ |  ਗਿਆਨੀ ਪ੍ਰਤਾਪ ਸਿੰਘ ਇੱਕ ਪ੍ਰਸਿੱਧ ਸਿੱੱਖ ਸਕਾਲਰ ਸੀ | ਮੈਕਾਲਿਫ਼  ਨੇ ਸਨ ਈ: ਵਿੱਚ ਸਿੱਖ ਧਰਮ ਨੂੰ ਆਪਣਾ ਲਿਆ ਸੀ | ਉਸਦੇ ਅਜਿਹੇ ਧਰਮ ਪਰਿਵਰਤਨ ਕਾਰਣ ਉਸਦੇ ਸਹਿਯੋਗੀ ਉਸਦਾ ਬਹੁਤ ਉਪਹਾਸ ਕਰਦੇ ਸਨ | ਪਰ ਉਸਨੇ ਉਹਨਾਂ ਦੀ ਕੋਈ ਪਰਵਾਹ ਨਹੀਂ  ਕੀਤੀ | 



                        _________________________________________________