ਮੌਰਿਆ ਕਾਲ
ਪੁਰਾਣਾਂ ਵਿੱਚ ਉਹਨਾਂ ਨੂੰ ਸ਼ੂਦਰ ਲਿਖਿਆ ਗਿਆ ਹੈ |
ਬੁੱਧ ਸਾਹਿੱਤ ਵਿੱਚ ਕਿਹਾ ਗਿਆ ਹੈ ਕਿ ਉਹ ਸਾਕਿਆ ਖੱਤਰੀਆਂ ਵਿੱਚੋਂ ਸਨ |
ਕੁਝ ਵੀ ਹੋਵੇ ਉਹ ਅਸਲ ਵਿੱਚ ਮੌਰਿਆ ਕਬੀਲੇ ਨਾਲ ਸਬੰਧਤ ਸਨ ਜਿਸਨੂੰ ਉਸ ਸਮੇਂ ਦੇ ਸਮਾਜ ਵਿੱਚ ਬਹੁਤ ਨੀਵਾਂ ਸਮਝਿਆ ਜਾਂਦਾ ਸੀ |
ਚੰਦਰ ਗੁਪਤ ਮੌਰਿਆ (322-298 BC)
ਉਹ ਆਪਣੇ ਗੁਰੂ ਚਾਣਕਿਆ ਦੀ ਸਹਾਇਤਾ ਨਾਲ ਸ਼ਕਤੀ ਵਿੱਚ ਆਇਆ ਸੀ |
ਉਸਨੇ ਆਖਰੀ ਨੰਦ ਰਾਜੇ ਧੰਨਾਨੰਦ ਨੂੰ ਗੱਦੀਓਂ ਲਾਹ ਦਿੱਤਾ ਅਤੇ ਆਪ ਮਗਧ ਦਾ ਰਾਜਾ ਬਣਿਆ |
ਪਾਟਲੀਪੁੱੱਤਰ ਉਸਦੀ ਰਾਜਧਾਨੀ ਸੀ |
ਉਸਨੇ ਸੈਲਿਉਕਸ ਨਿਕੇਟਰ ( ਪੱਛਮੀ ਭਾਰਤ ਦੇ ਇੱਕ ਯੂਨਾਨੀ ਸਾਮੰਤ ) ਨੂੰ ਹਰਾਇਆ |
ਇੱਕ ਸੰਧੀ ਅਨੁਸਾਰ ਸੈਲਿਉਕਸ ਨੇ ਇੱਕ ਬਹੁੱਤ ਵੱਡਾ ਖੇਤਰ ਚੰਦਰਗੁਪਤ ਮੌਰਿਆ ਨੂੰ ਦੇ ਦਿੱਤਾ
ਉਸਨੇ ਮੌਰਿਆ ਦੇ ਦਰਬਾਰ ਵਿੱਚ ਆਪਣਾ ਇੱਕ ਦੂਤ ਵੀ ਭੇਜਿਆ |
ਉਸ ਦੂਤ ਦਾ ਨਾਮ ਮੈਗਸਥਨੀਜ਼ ਸੀ |
ਬਦਲੇ ਵਿੱਚ ਚੰਦਰਗੁਪਤ ਮੌਰਿਆ ਨੇ ਸੈਲਿਉਕਸ ਨੂੰ ਪੰਜ ਸੋ ਹਾਥੀ ਭੇਂਟ ਵਿੱਚ ਭੇਜੇ ਸਨ |
ਮੈਗਸਥਨੀਜ਼ ਨਾਮ ਦੇ ਇਸ ਦੂਤ ਨੇ "ਇੰਡੀਕਾ" ਨਾਮ ਦੀ ਇੱਕ ਕਿਤਾਬ ਲਿਖੀ ਸੀ , ਜੋ ਕਿ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹੱਤਵਪੂਰਨ ਹੈ |
ਚੰਦਰਗੁਪਤ ਮੌਰਿਆ ਅਧੀਨ ਪਹਿਲੀ ਵਾਰ ਸਾਰਾ ਉੱਤਰੀ ਭਾਰਤ ਇੱਕ ਸੂਤਰ ਵਿੱਚ ਪਿਰੋਇਆ ਗਿਆ ਸੀ | ਇਹੀ ਕਾਰਣ ਹੈ ਕਿ ਉਸਨੂੰ ਭਾਰਤ ਦਾ ਪਹਿਲਾ ਮਹਾਨ ਸ਼ਾਸਕ ਆਖਿਆ ਜਾਂਦਾ ਹੈ |
ਚੰਦਰਗੁਪਤ " ਭਦਰਬਾਹੁ " ਦੇ ਪ੍ਰਭਾਵ ਹੇਠਾਂ ਆ ਕੇ ਜੈਨ ਧਰਮ ਦਾ ਅਨੁਯਾਈ ਬਣ ਗਿਆ ਸੀ |
ਆਪਣੇ ਜੀਵਨ ਦੇ ਆਖਰੀ ਸਮੇਂ ਉਹ ( ਕਰਨਾਟਕ ) ਚੰਦਰਗਿਰੀ ਪਹਾੜੀਆਂ ਵਿੱਚ ,ਸ਼੍ਰਵਣਬਿਲਗੋਲਾ ਵਿਖੇ ਚਲਾ ਗਿਆ |
ਸ਼੍ਰਵਣਬਿਲਗੋਲਾ ਵਿਖੇ ਉਸਨੇ ਸੰਥਾਰਾ ( ਭੁੱਖੇ ਰਹਿਕੇ ਸ਼ਰੀਰ ਦਾ ਤਿਆਗ ਕਰਨਾ ) ਪਰੰਪਰਾ ਨੂੰ ਨਿਭਾਉਂਦੇ ਹੋਏ ਪ੍ਰਾਣ ਤਿਆਗ ਦਿੱਤੇ |
ਬਿੰਦੁਸਾਰ ( ਚੰਦਰਗੁਪਤ ਮੌਰਿਆ ਦਾ ਪੁੱਤਰ )(298-273BC)
ਚੰਦਰ ਗੁਪਤ ਮੌਰਿਆ ਤੋਂ ਬਾਅਦ ਉਸਦਾ ਪੁੱਤਰ ਬਿੰਦੁਸਾਰ ਉਸਦਾ ਉੱਤਰਾਧਿਕਾਰੀ ਬਣਿਆ |
ਬਿੰਦੁਸਾਰ ਨੇ ਅਜੀਵਕ ਨੂੰ ਆਪਣੇ ਦਰਬਾਰ ਵਿੱਚ ਸਰੰਖਿਅਣ ਦਿੱਤਾ |
ਉਸਨੇ ਸੀਰਿਆ ਦੇ ਸ਼ਾਸਕ ਨੂੰ ਸ਼ਰਾਬ ,ਸੁੱਕੇ ਮੇਵੇ ਅੰਜੀਰ ਅਤੇ ਫ਼ਿਲੋਸਫਰ ਭੇਜਣ ਵਾਸਤੇ ਕਿਹਾ |
ਸੀਰਿਆ ਦੇ ਸ਼ਾਸਕ ਨੇ ਉਸਨੂੰ ਸ਼ਰਾਬ ਅਤੇ ਅੰਜੀਰ ਭੇਜੇ ਪਰ ਨਿਮਰਤਾ ਸਹਿਤ ਇਹ ਕਹਿ ਕੇ ਯੂਨਾਨੀ ਫਿਲੋਸਫਰਾਂ ਨੂੰ ਭੇਜਣ ਤੋਂ ਨਾਂਹ ਕਰ ਦਿੱਤੀ ਕਿ ਉਹ ਖ਼ਰੀਦਣ ਲਈ ਨਹੀਂ ਬਣੇ ਹਨ |
ਉਸਨੇ ਆਪਣੇ ਪਿਤਾ ਵੱਲੋਂ ਵਿਰਾਸਤ ਵਿੱਚ ਮਿਲੇ ਰਾਜ ਨੂੰ ਆਪਣੀ ਕਾਬਲੀਅਤ ਨਾਲ ਸੰਭਾਲਕੇ ਰੱਖਿਆ | ਇਸਤੋਂ ਇਲਾਵਾ ਉਸਦੇ ਬਾਰੇ ਕੋਈ ਖਾਸ ਘਟਨਾ ਜਿਕਰਯੋਗ ਨਹੀਂ ਹੈ |
ਅਸ਼ੋਕ ਮਹਾਨ (273-232 BC)
ਉਹ ਸਾਲ 269 ਈ:ਪੁ: ਵਿੱਚ ਗੱਦੀਨਸ਼ੀਨ ਹੋਇਆ | ਇਸਦੇਰੀ ਦਾ ਕਾਰਣ ਚਾਰ ਸਾਲ ਉਸਦਾ ਭਰਾਵਾਂ ਨਾਲ ਯੁੱਧ ਰਿਹਾ |
ਭਾਰਤ ਦਾ ਸ਼ਾਸਕ ਬਣਨ ਤੋਂ ਪਹਿਲਾਂ ਉਹ ਤਕਸ਼ਸ਼ਿਲਾ ( ਟੈਕਸਲਾ ) ਅਤੇ ਉੱਜੈਨ ਦਾ ਗਵਰਨਰ ਰਹਿ ਚੁੱਕਾ ਸੀ |
ਰਾਧਾਗੁਪਤ ਉਸਦਾ ਮੁੱਖਮੰਤਰੀ ਸੀ |
ਉਸਦੇ ਗੱਦੀਨਸ਼ੀਨ ਹੋਣ ਤੋਂ ਨੋਵੇਂ ਸਾਲ ਵਿੱਚ ( ਸਾਲ 261 ਈ:ਪੁ: ਦੌਰਾਨ) ਕਲਿੰਗ ਦਾ ਯੁੱਧ ਹੋਇਆ ਤਾਂ ਇਸ ਯੁੱਧ ਤੋਂ ਬਾਅਦ ਉਸਦੇ ਜੀਵਨ ਵਿੱਚ ਇੱਕ ਵੱਡਾ ਪਰਿਵਰਤਨ ਆਇਆ ਅਤੇ ਉਹ ਬੁੱਧ ਧਰਮ ਦਾ ਪੈਰੋਕਾਰ ਬਣ ਗਿਆ |
ਕਲਿੰਗ ਦੇ ਯੁੱਧ ਤੋਂ ਬਾਅਦ ਉਸਨੇ ਧਰਮ ਦੀ ਨੀਤੀ ਅਪਣਾਈ |
ਯੁੱਧ ਨੀਤੀ ( ਭੇਰਿਘੋਸ਼ਾ ) ਦੀ ਜਗ੍ਹਾ ਧਰਮ ਦੀ ਨੀਤੀ ( ਧੰਮਘੋਸ਼ਾ ) ਨੇ ਲੈ ਲਈ |
ਉਸਨੇ ਦੇਸ਼ ਦੀਆਂ ਭਿੰਨ-ਭਿੰਨ ਦਿਸ਼ਾਵਾਂ ਵੱਲ ਬੁੱਧ ਧਰਮ ਦੇ ਪ੍ਰਚਾਰ ਲਈ ਆਪਣੇ ਧਰਮਦੂਤ ( ਧਰਮਪ੍ਰਚਾਰਕ ) ਭੇਜੇ |
ਉਸਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਸ਼੍ਰੀ ਲੰਕਾ ਭੇਜਿਆ |
ਉਸਦੇ ਜੋ ਅਭਿਲੇਖ ਮਿਲੇ ਹਨ ਉਹ ਜਿਆਦਾਤਰ ਯੂਨਾਨੀ ਅਰੇਮਿਕ ਅੜੇ ਬ੍ਰਹਮੀ ਲਿਪੀ ਵਿੱਚ ਲਿਖੇ ਹੋਏ ਹਨ |
ਮੌਰਿਆ ਵੰਸ਼ ਦੇ ਪਤਨ ਦੇ ਕਾਰਣ :
ਅਤਿ ਕੇਂਦਰੀਕਰਣ ਵਾਲਾ ਪ੍ਰਸ਼ਾਸਨ
ਕਮਜ਼ੋਰ ਉੱਤਰਾਧਿਕਾਰੀ
ਬ੍ਰਾਹਮਣਵਾਦੀ ਪ੍ਰਤੀਕਿਰਿਆ
ਯੁੱਧ ਦੀ ਨੀਤੀ ਨੂੰ ਤਿਆਗ ਦਿੱਤਾ ਗਿਆ ਸੀ |
ਬਹੁਤ ਵੱਡੇ ਸਾਮਰਾਜ ਨੂੰ ਬਿਣਾਂ ਸੈਨਿਕ ਸਹਾਇਤਾ ਦੇ ਚਲਾਉਣ ਜਾਂ ਸੰਭਾਲਣਾ ਬਹੁਤ ਮੁਸ਼ਕਿਲ ਸੀ |
______________________________________________________