CSAT (Punjabi) Papers of previous years for aspirants

 CSAT-2012

PUNJABI


  1. ਸਰਕਾਰੀ ਪੱਤਰ ਉਸ ਪੱਤਰ ਨੂੰ ਕਹਿੰਦੇ ਹਨ, ਜਿਹੜਾ:

    1. ਕਿਸੇ ਸਰਕਾਰੀ ਅਧਿਕਾਰੀ ਨੂੰ ਨਿੱਜੀ ਕੰਮ ਲਈ ਲਿਖਿਆ ਜਾਂਦਾ ਹੈ। 

    2. ਕਿਸੇ ਸਰਕਾਰੀ ਅਧਿਕਾਰੀ ਵੱਲੋਂ ਕਿਸੇ ਨਿੱਜੀ ਵਿਅਕਤੀ ਨੂੰ ਲਿਖਿਆ ਜਾਂਦਾ ਹੈ। 

    3. ਇੱਕ ਅਧਿਕਾਰੀ ਵੱਲੋਂ ਦੂਜੇ ਅਧਿਕਾਰੀ ਨੂੰ ਉਸਦਾ ਆਮ ਧਿਆਨ ਖਿੱਚਣ ਲਈ ਉਸਦੇ ਨਾਮ ਤੇ ਲਿਖਿਆ ਜਾਂਦਾ ਹੈ। 

    4. ਉੱਚ ਅਧਿਕਾਰੀ ਵੱਲੋਂ ਆਪਣੇ ਹੇਠਾਂ ਕੰਮ ਕਰ ਰਹੇ ਅਧਿਕਾਰੀ ਨੂੰ ਸੇਧ ਲੈਣ ਲਈ ਲਿਖਿਆ ਜਾਂਦਾ ਹੈ। 

  2. ‘Revenue Department” ਨੂੰ ਪੰਜਾਬੀ ਵਿੱਚ ਕਹਿੰਦੇ ਹਨ?

    1. ਵਿੱਤ ਵਿਭਾਗ 

    2. ਮਾਲ ਵਿਭਾਗ 

    3. ਵਣਜ ਵਿਭਾਗ 

    4. ਉਪਰੋਕਤ ਕੋਈ ਨਹੀਂ 

  3. ‘ਅੱਗ ਲਾਈ ਡੱਬੂ ਕੰਧ ਤੇ’ ਅਖਾਣ ਦਾ ਭਾਵ ਹੈ?

    1. ਗਲਤ ਕੰਮ ਕਰਕੇ ਪੱਤਰਾ ਵਾਚ ਜਾਣਾ 

    2. ਅੱਗ ਲਾ ਕੇ ਕੰਧ ਟੱਪ ਜਾਣਾ 

    3. ਮਾਹੌਲ ਖਰਾਬ ਕਰਨਾ 

    4. ਉਪਰੋਕਤ ਵਿੱਚੋਂ ਕੋਈ ਨਹੀਂ 

  4. ‘ਸਾਂਝਾ ਬਾਬਾ ਕੋਈ ਨਾ ਪਿੱਟੇ’ ਅਖਾਣ ਵਿੱਚ ‘ਬਾਬਾ’ ਕਿਸਨੂੰ ਕਿਹਾ ਗਿਆ ਹੈ ?

    1. ਪਿਤਾ ਨੂੰ ਕਿਹਾ ਗਿਆ ਹੈ 

    2. ਦਾਦੇ ਨੂੰ ਕਿਹਾ ਗਿਆ ਹੈ 

    3. ਸਾਂਝੇ ਕਾਰਜ ਨੂੰ ਕਿਹਾ ਗਿਆ ਹੈ 

    4. ਕਿਸੇ ਬਜ਼ੁਰਗ ਨੂੰ ਕਿਹਾ ਗਿਆ ਹੈ 

  5. ‘ਜੋ ਸੁੱਖ ਛੱਜੂ ਦੇ ਚੁਬਾਰੇ ,ਉਹ ਨਾ ਬਲਖ ਨਾ ਬੁਖਾਰੇ’ ਵਿੱਚ ‘ਬੁਖਾਰੇ’ ਤੋਂ ਕੀ ਭਾਵ ਹੈ?

    1. ਬੁਖਾਰ 

    2. ਬੁਖਾਰਾ , ਉੱਚ ਦਾ ਕੋਈ ਸ਼ਹਿਰ 

    3. ਸੁਆਦਲਾ ਫ਼ਲ 

    4. ਬਲਖ ਹੋਣਾ ਪਰ ਬੁਖਾਰ ਨਾ ਹੋਣਾ 

  6. ਸਰਕਾਰੀ ਪੱਤਰ ਵਿੱਚ -ਵਿਹਾਰ ਵਿੱਚ “Endorsement No. “ ਨੂੰ ਪੰਜਾਬੀ ਵਿੱਚ ਕਹਿੰਦੇ ਹਨ 

    1. ਇੰਡੋਰਸਮੈਂਟ ਨੰਬਰ 

    2. ਹਵਾਲਾ ਨੰਬਰ 

    3. ਪਿਠਅੰਕਣ ਨੰਬਰ 

    4. ਲੜੀ ਨੰਬਰ 

  7. ‘ਨਿਵੇਕਲੇ’ ਸ਼ਬਦ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?

    1. Unique 

    2. Particular 

    3. New 

    4. Strange 

  8. ‘ਵਿਲੱਖਣ’ ਸ਼ਬਦ ਦਾ ਅੰਗਰੇਜੀ ਰੂਪ ਕੀ ਹੈ ?

    1. Unique 

    2. Particular 

    3. New 

    4. Strange 

  9. ‘Spiritual” ਸ਼ਬਦ ਦੀ ਪੰਜਾਬੀ ਹੈ 

    1. ਧਾਰਮਿਕ 

    2. ਰੂਹਾਨੀ 

    3. ਰਚਨਾਤਮਿਕ 

    4. ਰਸਮੀ 


___________________________________________




CSAT-2013 

PUNJABI


  1. ‘ਮਨਫ਼ੀ’ ਸ਼ਬਦ ਦਾ ਕੀ ਅਰਥ ਹੈ?

    1. ਰਿਣਾਤਮਕ 

    2. ਧਨਾਤਮਕ 

    3. ਨਿਸ਼ਚੇਆਤਮਕ 

ਹੇਠਾਂ ਲਿਖੇ ਵਿੱਚੋਂ ਠੀਕ ਉੱਤਰ ਚੁਣੋ 

  1. ਕੇਵਲ 1 

  2. ਕੇਵਲ 2 

  3. ਕੇਵਲ 3 

  4. 1 ਅਤੇ 3 

  1. ‘ਕਾਮਲ ਇਸ਼ਕ’ ਤੋਂ ਕੀ ਭਾਵ ਹੈ ?

    1. ਇਸ਼ਕ ਹਕੀਕੀ 

    2. ਇਸ਼ਕ ਮਿਜਾਜੀ 

    3. ਇਸ਼ਕ ਰੂਹਾਨੀ 

    4. ਇਸ਼ਕ ਜਿਸਮਾਨੀ 

ਹੇਠਾਂ ਲਿਖੇ ਵਿੱਚੋਂ ਠੀਕ ਉੱਤਰ ਚੁਣੋ 

  1. ਕੇਵਲ 1 

  2. ਕੇਵਲ 3 

  3. 2 ਅਤੇ 4 

  4. 1 ਅਤੇ 3 

  1. ‘ਗਰਜ’ ਸ਼ਬਦ ਦਾ ਕੀ ਅਰਥ ਹੈ?

    1. ਮਤਲਬ 

    2. ਸੁਆਰਥ 

    3. ਤ੍ਰਿਪਤੀ 

    4. ਨਫ਼ਰਤ

ਹੇਠਾਂ ਲਿਖੇ ਵਿੱਚੋਂ ਠੀਕ ਉੱਤਰ ਚੁਣੋ  

  1. ਕੇਵਲ 1 

  2. 2 ਅਤੇ 4 

  3. 1 ਅਤੇ 2 

  4. 3 ਅਤੇ 4 

  1. ‘ਜੁੱਸਾ ‘ ਸ਼ਬਦ ਦਾ ਕੀ ਅਰਥ ਹੈ?

    1. ਕਾਇਆ  

    2. ਵਜੂਦ 

    3. ਭਲਾਈ 

    4. ਕਿਰਪਾ 

ਹੇਠਾਂ ਲਿਖੇ ਵਿੱਚੋਂ ਠੀਕ ਉੱਤਰ ਚੁਣੋ 

  1. ਕੇਵਲ 2 

  2. 1 ਅਤੇ 2 

  3. 3 ਅਤੇ 4 

  4. ਕੇਵਲ 4 

  1. ‘ਹਾਜਰ ਨੂੰ ਹੁਜਤ ਨਹੀੰ ‘ ਦਾ ਸਹੀ ਭਾਵ ਕਿਹੜਾ ਹੈ ?

    1. ਹਾਜ਼ਰ ਹੋਣ ਲਈ ਬਹਾਨੇ ਲਗਾਉਣਾ 

    2. ਆਪਣੇ ਕੋਲ ਪਈ ਚੀਜ਼ ਦੇਣ ਨੂੰ ਨਾਂਹ ਨਾ ਕਰਨਾ 

    3. ਵਿਹਲੇ ਮਨ ਨੌ ਹੁੱਜਤਾਂ ਦਾ ਢੇਰ ਲਾਉਣਾ 

    4. ਕੰਮ ਕਰਨ ਵਿੱਚ ਰੁਚੀ ਨਾ ਹੋਣਾ 

  2. ‘Proclaimed Offender ‘ ਦਾ ਸਹੀ ਪੰਜਾਬੀ ਅਨੁਵਾਦ ਕਿਹੜਾ ਹੈ ?

    1. ਇਸ਼ਤਿਹਾਰੀ ਮੁਜਰਮ 

    2. ਜੇਲ੍ਹ ਦਾ ਮੁਜਰਮ 

    3. ਜੇਲ੍ਹ ਦਾ ਕੈਦੀ ਇਸ਼ਤਿਹਾਰੀ ਕੈਦੀ 

  3. ‘ਕਾਲ ਦੀ ਬੱਧੀ ਨਾ ਮੰਗਿਆ,ਪਰ ਬਾਲ ਦੀ ਬੱਧੀ ਮੰਗਿਆ ‘ ਦਾ ਸਹੀ ਅਰਥ ਕਿਹੜਾ ਹੈ ?

    1. ਆਪਣੇ ਲਈ ਹੱਥ ਨਾ ਫੈਲਾਉਣਾ ਪਰ ਬੱਚਿਆਂ ਲਈ ਹੱਥ ਅੱਡਣਾ 

    2. ਆਪਣਾ ਸੁਆਰਥ ਦੇਖਣ ਪਰ ਨਿਆਣਿਆਂ ਨੂੰ ਤੰਗੀ ਵਿੱਚ ਰੱਖਣਾ 

    3. ਆਪ ਅਰਾਮ ਕਰਨਾ ਪਰ ਬੱਚਿਆਂ ਤੋਂ ਮਜਦੂਰੀ ਕਰਾਉਣਾ 

    4. ਆਪ ਬਣ-ਠਣ ਕੇ ਰਹਿਣਾ ਪਰ ਨਿਆਣਿਆਂ ਨੂੰ ਲੀੜੇ ਨਾ ਦੇਣਾ 

  4. ‘ਖਲਕਤ ‘ ਸ਼ਬਦ ਦਾ ਕੀ ਅਰਥ ਹੈ ?

    1. ਹਲ-ਚਲ 

    2. ਸੰਸਾਰ 

    3. ਦੁਆਰ 

    4. ਈਰਖਾ 

  5. ‘ਰਿਜ਼ਕ ‘ ਸ਼ਬਦ ਦਾ ਕੀ ਅਰਥ ਹੈ ?

    1. ਇਸ਼ਕ 

    2. ਇਤਬਾਰ 

    3. ਰੋਜ਼ੀ 

    4. ਕਿਰਤ 

  6. ਹੇਠ ਲਿਖੀਆਂ ਵਿੱਚੋਂ ਕਿਹੜਾ ਅਨੁਵਾਦ ਸਹੀ ਹੈ ?

    1. ਆਵਰਤਕ ਖਰਚ - Recurring Expenditure 

    2. ਅਚੇਤ ਖਰਚ - Unforeseen Expenditure 

    3. ਅਸਾਧਾਰਨ ਖਰਚ - Extraordinary Expenditure 

ਹੇਠਾਂ ਲਿਖੇ ਵਿੱਚੋਂ ਠੀਕ ਉੱਤਰ ਚੁਣੋ 

  1. ਕੇਵਲ a 

  2. ਕੇਵਲ c 

  3. b ਅਤੇ c 

  4. a, b ਅਤੇ c 

  1. ਹੇਠ ਲਿਖੇ ਵਿੱਚੋਂ ਕਿਹੜਾ ਸ਼ਬਦ ‘ ਅਲੌਕਿਕ ‘ ਸ਼ਬਦ ਦਾ ਸਮਾਨ-ਆਰਥਕ ਨਹੀਂ ਹੈ ?

    1. ਅਲੰਕਾਰ 

    2. ਅਨੂਠਾ 

    3. ਬੇ-ਮਿਸਾਲ

    4. ਵਰਿਆਮ  

  2. ਹੇਠ ਲਿਖਿਆਂ ਵਿੱਚੋਂ ਕਿਹੜਾ /ਕਿਹੜੇ ‘ਸ਼ੁੱਧ ਪੰਜਾਬੀ ‘ ਵਿੱਚ ਲਿਖੇ ਹੋਏ ਹਨ ?

    1. ਮੇਹਰ 

    2. ਪ੍ਰਮਾਤਮਾ 

    3. ਪ੍ਰਤਿਸ਼ਤ 

    4. ਮਿਠਿਆਈ 

ਹੇਠਾਂ ਲਿਖੇ ਵਿੱਚੋਂ ਠੀਕ ਉੱਤਰ ਚੁਣੋ

  1. 1 ਅਤੇ 2 

  2. 2, 3 ਅਤੇ 4 

  3. 3 ਅਤੇ 4 

  4. ਸਿਰਫ਼ 4 

  1. ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦ ‘ਉਦਾਸ ‘ ਸ਼ਬਦ ਦੇ ਸਮਾਨ -ਅਰਥਕ ਹਨ ?

    1. ਚਿੰਤਾਤੁਰ 

    2. ਫਿਕਰਮੰਦ 

    3. ਨਿਰਾਸ਼ 

    4. ਉਪਰਾਮ 

ਹੇਠਾਂ ਲਿਖੇ ਵਿੱਚੋਂ ਠੀਕ ਉੱਤਰ ਚੁਣੋ

  1. ਕੇਵਲ 1 

  2. 2 ਅਤੇ 3 

  3. 1, 2 ਅਤੇ 3 

  4. 1,2 ,3 ਅਤੇ 4  

  1. ਹੇਠ ਲਿਖਿਆਂ ਵਿੱਚੋਂ ਕਿਹੜਾ/ ਕਿਹੜੇ ਸ਼ਬਦ ਸ਼ੁੱਧ ਪੰਜਾਬੀ ਵਿੱਚ ਲਿਖੇ ਹੋਏ ਹਨ? 

    1. ਅਹੁਦਾ 

    2. ਇਤਹਾਸਕ 

    3. ਵਿਗਆਨਿਕ 

    4. ਮਹਿਕ 

ਹੇਠਾਂ ਲਿਖੇ ਵਿੱਚੋਂ ਠੀਕ ਉੱਤਰ ਚੁਣੋ

  1. 1 ਅਤੇ 2 

  2. 1,3, ਅਤੇ 4 

  3. 1 ਅਤੇ 4 

  4. ਸਿਰਫ਼ 4 

  1. ਹੇਠ ਲਿਖਿਆਂ ਵਿੱਚੋਂ ‘Moral Turpitute ‘ ਦਾ ਸਹੀ ਅਨੁਵਾਦ ਕੀ ਹੈ ? 

    1. ਨੈਤਿਕ ਪਤਨ 

    2. ਇਖਲਾਕੀ ਗਿਰਾਵਟ 

ਹੇਠਾਂ ਲਿਖੇ ਵਿੱਚੋਂ ਠੀਕ ਉੱਤਰ ਚੁਣੋ

  1. ਕੇਵਲ 1

  2. ਕੇਵਲ 2 

  3. 1 ਅਤੇ 4 

  4. ਉਪਰੋਕਤ ਵਿੱਚ ਕੋਈ ਨਹੀਂ  


—----------------------------------------------------------------------



CSAT-2015

PUNJABI


  1. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ ?

    1. ਸੀਸ਼ਾ 

    2. ਸ਼ੀਸਾ 

    3. ਸ਼ੀਸ਼ਾਂ 

    4. ਸ਼ੀਸ਼ਾ 

  2. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ ?

    1. ਤਸੱਦਦ 

    2. ਤੁਸ਼ੱਦਦ

    3. ਤਸ਼ੱਦਦ 

    4. ਤੱਸਦਦ 

  3. ‘ਭੱਠ ਝੋਕਣਾ ‘ ਦਾ ਸਹੀ ਅਰਥ ਹੈ 

    1. ਖੁਸ਼ਾਮਦ ਕਰਨੀ 

    2. ਮੁਸੀਬਤਾਂ ਦਾ ਹੜ੍ਹ ਆਉਣਾ 

    3. ਵਿਅਰਥ ਨਿਗੂਣਾ ਕੰਮ ਕਰਦੇ ਰਹਿਣਾ 

    4. ਹਫੜਾ ਦਫੜੀ ਪੈ ਜਾਣਾ 

  4. ‘ਬੱਕਰਾ ਜਾਨੋਂ ਗਿਆ,ਖਾਣ ਵਾਲੇ ਨੂੰ ਸਵਾਦ ਨਹੀਂ ਆਇਆ ‘ ਕੀ ਹੈ ?

    1.  ਮੁਹਾਵਰਾ 

    2. ਟੱਪਾ 

    3. ਅਖਾਣ 

    4. ਨਿੱਕੀ ਬੋਲੀ 

  5. ‘ਘੁੱਟ ਵੱਟਣਾ ‘ ਦਾ ਸਹੀ ਭਾਵ ਹੈ 

    1.  ਹੋਂਸਲਾ ਹਾਰਨਾ 

    2. ਤਬਾਹ ਕਰਨਾ 

    3. ਸਬਰ ਸੰਤੋਖ ਰੱਖਣਾ 

    4. ਚਾਅ ਵਿੱਚ ਰਹਿਣਾ 

  6. ‘ਪਰੰਪਰਾ’ ਕਿਸ ਭਾਸ਼ਾ ਦਾ ਸ਼ਬਦ ਹੈ ?

    1. ਪੰਜਾਬੀ 

    2. ਅਰਬੀ-ਫ਼ਾਰਸੀ 

    3. ਬ੍ਰਿਜ 

    4. ਸੰਸਕ੍ਰਿਤ

  7. ‘ਉਧਾਲ ਕੇ ਲੈ ਜਾਣਾ’ ਕੀ ਹੈ ?

    1. ਅਖਾਣ 

    2. ਮੁਹਾਵਰਾ 

    3. ਰੀਤ 

    4. ਸ਼ੈਲੀ 

  8. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ ?

    1. ‘ਸ਼ਖਸੀਅਤ 

    2. ਸਖ੍ਹਸ਼ਿਅਤ 

    3. ਸ਼ਖਸ਼ੀਅਤ 

    4. ਸ਼ੱਕਸ਼ਿਆਤ 

  9. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ ?

    1. ਗ਼ਜ਼ਲ 

    2. ਗਜ਼ਲ 

    3. ਗਜਲ 

    4. ਗੱਜਲ

  10. ‘ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲ੍ਹੀ ‘ ਕੀ ਹੈ ?

    1. ਮੁਹਾਵਰਾ 

    2. ਟੱਪਾ 

    3. ਅਖਾਣ 

    4. ਨਿੱਕੀ ਬੋਲੀ

  11. ‘ਅੱਖ ਪੁੱਟਣੀ’ ਦਾ ਸਹੀ ਅਰਥ ਕੀ ਹੈ ?

    1. ਨਿਗਾਹ ਹਟਾਉਣੀ 

    2. ਘਮੰਡ ਦੂਰ ਕਰਨਾ 

    3. ਹੋਸ਼ ਵਿੱਚ ਆਉਣਾ 

    4. ਨਿਰਾਦਰ ਕਰਨਾ 

  12. ਢੱਕੀ ਰਿੱਝੇ ਕੋਈ ਨਾ ਬੂਝੇ ‘ ਦਾ ਸਹੀ ਅਰਥ ਕੀ ਹੈ ?

    1. ਭੇਟ ਰੱਖਣਾ 

    2. ਅੰਦਰ ਖਾਤੇ ਸਹੀ ਜਾਣਾ 

    3. ਉਤਾਵਲੇ ਹੋਣਾ 

    4. ਵਿਅਰਥ ਕੋਸ਼ਿਸ਼ ਕਰਨਾ 


____________________________________________________



CSAT-2018 

PUNJABI


  1. ਪੰਜਾਬੀ ਸ਼ਬਦ ‘ਕੱਟੜਤਾ’ ਲਈ ਅੰਗਰੇਜੀ ਦਾ  ਕਿਹੜਾ ਸ਼ਬਦ ਢੁਕਵਾਂ  ਹੈ ?

    1. Jealousy

    2. Zealoutry

    3. Famished 

    4. Gecko 

  2. ‘ਊਠ ‘ ਦਾ ਇਸਤਰੀ ਲਿੰਗ ਕੀ ਹੈ ?

    1. ਡਾਚੀ 

    2. ਟੈਹ 

    3. ਖੱਚਰ 

    4. ਵਛੇਰੀ 

  3. ‘ਅੱਖ ਦੀ ਘੂਰ ‘ ਮੁਹਾਵਰੇ ਤੋਂ ਕੀ ਭਾਵ ਹੈ ?

    1. ਟੀਰ ਮਾਰਨਾ 

    2. ਟੇਢਾ ਝਾਕਣਾ 

    3. ਗੁੱਸੇ ਨਾਲ ਝਾਕਣਾ 

    4. ਅੱਖ ਦੀ ਬਿਮਾਰੀ ਦਾ ਨਾਂ 

  4. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ ?

    1. ‘ਸ਼ਖਸੀਅਤ 

    2. ਸਖ੍ਹਸ਼ਿਅਤ 

    3. ਸ਼ਖਸ਼ੀਅਤ 

    4. ਸ਼ੱਕਸ਼ਿਆਤ 

  5. ‘ਮਸਕੀਨ ‘ ਸ਼ਬਦ ਦਾ ਵਿਰੋਧੀ ਸ਼ਬਦ ਹੈ 

    1. ਡਰਪੋਕ 

    2. ਸੂਰਮਾ 

    3. ਹੰਕਾਰੀ 

    4. ਮੂਰਖ 

  6. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜੇ ਸ਼ਬਦ ਹਨ ਜਿਹਨਾਂ ਵਿੱਚ ‘ਕੁ’ ਅਗੇਤਰ ਵਜੋਂ ਲੱਗਾ ਹੈ ?

    1. ਕੁਰਬਾਨੀ 

    2. ਕੁਮੱਤ 

    3. ਕੁਮਕ 

    4. ਕੁਪੁੱਤ 

      1. 1,2,3 ਅਤੇ 4 

      2. 1,2 ਅਤੇ 3 

      3. 2 ਅਤੇ 4 

      4. 3 ਅਤੇ 4 

  7. ਹੇਠ ਲਿਖੇ ਸ਼ਬਦ ਜੁੱਟਾਂ ਵਿੱਚੋਂ ਕਿਸ ਸ਼ਬਦ ਜੁੱਟ ਦੇ ਸ਼ਬਦਾਂ ਦਾ ਅਰਥ ਇੱਕ ਦੂਜੇ ਤੋਂ ਉਲਟ ਹੈ ?

    1. ਹਾਰ-ਸ਼ਿੰਗਾਰ 

    2. ਹਾਸਾ-ਮਖੌਲ 

    3. ਹਾੜੀ-ਸਾਉਣੀ 

    4. ਰੌਣਕ-ਮੇਲਾ 

  8. ਇਸ ਅਖਾਣ ਨੂੰ ਪੂਰਾ ਕਰੋ .. ‘ਕਾਬਲ ਦੇ ਜੰਮਿਆਂ ਨੂੰ ਨਿੱਤ .. 

    1. ਮਿਹਣੇ 

    2. ਮੁਹਿੰਮਾਂ 

    3. ਮੇਲੇ 

    4. ਧੱਕੇ 

  9. ਪੰਜਾਬੀ ਭਾਸ਼ਾ ਵਿੱਚ ਮੇਮਣਾ ਸ਼ਬਦ ਦਾ ਅਰਥ ਹੈ 

    1. ਕੁੱਤੀ ਦਾ ਬੱਚਾ 

    2. ਭੇਡ ਦਾ ਬੱਚਾ 

    3. ਬਕਰੀ ਦਾ ਬੱਚਾ 

    4. ਹਿਰਨੀ ਦਾ ਬੱਚਾ 

  10. ‘ਜੇਕਰ ਉਹ ਪੜਦੀ ਤਾਂ ਪਾਸ ਹੋ ਜਾਂਦੀ ‘ ਇਹ ਵਾਕ ਕਾਲ ਦਾ ਕਿਹੜਾ ਰੂਪ ਹੈ ?

    1. ਵਰਤਮਾਨ ਕਾਲ 

    2. ਭੂਤਕਾਲ 

    3. ਭਵਿੱਖ ਕਾਲ 

    4. ਭੂਤ ਤੋਂ ਭਵਿੱਖ ਕਾਲ 

  11. “ਲਾਹੌਰ ਦੇ ਸ਼ੌਕੀਨ ਬੋਝੇ ਵਿੱਚ .. “ ਅਖਾਣ ਪੂਰਾ ਕਰੋ 

    1. ਮੂੰਗਫਲੀ 

    2. ਭੁੱਜੇ ਛੋਲੇ 

    3. ਬੇਰ 

    4. ਗਾਜਰਾਂ 


___________________________________________________