ਹਰਸ਼ ਵਰਧਨ ਦੇ ਸ਼ਾਸਨ-ਕਾਲ ਬਾਰੇ ਜਾਣਕਾਰੀ ਦੇਣ ਵਾਲੇ ਮੁਖ ਤੌਰ ਤੇ ਚਾਰ ਸ੍ਰੋਤ ਹਨ –
1
|
ਹਰਸ਼ਚਰਿਤ
|
ਬਾਣ ਭੱਟ
|
2
|
ਰਤਨਾਵਲੀ ,
ਪ੍ਰਿਯਦਰਸ਼ਿਕਾ
ਅਤੇ
ਨਾਗਨੰਦ
|
ਹਰਸ਼ਵਰਧਨ
|
3
|
ਤਾਮਰ-ਪੱਤਰ
|
ਬੰਸਖੇਰਾ ਅਤੇ
ਮਧੂਵਨ
|
4
|
ਸੀ-ਯੂ-ਕੀ
|
ਹਿਉਨ-ਸਾੰਗ
|
·
ਰਾਜ ਵਰਧਨ ਦੀ ਮੌਤ ਤੋਂ ਬਾਅਦ ਈ.ਵਿੱਚ ਹਰਸ਼ਵਰਧਨ
ਥਾਨੇਸ਼ਵਰ ਦੀ ਗੱਦੀ ਤੇ ਬੈਠਾ.
·
ਉਸਨੂੰ ਸ਼ਿਲਾਦਿਤਿਆ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ
.
·
ਰਾਜ ਵਰਧਨ ਹਰਸ਼ ਵਰਧਨ ਦਾ ਵੱਡਾ ਭਰਾ ਸੀ ਅਤੇ ਇੱਕ ਭੈਣ
ਰਾਜਸ਼੍ਰੀ ਸੀ .
·
ਉਸਦਾ ਪਿਤਾ ਪ੍ਰਭਾਕਰ ਵਰਧਨ ਅਤੇ ਮਾਤਾ ਯਾਸ਼ੋਮਤੀ ਸੀ .
·
ਹਰਸ਼ਵਰਧਨ ਦੀ ਭੈਣ ਰਾਜਸ਼੍ਰੀ ਦੀ ਸ਼ਾਦੀ ਕਨੌਜ ਦੇ ਰਾਜਾ
ਗ੍ਰਹਿਵਰਮਨ ਨਾਲ ਹੋਈ ਸੀ .
·
ਮਾਲਵਾ ਦੇ ਸ਼ਾਸਕ ਦੇਵ ਗੁਪਤ ਨੇ ਹਰਸ਼ ਵਰਧਨ ਦੇ ਜੀਜਾ
ਗ੍ਰਹਿ ਵਰਮਨ ਦੀ ਹੱਤਿਆ ਕਰਕੇ ਰਾਜਸ਼੍ਰੀ ਨੂੰ ਬੰਦੀ ਬਣਾ ਲਿਆ .
·
ਹਰਸ਼ ਵਰਧਨ ਦੇ ਭਰਾ ਰਾਜ ਵਰਧਨ ਨੇ ਆਪਣੀ ਭੈਣ ਨੂੰ
ਛੁੜਾਉਣ ਲਈ ਮਾਲਵਾ ਤੇ ਹਮਲਾ ਕਰਕੇ ਦੇਵ ਗੁਪਤ ਨੂੰ ਮਾਰ ਦਿੱਤਾ.
·
ਦੇਵ ਗੁਪਤ ਦੇ ਮਿੱਤਰ ਸ਼ਸ਼ਾੰਕ ਨੇ ਰਾਜ ਵਰਧਨ ਦੀ ਧੋਖੇ
ਨਾਲ ਹੱਤਿਆ ਕਰਵਾ ਦਿੱਤੀ .
·
ਆਪਣੇ ਭਰਾ ਦੀ ਮੌਤ ਤੋਂ ਬਾਅਦ ਹਰਸ਼ ਵਰਧਨ ਨੇ ਸ਼ਸ਼ਾਂਕ ਨੂੰ
ਹਰਾ ਕੇ ਕਨੌਜ ਉੱਤੇ ਅਧਿਕਾਰ ਕਰ ਲਿਆ .
·
ਉਸਨੇ ਕਨੌਜ ਨੂੰ ਆਪਣੀ ਰਾਜਧਾਨੀ ਬਣਾਇਆ .
·
ਬਾਣਭੱਟ ਹਰਸ਼ ਵਰਧਨ ਦਾ ਦਰਬਾਰੀ ਕਵੀ ਸੀ ,ਉਸਨੇ ਕਦੰਬਰੀ
ਅਤੇ ਹਰਸ਼ਚਰਿਤ ਨਾਮਕ ਰਚਨਾਵਾਂ ਲਿਖੀਆਂ .
·
ਚੀਨੀ ਯਾਤਰੀ ਹਿਉਨ-ਸਾੰਗ ਹਰਸ਼ ਵਰਧਨ ਸਮੇਂ ਹੀ ਭਾਰਤ
ਵਿੱਚ ਆਇਆ ਸੀ .
·
ਹਿਉਨ-ਸਾੰਗ ਨੇ ਆਪਣੀ ਕਿਤਾਬ “ ਸੀ-ਯੂ-ਕੀ ” ਵਿੱਚ ਉਸ
ਸਮੇਂ ਦਾ ਬਿਰਤਾਂਤ ਲਿਖਿਆ ਹੈ .
·
ਹਿਉਨ-ਸਾੰਗ ਨੇ ਲਗਭਗ ਪੰਜ ਸਾਲ ਨਾਲੰਦਾ ਯੂਨੀਵਰਸਿਟੀ
ਵਿੱਚ ਬਿਤਾਏ ਸਨ .
·
ਭੰਡੀ ਹਰਸ਼ ਵਰਧਨ ਦਾ ਪ੍ਰਧਾਨਮੰਤਰੀ ਸੀ .
·
ਹਰਸ਼ ਵਰਧਨ ਸਮੇਂ ਸਾਮਰਾਜ ਨੂੰ ਪ੍ਰਾਂਤਾਂ ,ਜ਼ਿਲ੍ਹੇ ਅਤੇ
ਪਿੰਡਾਂ ਵਿੱਚ ਵੰਡਿਆ ਹੋਇਆ ਸੀ .
·
ਪ੍ਰਾਂਤ ਨੂੰ ਭੁਕਤੀ ਕਿਹਾ ਜਾਂਦਾ ਸੀ ਅਤੇ ਜ਼ਿਲ੍ਹੇ ਨੂੰ
ਵਿਸ਼ ਆਖਦੇ ਸਨ .
·
ਭੁਕਤੀ ਦਾ ਸਭ ਤੋਂ ਵੱਡਾ ਅਧਿਕਾਰੀ ਉਪਰਿਕਾ ਅਖਵਾਉਂਦਾ
ਸੀ ਜੋ ਸਾਰੇ ਪ੍ਰਾਂਤ (ਭੁਕਤੀ ) ਅੰਦਰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਜਿੰਮੇਵਾਰ ਹੁੰਦਾ
ਸੀ .
·
ਵਿਸ਼ (ਜ਼ਿਲ੍ਹੇ ) ਦੇ ਅਧਿਕਾਰੀ ਨੂੰ ਵਿਸ਼ਪਤੀ ਆਖਦੇ ਸਨ ,ਉਹ
ਜ਼ਿਲ੍ਹੇ ਦੇ ਪ੍ਰਬੰਧ ਵਾਸਤੇ ਜਿੰਮੇਵਾਰ ਹੁੰਦਾ ਸੀ .
·
ਹਰਸ਼ ਵਰਧਨ ਨੇ 643 ਈ. ਵਿੱਚ ਇਲਾਹਾਬਾਦ (ਪ੍ਰਯਾਗ
) ਵਿਖੇ ਇੱਕ ਧਰਮ ਸਭਾ ਬੁਲਾਈ ਜੋ ਕਿ 75 ਦਿਨ ਤੱਕ ਚਲਦੀ
ਰਹੀ ਅਤੇ ਇਸ ਵਿੱਚ ਲਗਭਗ 20 ਸ਼ਾਸਕਾਂ ਅਤੇ 50,000 ਲੋਕਾਂ ਨੇ ਹਿੱਸਾ ਲਿਆ .
·
ਹਰਸ਼ ਵਰਧਨ ਨੇ ਦਖਣ ਵਿੱਚ ਵਧਣ ਦੀ ਕੋਸ਼ਿਸ਼ ਕੀਤੀ ਤਾਂ
ਉਸਨੂੰ ਚਾਲੁਕਿਆ ਸ਼ਾਸਕ ਪੁਲਕੇਸ਼ਿਨ ਦੂਜਾ ਦਾ ਸਾਹਮਣਾ ਕਰਨਾ ਪਿਆ .
·
ਪੁਲਕੇਸ਼ਨ ਦੂਜੇ ਤੋਂ ਉਸਨੂੰ ਨਰਮਦਾ ਨਦੀ ਕਿਨਾਰੇ ਹੋਏ
ਯੁੱਧ ਵਿੱਚ ਹਾਰਨਾ ਪਿਆ.
_______________________________________