ਰਾਣੀ ਲਕਸ਼ਮੀਬਾਈ ਦੇ
ਮਾਤਾ ਪਿਤਾ ਨੇ ਉਸਦਾ ਨਾਮ "ਮਾਣਿਕਰਣੀਕਾ" ਰੱਖਿਆ ਸੀ ਅਤੇ ਪਿਆਰ ਵਿੱਚ ਉਸਨੂੰ ਛੋਟੇ
ਨਾਮ "ਮਨੁਬਾਈ" ਕਹਿ ਕੇ ਵੀ ਪੁਕਾਰਦੇ ਸਨ | ਉਸਦੇ ਪਿਤਾ ਮੋਰੋਪੰਤ
ਪੇਸ਼ਵਾ ਬਾਜੀਰਾਓ ਦੂਜੇ ਦੇ ਰਾਜ ਵਿੱਚ ਇੱਕ ਦਰਬਾਰੀ ਸਨ | ਉਸਦੀ ਮਾਤਾ
ਭਾਗੀਰਥੀਬਾਈ ਇੱਕ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ | ਬਾਜੀਰਾਓ ਦੂਜੇ ਦੀ
ਕੋਈ ਔਲਾਦ ਨਹੀਂ ਸੀ | ਇਸੇ ਕਾਰਣ ਹੀ ਅੰਗਰੇਜਾਂ ਨੇ ਉਸਦਾ ਰਾਜ ਖੋਹ ਲਿਆ ਸੀ | ਕਿਉਂਕਿ ਲਾਰਡ
ਡਲਹੌਜੀ ਦੀ ਲੈਪਸ ਦੀ ਨੀਤੀ ਸੀ ਕਿ ਜਿਸ ਭਾਰਤੀ ਰਾਜੇ ਦੇ ਆਪਣੀ ਕੋਈ ਔਲਾਦ ਨਹੀਂ ਸੀ , ਉਸਦਾ ਰਾਜ ਅੰਗਰੇਜਾਂ
ਦੇ ਅਧੀਨ ਹੋ ਜਾਏਗਾ | ਇਸੇ ਕਾਰਣ ਬਾਜੀਰਾਓ ਦੂਜੇ ਦੇ ਰਾਜ ਉੱਤੇ ਅੰਗਰੇਜਾਂ ਨੇ ਆਪਣਾ ਅਧਿਕਾਰ
ਜਮ੍ਹਾ ਲਿਆ ਅਤੇ ਬਾਜੀਰਾਓ ਨੂੰ ਨਿਰਧਾਰਤ ਪੈਨਸ਼ਨ ਦੇ ਦਿੱਤੀ | ਤਦ ਪੇਸ਼ਵਾ ਪੂਨਾ ਛੱਡ
ਕੇ ਕਾਨਪੁਰ ਦੇ ਲਾਗੇ ਬਿਠੂਰ ਵਿਖੇ ਆ ਕੇ ਰਹਿਣ ਲੱਗੇ | ਉਸੇ ਸਮੇਂ ਮੋਰੋਪੰਤ
ਪੇਸ਼ਵਾ ਦਾ ਆਸਰਾ ਛੱਡ ਕੇ ਵਾਰਾਣਸੀ ਚਲੇ ਗਏ | ਉੱਥੇ ਹੀ 19
ਨਵੰਬਰ 1835 ਨੂੰ ਭਾਗੀਰਥੀਬਾਈ ਨੇ ਇੱਕ ਪੁੱਤਰੀ ਨੂੰ ਜਨਮ ਦਿੱਤਾ , ਜਿਸਦਾ ਨਾਮ
ਮਨੀਕਰਨਿਕਾ ਰੱਖਿਆ ਗਿਆ | ਜਦੋਂ ਮਣੀਕਰਣਿਕਾ ਹਾਲੇ ਚਾਰ ਸਾਲ ਦੀ ਹੀ ਸੀ ਕਿ ਉਸਦੀ ਮਾਤਾ ਦਾ
ਦਿਹਾਂਤ ਹੋ ਗਿਆ | ਹੁਣ ਮੋਰੋਪੰਤ ਸਾਹਮਣੇ ਪੁੱਤਰੀ ਨੂੰ ਪਾਲਣ ਅਤੇ ਪਰਵਰਿਸ਼ ਦੀ
ਜਿੰਮੇਵਾਰੀ ਆ ਪਈ | ਉਹ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਮੁੜ੍ਹ ਪੇਸ਼ਵਾ ਦੀ ਸ਼ਰਣ ਵਿੱਚ ਆ
ਗਿਆ | ਇਸ ਤਰਾਂ ਮਾਤਾ ਅਤੇ ਪਿਤਾ ਦੋਹਾਂ ਦਾ ਪਿਆਰ ਮੋਰੋਪੰਤ ਨੇ ਉਸਨੂੰ
ਦਿੱਤਾ |
ਪੇਸ਼ਵਾ
ਦੇ ਕਿਉਂਕਿ ਆਪਣੀ ਸੰਤਾਨ ਨਹੀਂ ਸੀ | ਇਸ ਲਈ ਉਸਨੇ ਦੋ ਬੱਚਿਆਂ ਨੂੰ
ਗੋਦ ਲਿਆ ਸੀ | ਇੱਕ ਨਾਨਾ ਸਾਹਿਬ ਢੂੰਡੀਰਾਜ ਪੰਤ ਅਤੇ ਦੂਸਰਾ ਰਾਓ ਸਾਹਿਬ | ਪਰ ਅੰਗਰੇਜ ਇਸ ਗੋਦ ਨੂੰ ਨਹੀਂ ਮੰਨਦੇ ਸਨ | ਪੇਸ਼ਵਾ ਵੱਲੋਂ ਇਹਨਾਂ ਦੋਹਾਂ ਬੱਚਿਆਂ ਦੀ ਸਿੱਖਿਆ ਦੀਖਿਆ ਦਾ ਕੰਮ
ਵੀ ਮੋਰੋਪੰਤ ਨੂੰ ਸੌੰਪ ਦਿੱਤਾ ਗਿਆ ਸੀ | ਇੱਕ
ਹੀ ਹਵੇਲੀ ਵਿੱਚ ਰਹਿਣ ਅਤੇ ਪਰਵਰਿਸ਼ ਹੋਣ ਕਾਰਣ ਮਨੁਬਾਈ ਨਾਨਾ ਸਾਹਿਬ ਦੀ ਧਰਮ ਦੀ ਭੈਣ ਬਣ ਗਈ | ਆਮਤੌਰ ਤੇ ਲੜਕੇ ਅਤੇ ਲੜਕੀਆਂ ਦੀ ਸਿੱਖਿਆ ਦਾ ਅਲਗ ਪ੍ਰਬੰਧ ਹੁੰਦਾ ਸੀ
| ਪਰ ਇੱਥੇ ਅਜਿਹਾ ਨਹੀਂ ਸੀ | ਜੋ ਕੁਝ ਨਾਨਾ ਸਾਹਿਬ ਅਤੇ ਰਾਓ ਸਾਹਿਬ ਸਿੱਖਦੇ ਸਨ ਉਹੀ ਮਨੁਬਾਈ ਵੀ
ਸਿੱਖਦੀ ਜਾਂਦੀ ਸੀ |
ਉਹ ਕੱਪੜੇ ਵੀ ਲੜਕਿਆਂ ਵਰਗੇ ਪਹਿਣਦੀ ਸੀ |
ਪਰ
ਉਸਦੀ ਕਿਸਮਤ ਵਿੱਚ ਬਚਪਨ ਨੂੰ ਮਾਨਣਾ ਜ਼ਿਆਦਾ ਨਹੀਂ ਲਿਖਿਆ ਸੀ | ਮੋਰੋਪੰਤ ਨੇ 13 ਸਾਲ
ਦੀ ਉਮਰ ਵਿੱਚ ਹੀ ਉਸਦਾ ਵਿਆਹ ਝਾੰਸੀ ਦੇ ਵਡੇਰੀ ਉਮਰ ਦੇ ਰਾਜਾ ਗੰਗਾਧਰ ਰਾਓ ਨਾਲ ਕਰ ਦਿੱਤਾ | ਇਹ ਇੱਕ ਬੇਮੇਲ ਵਿਆਹ ਸੀ ਅਤੇ ਇਸਦਾ ਦੁਸ਼੍ਪਰਿਣਾਮ ਵੀ ਅਛੂਤਾ ਨਹੀਂ
ਰਹਿਣ ਵਾਲਾ ਸੀ |
ਰਾਜਾ ਗੰਗਾਧਰ ਰਾਓ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ
ਚੁਕੀ ਸੀ | ਉਸਦਾ ਕੋਈ ਪੁੱਤਰ ਨਹੀਂ ਸੀ ਅਤੇ ਉਹ ਉਮਰ ਦਾ ਵੀ ਕਾਫੀ ਸੀ | ਪਰ ਉਸ ਅੰਦਰ ਪੁੱਤਰ ਪ੍ਰਾਪਤੀ ਦੀ ਲਾਲਸਾ ਹਾਲੇ ਵੀ ਸੀ ਅਤੇ ਇਸੇ ਕਾਰਣ
ਉਹ ਦੂਸਰਾ ਵਿਆਹ ਕਰਨਾ ਚਾਹੁੰਦਾ ਸੀ | ਇਹਨੀਂ ਦਿਨ੍ਹੀਂ ਝਾੰਸੀ ਦਾ ਰਾਜ
ਪੁਰੋਹਿਤ ਤਾਂਤਿਆ ਦੀਕਸ਼ਿਤ ਬਿਠੂਰ ਗਿਆ | ਉੱਥੇ
ਮੋਰੋਪੰਤ ਨੇ ਆਪਣੀ ਪੁੱਤਰੀ ਮਾਨੁਬਾਈ ਦੀ ਜਨਮ-ਕੁੰਡਲੀ ਉਸਨੂੰ ਦਿਖਾਈ | ਰਾਜਪੁਰੋਹਿਤ ਨੇ ਦੱਸਿਆ ਕੀ ਉਸਦੀ ਕੁੰਡਲੀ ਵਿੱਚ ਰਾਜਯੋਗ ਬਣਦਾ ਹੈ | ਇਸ ਤਰਾਂ ਰਾਜਪੁਰੋਹਿਤ ਨੇ ਪਿਤਾ ਦੇ ਮਨ ਵਿੱਚ ਪੁੱਤਰੀ ਨੂੰ ਰਾਣੀ
ਬਨਾਉਣ ਦਾ ਵਿਚਾਰ ਜਮ੍ਹਾ ਦਿੱਤਾ | ਉਸ ਸਮੇਂ ਮਾਨੁਬਾਈ ਦੀ
ਉਮਰ ਕੇਵਲ ਤੇਰ੍ਹਾਂ ਸਾਲ ਦੀ ਸੀ | ਅਖੀਰ ਇਹ ਸ਼ਾਦੀ ਹੋ ਗਈ | ਮਾਨੁਬਾਈ ਝਾੰਸੀ ਦੀ ਰਾਣੀ ਬਣ ਗਈ | ਸਾਲ 1851 ਦੌਰਾਨ
ਉਸਨੂੰ ਇੱਕ ਪੁੱਤਰ ਦੀ ਪ੍ਰਾਪਤੀ ਵੀ ਹੋਈ | ਸਹੁਰੇ ਘਰ ਮਾਨੁਬਾਈ ਦਾ ਨਵਾਂ
ਨਾਮ ਲਕਸ਼ਮੀਬਾਈ ਰੱਖਿਆ ਗਿਆ |
ਪਰ ਬਜੁਰਗ ਪਿਤਾ (ਰਾਜਾ ਗੰਗਾਧਰ ) ਦੀ ਸੰਤਾਨ ਬਹੁਤ ਹੀ
ਕੰਮਜੋਰ ਸੀ ਅਤੇ ਤਿੰਨ ਮਹੀਨੇ ਬਾਅਦ ਹੀ ਉਸ ਬੱਚੇ ਦੀ ਮੌਤ ਹੋ ਗਈ | ਦੱਸਿਆ ਜਾਂਦਾ ਹੈ ਕਿ ਉਸਦੀ ਮੌਤ ਤਾਪ ਕਾਰਣ ਹੋਈ ਸੀ | ਰਾਜਾ ਅਤੇ ਰਾਣੀ ਵਾਸਤੇ ਇਹ ਮੁਸ਼ਕਿਲ ਦੀ ਘੜੀ ਸੀ | ਰਾਜਾ ਸਾਹਿਬ ਨੇ ਹੋਰ ਸੰਤਾਨ ਨਾ ਹੋਣ ਦੇ ਕਾਰਣ ਇੱਕ ਬਾਲਕ ਦਾਮੋਦਰ
ਰਾਓ ਨੂੰ ਗੋਦ ਲੈ ਲਿਆ | ਉਸਦਾ ਵਿਚਾਰ ਸੀ ਕਿ ਉਸਦੀ ਮੌਤ ਤੋਂ ਬਾਅਦ ਇਹੀ ਵਾਰਿਸ ਦਾਮੋਦਰ ਰਾਓ
ਉਸਦੀ ਰਾਜਗੱਦੀ ਬੈਠੇਗਾ | ਗੰਗਾਧਰ ਦੀ ਤਬੀਅਤ ਪਹਿਲਾਂ ਹੀ ਬਹੁਤ ਖਰਾਬ ਸੀ | ਨਵੀਆਂ ਚਿੰਤਾਵਾਂ ਕਾਰਣ ਉਸਦੀ ਸਿਹਤ ਹੋਰ ਜਿਆਦਾ ਖਰਾਬ ਹੋਣ ਕਾਰਣ
ਜਲਦੀ ਹੀ ਉਸਦੀ ਮੌਤ ਹੋ ਗਈ ਅਤੇ ਇਸ ਤਰਾਂ ਝਾੰਸੀ ਦੀ ਰਾਣੀ ਲਕਸ਼ਮੀਬਾਈ ਨੂੰ ਬਹੁਤ ਛੋਟੀ ਉਮਰ
ਵਿੱਚ ਹੀ ਵਿਧਵਾ ਹੋਣਾ ਪੈ ਗਿਆ |
_________________________________________________
ਅਨੁਵਾਦ ਸਰੋਤ : ਭਾਰਤ ਦੇ ਮਹਾਨ ਕ੍ਰਾਂਤੀਕਾਰੀ ਲੇਖਕ ਚੇਤਨ ਸ਼ਰਮਾ