1. ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦਾ ਸ਼ਾਸਕ ਕੋਣ ਸੀ ?
( ਓ ) ਬਹਿਲੋਲ ਲੋਧੀ ( ਅ ) ਸਿਕੰਦਰ ਲੋਧੀ ( ਈ ) ਬਾਬਰ ( ਸ ) ਅਕਬਰ
2. ' ਖੁਰਾਸਾਨ ਖਸਮਾਨਾ ਕੀਆ , ਹਿੰਦੁਸਤਾਨ ਡਰਾਇਆ " ਇਹਨਾਂ ਸ਼ਬਦਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸ ਹਾਕਮ ਦੀ ਗੱਲ ਕਰ ਰਹੇ ਹਨ ?
(ਓ ) ਦੌਲਤ ਖਾਂ ਲੋਧੀ ( ਅ ) ਸਿਕੰਦਰ ਲੋਧੀ ( ਈ ) ਬਾਬਰ ( ਸ ) ਇਬਰਾਹੀਮ ਲੋਧੀ
3. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਰਾਜੇ ਦੇ ਮੌਦੀਖਾਨੇ ਵਿੱਚ ਕੰਮ ਕੀਤਾ ਸੀ ?
( ਓ ) ਦੌਲਤ ਖਾਂ ਲੋਧੀ ( ਅ ) ਇਬਰਾਹੀਮ ਲੋਧੀ ( ਈ ) ਬਾਬਰ ( ਸ ) ਸਿਕੰਦਰ ਲੋਧੀ
4. ਕਿਹੜੇ ਸ਼ਾਸਕ ਨੇ ਗੁਰੂ ਜੀ ਨੂੰ ਬੰਦੀ ਬਣਾ ਲਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਸੀ ?
( ਓ ) ਦੌਲਤ ਖਾਂ ਲੋਧੀ ( ਅ ) ਬਾਬਰ ( ਈ ) ਅਕਬਰ ( ਸ ) ਸਿਕੰਦਰ ਲੋਧੀ
5. ਗੁਰੂ ਨਾਨਕ ਦੇਵ ਜੀ ਨੇ ਬਾਬਰਬਾਣੀ ਵਿੱਚ ਜਿਸ ਹਮਲੇ ਦਾ ਵਰਣਨ ਕੀਤਾ ਹੈ , ਉਹ ਕਿਸ ਸ਼ਹਿਰ ਵਿੱਚ ਹੋਇਆ ਸੀ ?
( ਓ ) ਸਯੱਦਪੁਰ ( ਅ ) ਲਾਹੋਰ ( ਈ ) ਜਲੰਧਰ ( ਸ ) ਦਿਪਾਲਪੁਰ
6. ਪਾਣੀਪਤ ਦਾ ਪਹਿਲਾ ਯੁੱਧ ਕਦੋਂ ਹੋਇਆ ਸੀ ?
( ਓ ) 1469 ( ਅ ) 1426 ( ਈ ) 1569 ( ਸ ) 1526
7. ਪਾਣੀਪਤ ਦਾ ਪਹਿਲਾ ਯੁੱਧ ਕਿਸ-ਕਿਸ ਦੇ ਵਿੱਚਕਾਰ ਹੋਇਆ ਸੀ ?
( ਓ ) ਬਾਬਰ ਅਤੇ ਹੁਮਾਯੂੰ ( ਅ ) ਬਾਬਰ ਅਤੇ ਇਬਰਾਹੀਮ ਲੋਧੀ ( ਈ ) ਇਬਰਾਹੀਮ ਲੋਧੀ ਅਤੇ ਦੌਲਤ ਖਾਂ
( ਸ ) ਬਾਬਰ ਅਤੇ ਅਕਬਰ
8. ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਵਾਸਤੇ ਕਿਸਨੇ ਸੱਦਾ ਦਿੱਤਾ ਸੀ ?
( ਓ ) ਇਬਰਾਹੀਮ ਲੋਧੀ ਨੇ ( ਅ ) ਸਿਕੰਦਰ ਲੋਧੀ ਨੇ ( ਈ ) ਦੌਲਤ ਖਾਂ ਲੋਧੀ ਨੇ ( ਸ ) ਆਲਮ ਖਾਂ ਨੇ
9. ਦੌਲਤ ਖਾਂ ਲੋਧੀ ਦੇ ਲੜਕੇ ਦਾ ਕੀ ਨਾਮ ਸੀ ?
( ਓ ) ਦਿਲਾਵਰ ਖਾਂ ਲੋਧੀ ( ਅ ) ਆਲਮ ਖਾਂ ਲੋਧੀ ( ਈ ) ਸਿਕੰਦਰ ਲੋਧੀ ( ਸ ) ਸ਼ੇਰ ਖਾਂ ਲੋਧੀ
10. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਸੀ ?
( ਓ ) ਕੀਰਤਪੁਰ ( ਅ ) ਕਰਤਾਰਪੁਰ ( ਈ ) ਖਡੂਰ ਸਾਹਿਬ ( ਸ ) ਸੁਲਤਾਨਪੁਰ ਲੋਧੀ
11. ਸ਼੍ਰੀ ਗੁਰੂ ਨਾਨਕ ਦੇਵ ਜੀ ਸਮੇਂ ਪੰਜਾਬ ਦਾ ਸੂਬੇਦਾਰ ਕੋਣ ਸੀ ?
( ਓ ) ਆਲਮ ਖਾਂ ਲੋਧੀ ( ਅ ) ਸੁਲਤਾਨਪੁਰ ਲੋਧੀ ( ਈ ) ਦੌਲਤ ਖਾਂ ਲੋਧੀ ( ਸ ) ਸਿਕੰਦਰ ਲੋਧੀ
12. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਵਿਖੇ ਹੋਇਆ ਸੀ , ਇਹ ਪਾਕਿਸਤਾਨ ਦੇ ਕਿਸ ਜਿਲ੍ਹੇ ਵਿੱਚ ਸੀ ?
( ਓ ) ਲਾਹੋਰ ( ਅ ) ਸ਼ੇਖੂਪੁਰਾ ( ਈ ) ਤਲਵੰਡੀ ( ਸ ) ਕਰਾਚੀ
13. ਭਾਈ ਬਾਲਾ ਜੀ ਦੀ ਸਾਖੀ ਅਨੁਸਾਰ ਸ਼੍ਰੁ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ?
( ਓ ) ਕੱਤਕ ਦੀ ਪੁੰਨਿਆਂ ਨੂੰ ( ਅ ) ਵਿਸਾਖ ਦੇ ਮਹੀਨੇ (ਈ ) 15 ਅਪ੍ਰੈਲ,1469 ਈ. (ਸ ) ਵਿਸ਼ਾਖ ਦੀ ਪੁੰਨਿਆਂ
14. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ ?
( ਓ ) ਪਟਵਾਰੀ ( ਅ ) ਖਜਾਂਚੀ ( ਈ ) ਮੁਨਸ਼ੀ ( ਸ ) ਜਾਗੀਰਦਾਰ
15. ਗੁਰੂ ਨਾਨਕ ਦੇਵ ਜੀ ਦੀ ਪਤਨੀ ਬੀਬੀ ਸੁਲਖਣੀ ਕਿਸ ਸ਼ਹਿਰ ਨਾਲ ਸੰਬੰਧਤ ਸੀ ?
( ਓ ) ਤਲਵੰਡੀ ( ਅ ) ਲਾਹੋਰ ( ਈ ) ਬਟਾਲਾ ( ਸ ) ਕਰਤਾਰਪੁਰ
16. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ?
( ਓ ) ਕਰਤਾਰਪੁਰ ( ਅ ) ਲਾਹੌਰ ( ਈ ) ਸੁਲਤਾਨਪੁਰ ( ਸ ) ਬਟਾਲਾ
17. ਗੁਰੂ ਨਾਨਕ ਦੇਵ ਜੀ ਦੀ ਪਹਿਲੀ ਅਤੇ ਤੀਜੀ ਉਦਾਸੀ ਸਮੇਂ ਉਹਨਾਂ ਦੇ ਨਾਲ ਕੋਣ ਸੀ ?
( ਓ ) ਭਾਈ ਲਾਲੋ ( ਅ ) ਭਾਈ ਮਰਦਾਨਾ ( ਈ ) ਭਾਈ ਬਾਲਾ ( ਸ ) ਸ਼੍ਰੀ ਚੰਦ
18. ਸੂਰਜ ਗ੍ਰਹਿਣ ਦੀ ਘਟਨਾ ਕਿੱਥੇ ਹੋਈ ਸੀ ?
( ਓ ) ਕਰਤਾਰਪੁਰ ( ਅ ) ਕੁਰੂਕਸ਼ੇਤਰ ( ਈ ) ਹਰਿਦਵਾਰ ( ਸ ) ਜਗਨਨਾਥਪੁਰੀ
19. ਪਿੱਤਰਾਂ ਨੂੰ ਪਾਣੀ ਦੇਣ ਦੀ ਘਟਨਾ ਕਿੱਥੇ ਹੋਈ ਸੀ ?
( ਓ ) ਕਰਤਾਰਪੁਰ ( ਅ ) ਕੁਰੂਕਸ਼ੇਤਰ ( ਈ ) ਹਰਿਦਵਾਰ ( ਸ ) ਜਗਨਨਾਥਪੁਰੀ
20. ਆਰਤੀ ਉਤਾਰਨ ਦੀ ਘਟਨਾ ਕਿੱਥੇ ਹੋਈ ਸੀ ?
( ਓ ) ਕਰਤਾਰਪੁਰ ( ਅ ) ਕੁਰੂਕਸ਼ੇਤਰ ( ਈ ) ਹਰਿਦਵਾਰ ( ਸ ) ਜਗਨਨਾਥਪੁਰੀ
____________________________________________