ਵਿਸ਼ਵ ਖੂਨਦਾਨ ਦਿਵਸ 14 ਜੂਨ

ਪੂਰੀ ਦੁਨੀਆਂ ਵਿੱਚ 14 ਜੂਨ 2019 ਨੂੰ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ ਖੂਨ ਦੀ ਕਮੀ ਨੂੰ ਸਮਾਪਤ ਕਰਨ ਲਈ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਖੂਨਦਾਨ ਨੂੰ ਉਤਸਾਹਿਤ ਕਰਨਾ ਹੈ ਇਸ ਨਾਲ ਜੁੜੇ ਵਹਿਮਾਂ ਨੂੰ ਸਮਾਪਤ ਕਰਨਾ ਹੈ।

     ਵਿਸ਼ਵ ਸਿਹਤ ਸੰਗਠਨ ਦੇ ਮਾਣਕ ਦੇ ਤਹਿਤ ਭਾਰਤ ਵਿੱਚ ਸਲਾਨਾ ਇੱਕ ਕਰੋੜ ਯੂਨਿਟ ਖੂਨ ਦੀ ਜਰੂਰਤ ਹੁੰਦੀ ਹੈ ਪਰ ਉਪਲਬਧਤਾ ਸਿਰਫ 75 ਲੱਖ ਯੂਨਿਟ ਹੀ ਹੋ ਪਾਉਂਦੀ ਹੈ। ਅਰਥਾਤ ਲਗਭਗ 25 ਲੱਖ ਯੂਨਿਟ ਲਹੂ ਦੀ ਕਮੀ ਕਾਰਨ ਹਰ ਸਾਲ ਸੈਂਕੜੇ ਮਰੀਜ਼ ਦਮ ਤੋੜ ਦਿੰਦੇ ਹਨ।

ਉਦੇਸ਼ ਅਤੇ ਥੀਮ : - ਇਸ ਦਿਨ ਖੂਨ ਦਾਨ ਬਾਰੇ ਜਾਗਰੂਕਤਾ ਅਭਿਆਨ ਚਲਾਇਆ ਜਾਂਦਾ ਹੈ। ਲੋਕਾਂ ਨੂੰ ਮੁਫ਼ਤ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਵਿਸ਼ਵ ਖੂਨਦਾਨ ਦਿਵਸ 2019 ਦਾ ਥੀਮ "Safe Blood for All" ਹੈ। ਇਸਦਾ ਅਰਥ ਸਾਰਿਆਂ ਲਈ ਸੁਰੱਖਿਅਤ ਖੂਨ ਦੀ ਵਿਵਸਥਾ ਕਰਨਾ ਹੈ। ਇਸ ਥੀਮ ਦੁਆਰਾ ਉਹਨਾਂ ਲੋਕਾਂ ਨੂੰ ਉਤਸਾਹਿਤ ਕੀਤਾ ਜਾਂਦਾ ਹੈ ਜੋ ਹਾਲੇ ਤੱਕ ਇਸ ਅਭਿਆਨ ਨਾਲ ਨਹੀਂ ਜੁੜੇ ਹਨ।

ਵਿਸ਼ਵ ਖੂਨਦਾਨ ਦਿਵਸ ਬਾਰੇ :- ਵਿਸ਼ਵ ਸਿਹਤ ਸੰਗਠਨ ਦੁਆਰਾ ਸਾਲ 1997 ਤੋਂ ਹਰ ਸਾਲ 14 ਜੂਨ ਨੂੰ "ਵਿਸ਼ਵ ਖੂਨਦਾਨ ਦਿਵਸ " ਮਨਾਇਆ ਜਾਂਦਾ ਹੈ।  ਸਾਲ 1997 ਵਿੱਚ ਵਿਸ਼ਵ ਸਿਹਤ ਸੰਗਠਨ ਨੇ 100 ਫ਼ੀਸਦੀ ਸਵੈ ਇੱਛਕ ਖੂਨਦਾਨ ਨੀਤੀ ਦੀ ਨੀਂਹ ਰੱਖੀ ਸੀ। ਇਸਦਾ ਉਦੇਸ਼ ਇਹ ਸੀ ਕਿ  ਖੂੂੂਨ ਦੀ ਜਰੂਰਤ ਪੈਣ ਤੇ ਉਸਦੇ ਲਈ ਪੈਸੇ ਦੇਣ ਦੀ ਜਰੂਰਤ ਨਾ ਪਵੇ।

14 ਜੂਨ ਹੀ ਖੂਨਦਾਨ ਦਿਵਸ ਕਿਉਂ :- ਵਿਸ਼ਵ ਖੂਨਦਾਨ ਦਿਵਸ,ਸ਼ਰੀਰ ਵਿਗਿਆਨ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰ ਚੁਕੇ ਵਿਗਿਆਨੀ ਕਾਰਲ ਲੈਂਡਸਟਾਈਨ ਦੀ ਯਾਦ ਵਿੱਚ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਮਹਾਨ ਵਿਗਿਆਨੀ ਕਾਰਲ ਲੈਂਡਸਟਾਈਨ ਦਾ ਜਨਮ 14 ਜੂਨ 1868 ਵਿੱਚ ਹੋਇਆ ਸੀ।  ਉਹਨਾਂ ਨੇ ਮਨੁੱਖੀ ਖੂਨ ਵਿੱਚ ਮੌਜ਼ੂਦ ਐਗਲਿਊਟੀਨਿਨ ਦੀ ਮੌਜ਼ੂਦਗੀ ਦੇ ਅਧਾਰ ਤੇ ਖੂਨ ਕਣਾਂ ਦਾ ਏ.ਬੀ.ਅਤੇ ਓ ਗਰੁੱਪ ਦੀ ਪਹਿਚਾਣ ਕੀਤੀ ਸੀ।  ਖੂਨ ਦੇ ਇਸ ਵਰਗੀਕਰਨ ਨੇ ਚਿਕਿਤਸਾ ਵਿਗਿਆਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।  ਇਸੇ ਖੋਜ ਦੇ ਲਈ ਮਹਾਨ ਵਿਗਿਆਨੀ ਕਾਰਲ ਲੈਂਡਸਟਾਈਨ ਨੂੰ ਸਾਲ 1930 ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ।  ਉਸਦੀ ਇਸੇ ਖੋਜ ਕਾਰਨ ਅੱਜ ਕਰੋੜਾਂ ਤੋਂ ਵੱਧ ਖੂਨਦਾਨ ਰੋਜ਼ਾਨਾ ਹੁੰਦੇ ਹਨ ਅਤੇ ਲੱਖਾਂ ਦੀ ਜਿੰਦਗੀਆਂ ਬਚਦੀਆਂ ਹਨ।

___________________________

ਵਿਦਿਆਰਥੀਆਂ ਲਈ ਅਨੁਵਾਦਤ : ਜਾਗਰਣ ਜੋਸ਼